ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਮੰਤਰੀ ਮੰਡਲ ਨੇ ਵੰਚਿਤ ਖੇਤਰਾਂ, ਸਮਾਜ ਦੇ ਅਣਗੋਲਿਆ ਵਰਗਾਂ ਅਤੇ ਉੱਭਰਦੇ ਪ੍ਰਾਥਮਿਕ ਖੇਤਰਾਂ ਦੇ ਕੇਂਦਰਿਤ ਵਿਕਾਸ ਦੇ ਨਵੇਂ ਪ੍ਰੋਜੈਕਟਾਂ ਲਈ ਪੂਰਬ ਉੱਤਰ ਪਰਿਸ਼ਦ (ਐੱਨਈਸੀਸ) ਐਲੋਕੇਸ਼ਨ ਵਿੱਚੋਂ 30% ਐਲੋਕੇਸ਼ਨ ਨੂੰ ਪ੍ਰਵਾਨਗੀ ਦਿੱਤੀ

Posted On: 29 JAN 2020 2:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਹੇਠ ਲਿਖਿਆਂ ਪ੍ਰਵਾਨਗੀ ਦਿੱਤੀ ਹੈ :-

i.          ਪੂਰਬ–ਉੱਤਰ ਰਾਜਾਂ ਦੇ ਵੰਚਿਤ ਖੇਤਰਾਂ, ਸਮਾਜ ਦੇ ਅਣਗੋਲਿਆ ਵਰਗਾਂ ਅਤੇ ਉੱਭਰਦੇ ਪ੍ਰਾਥਮਿਕ ਖੇਤਰਾਂ ਦੇ ਕੇਂਦਰਿਤ ਵਿਕਾਸ ਲਈ ਮੌਜੂਦਾ ‘ਪੂਰਬ-ਉੱਤਰ ਪਰਿਸ਼ਦ ਦੀਆਂ ਯੋਜਨਾਵਾਂ’ ਤਹਿਤ ਨਵੇਂ ਪ੍ਰੋਜੈਕਟਾਂ ਲਈ ਪੂਰਬ ਉੱਤਰ ਪਰਿਸ਼ਦ (ਐੱਨਈਸੀ) ਦੀ ਐਲੋਕੇਸ਼ਨ ਵਿੱਚੋਂ ’ਤੇ 30% ਦੀ ਐਲੋਕੇਸ਼ ਨੂੰ ਪ੍ਰਵਾਨਗੀ। ਬਾਕੀ ਐਲੋਕੇਸ਼ਨ ਨੂੰ ਮੌਜੂਦਾ 2 ਹਿੱਸਿਆਂ (ਰਾਜ ਦਾ ਹਿੱਸਾ-60% ਅਤੇ ਕੇਂਦਰੀ ਹਿੱਸਾ 40%) ਵਿੱਚ ਵੰਡਿਆ ਜਾਵੇਗਾ।

ii.         ਮੁਲਾਂਕਣ ਅਤੇ ਪ੍ਰਵਾਨਗੀ ਵਿਵਸਥਾ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਪੂਰਬ-ਉੱਤਰ ਪਰਿਸ਼ਦ (ਐੱਨਈਸੀ) ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ

iii.    ਰਾਜ ਦੇ ਹਿੱਸੇ ਦੇ ਤਹਿਤ, ਹਰੇਕ ਰਾਜ ਦੀ ਨੌਰਮੇਟਿਵ ਐਲੋਕੇਸ਼ਨ ਦੀ ਅਧਿਕਤਮ 25% ਧਨਰਾਸ਼ੀ ਉਨ੍ਹਾਂ ਪ੍ਰੋਜੈਕਟਾਂ ਲਈ ਵੰਡਣਾ, ਜੋ ਪੂਰਬ-ਉੱਤਰ ਪਰਿਸ਼ਦ ਦੇ ਅਧਿਕਾਰ ਪੱਤਰ ਵਿੱਚ ਸ਼ਾਮਲ ਖੇਤਰਾਂ ਵਿੱਚ ਨਹੀਂ ਹਨ, ਲੇਕਿਨ ਜਿਨ੍ਹਾਂ ਨੂੰ ਰਾਜ ਸਰਕਾਰਾਂ ਦੇ ਸੁਝਾਵਾਂ ਅਨੁਸਾਰ ਸਥਾਨਕ ਜ਼ਰੂਰਤਾਂ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਮੌਜੂਦਾ ‘ਪੂਰਬ-ਉੱਤਰ ਪਰਿਸ਼ਦ ਦੀਆਂ ਯੋਜਨਾਵਾਂ (ਐੱਨਈਸੀ)’ ਤਹਿਤ ਪ੍ਰੋਜੈਕਟਾਂ ਤੋਂ ਪੂਰਬ-ਉੱਤਰ ਰਾਜਾਂ ਦੇ ਪਿਛੜੇ ਅਤੇ ਅਣਗੌਲਿਆਂ ਖੇਤਰਾਂ ਦੇ ਹਾਸ਼ੀਏ ਵਾਲੇ ਅਤੇ ਕਮਜ਼ੋਰ ਲੋਕਾਂ ਨੂੰ ਸਮਾਜਿਕ-ਆਰਥਿਕ ਲਾਭ ਮਿਲਣਗੇ। ਇਸ ਨਾਲ ਫ਼ੈਸਲਾ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਪ੍ਰੋਜੈਕਟਾਂ ਦਾ ਲਾਗੂਕਰਨ ਜਲਦੀ ਹੋਵੇਗਾ।

 

*****

ਵੀਆਰਆਰਕੇ/ਐੱਸਸੀ


(Release ID: 1600986) Visitor Counter : 91


Read this release in: English