ਮੰਤਰੀ ਮੰਡਲ

ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਭਾਰਤੀ ਮੈਡੀਸਨ ਪ੍ਰਣਾਲੀ ਆਯੋਗ ਬਿਲ, 2019 ਵਿੱਚ ਅਧਿਕਾਰਕ ਸੋਧ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ

Posted On: 29 JAN 2020 2:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਭਾਰਤੀ ਮੈਡੀਸਨ ਪ੍ਰਣਾਲੀ ਆਯੋਗ ਬਿਲ, 2019 (ਐੱਨਸੀਆਈਐੱਮ) ਵਿੱਚ ਅਧਿਕਾਰਕ ਸੋਧਾਂ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਰਾਜ ਸਭਾ ਵਿੱਚ ਲੰਬਿਤ ਹੈ।

ਪ੍ਰਸਤਾਵਿਤ ਕਾਨੂੰਨ ਨਾਲ ਭਾਰਤੀ ਮੈਡੀਸਨ ਸਿੱਖਿਆ ਪ੍ਰਣਾਲੀ ਦੇ ਖੇਤਰ ਵਿੱਚ ਜ਼ਰੂਰੀ ਰੈਗੂਲੇਟਰੀ ਸੁਧਾਰ ਸੁਨਿਸ਼ਚਿਤ ਕੀਤਾ ਜਾਵੇਗਾ। ਪ੍ਰਸਤਾਵਿਤ ਰੈਗੂਲੇਟਰੀ ਢਾਂਚੇ ਨਾਲ ਆਮ ਲੋਕਾਂ ਦੇ ਹਿਤਾਂ ਦੀ ਸੁਰੱਖਿਆ ਕਰਨ ਲਈ ਪਾਰਦਰਸ਼ਿਤਾ ਅਤੇ ਜਵਾਬਦੇਹੀ ਤੈਅ ਹੋਵੇਗੀ। ਇਹ ਆਯੋਗ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਕਫਾਇਤੀ ਸਿਹਤ ਦੇਖਭਾਲ ਸੇਵਾਵਾਂ ਦੀ ਉਪਲੱਬਧਤਾ ਨੂੰ ਹੁਲਾਰਾ ਦੇਵੇਗਾ।

ਭਾਰਤੀ ਮੈਡੀਸਨ ਪ੍ਰਣਾਲੀ ਨਾਲ ਜੁੜੇ ਵਿੱਦਿਅਕ ਸੰਸਥਾਨਾਂ ਦੇ ਵਿੱਦਿਅਕ ਮਿਆਰਾਂ, ਮੁਲਾਂਕਣ, ਜਾਇਜ਼ੇ ਅਤੇ ਮਾਨਤਾ ਨਾਲ ਸਬੰਧਤ ਕੰਮਾਂ ਨੂੰ ਸਰਲ ਬਣਾਉਣ ਲਈ ਆਯੋਗ ਦਾ ਗਠਨ ਕੀਤਾ ਗਿਆ ਹੈ। ਐੱਨਸੀਆਈਐੱਮ ਦੀ ਸਥਾਪਨਾ ਦਾ ਮੁੱਖ ਉਦੇਸ਼ ਗੁਣਵੱਤਾਪੂਰਨ ਮੈਡੀਕਲ ਪ੍ਰੋਫੈਸ਼ਨਲਜ਼ ਦੀ ਉਚਿਤ ਸਪਲਾਈ ਯਕੀਨੀ ਬਣਾ ਕੇ ਅਤੇ ਭਾਰਤੀ ਮੈਡੀਸਨ ਪ੍ਰਣਾਲੀ ਵਿੱਚ ਚਿਕਿਤਸਾ ਸੇਵਾਵਾਂ ਦੇ ਸਾਰੇ ਪਹਿਲੂਆਂ ਵਿੱਚ ਉੱਚ ਨੈਤਿਕ ਮਿਆਰਾਂ ਨੂੰ ਲਾਗੂ ਕਰਕੇ ਇਕਵਿਟੀ ਨੂੰ ਉਤਸ਼ਾਹਿਤ ਕਰਨਾ ਹੈ।

*****

ਵੀਆਰਆਰਕੇ/ਐੱਸਸੀ
 (Release ID: 1600981) Visitor Counter : 13


Read this release in: English