ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਤਿਹਾਸਿਕ ਬੋਡੋ ਸਮਝੌਤੇ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਹ ਸਮਝੌਤਾ ਬੋਡੋ ਲੋਕਾਂ ਲਈ ਪਰਿਵਰਤਨਕਾਰੀ ਨਤੀਜੇ ਵਾਲਾ ਸਾਬਤ ਹੋਵੇਗਾ
Posted On:
27 JAN 2020 5:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹੋਏ ਇਤਿਹਾਸਿਕ ਬੋਡੋ ਸਮਝੌਤੇ ਦਾ ਸੁਆਗਤ ਕਰਦੇ ਹੋਏ ਕਿਹਾ ਹੈ ਕਿ ਇਹ ਸਮਝੌਤਾ ਬੋਡੋ ਲੋਕਾਂ ਲਈ ਪਰਿਵਰਤਨਕਾਰੀ ਨਤੀਜੇ ਵਾਲਾ ਸਾਬਤ ਹੋਵੇਗਾ ।
ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਸ਼ਾਂਤੀ, ਸਦਭਾਵ ਅਤੇ ਇੱਕਜੁਟਤਾ ਦੀ ਇੱਕ ਨਵੀਂ ਸਵੇਰ ਵਿੱਚ, ਭਾਰਤ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਬੋਡੋ ਸਮੂਹਾਂ ਦੇ ਨਾਲ ਕੀਤਾ ਗਿਆ ਇਹ ਸਮਝੌਤਾ ਬੋਡੋ ਲੋਕਾਂ ਲਈ ਪਰਿਵਰਤਨਕਾਰੀ ਨਤੀਜੇ ਵਾਲਾ ਸਾਬਤ ਹੋਵੇਗਾ ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੋਡੋ ਸਮਝੌਤਾ ਅੱਜ ਕਈ ਕਾਰਨਾਂ ਤੋਂ ਅਹਿਮਿਅਤ ਰੱਖਦਾ ਹੈ। ਇਹ ਸਫਲਤਾਪੂਰਵਕ ਇੱਕ ਫਰੇਮਵਰਕ ਦੇ ਤਹਿਤ ਮੋਹਰੀ ਹਿਤਧਾਰਕਾਂ ਨੂੰ ਇਕੱਠੇ ਲਿਆਉਂਦਾ ਹੈ। ਜੋ ਲੋਕ ਪਹਿਲਾਂ ਸ਼ਸਤਰ ਵਿਰੋਧੀ ਸਮੂਹਾਂ ਨਾਲ ਜੁੜੇ ਸਨ, ਉਹ ਹੁਣ ਮੁੱਖਧਾਰਾ ਵਿੱਚ ਸ਼ਾਮਲ ਹੋਣਗੇ ਅਤੇ ਸਾਡੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੇਣਗੇ ।
ਉਨ੍ਹਾਂ ਕਿਹਾ ‘ਬੋਡੋ ਸਮੂਹਾਂ ਦੇ ਨਾਲ ਸਮਝੌਤਾ ਬੋਡੋ ਲੋਕਾਂ ਦੇ ਵਿਲੱਖਣ ਸੱਭਿਆਚਾਰ ਨੂੰ ਹੋਰ ਸੁਰੱਖਿਅਤ ਕਰਦੇ ਹੋਏ ਉਸ ਨੂੰ ਲੋਕਪ੍ਰਿਯ ਬਣਾਏਗਾ। ਉਨ੍ਹਾਂ ਨੂੰ ਵਿਕਾਸ ਮੁੱਖੀ ਪਹਿਲਾਂ ਦੀ ਇੱਕ ਵਿਸਤ੍ਰਿਤ ਲੜੀ ਤੱਕ ਪਹੁੰਚ ਮਿਲੇਗੀ। ਅਸੀਂ ਬੋਡੋ ਲੋਕਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਪ੍ਰਯਤਨ ਕਰਨ ਲਈ ਪ੍ਰਤੀਬੱਧ ਹਾਂ।’
https://twitter.com/narendramodi/status/1221754537649688577
https://twitter.com/narendramodi/status/1221754676313411584
https://twitter.com/narendramodi/status/1221754816042397696
******
ਵੀਆਰਆਰਕੇ/ਕੇਪੀ
(Release ID: 1600795)