ਪ੍ਰਧਾਨ ਮੰਤਰੀ ਦਫਤਰ

Your Excellency ਬ੍ਰਾਜ਼ੀਲ ਦੇ ਰਾਸ਼ਟਰਪਤੀ ਸ਼੍ਰੀ ਜੇਏਰ ਬੋਲਸੋਨਾਰੋ ਦੋਹਾਂ ਦੇਸ਼ਾਂ ਦੇ ਸੀਨੀਅਰ ਮੰਤਰੀ ਅਤੇ ਅਧਿਕਾਰੀ ਗਣਰੋ ਰੋ Friends , ਨਮਸਕਾਰ । boa tarde (Good Morning) bem - vindo à India ਮੇਰੇ ਮਿੱਤਰ ਰਾਸ਼ਟਰਪਤੀ ਬੋਲਸੋਨਾਰੋ ਅਤੇ ਉਨ੍ਹਾਂ ਦੇ ਉੱਚ-ਪੱਧਰੀ delegation ਦਾ ਮੈਂ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ । ਪਿਛਲੇ ਅੱਠ ਮਹੀਨਿਆਂ ਵਿੱਚ ਇਹ ਸਾਡੀ ਤੀਜੀ ਮੁਲਾਕਾਤ ਹੈ। ਇਹ ਸਾਡੇ ਦਰਮਿਆਨ ਵਧਦੀ ਦੋਸਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਗਹਿਰੇ ਸਬੰਧਾਂ ਨੂੰ ਦਰਸਾਉਂਦੀ ਹੈ। Excellency, ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ 71ਵੇਂ ਗਣਤੰਤਰ ਦਿਵਸ ’ਤੇ ਤੁਸੀਂ ਸਾਡੇ ਮੁੱਖ ਮਹਿਮਾਨ ਹੋ । ਕੱਲ੍ਹ ਰਾਜਪਥ ’ਤੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਤੁਸੀਂ ਭਾਰਤ ਦੀ ਵਿਵਿਧਤਾ ਦਾ ਰੰਗ-ਬਰੰਗਾ ਅਤੇ ਉਤਸ਼ਾਹ ਭਰਿਆ ਸਰੂਪ ਦੇਖੋਗੇ । ਬ੍ਰਾਜ਼ੀਲ ਖ਼ੁਦ ਵੀ ਉਤਸ਼ਾਹ ਨਾਲ ਭਰੇ ਪੁਰਬਾਂ ਦਾ ਦੇਸ਼ ਹੈ। ਇੱਕ ਮਿੱਤਰ ਦੇ ਨਾਲ ਇਸ ਵਿਸ਼ੇਸ਼ ਪਰਵ ’ਤੇ ਅਸੀਂ ਆਪਣੀ ਖੁਸ਼ੀ ਸਾਂਝੀ ਕਰਾਂਗੇ । ਭਾਰਤ ਦਾ ਸੱਦਾ ਸਵੀਕਾਰ ਕਰਨ ਲਈ ਮੈਂ ਤੁਹਾਨੂੰ ਧੰਨਵਾਦ ਦਿੰਦਾ ਹਾਂ । ਇਹ ਤੀਜਾ ਅਵਸਰ ਹੈ ਜਦੋਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਇਹ ਸਨਮਾਨ ਸਾਨੂੰ ਦਿੱਤਾ ਹੈ। ਜੋ ਕਿ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਮਜ਼ਬੂਤ ਮਿੱਤਰਤਾ ਦਾ ਪ੍ਰਤੀਕ ਹੈ। Friends, ਭਾਰਤ ਅਤੇ ਬ੍ਰਾਜ਼ੀਲ ਦੀ ਸਟ੍ਰੈਟਜਿਕ ਪਾਰਟਨਰਸ਼ਿਪ ਸਾਡੀ ਸਮਾਨ ਵਿਚਾਰਧਾਰਾ ਅਤੇ ਕਦਰਾਂ-ਕੀਮਤਾਂ ’ਤੇ

Posted On: 25 JAN 2020 7:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ’ਤੇ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਡਾ. ਪੀਕੇ ਮਿਸ਼ਰਾ ਨੇ ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਪ੍ਰਕੋਪ ’ਤੇ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।

ਮੀਟਿੰਗ ਦੌਰਾਨ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਫੈਲਣ ਨਾਲ ਜੁੜੇ ਤਾਜ਼ਾ ਮਾਮਲਿਆਂ, ਇਸ ਨਾਲ ਨਿਪਟਨ ਦੀਆਂ ਤਿਆਰੀਆਂ ਅਤੇ ਜਵਾਬੀ ਉਪਾਵਾਂ ਤੋਂ ਪ੍ਰਮੁੱਖ ਸਕੱਤਰ ਨੂੰ ਜਾਣੂ ਕਰਵਾਇਆ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰਮੁੱਖ ਸਕੱਤਰ ਨੂੰ ਹਸਪਤਾਲਾਂ ਵਿੱਚ ਕੀਤੀਆਂ ਗਈਆਂ ਤਿਆਰੀਆਂ, ਲੈਬੋਰਟਰੀ ਦੀਆਂ ਤਿਆਰੀਆਂ, ਰੈਪਿਡ ਰਿਸਪੌਂਸ ਟੀਮਾਂ ਦੇ ਸਮਰੱਥਾ ਨਿਰਮਾਣ ਲਈ ਕੀਤੇ ਗਏ ਉਪਾਵਾਂ ਅਤੇ ਮੰਤਰਾਲੇ ਵੱਲੋਂ ਕੀਤੀਆਂ ਗਈਆਂ ਵਿਆਪਕ ਨਿਗਰਾਨੀ ਗਤੀਵਿਧੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।

ਪ੍ਰਮੁੱਖ ਸਕੱਤਰ ਨੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਜਿਹੇ ਹੋਰ ਮੰਤਾਰਾਲਿਆਂ ਵੱਲੋਂ ਚੁੱਕੇ ਗਏ ਰੋਕਥਾਮ ਦੇ ਉਪਾਵਾਂ ਦੀ ਵੀ ਸਮੀਖਿਆ ਕੀਤੀ।

ਅਧਿਕਾਰੀਆਂ ਨੇ ਪ੍ਰਮੁੱਖ ਸਕੱਤਰ ਨੂੰ ਵਿਸ਼ਵਾਸ ਦਿਵਾਇਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਹੋਰ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਤਾਲਮੇਲ ਨਾਲ ਹਾਲਾਤਾਂ ’ਤੇ ਨੇੜੇ ਤੋਂ ਨਿਗਰਾਨੀ ਕਰ ਰਿਹਾ ਹੈ।

ਹੁਣ ਤੱਕ 7 ਅੰਤਰਰਾਸ਼ਟਰੀ ਹਵਾਈ ਅੱਡਿਆਂ ’ਤੇ 115 ਉਡਾਨਾਂ ਤੋਂ ਆਏ 20,000 ਯਾਤਰੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪੂਰੇ ਦੇਸ਼ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੌਲੋਜੀ ਦੀਆਂ ਲੈਬਸ, ਵਾਇਰਸ ਦਾ ਪਰੀਖਣ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨਸਾਰੇ ਰਾਜ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਚੇਤੰਨ ਕਰ ਦਿੱਤਾ ਗਿਆ ਹੈ।

ਇਸ ਮੀਟਿੰਗ ਵਿੱਚ ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ, ਗ੍ਰਿਹ ਸਕੱਤਰ ਸ਼੍ਰੀ ਅਜੈ ਕੁਮਾਰ ਭੱਲਾ, ਵਿਦੇਸ਼ ਸਕੱਤਰ ਸ਼੍ਰੀ ਵਿਜੈ ਗੋਖਲੇ, ਰੱਖਿਆ ਸਕੱਤਰ ਸ਼੍ਰੀ ਅਜੈ ਕੁਮਾਰ, ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਸੁਸ਼੍ਰੀ ਪ੍ਰੀਤੀ ਸੂਦਨ, ਨਾਗਰਿਕ ਹਵਾਬਾਜ਼ੀ ਸਕੱਤਰ ਸ਼੍ਰੀ ਪ੍ਰਦੀਪ ਸਿੰਘ ਖਰੌਲਾ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

 

*****

ਵੀਆਰਆਰਕੇ/ਕੇਪੀ



(Release ID: 1600721) Visitor Counter : 183


Read this release in: English