ਪ੍ਰਧਾਨ ਮੰਤਰੀ ਦਫਤਰ

ਕੇਂਦਰੀ ਬਜਟ 2020-21 ‘ਤੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ - ਪਾਠ

Posted On: 01 FEB 2020 6:05PM by PIB Chandigarh

ਮੈਂ ਇਸ ਦਹਾਕੇ ਦੇ ਪਹਿਲੇ ਬਜਟ ਲਈ, ਜਿਸ ਵਿੱਚ ਵਿਜ਼ਨ ਵੀ ਹੈ, ਐਕਸ਼ਨ ਵੀ ਹੈ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਅਤੇ ਉਨ੍ਹਾਂ ਜੀ ਟੀਮ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ।

ਬਜਟ ਵਿੱਚ ਜਿੰਨਾਂ ਨਵੇਂ ਰਿਫਾਰਮਸ ਦਾ ਐਲਾਨ ਕੀਤਾ ਗਿਆ ਹੈ, ਉਹ ਅਰਥਵਿਵਸਥਾ ਨੂੰ ਗਤੀ ਦੇਣ, ਦੇਸ਼ ਦੇ ਹਰ ਨਾਗਰਿਕ ਨੂੰ ਆਰਥਿਕ ਰੂਪ ਤੋਂ ਸਸ਼ਕਤ ਕਰਨ ਅਤੇ ਇਸ ਦਹਾਕੇ ਵਿੱਚ ਅਰਥਵਿਵਸਥਾ ਦੀ ਨੀਂਹ ਨੂੰ ਮਜ਼ਬੂਤ ਕਰਨ ਦਾ ਕੰਮ ਕਰਾਂਗੇ।

ਰੋਜ਼ਗਾਰ ਦੇ ਪ੍ਰਮੁੱਖ ਖੇਤਰ ਹੁੰਦੇ ਹਨ, ਐਗਰੀਕਲਚਰ, ਇਨਫਰਾਸਟ੍ਰਕਚਰ, ਟੈਕਸਟਾਈਲ ਅਤੇ ਟੈਕਨੋਲੋਜੀ। ਇਮਪਲਾਈਮੈਂਟ ਜਨਰੇਸ਼ਨ ਨੂੰ ਵਧਾਉਣ ਲਈ ਇਨ੍ਹਾਂ ਚਾਰਾਂ ‘ਤੇ ਇਸ ਬਜਟ ਵਿੱਚ ਬਹੁਤ ਜ਼ੋਰ ਦਿੱਤਾ ਗਿਆ ਹੈ।

ਕਿਸਾਨ ਦੀ ਆਮਦਨ ਦੁੱਗਣੀ ਹੋਵੇ, ਇਨ੍ਹਾਂ ਯਤਨਾਂ ਨਾਲ ਹੀ, 16 ਐਕਸ਼ਨ ਪੁਆਇੰਟਸ ਬਣਾਏ ਗਏ ਹਨ ਜੋ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਨੂੰ ਵਧਾਉਣ ਦਾ ਕੰਮ ਕਰਨਗੇ। ਬਜਟ ਵਿੱਚ ਖੇਤੀਬਾੜੀ ਖੇਤਰ ਲਈ Integrated approach ਅਪਣਾਈ ਗਈ ਹੈ, ਜਿਸ ਨਾਲ ਪਰੰਪਰਾਗਤ ਤੌਰ ਤਰੀਕਿਆਂ ਨਾਲ ਹੀ ਹਾਰਟੀਕਲਚਰ, ਫਿਸ਼ਰੀਜ, ਐਨੀਮਲ ਹਸਬੈਂਡਰੀ ਵਿੱਚ ਵੈਲਿਊ ਐਡੀਸ਼ਨ ਵਧੇਗਾ ਅਤੇ ਇਸ ਨਾਲ ਵੀ ਰੋਜ਼ਗਾਰ ਵਧੇਗਾ, ਬਲੂ ਇਕੋਨੌਮੀ ਦੇ ਤਹਿਤ ਨੌਜਵਾਨਾਂ ਨੂੰ ਫਿਸ਼ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਖੇਤਰ ਵਿੱਚ ਵੀ ਨਵੇਂ ਅਵਸਰ ਮਿਲਣਗੇ।

ਟੈਕਨੀਕਲ ਟੈਕਸਟਾਈਲ ਲਈ ਨਵੇਂ ਮਿਸ਼ਨ ਦਾ ਐਲਾਨ ਹੋਇਆ ਹੈ। ਮੈਨਮੇਡ ਫਾਈਬਰ ਨੂੰ ਭਾਰਤ ਵਿੱਚ ਪ੍ਰੋਡਊਜ ਕਰਨ ਲਈ ਉਸ ਦੇ ਰਾਅ ਮਟਰੀਅਲ  ਦੇ ਡਿਊਟੀ ਸਟ੍ਰਕਚਰ ਵਿੱਚ ਰਿਫਾਰਮ ਕੀਤਾ ਗਿਆ ਹੈ। ਇਸ ਰਿਫਾਰਮ ਦੀ ਪਿਛਲੇ ਤਿੰਨ ਦਹਾਕਿਆਂ ਤੋਂ ਮੰਗ ਹੋ ਰਹੀ ਸੀ

ਆਯੁਸ਼ਮਾਨ ਭਾਰਤ ਯੋਜਨਾ ਨੇ ਦੇਸ਼ ਦੇ ਹੈਲਥ ਸੈਕਟਰ ਨੂੰ ਨਵਾਂ ਵਿਸਤਾਰ ਦਿੱਤਾ ਹੈ। ਇਸ ਸੈਕਟਰ ਵਿੱਚ ਹਿਊਮਨ ਰਿਸੋਰਸ – ਡਾਕਟਰ, ਨਰਸ, ਅਟੇਨਡੈਂਟ ਨਾਲ ਹੀ ਮੈਡੀਕਲ ਡਿਵਾਈਸ  ਮਨੂਫੈਕਚਰਿੰਗ ਦਾ ਬਹੁਤ ਸਕੋਪ ਬਣਿਆ ਹੈ। ਇਸ ਨੂੰ ਵਧਾਉਣ ਲਈ ਸਰਕਾਰ ਦੁਆਰਾ ਨਵੇਂ ਫ਼ੈਸਲੇ ਲਏ ਗਏ ਹਨ।

ਟੈਕਨੋਲੋਜੀ ਦੇ ਖੇਤਰ ਵਿੱਚ ਇਮਪਲਾਈਮੈਂਟ ਜਨਰੇਸ਼ਨ ਨੂੰ ਹੁਲਾਰਾ ਦੇਣ ਲਈ ਇਸ ਬਜਟ ਵਿੱਚ ਅਸੀਂ ਕਈ ਵਿਸ਼ੇਸ਼ ਯਤਨ ਕੀਤੇ ਹਨ। ਨਵੇਂ ਸਮਾਰਟ ਸਿਟੀਜ਼, ਇਲੈਕਟ੍ਰੌਨਿਕ ਮਨੂਫੈਕਚਰਿੰਗ, ਡੇਟਾ ਸੈਂਟਰ ਪਾਰਕਸ, ਬਾਇਓ ਟੈਕਨੋਲੋਜੀ ਅਤੇ ਕੁਆਂਟਮ ਟੈਕਨੋਲੋਜੀ , ਵਰਗੇ  ਖੇਤਰਾਂ  ਲਈ ਅਨੇਕ ਪਾਲਿਸੀ ਇਨੀਸ਼ਿਏਟੀਵਸ ਲਏ ਗਏ ਹਨ। ਇਸ ਦੇ ਦੁਆਰਾ ਭਾਰਤ, ਗਲੋਬਲ ਵੈਲਿਊ ਚੇਨ ਦਾ ਇੱਕ ਅਨਿੱਖੜਵਾਂ ਅੰਗ ਬਣਨ ਵੱਲ ਮਜ਼ਬੂਤੀ ਨਾਲ ਅੱਗੇ ਵਧੇਗਾ।

ਬਜਟ ਵਿੱਚ ਨੌਜਵਾਨਾਂ ਦੇ ਸਕਿੱਲ ਡਿਵਲਮੈਂਟ ਨੂੰ ਲੈ ਕੇ ਵੀ ਨਵੇਂ ਅਤੇ ਇਨੌਵੇਟਿਵ ਇਨੀਸ਼ਿਏਟਿਵਸ ਦਾ ਐਲਾਨ ਕੀਤਾ ਗਿਆ ਹੈ। ਜਿਵੇਂ, ਡਿਗਰੀ ਕੋਰਸਾਂ ਵਿੱਚ ਅਪ੍ਰੈਂਟਿਸਸ਼ਿਪ, ਲੋਕਲ ਬਾਡੀਜ਼ ਵਿੱਚ ਇਨਟਰਨਸ਼ਿਪ ਅਤੇ ਔਨਲਾਈਨ ਡਿਗਰੀ ਕੋਰਸਾਂ ਦੀ ਵਿਵਸਥਾ। ਭਾਰਤ ਤੋਂ ਜੋ ਨੌਜਵਾਨ ਨੌਕਰੀ ਲਈ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਬ੍ਰਿਜ ਕੋਰਸਾਂ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ।

ਐਕਸਪੋਰਟ  ਅਤੇ MSME ਸੈਕਟਰ, ਇਮਪਲਾਈਮੈਂਟ ਜਨਰੇਸ਼ਨ ਨੂੰ ਡਰਾਈਵ ਕਰਦਾ ਹੈ। ਬਜਟ ਵਿੱਚ ਐਕਸਪੋਰਟ ਵਧਾਉਣ ਲਈ ਨਵੀਆਂ ਯੋਜਨਾਵਾਂ ਦਾ ਐਲਾਨ ਹੋਇਆ ਹੈ। ਛੋਟੇ ਉੱਧਮਾਂ ਦੀ ਫਾਈਨੈਂਸਿੰਗ ਲਈ ਵੀ ਕਈ ਨਵੀਆਂ ਪਹਲਾਂ ਹੋਈਆਂ ਹਨ।

ਆਧੁਨਿਕ ਭਾਰਤ ਲਈ ਆਧੁਨਿਕ ਇਨਫਰਾਸਟ੍ਰਕਚਰ  ਦਾ ਬਹੁਤ ਮਹੱਤਵ ਹੈ। ਇਨਫਰਾਸਟ੍ਰਚਰ ਦਾ ਖੇਤਰ ਵੀ ਬੜਾ ਇਮਪਲਾਈਮੈਂਟ ਜਨਰੇਟਰ ਹੈ। 100  ਲੱਖ ਕਰੋੜ ਰੁਪਏ ਨਾਲ 65 ਸੌ ਪ੍ਰੋਜੈਕਟਾਂ ਦਾ ਨਿਰਮਾਣ, ਵੱਡੇ ਪੈਮਾਨੇ ‘ਤੇ ਰੋਜ਼ਗਾਰ ਦੇ ਅਵਸਰ ਵਧਾਏਗਾ, ਨੇਸ਼ਨਲ ਲੌਜਿਸਟਿਕਸ ਪਾਲਿਸੀ ਨਾਲ ਵੀ ਵਪਾਰ, ਕਾਰੋਬਾਰ ਅਤੇ ਰੋਜ਼ਗਾਰ, ਤਿੰਨਾਂ ਖੇਤਰਾਂ ਨੂੰ ਲਾਭ ਹੋਵੇਗਾ। ਦੇਸ਼ ਵਿੱਚ 100 ਏਅਰਪੋਰਟ ਵਿਕਸਿਤ ਕਰਨ ਦਾ ਟੀਚਾ ਸਧਾਰਨ ਮਾਨਵੀ ਦੀ ਹਵਾਈ ਉਡਾਨ ਨੂੰ ਨਵੀਂ ਉਚਾਈ ਦੇਵੇਗਾ, ਭਾਰਤ ਦੇ ਟੂਰਜ਼ਿਮ ਸੈਕਟਰ ਨੂੰ ਨਵੀਂ ਗਤੀ ਦੇਵੇਗਾ। ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਅਸੀਂ ਸਟਾਰਟ – ਅੱਪਸ ਰਾਹੀਂ ਅਤੇ ਪ੍ਰੋਜੈਕਟ ਵਿਕਾਸ ਰਾਹੀਂ ਯੁਵਾ ਊਰਜਾ ਨੂੰ ਨਵੀਂ ਤਾਕਤ ਦੇਣਗੇ।

ਟੈਕਸ ਸਟ੍ਰਕਚਰ ਵਿੱਚ ਬੁਨਿਆਦੀ ਬਦਲਾਵਾਂ ਦੇ ਕਾਰਨ ਭਾਰਤ ਵਿੱਚ ਅਨੇਕ ਸੈਕਟਰਸ ਵਿੱਚ ਵੈਲਿਊ ਐਡੀਸ਼ਨ ਦੀ ਸੰਭਾਵਨਾ ਵੀ ਵਧੇਗੀ।

ਇਮਪਲਾਈਮੈਂਟ ਲਈ ਇਨਵੈਸਟਮੈਂਟ ਸਭ ਤੋਂ ਵੱਡਾ ਡਰਾਈਵਰ  ਹੈ। ਇਸ ਦਿਸ਼ਾ ਵਿੱਚ ਕੁਝ ਇਤਹਾਸਿਕ ਕਦਮ ਉਠਾਏ ਗਏ ਹਨ। ਬ੍ਰਾਂਡ ਮਾਰਕਿਟ ਨੂੰ ਮਜ਼ਬੂਤ ਕਰਨ ਲਈ ਅਤੇ ਇਨਫ੍ਰਾਸਟ੍ਰਕਚਰ ਦੀ ਲੌਂਗ ਟਰਮ ਫਾਈਨੈਂਸਿੰਗ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਡਿਵੀਡੈਂਟ ਡਿਸਟ੍ਰੀਬਿਊਸ਼ਨ ਟੈਕਸ ਨੂੰ ਹਟਾਉਣ ਦੇ ਕਾਰਨ, ਕੰਪਨੀਆਂ ਦੇ ਹੱਥ ਵਿੱਚ 25 ਹਜ਼ਾਰ  ਕਰੋੜ ਰੁਪਏ ਆਉਣਗੇ ਜੋ ਉਨ੍ਹਾਂ ਨੂੰ ਅੱਗੇ ਇਨਵੈਸਟਮੈਂਟ ਕਰਨ ਵਿੱਚ ਮਦਦ ਕਰਨਗੇ। ਬਾਹਰ ਦੇ ਨਿਵੇਸ਼ ਨੂੰ ਭਾਰਤ ਵਿੱਚ ਆਕਰਸ਼ਿਤ ਕਰਨ ਲਈ ਕਈ ਟੈਕਸ ਕਨਸੈਸ਼ਨਸ ਦਿੱਤੇ ਗਏ ਹਨ। ਸਟਾਰਟ ਅੱਪਸ ਅਤੇ ਰੀਅਲ ਅਸਟੇਟਸ ਲਈ ਵੀ ਟੈਕਸ ਬੈਨੀਫਿਟਸ ਦਿੱਤੇ ਗਏ ਹਨ। ਇਹ ਸਭ ਫੈਸਲੇ ਅਰਥਵਿਵਸਥਾ ਨੂੰ ਤੇਜ਼ ਗਤੀ ਨਾਲ ਵਧਾਉਣ ਅਤੇ ਇਸ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਉਪਲੱਬਧ ਕਰਵਾਉਣਗੇ।

ਹੁਣ ਅਸੀਂ ਇਨਕਮ ਟੈਕਸ ਦੀ ਵਿਵਸਥਾ ਵਿੱਚ, ਵਿਵਾਦ ਸੇ ਵਿਸ਼ਵਾਸ ਦੇ ਸਫਰ ‘ਤੇ ਚਲ ਪਏ ਹਾਂ। ਅਸੀਂ ਕੰਪਨੀ ਕਾਨੂੰਨਾਂ ਵਿੱਚ ਜੋ ਅਜੇ ਕੁਝ ਸਿਵਿਲ ਨੇਚਰ ਦੀਆਂ ਗਲਤੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਹੁਣ ਡੀ-ਕ੍ਰਿਮੀਨਲਾਈਜ ਕਰਨ ਦਾ ਵੱਡਾ ਫੈਸਲਾ ਕੀਤਾ ਗਿਆ ਹੈ। ਟੈਕਸਪੇਅਰ ਚਾਰਟਰ ਦੁਆਰਾ ਟੈਕਸਪੇਅਰਸ ਦੇ ਅਧਿਕਾਰਾਂ ਨੂੰ ਸਪੱਸ਼ਟ ਕੀਤਾ ਜਾਵੇਗਾ।

MSME ਨਾਲ ਜੁੜੇ ਛੋਟੇ ਉੱਧਮੀਆਂ ‘ਤੇ ਸਾਡੀ ਸਰਕਾਰ ਨੇ ਹਮੇਸ਼ਾ ਭਰੋਸਾ ਕੀਤਾ ਹੈ। ਹੁਣ 5 ਕਰੋੜ ਰੁਪਏ ਤੱਕ ਦੇ ਟਰਨਓਵਰ ‘ਤੇ ਆਡਿਟ ਦੀ ਜ਼ਰੂਰਤ ਨਹੀਂ ਹੋਵੇਗੀ। ਇੱਕ ਹੋਰ ਵੱਡਾ ਫੈਸਲਾ ਡਿਪਾਜੀਟਰਸ ਇਨਸੋਰੈਂਸ ਨੂੰ ਲੈ ਕੇ ਹੋਇਆ ਹੈ। ਬੈਂਕਾਂ ਵਿੱਚ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ, ਇਹ ਵਿਸ਼ਵਾਸ ਦਿਵਾਉਣ ਲਈ ਹੁਣ ਡਿਪਾਜਿਸ ਇਨਸੋਰੈਂਸ ਦੀ ਸੀਮਾ ਇੱਕ ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।

ਮਿਨੀਮਮ ਗਵਨਮੈਂਟ , ਮੈਕਸੀਮਮ ਗਵਰਨੈਂਸ  ਦੇ ਕਮੀਟਮੈਂਟ ਨੂੰ ਇਸ ਬਜਟ ਨੇ ਹੋਰ ਮਜ਼ਬੂਤ ਕੀਤਾ ਹੈ।

ਫੈਸਲੈੱਸ ਅਪੀਲ ਦੀ ਵਿਵਸਥਾ, ਡਾਇਰੈਕਟ ਟੈਕਸ ਦਾ ਨਵਾਂ  ਅਤੇ ਸਰਲ ਸਟ੍ਰਕਚਰ, ਡਿਸਇਨਵੈਸਟਮੈਂਟ ‘ਤੇ ਜ਼ੋਰ, ਆਟੋ ਇਨਰੋਲਮੈਂਟ ਰਾਹੀਂ ਯੂਨੀਵਰਸਲ ਪੈਨਸ਼ਨ ਦਾ ਪ੍ਰਾਵਧਾਨ, ਯੂਨੀਫਾਈਡ ਪ੍ਰੋਕਊਰਮੈਂਟ ਸਿਸਟਮ ਵੱਲ ਵਧਣਾ, ਇਹ ਕੁਝ ਅਜਿਹੇ ਕਦਮ ਹਨ, ਜੋ ਲੋਕਾਂ ਦੀ ਜ਼ਿੰਦਗੀ ਵਿੱਚੋਂ ਸਰਕਾਰ ਨੂੰ ਘੱਟ ਕਰਨਗੇ,  ਉਨ੍ਹਾਂ ਦੀ ਈਜ਼ ਆਵ੍ ਲਿਵਿੰਗ ਨੂੰ ਵਧਾਉਣਗੇ।

ਮੈਕਸੀਮਮ ਗਵਰਨੈਂਸ ਦੀ ਦਿਸ਼ਾ ਵਿੱਚ ਇੱਕ ਲੱਖ ਗ੍ਰਾਮ ਪੰਚਾਇਤਾਂ ਵਿੱਚ ਆਂਗਨਵਾੜੀ, ਸਕੂਲ, ਹੈਲਥ ਅਤੇ ਵੈਲਨੈੱਸ ਸੈਂਟਰ ਅਤੇ ਪੁਲਿਸ ਸਟੇਸ਼ਨ ਨੂੰ ਬ੍ਰੌਂਡਬੈਂਡ ਨਾਲ ਜੋੜਨਾ , ਇੱਕ ਇਤਿਹਾਸਿਕ ਸ਼ੁਰੂਆਤ ਹੋਵੇਗੀ।

ਅੱਜ ਸਰਕਾਰੀ ਨੌਕਰੀ ਲਈ ਨੌਜਵਾਨਾਂ ਨੂੰ ਨਵੀਆਂ ਅਲੱਗ – ਅਲੱਗ ਪਰੀਖਿਆਵਾਂ ਦੇਣੀਆਂ ਹੁੰਦੀਆਂ ਹਨ। ਇਸ ਵਿਵਸਥਾ ਨੂੰ ਬਦਲ ਕੇ, ਹੁਣ ਨੈਸ਼ਨਲ ਰਿਕਰੂਟਮੈਂਟ ਏਜੰਸੀ ਦੁਆਰਾ ਲਏ ਗਏ ਅਨੌਲਾਈਨ ਕਾਮਨ ਅਗਜਾਮ ਰਾਹੀਂ, ਨਿਯੁਕਤੀਆਂ ਕੀਤੀਆਂ ਜਾਣਗੀਆਂ।

ਕਿਸਾਨਾਂ ਲਈ ਆਪਣੇ ਉਤਪਾਦਾਂ ਨੂੰ ਸਹੀ ਤਰ੍ਹਾਂ ਨਾਲ ਮਾਰਕਿਟ ਕਰਨ ਅਤੇ ਟ੍ਰਾਂਸਪੋਰਟ ਲਈ – ਕਿਸਾਨ ਰੇਲ ਅਤੇ ਕ੍ਰਿਸ਼ੀ ਉਡਾਨ ਦੁਆਰਾ ਨਵੀਂ ਵਿਵਸਥਾ ਬਣਾਈ ਜਾਵੇਗੀ।

ਮੈਨੂੰ ਵਿਸ਼ਵਾਸ ਹੈ ਕਿ ਇਹ ਬਜਟ Income ਅਤੇ Investment ਨੂੰ ਵਧਾਏਗਾ, Demand ਅਤੇ  Consumption ਨੂੰ ਵਧਾਏਗਾ,

Financial System ਅਤੇ Credit Flow ਵਿੱਚ ਨਵੀਂ ਗਤੀ ਲਿਆਵੇਗਾ।

ਇਹ ਬਜਟ ਦੇਸ਼ ਦੀਆਂ ਵਰਤਮਾਨ ਜ਼ਰੂਰਤਾਵਾਂ ਨਾਲ ਹੀ ਇਸ ਦਹਾਕੇ ਵਿੱਚ ਭਵਿੱਖ ਦੀਆਂ ਉਮੀਦਾਂ ਦੀ ਪੂਰਤੀ ਕਰੇਗਾ।

ਮੈਂ ਇੱਕ ਵਾਰ ਫਿਰ ਦੇਸ਼ ਨੂੰ, ਨਿਰਮਲਾ ਜੀ ਨੂੰ ਅਤੇ ਵਿੱਤ ਮੰਤਰਾਲੇ ਦੀ ਟੀਮ ਨੂੰ ਇਸ ਬਜਟ ਲਈ ਵਧਾਈ ਦਿੰਦਾ ਹਾਂ।

ਬਹੁਤ – ਬਹੁਤ ਧੰਨਵਾਦ !!!

https://twitter.com/narendramodi/status/1223569403079315456

 

 

*****

ਵੀਆਰਆਰਕੇ/ਏਕੇ/ਦੀਪਾਲੀ/ਮੋਹਿਨੀ
 



(Release ID: 1601630) Visitor Counter : 86


Read this release in: English