ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਸ਼ਿਸ਼ੂ ਦੇਖਭਾਲ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਸਹਿਮਤੀ ਪੱਤਰ ’ਤੇ ਹਸਤਾਖ਼ਰ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 22 JAN 2020 3:44PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਸ਼ਿਸ਼ੂ ਦੇਖਭਾਲ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਭਾਰਤ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਬ੍ਰਾਜ਼ੀਲ ਦੇ ਨਾਗਰਿਕਤਾ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖ਼ਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ

ਲਾਭ

ਇਸ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾ ਦਰਮਿਆਨ ਦੋਸਤੀ ਦਾ ਬੰਧਨ ਮਜ਼ਬੂਤ ਹੋਵੇਗਾ ਅਤੇ ਸ਼ਿਸ਼ੂਆਂ ਦੀ ਦੇਖਭਾਲ ਦੇ ਮੁੱਦਿਆਂ ’ਤੇ ਦੁਵੱਲਾ ਸਹਿਯੋਗ ਵਧੇਗਾ। ਦੋਵੇਂ ਦੇਸ਼ ਸ਼ਿਸ਼ੂ ਦੇਖਭਾਲ ਖੇਤਰ ਵਿੱਚ ਆਪਣੀਆਂ ਬਿਹਤਰੀਨ ਪਿਰਤਾਂ ਦਾ ਅਦਾਨ-ਪ੍ਰਦਾਨ ਕਰ ਕੇ ਲਾਭ ਉਠਾ ਸਕਣਗੇ

 

*******

ਵੀਆਰਆਰਕੇ/ਐੱਸਸੀ


(Release ID: 1600315) ਵਿਜ਼ੀਟਰ ਕਾਊਂਟਰ : 177
Read this release in: English