ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ "ਪਰੀਕਸ਼ਾ ਪੇ ਚਰਚਾ 2020" ਦੌਰਾਨ ਵਿਦਿਆਰਥੀਆਂ ਨਾਲ ਸੰਵਾਦ ਕੀਤਾ

Posted On: 20 JAN 2020 3:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਤਾਲਕਟੋਰਾ ਸਟੇਡੀਅਮ ਵਿਖੇ ਪਰੀਕਸ਼ਾ ਪੇ ਚਰਚਾ 2020 ਦੌਰਾਨ ਵਿਦਿਆਰਥੀਆਂ ਨਾਲ ਸੰਵਾਦ ਕੀਤਾ। 50 ਦਿੱਵਿਯਾਂਗ ਵਿਦਿਆਰਥੀਆਂ ਨੇ ਵੀ ਇਸ ਪਰਸਪਰ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲਿਆ। 90 ਮਿੰਟ ਤੋਂ ਵੀ ਅਧਿਕ ਸਮੇਂ ਤੱਕ ਚਲੇ ਇਸ ਸੰਵਾਦ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਅਜਿਹੇ ਕਈ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨੂੰ ਮਾਰਗਦਰਸ਼ਨ ਕਰਨ ਲਈ ਕਿਹਾ ਜੋ ਵਿਦਿਆਰਥੀਆਂ ਲਈ ਮਹੱਤਵਪੂਰਨ ਹਨ ਇਸ ਵਰ੍ਹੇ ਵੀ, ਦੇਸ਼ ਭਰ ਦੇ ਵਿਦਿਆਰਥੀਆਂ ਦੇ ਨਾਲ-ਨਾਲ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਨੇ ਵੀ ਇਸ ਆਯੋਜਨ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੂੰ ਇੱਕ ਖੁਸ਼ਹਾਲ ਨਵੇਂ ਵਰ੍ਹੇ ਅਤੇ ਨਵੇਂ ਦਹਾਕੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦਹਾਕੇ ਦੇ ਵਿਸ਼ੇਸ਼ ਮਹੱਤਵ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਰਤਮਾਨ ਦਹਾਕੇ ਦੀਆਂ ਉਮੀਦਾਂ ਅਤੇ ਆਕਾਂਖਿਆਵਾਂ ਉਨ੍ਹਾਂ ਬੱਚਿਆਂ 'ਤੇ ਨਿਰਭਰ ਹਨ ਜੋ ਦੇਸ਼ ਭਰ ਦੇ ਸਕੂਲਾਂ ਵਿੱਚ ਆਪਣੇ ਅੰਤਿਮ ਸਾਲਾਂ ਵਿੱਚ ਹਨ।

ਉਨ੍ਹਾਂ ਕਿਹਾ, "ਸਾਡਾ ਦੇਸ਼ ਇਸ ਦਹਾਕੇ ਵਿੱਚ ਜੋ ਵੀ ਹਾਸਲ ਕਰੇਗਾ ਉਸ ਵਿੱਚ 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਦੇ ਮੌਜੂਦਾ ਵਿਦਿਆਰਥੀਆਂ ਨੇ ਅਤਿਅੰਤ ਅਹਿਮ ਭੂਮਿਕਾ ਨਿਭਾਉਣੀ ਹੈ। ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਾ, ਨਵੀਆਂ ਉਮੀਦਾਂ ਨੂੰ ਪੂਰਾ ਕਰਨਾ, ਇਹ ਸਭ ਇਸ ਨਵੀਂ ਪੀੜ੍ਹੀ 'ਤੇ ਨਿਰਭਰ ਹੈ।"

ਸੰਵਾਦ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਂਵੇਂ ਉਹ ਕਈ ਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ, ਲੇਕਿਨ ਜੋ ਪ੍ਰੋਗਰਾਮ ਉਨ੍ਹਾਂ ਨੂੰ ਦਿਲੋਂ ਪਿਆਰਾ ਹੈ ਉਹ ‘ਪਰੀਕਸ਼ਾ ਪੇ ਚਰਚਾ’ ਹੀ ਹੈ।

 

Description: https://pbs.twimg.com/profile_images/1134090740592627712/0Fp-U5-p_normal.png Description: https://pbs.twimg.com/profile_images/1134090740592627712/0Fp-U5-p_normal.png

 

PMO India

@PMOIndia

As Prime Minister one gets to attend numerous types of programme. Each of them provides a new set of experiences.

But, if someone asks me what is that one programme that touches your heart the most, I would say it is this one: PM
@narendramodi #ParikshaPeCharcha2020

 

 

3,985

11:25 AM - Jan 20, 2020

Twitter Ads info and privacy

 

868 people are talking about this

 

ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਨੂੰ ਕਈ ਪ੍ਰਕਾਰ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਪੈਂਦਾ ਹੈ। ਇਸ ਤਰ੍ਹਾਂ ਦੇ ਸੰਵਾਦ ਦੇ ਦੌਰਾਨ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਨ੍ਹਾਂ ਵਿੱਚੋਂ ਹਰੇਕ ਸੰਵਾਦ ਨਵੇਂ-ਨਵੇਂ ਅਨੁਭਵ ਪ੍ਰਦਾਨ ਕਰਦਾ ਹੈ। ਲੇਕਿਨ ਜੇਕਰ ਕੋਈ ਮੈਨੂੰ ਕਿਸੇ ਇੱਕ ਅਜਿਹੇ ਪ੍ਰੋਗਰਾਮ ਬਾਰੇ ਪੁੱਛਦਾ ਹੈ ਜੋ ਮੇਰੇ ਦਿਲ ਨੂੰ ਸਭ ਤੋਂ ਜ਼ਿਆਦਾ ਛੂੰਹਦਾ ਹੈ ਤਾਂ ਮੈਂ ਇਹੀ ਕਹਾਂਗਾ ਕਿ ਇਹ ਪਰੀਕਸ਼ਾ ਪੇ ਚਰਚਾ ਹੀ ਹੈ। ਮੈਨੂੰ ਹੈਕਾਥੌਨਸ ਵਿੱਚ ਹਿੱਸਾ ਲੈਣਾ ਵੀ ਪ੍ਰਿਯ (ਪਿਆਰਾ) ਹੈ। ਇਸ ਤਰ੍ਹਾਂ ਦੇ ਆਯੋਜਨ ਭਾਰਤ ਦੇ ਨੌਜਵਾਨਾਂ ਦੀ ਅਦਭੁੱਤ ਸਮਰੱਥਾ ਅਤੇ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੇ ਹਨ।

ਉਤਸ਼ਾਹ ਘਟਣ ਅਤੇ ਵਾਰ-ਵਾਰ ਮੂਡ ਖਰਾਬ ਹੋਣ ਨਾਲ ਨਿਪਟਣਾ :

ਜਦੋਂ ਇੱਕ ਵਿਦਿਆਰਥੀ ਨੇ ਅਧਿਐਨ ਜਾਂ ਪੜ੍ਹਾਈ ਵਿੱਚ ਰੁਚੀ ਘਟ ਜਾਣ ਨਾਲ ਸੰਬਧਿਤ ਸਵਾਲ ਪੁੱਛਿਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਕਸਰ ਕਈ ਬਾਹਰੀ ਕਾਰਨਾਂ ਕਰਕੇ ਵਿਦਿਆਰਥੀਆਂ ਵਿੱਚ ਉਤਸਾਹ ਘਟ ਜਾਂਦਾ ਹੈ ਅਤੇ ਉਹ ਆਪਣੀਆਂ-ਆਪਣੀਆਂ ਉਮੀਦਾਂ ਨੂੰ ਬਹੁਤ ਅਧਿਕ ਮਹੱਤਵ ਦੇਣ ਦੀ ਕੋਸ਼ਿਸ਼ ਕਰਨ ਲਗਦੇ ਹਨ।

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਉਤਸ਼ਾਹ ਘਟ ਜਾਣ ਦੇ ਕਾਰਨ ਦਾ ਪਤਾ ਲਗਾਉਣ ਲਈ ਕਿਹਾ ਅਤੇ ਇਸ ਦੇ ਨਾਲ ਹੀ ਇਸ ਗੱਲ 'ਤੇ ਮੰਥਨ ਕਰਨ ਨੂੰ ਕਿਹਾ ਕਿ ਆਖਿਰਕਾਰ ਇਨ੍ਹਾਂ ਪ੍ਰਸਥਿਤੀਆਂ ਨਾਲ ਕਿਵੇਂ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਚੰਦਰਯਾਨ ਅਤੇ ਇਸਰੋ ਦੀ ਆਪਣੀ ਯਾਤਰਾ ਨਾਲ ਜੁੜੇ ਹਾਲੀਆ ਬਿਰਤਾਂਤ ਦੀ ਉਦਹਾਰਨ ਦਿੱਤੀ

ਪ੍ਰਧਾਨ ਮਤੰਰੀ ਨੇ ਕਿਹਾ, "ਪ੍ਰੇਰਣਾ ਅਤੇ ਉਤਸ਼ਾਹ ਘੱਟ ਜਾਣਾ ਅਤਿਅੰਤ ਆਮ ਗੱਲ ਹੈ। ਹਰੇਕ ਵਿਅਕਤੀ ਨੂੰ ਇਨ੍ਹਾਂ ਭਾਵਨਾਵਾਂ ਵਿੱਚੋਂ ਗੁਜਰਨਾ ਪੈਂਦਾ ਹੈ। ਇਸ ਸਬੰਧ ਵਿੱਚ, ਮੈਂ ਚੰਦਰਯਾਨ ਦੇ ਦੌਰਾਨ ਇਸਰੋ ਦੀ ਆਪਣੀ ਯਾਤਰਾ ਅਤੇ ਸਾਡੇ ਅਤਿਅੰਤ ਮਿਹਨਤੀ ਵਿਗਿਆਨੀਆਂ ਦੇ ਨਾਲ ਬਿਤਾਏ ਗਏ ਸਮੇਂ ਨੂੰ ਕਦੇ ਵੀ ਨਹੀਂ ਭੁੱਲ ਸਕਦਾ।"

ਉਨ੍ਹਾਂ ਨੇ ਕਿਹਾ, "ਸਾਨੂੰ ਅਸਫ਼ਲਤਾਵਾਂ ਨੂੰ ਗਹਿਰੇ ਝਟਕਿਆਂ ਅਤੇ ਵੱਡੀਆਂ ਰੁਕਾਵਟਾਂ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ। ਅਸੀਂ ਜੀਵਨ ਦੇ ਹਰੇਕ ਪਹਿਲੂ ਵਿੱਚ ਉਤਸ਼ਾਹ ਨੂੰ ਸ਼ਾਮਲ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦਾ ਅਸਥਾਈ ਝਟਕਾ ਲਗਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਦੇ। ਦਰਅਸਲ, ਕੋਈ ਵੀ ਝਟਕਾ ਲਗਣ ਦਾ ਮਤਲਬ ਇਹੀ ਹੈ ਕਿ ਹੁਣ ਬਿਹਤਰੀਨ ਹਾਸਲ ਕਰਨਾ ਬਾਕੀ ਹੈ। ਸਾਨੂੰ ਆਪਣੀਆਂ ਖਰਾਬ ਪ੍ਰਸਥਿਤੀਆਂ ਨੂੰ ਇੱਕ ਉੱਜਵਲ ਭਵਿੱਖ ਵੱਲ ਕਦਮ ਵਧਾਉਣ ਦੇ ਰੂਪ ਵਿੱਚ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"

ਪ੍ਰਧਾਨ ਮੰਤਰੀ ਨੇ ਇਹ ਵੀ ਉਦਹਾਰਨ ਦਿੱਤੀ ਕਿ ਵਰ੍ਹੇ 2001 ਵਿੱਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਏ ਕ੍ਰਿਕਟ ਮੈਚ ਦੌਰਾਨ ਰਾਹੁਲ ਦ੍ਰਵਿੜ ਅਤੇ ਵੀਵੀਐੱਸ ਲਕਸ਼ਮਣ ਨੇ ਕਿਸ ਤਰ੍ਹਾਂ ਅਤਿਅੰਤ ਕਠਿਨ ਪ੍ਰਸਥਿਤੀਆਂ ਵਿੱਚ ਜੁਝਾਰੂ ਬੈਟਿੰਗ ਕਰ ਕੇ ਭਾਰਤ ਨੂੰ ਹਾਰ ਦੇ ਖਤਰੇ ਤੋਂ ਬਾਹਰ ਕਰਕੇ ਸ਼ਾਨਦਾਰ ਜਿੱਤ ਦਿਵਾਈ ਸੀ।

ਪ੍ਰਧਾਨ ਮੰਤਰੀ ਨੇ ਇੱਕ ਹੋਰ ਉਦਹਾਰਨ ਦਿੱਤੀ ਕਿ ਕਿਸ ਤਰ੍ਹਾਂ ਭਾਰਤੀ ਗੇਂਦਬਾਜ ਅਨਿਲ ਕੁੰਬਲੇ ਨੇ ਖ਼ੁਦ ਨੂੰ ਲੱਗੀ ਗਹਿਰੀ ਸੱਟ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਦਾ ਗੌਰਵ (ਮਾਣ) ਵਧਾਇਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ, "ਇਹੀ ਸਕਾਰਾਤਮਕ ਪ੍ਰੇਰਣਾ ਦੀ ਅਦਭੁੱਤ ਤਾਕਤ ਹੈ।"

Description: https://pbs.twimg.com/profile_images/1134090740592627712/0Fp-U5-p_normal.png Description: https://pbs.twimg.com/profile_images/1134090740592627712/0Fp-U5-p_normal.png

 

PMO India

@PMOIndia

Yashashri from Rajasthan asks PM @narendramodi - the board exams put our mood off. What do we do about it.

 

 

3,232

11:47 AM - Jan 20, 2020

Twitter Ads info and privacy

 

763 people are talking about this

 

 

ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆਂ ਅਤੇ ਅਧਿਐਨ ਵਿੱਚ ਸੰਤੁਲਨ ਸਥਾਪਿਤ ਕਰਨਾ:

ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆਂ ਅਤੇ ਅਧਿਐਨ ਵਿੱਚ ਸੰਤੁਲਨ ਸਥਾਪਿਤ ਕਰਨ ਨਾਲ ਸਬੰਧਿਤ ਇੱਕ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੇ ਜੀਵਨ ਵਿੱਚ ਪਾਠਕ੍ਰਮ ਦੇ ਨਾਲ-ਨਾਲ ਹੋਰ ਗਤੀਵਿਧੀਆਂ ਦੇ ਵਿਸ਼ੇਸ਼ ਮਹੱਤਵ ਨੂੰ ਘੱਟ ਕਰਕੇ ਨਹੀਂ ਆਂਕਿਆ ਜਾ ਸਕਦਾ।

ਉਨ੍ਹਾਂ ਨੇ ਕਿਹਾ, "ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆ ਨਾ ਕਰਨਾ ਕਿਸੇ ਵੀ ਵਿਦਿਆਰਥੀ ਨੂੰ ਇੱਕ ਰੋਬੋਟ ਦੀ ਤਰ੍ਹਾਂ ਬਣਾ ਸਕਦਾ ਹੈ।"

ਲੇਕਿਨ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆਂ ਅਤੇ ਅਧਿਐਨ ਵਿੱਚ ਸੰਤੁਲਨ ਸਥਾਪਿਤ ਕਰਨ ਲਈ ਵਿਦਿਆਰਥੀਆਂ ਨੂੰ ਸਮੇਂ ਦਾ ਬਿਹਤਰ ਅਤੇ ਸ੍ਰੇਸ਼ਠ ਪ੍ਰਬੰਧਨ ਕਰਨਾ ਹੋਵੇਗਾ।

 

 

ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਤਰ੍ਹਾਂ-ਤਰ੍ਹਾਂ ਦੇ ਅਵਸਰ ਉਪਲੱਬਧ ਹਨ ਅਤੇ ਮੈਂ ਉਮੀਦ ਕਰਦਾ ਹਾਂ ਕਿ ਨੌਜਵਾਨ ਉਨ੍ਹਾਂ ਦੀ ਸਹੀ ਢੰਗ ਨਾਲ ਵਰਤੋਂ ਕਰਨਗੇ ਅਤੇ ਪੂਰੇ ਜੋਸ਼ ਨਾਲ ਆਪਣੇ ਸ਼ੌਕ ਅਤੇ ਆਪਣੀ ਰੁਚੀ ਦੇ ਕਾਰਜ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ।"

ਹਾਲਾਂਕਿ, ਉਨ੍ਹਾਂ ਨੇ ਮਾਪਿਆਂ (ਅਭਿਭਾਵਕਾਂ) ਨੂੰ ਤਾਕੀਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਦੀਆਂ ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆਂ ਨੂੰ ਫ਼ੈਸ਼ਨ ਸਟੇਟਮੈਂਟ ਜਾਂ ਕਾਲਿੰਗ ਕਾਰਡ (ਵਿਸ਼ਿਸ਼ਟਤਾ) ਨਾ ਬਣਨ ਦੇਣ।

ਪ੍ਰਧਾਨ ਮੰਤਰੀ ਨੇ ਕਿਹਾ, "ਇਹ ਚੰਗਾ ਨਹੀਂ ਹੁੰਦਾ ਜਦੋਂ ਬੱਚਿਆਂ ਦਾ ਜਨੂਨ ਮਾਪਿਆਂ (ਅਭਿਭਾਵਕਾਂ) ਲਈ ਫ਼ੈਸ਼ਨ ਸਟੇਟਮੈਂਟ ਬਣ ਜਾਂਦਾ ਹੈ। ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆਂ ਤੜਕ-ਭੜਕ ਤੋਂ ਪ੍ਰੇਰਿਤ ਨਹੀਂ ਹੋਣੀਆਂ ਚਾਹੀਦੀਆਂਹਰ ਬੱਚੇ ਨੂੰ ਉਹੀ ਕਰਨ ਦੇਣਾ ਚਾਹੀਦਾ ਹੈ ਜੋ ਉਹ ਕਰਨਾ ਚਾਹੁੰਦਾ/ਚਾਹੁੰਦੀ ਹੈ।"

 

 

Description: https://pbs.twimg.com/profile_images/1134090740592627712/0Fp-U5-p_normal.png Description: https://pbs.twimg.com/profile_images/1134090740592627712/0Fp-U5-p_normal.png

PMO India

@PMOIndia

A student from Jabalpur, Anamika from Hyderabad and Riya from Delhi ask PM @narendramodi on the importance of extra-curricular activities along with studies. #ParikshaPeCharcha2020

 

2,973

12:01 PM - Jan 20, 2020

Twitter Ads info and privacy

 

689 people are talking about this

 

ਕੀ ਅੰਕ ਹੀ ਸਭ ਕੁਝ ਹਨ:

ਪ੍ਰੀਖਿਆਵਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਨੇ ਅਤੇ ਕੀ ਅੰਕ ਹੀ ਨਿਰਣਾਇਕ ਹੁੰਦੇ ਹਨ, ਸਬੰਧੀ ਪ੍ਰਸ਼ਨ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਨੇ ਕਿਹਾ, "ਸਾਡੀ ਸਿੱਖਿਆ ਪ੍ਰਣਾਲੀ, ਕਈ ਪ੍ਰੀਖਿਆਵਾਂ ਵਿੱਚ ਸਾਡੇ ਪ੍ਰਦਰਸ਼ਨ ਦੇ ਅਧਾਰ 'ਤੇ ਸਫ਼ਲਤਾ ਤੈਅ ਕਰਦੀ ਹੈ। ਸਾਡਾ ਅਤੇ ਸਾਡੇ ਮਾਤਾ-ਪਿਤਾ ਦਾ ਸਾਰਾ ਧਿਆਨ ਚੰਗੇ ਅੰਕ ਪ੍ਰਾਪਤ ਕਰਨ 'ਤੇ ਲਗਿਆ ਰਹਿੰਦਾ ਹੈ, ਇਸ ਲਈ ਅਸੀਂ ਇਸ ਦਿਸ਼ਾ ਵਿੱਚ ਕੋਸ਼ਿਸ਼ ਕਰਦੇ ਹਾਂ।"

ਉਨ੍ਹਾਂ ਨੇ ਕਿਹਾ ਕਿ ਅੱਜ ਅਨੇਕ ਅਵਸਰ ਮੌਜੂਦ ਹਨ। ਇਸ ਸਬੰਧ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਭਾਵਨਾ ਚੋਂ ਬਾਹਰ ਨਿਕਲਣ ਕਿ ਪ੍ਰੀਖਿਆਵਾਂ ਵਿੱਚ ਸਫਲਤਾ ਜਾਂ ਅਸਫਲਤਾ ਹੀ ਸਭ ਕੁਝ ਤੈਅ ਕਰਦੀ ਹੈ।

ਉਨ੍ਹਾਂ ਨੇ ਕਿਹਾ, "ਅੰਕ ਹੀ ਜੀਵਨ ਨਹੀਂ ਹਨਇਸੇ ਤਰ੍ਹਾਂ ਸਾਡੇ ਪੂਰੇ ਜੀਵਨ ਦਾ ਨਿਰਣਾ ਪ੍ਰੀਖਿਆ ਨਹੀਂ ਕਰ ਸਕਦੀ। ਇਹ ਅੱਗੇ ਵਧਣ ਦਾ ਕਦਮ ਹੈ, ਆਪਣੇ ਜੀਵਨ ਵਿੱਚ ਅੱਗੇ ਵਧਣ ਦਾ ਇੱਕ ਮਹੱਤਵਪੂਰਨ ਕਦਮ ਹੈ। ਮੈਂ ਸਾਰੇ ਮਾਪਿਆਂ (ਮਾਤਾ-ਪਿਤਾ) ਨੂੰ ਤਾਕੀਦ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਇਹ ਨਾ ਕਹਿਣ ਕਿ ਅੰਕ ਹੀ ਸਭ ਕੁਝ ਹਨਅਗਰ ਚੰਗੇ ਅੰਕ ਨਹੀਂ ਮਿਲਦੇ ਤਾਂ ਅਜਿਹਾ ਵਿਵਹਾਰ ਨਾ ਕਰੋ ਕਿ ਆਪ ਸਭ ਕੁਝ ਖੋ (ਗਵਾ) ਚੁੱਕੇ ਹੋ। ਆਪ ਕਿਸੇ ਵੀ ਖੇਤਰ ਵਿੱਚ ਜਾ ਸਕਦੇ ਹੋ ਸਾਡੇ ਇੱਥੇ ਅਪਾਰ ਅਵਸਰ ਮੌਜੂਦ ਹਨ"

ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਮਹੱਤਵਪੂਰਨ ਹੈ, ਲੇਕਿਨ ਉਹ ਪੂਰਾ ਜੀਵਨ ਨਹੀਂ ਹੈ। ਤੁਹਾਨੂੰ ਇਸ ਮਾਨਸਿਕਤਾ ਤੋਂ ਬਾਹਰ ਆਉਣਾ ਹੋਵੇਗਾ।

ਸਿੱਖਿਆ ਵਿੱਚ ਟੈਕਨੋਲੋਜੀ ਦਾ ਮਹੱਤਵ

ਟੈਕਨੋਲੋਜੀ ਦੇ ਮਹੱਤਵ ਅਤੇ ਸਿੱਖਿਆ ਵਿੱਚ ਉਸ ਦੀ ਉਪਯੋਗਿਤਾ ਦੇ ਪ੍ਰਸ਼ਨ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਟੈਕਨੋਲੋਜੀ ਵਿੱਚ ਆਧੁਨਿਕ ਚੀਜ਼ਾਂ ਪ੍ਰਤੀ ਖ਼ੁਦ ਨੂੰ ਜਾਣੂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਟੈਕਨੋਲੋਜੀ ਦੇ ਦੁਰਉਪਯੋਗ ਦੇ ਖਤਰਿਆਂ ਪ੍ਰਤੀ ਸਾਵਧਾਨ ਰਹਿਣ

ਉਨ੍ਹਾਂ ਨੇ ਕਿਹਾ, "ਟੈਕਨੋਲੋਜੀ ਦਾ ਭੈ ਚੰਗਾ ਨਹੀਂ ਹੁੰਦਾ। ਟੈਕਨੋਲੋਜੀ ਇੱਕ ਮਿੱਤਰ ਹੈ। ਕੇਵਲ ਟੈਕਨੋਲੋਜੀ ਦਾ ਗਿਆਨ ਹੋਣਾ ਕਾਫੀ ਨਹੀਂ ਹੈ। ਉਸ ਦਾ ਉਪਯੋਗ ਵੀ ਮਹੱਤਵਪੂਰਨ ਹੈ। ਟੈਕਨੋਲੋਜੀ ਸਾਡੇ ਦੈਨਿਕ ਜੀਵਨ ਦਾ ਹਿੱਸਾ ਹੈ, ਲੇਕਿਨ ਅਗਰ ਅਸੀਂ ਉਸ ਦਾ ਦੁਰਉਪਯੋਗ ਕਰਾਂਗੇ ਤਾਂ ਉਸ ਨਾਲ ਸਾਡੇ ਕੀਮਤੀ ਸਮੇਂ ਅਤੇ ਸੰਸਾਧਨਾਂ ਨੂੰ ਨੁਕਸਾਨ ਪਹੁੰਚੇਗਾ।"

 

Description: https://pbs.twimg.com/profile_images/1134090740592627712/0Fp-U5-p_normal.png Description: https://pbs.twimg.com/profile_images/1134090740592627712/0Fp-U5-p_normal.png

 

PMO India

@PMOIndia

Students from Andaman and Nicobar and Sikkim ask PM @narendramodi on the importance of technology, especially in education. #ParikshaPeCharcha2020

 

 

2,319

12:18 PM - Jan 20, 2020

Twitter Ads info and privacy

625 people are talking about this

 

ਅਧਿਕਾਰ ਬਨਾਮ ਕਰਤੱਵ

ਵਿਦਿਆਰਥੀਆਂ ਨੂੰ ਅਧਿਕਾਰਾਂ ਅਤੇ ਆਪਣੇ ਕਰਤੱਵਾਂ ਦੇ ਪ੍ਰਤੀ ਨਾਗਰਿਕਾਂ ਨੂੰ ਜਾਗਰੂਕ ਕਰਨ ਸਬੰਧੀ ਪ੍ਰਸ਼ਨ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਅਕਤੀ ਦੇ ਅਧਿਕਾਰ ਉਨ੍ਹਾਂ ਦੇ ਕਰਤੱਵਾਂ ਵਿੱਚ ਸ਼ਾਮਲ ਹੁੰਦੇ ਹਨ।

ਅਧਿਆਪਕ ਦਾ ਉਦਹਾਰਨ ਦਿੰਦੇ ਹੋਏ, ਉਨ੍ਹਾਂ ਨੇ ਇਹ ਕਿਹਾ ਕਿ ਅਧਿਆਪਕ ਜਦੋਂ ਆਪਣੇ ਕਰਤੱਵਾਂ ਦੀ ਪਾਲਣਾ ਕਰਦਾ ਹੈ ਤਾਂ ਉਹ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਪੂਰਾ ਕਰਦਾ ਹੈ।

ਇਸ ਵਿਸ਼ੇ 'ਤੇ ਰਾਸ਼ਟਰ ਪਿਤਾ ਦੇ ਵਿਚਾਰਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕੋਈ ਮੌਲਿਕ ਅਧਿਕਾਰ ਨਹੀਂ ਹੁੰਦਾ, ਬਲਕਿ ਮੌਲਿਕ ਕਰਤੱਵ ਹੁੰਦੇ ਹਨ"

ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਮੈਂ ਵਿਦਿਆਰਥੀਆਂ ਨਾਲ ਗੱਲ ਕਰ ਰਿਹਾ ਹਾਂ, ਜੋ 2047 ਵਿੱਚ ਜਦੋਂ ਭਾਰਤ ਆਪਣੀ ਸੁਤੰਤਰਤਾ ਦੇ 100 ਸਾਲ ਪੂਰੇ ਕਰੇਗਾ, ਉਸ ਸਮੇਂ ਵਿਦਿਆਰਥੀ ਭਾਰਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਮੈਂ ਆਸ ਕਰਦਾ ਹਾਂ ਕਿ ਇਹ ਪੀੜ੍ਹੀ ਸਾਡੇ ਸੰਵਿਧਾਨ ਵਿੱਚ ਵਰਣਿਤ ਮੌਲਿਕ ਕਰਤੱਵਾਂ ਦੇ ਅਧਾਰ 'ਤੇ ਆਪਣੇ ਜੀਵਨ ਵਿੱਚ ਕੰਮ ਕਰੇਗੀ।"

 

Description: https://pbs.twimg.com/profile_images/1134090740592627712/0Fp-U5-p_normal.png Description: https://pbs.twimg.com/profile_images/1134090740592627712/0Fp-U5-p_normal.png

PMO India

@PMOIndia

A very interesting question asked by a student from Arunachal Pradesh- on the importance of fundamental duties. #ParikshaPeCharcha2020

 

3,382

12:28 PM - Jan 20, 2020

Twitter Ads info and privacy

839 people are talking about this

 

ਦਬਾਅ ਅਤੇ ਮਾਪਿਆਂ ਤੇ ਅਧਿਆਪਕਾਂ ਦੀਆਂ ਉਮੀਦਾਂ ਨਾਲ ਕਿਵੇਂ ਨਿਪਟੀਏ?

ਦਬਾਅ ਅਤੇ ਮਾਪਿਆਂ ਤੇ ਅਧਿਆਪਕਾਂ ਦੀਆਂ ਉਮੀਦਾਂ ਨਾਲ ਕਿਵੇਂ ਨਿਪਟਿਆਂ ਜਾਵੇ, ਇਸ ਬਾਰੇ ਪ੍ਰਧਾਨ ਮੰਤਰੀ ਨੇ ਮਾਤਾ-ਪਿਤਾ ਤੋਂ ਮੰਗ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ 'ਤੇ ਦਬਾਅ ਨਾ ਬਣਾਉਣ, ਬਲਕਿ ਉਨ੍ਹਾਂ ਦਾ ਸਾਥ ਦੇਣ।

"ਬੱਚਿਆਂ 'ਤੇ ਦਬਾਅ ਬਣਾਉਣ ਦੀ ਬਜਾਏ ਉਨ੍ਹਾਂ ਦਾ ਸਾਥ ਦੇਣ ਨਾਲ ਅੱਗੇ ਦਾ ਰਸਤਾ ਮਿਲਦਾ ਹੈ। ਬੱਚਿਆਂ ਨੂੰ ਅਜਿਹੇ ਕਾਰਜਾਂ ਲਈ ਪ੍ਰੇਰਿਤ ਕਰੋ, ਜਿਸ ਨਾਲ ਉਨ੍ਹਾਂ ਦੀ ਅੰਦਰੂਨੀ ਸਮਰੱਥਾ ਮਜ਼ਬੂਤ ਹੁੰਦੀ ਹੋਵੇ।"

Description: https://pbs.twimg.com/profile_images/1134090740592627712/0Fp-U5-p_normal.png Description: https://pbs.twimg.com/profile_images/1134090740592627712/0Fp-U5-p_normal.png

PMO India

@PMOIndia

More questions...
How to deal with pressure and expectations from parents and teachers.
#ParikshaPeCharcha2020

 

 

2,667

12:37 PM - Jan 20, 2020

Twitter Ads info and privacy

715 people are talking about this

 

 

ਅਧਿਐਨ ਦਾ ਸਭ ਤੋਂ ਚੰਗਾ ਸਮਾਂ ਤੇ ਪ੍ਰੀਖਿਆ ਦੌਰਾਨ ਦਿਮਾਗ ਖਾਲੀ ਪੈਣਾ ਅਤੇ ਬੋਰਡ ਪ੍ਰੀਖਿਆਵਾਂ ਦਾ ਡੈ

ਅਧਿਐਨ ਲਈ ਸਭ ਤੋਂ ਚੰਗੇ ਸਮੇਂ ਬਾਰੇ ਪੁੱਛੇ ਗਏ ਇੱਕ ਸਵਾਲ 'ਤੇ ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ ਲੋੜੀਂਦਾ ਕਾਫੀ/ਉੱਚਿਤ ਅਰਾਮ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ, ਜਿੰਨ੍ਹਾ ਕਿ ਅਧਿਐਨ ਕਰਨਾ

ਉਨ੍ਹਾਂ ਨੇ ਕਿਹਾ, "ਸਵੇਰੇ ਦਿਮਾਗ ਓਨਾ ਹੀ ਸਾਫ਼ ਰਹਿੰਦਾ ਹੈ, ਜਿੰਨਾ ਕਿ ਵਰਖਾ ਬਾਅਦ (ਅਕਾਸ਼) ਸਾਫ਼ ਰਹਿੰਦਾ ਹੈ, ਕਿਸੇ ਵਿਦਿਆਰਥੀ ਨੂੰ ਉਸੇ ਸਮੇਂ-ਸਾਰਣੀ ਦਾ ਅਨੁਸਰਣ ਕਰਨਾ ਚਾਹੀਦਾ ਹੈ, ਜੋ ਉਸ ਦੇ ਲਈ ਸਹਿਜ ਹੋਵੇ।"

ਪ੍ਰੀਖਿਆ ਦੇ ਦੌਰਾਨ ਏਕਾਏਕ (ਅਚਾਨਕ) ਦਿਮਾਗ ਖਾਲੀ ਪੈਣ ਬਾਰੇ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਆਪਣੀ ਤਿਆਰੀ ਪੂਰੀ ਤਰ੍ਹਾਂ ਕਰਨ।

ਉਨ੍ਹਾਂ ਨੇ ਕਿਹਾ, "ਮੈਂ ਵਿਦਿਆਰਥੀਆਂ ਨੂੰ ਕਹਾਂਗਾ ਕਿ ਉਹ ਤਿਆਰੀ ਬਾਰੇ ਆਸਵੰਦ ਰਹਿਣਉਹ ਕਿਸੇ ਤਰ੍ਹਾਂ ਦੇ ਦਬਾਅ ਨਾਲ ਪ੍ਰੀਖਿਆ ਭਵਨ ਵਿੱਚ ਪ੍ਰਵੇਸ਼ ਨਾ ਕਰਨ ਦੂਜੇ ਲੋਕ ਕੀ ਕਰ ਰਹੇ ਹਨ, ਇਸ ਨਾਲ ਪਰੇਸ਼ਾਨ ਨਾ ਹੋਣ। ਆਪਣੇ ਆਪ ’ਤੇ ਵਿਸ਼ਵਾਸ ਰੱਖੋ ਅਤੇ ਤੁਸੀਂ ਜੋ ਤਿਆਰੀ ਕੀਤੀ ਹੈ, ਉਸ 'ਤੇ ਧਿਆਨ ਦਿਓ।"

 

Description: https://pbs.twimg.com/profile_images/1134090740592627712/0Fp-U5-p_normal.png Description: https://pbs.twimg.com/profile_images/1134090740592627712/0Fp-U5-p_normal.png

PMO India

@PMOIndia

We blank out when we see the paper for the first time, students tell PM @narendramodi. #ParikshaPeCharcha2020

 

 

4,883

12:59 PM - Jan 20, 2020

Twitter Ads info and privacy

1,134 people are talking about this

 

ਭਵਿੱਖ ਵਿੱਚ ਕਰੀਅਰ ਵਿਕਲਪ

ਭਵਿੱਖ ਵਿੱਚ ਕਰੀਅਰ ਦੇ ਵਿਕਲਪ ਬਾਰੇ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਆਪਣੇ ਦਿਲ ਦੀ ਬਾਤ ਸੁਣਨ ਅਤੇ ਰਾਸ਼ਟਰ ਤੇ ਇਸ ਦੇ ਵਿਕਾਸ ਪ੍ਰਤੀ ਉਤਸ਼ਾਹ ਨਾਲ ਕਾਰਜ ਕਰਨ

ਉਨ੍ਹਾਂ ਨੇ ਕਿਹਾ, "ਕਰੀਅਰ ਕਾਫ਼ੀ ਮਹੱਤਵਪੂਰਨ ਹੈ, ਹਰੇਕ ਵਿਅਕਤੀ ਨੂੰ ਕੁਝ ਜ਼ਿੰਮੇਦਾਰੀ ਲੈਣੀ ਹੁੰਦੀ ਹੈ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਕੇ ਵੀ ਰਾਸ਼ਟਰ ਪ੍ਰਤੀ ਹਮੇਸ਼ਾ ਯੋਗਦਾਨ ਕਰ ਸਕਦੇ ਹਾਂ।"

ਪ੍ਰਧਾਨ ਮੰਤਰੀ ਦੇ ਵਾਰਤਾ ਪ੍ਰੋਗਰਾਮ "ਪਰੀਕਸ਼ਾ ਪੇ ਚਰਚਾ - 2020" ਦੇ ਤੀਜੇ ਸੰਸਕਰਣ ਲਈ ਕਲਾਸ 9 ਤੋਂ 12 ਦੇ ਵਿਦਿਆਰਥੀਆਂ ਲਈ ਲਘੂ ਨਿਬੰਧਵਿੱਚ ਔਨਲਾਈਨ ਪ੍ਰਤੀਯੋਗਤਾ ਸ਼ੁਰੂ ਕੀਤੀ ਗਈ 02 ਦਸੰਬਰ, 2019 ਤੋਂ 23 ਦਸੰਬਰ, 2019 ਤੱਕ www.mygov.in ਦੇ ਮਾਧਿਅਮ ਨਾਲ ਪ੍ਰਤੀਯੋਗਤਾ ਲਈ ਐਂਟਰੀਆਂ ਔਨਲਾਈਨ ਸੱਦੀਆਂ ਗਈਆਂ ਸਨ। ਇਸ ਵਿੱਚ 3 ਲੱਖ ਤੋਂ ਅਧਿਕ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਜਿਨ੍ਹਾਂ ਵਿੱਚੋਂ 2.6 ਲੱਖ ਤੋਂ ਅਧਿਕ ਵਿਦਿਆਰਥੀ ਪ੍ਰਤੀਯੋਗਤਾ ਵਿੱਚ ਸ਼ਾਮਲ ਹੋਏ। ਇਸ ਪ੍ਰਤੀਯੋਗਤਾ ਵਿੱਚ 2019 ਵਿੱਚ 1.03 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਚੁਣੇ ਗਏ ਜੇਤੂਆਂ ਨੇ "ਪਰੀਕਸ਼ਾ ਪੇ ਚਰਚਾ- 2020" ਵਿੱਚ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨਾਲ ਗੱਲਬਾਤ ਕੀਤੀ।

ਸੈਂਟਰਲ ਬੋਰਡ ਆਵ੍ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਅਤੇ ਕੇਂਦਰੀ ਵਿਦਿਆਲਾ ਸੰਗਠਨ (ਕੇਵੀਐੱਸ) ਦੇ ਸਕੂਲਾਂ ਦੇ ਵਿਦਿਆਰਥੀਆਂ ਲਈ ਇਮਤਿਹਾਨਾਂ ਨਾਲ ਸਬੰਧਿਤ ਮੁੱਦਿਆਂ 'ਤੇ ਇੱਕ ਪੇਂਟਿੰਗ ਅਤੇ ਪੋਸਟਰ ਬਣਾਉਣ ਦੀ ਪ੍ਰਤੀਯੋਗਤਾ ਆਯੋਜਿਤ ਕੀਤ ਗਈ ਅਤੇ ਲਗਭਗ 725 ਪੋਸਟਰ ਅਤੇ ਪੇਂਟਿੰਗਾਂ ਪ੍ਰਾਪਤ ਕੀਤੇ ਗਏ। ਲਗਭਗ 50 ਪੋਸਟਰਾਂ ਅਤੇ ਪੇਂਟਿੰਗਾਂ ਦੀ ਚੋਣ ਕੀਤੀ ਗਈ ਅਤੇ ਪਰੀਕਸ਼ਾ ਪੇ ਚਰਚਾ-2020 ਦੌਰਾਨ ਪ੍ਰਧਾਨ ਮੰਤਰੀ ਨੂੰ ਦਿਖਾਇਆ ਗਿਆ।

 

*****

ਵੀਆਰਆਰਕੇ/ਏਕੇ
 


(Release ID: 1600300) Visitor Counter : 195


Read this release in: English