ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਿਹਾ ਜਲ-ਸ਼ਕਤੀ ਅਭਿਆਨ ਲੋਕਾਂ ਦੀ ਭਾਗੀਦਾਰੀ ਨਾਲ ਤੇਜ਼ ਗਤੀ ਪਕੜ ਰਿਹਾ ਹੈ ਕੁਝ ਸਫ਼ਲ ਅਤੇ ਇਨੋਵੇਟਿਵ ਜਲ ਸੰਰੱਖਣ ਪ੍ਰਯਤਨਾਂ ਨੂੰ ਸਾਂਝਾ ਕੀਤਾ
Posted On:
26 JAN 2020 8:52PM by PIB Chandigarh
ਜਲ ਸ਼ਕਤੀ ਅਭਿਯਾਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਵਿੱਚ ਕਿਹਾ ਕਿ ਜਲ ਸ਼ਕਤੀ ਅਭਿਯਾਨ ਲੋਕਾਂ ਦੀ ਭਾਗੀਦਾਰੀ ਨਾਲ ਤੇਜ਼ ਗਤੀ ਪਕੜ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਹਰੇਕ ਕੋਨੇ ਵਿੱਚ ਜਲ ਸੰਭਾਲ ਲਈ ਕੀਤੇ ਜਾ ਰਹੇ ਕੁਝ ਵਿਆਪਕ ਅਤੇ ਇਨੋਵੇਟਿਵ ਪ੍ਰਯਤਨਾਂ ਨੂੰ ਸਾਂਝਾ ਕੀਤਾ।
ਰਾਜਸਥਾਨ ਵਿੱਚ ਜਾਲੌਰ ਜ਼ਿਲ੍ਹੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉੱਥੇ ਦੋ ਇਤਿਹਾਸਿਕ ਖੂਹਾਂ ਨੂੰ ਕੂੜਾ ਸੁੱਟਣ ਅਤੇ ਗੰਦੇ ਪਾਣੀ ਦਾ ਸਥਾਨ ਬਣਾ ਦਿੱਤਾ ਗਿਆ ਸੀ, ਲੇਕਿਨ ਇੱਕ ਦਿਨ ਭਦਰਾਯੂੰ ਅਤੇ ਥਾਨਵਾਲਾ (Thanawala) ਪੰਚਾਇਤਾਂ ਦੇ ਸੈਂਕੜੇ ਲੋਕਾਂ ਨੇ ਜਲ ਸ਼ਕਤੀ ਅਭਿਯਾਨ ਦੇ ਅਧੀਨ ਉਸ ਵਿੱਚ ਨਵੀਂ ਜਾਨ ਪਾਉਣ ਦਾ ਸੰਕਲਪ ਕੀਤਾ। ਵਰਖਾ ਤੋਂ ਪਹਿਲਾਂ ਲੋਕ ਉਸ ਦੀ ਸਫ਼ਾਈ ਵਿੱਚ ਜੁਟ ਗਏ ਅਤੇ ਉਸ ਖੂਹ ਵਿੱਚੋਂ ਕੂੜਾ ਅਤੇ ਕਾਈ ਕੱਢੀ। ਇਸ ਅਭਿਆਨ ਵਿੱਚ ਕੁਝ ਦਾਨ ਕੀਤੀ ਗਈ ਰਕਮ; ਹੋਰ ਤਰ੍ਹਾਂ ਦੀ ਕਾਰਸੇਵਾ ਦਾ ਇਸਤੇਮਾਲ ਕੀਤਾ ਗਿਆ। ਇਸ ਦੇ ਨਤੀਜੇ ਵਜੋਂ ਇਹ ਖੂਹ ਇਸ ਸਮੇਂ ਲੋਕਾਂ ਦੀ ਜੀਵਨ ਰੇਖਾ ਬਣ ਗਏ ਹਨ।
ਇਸੇ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਪਿੰਡ ਵਾਲਿਆਂ ਦੇ ਸਮੂਹਿਕ ਪ੍ਰਯਤਨਾਂ ਨਾਲ ਸਰਾਹੀ ਝੀਲ ਜੀਵੰਤ ਹੋ ਗਈ। ਇੱਕ ਹੋਰ ਉਦਾਹਰਨ ਉੱਤਰਾਖੰਡ ਅਲਮੋੜਾ-ਹਲਦਵਾਨੀ ਰਾਜਮਾਰਗ ’ਤੇ ਸੁਨਿਯਾਕੋਟ ਪਿੰਡ ਵਿੱਚ ਜਨ ਭਾਗੀਦਾਰੀ ਦਾ ਹੈ। ਇੱਥੇ ਪਿੰਡ ਵਾਲਿਆਂ ਨੇ ਖ਼ੁਦ ਸੁਨਿਸ਼ਚਿਤ ਕੀਤਾ ਕਿ ਪਾਣੀ ਉਨ੍ਹਾਂ ਦੇ ਪਿੰਡ ਤੱਕ ਪਹੁੰਚੇ। ਲੋਕਾਂ ਨੇ ਧਨਰਾਸ਼ੀ ਜਮ੍ਹਾਂ ਕੀਤੀ ਅਤੇ ਸ਼੍ਰਮਦਾਨ ਕੀਤਾ। ਪਿੰਡ ਵਿੱਚ ਇੱਕ ਪਾਈਪ ਵਿਛਾਈ ਗਈ ਅਤੇ ਪੰਪਿੰਗ ਸਟੇਸ਼ਨ ਲਗਾਇਆ ਗਿਆ। ਇਸ ਨਾਲ ਦਹਾਕਿਆਂ ਪੁਰਾਣੀ ਜਲ ਸੰਕਟ ਦੀ ਸਮੱਸਿਆ ਦਾ ਸਮਾਧਾਨ ਹੋ ਗਿਆ।
ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਤਾਕੀਦ ਕੀਤੀ ਕਿ ਉਹ #Jalshakti4India ਦਾ ਇਸਤੇਮਾਲ ਕਰਦੇ ਹੋਏ ਜਲ ਸੰਭਾਲ ਅਤੇ ਜਲ ਸਿੰਚਾਈ ਦੇ ਅਜਿਹੇ ਪ੍ਰਯਤਨਾਂ ਦੀਆਂ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ।
ਜਲ ਦੀ ਸੰਭਾਲ ਅਤੇ ਪਾਣੀ ਦੀ ਸੁਰੱਖਿਆ ਲਈ ‘ਜਲ ਸ਼ਕਤੀ ਅਭਿਯਾਨ’ ਦੀ ਸ਼ੁਰੂਆਤ ਜੁਲਾਈ, 2019 ਵਿੱਚ ਪਿਛਲੇ ਮੌਨਸੂਨ ਵਿੱਚ ਕੀਤੀ ਗਈ ਸੀ। ਇਸ ਅਭਿਆਨ ਦੌਰਾਨ ਪਾਣੀ ਦੀ ਕਮੀ ਵਾਲੇ ਜ਼ਿਲ੍ਹਿਆਂ ਅਤੇ ਬਲਾਕਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ।
*****
ਵੀਆਰਆਰਕੇ/ਏਕੇ
(Release ID: 1600723)
Visitor Counter : 183