ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਅਪਰਾਧ ਨਾਲ ਜੁੜੇ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਸਹਾਇਤਾ ਬਾਰੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 22 JAN 2020 3:53PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਅਪਰਾਧ ਨਾਲ ਜੁੜੇ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਸਹਾਇਤਾ ਲਈ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ 'ਤੇ ਅਜੇ ਦਸਤਖਤ ਹੋਣੇ ਬਾਕੀ ਹਨ

ਇਸ ਸਮਝੌਤੇ ਦਾ ਉਦੇਸ਼ ਅਪਰਾਧਿਕ ਮਾਮਲਿਆਂ ਵਿੱਚ ਸਹਿਯੋਗ ਅਤੇ ਪਰਸਪਰ ਕਾਨੂੰਨੀ ਸਹਾਇਤਾ ਦੇ ਜ਼ਰੀਏ ਉਨ੍ਹਾਂ ਦੀ ਜਾਂਚ-ਪੜਤਾਲ ਅਤੇ ਪੈਰਵੀ ਕਰਨ ਵਿੱਚ ਦੋਹਾਂ ਦੇਸ਼ਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਣਾ ਹੈ। ਟਰਾਂਸਨੈਸ਼ਨਲ ਅਪਰਾਧ ਅਤੇ ਇਸ ਦੇ ਆਤੰਕਵਾਦ ਨਾਲ ਜੁੜੇ ਹੋਣ ਦੇ ਸੰਦਰਭ ਵਿੱਚ ਪ੍ਰਸਤਾਵਿਤ ਸਮਝੌਤਾ ਬ੍ਰਾਜ਼ੀਲ ਦੇ ਨਾਲ ਦੁਵੱਲੇ ਸਹਿਯੋਗ ਲਈ ਵਿਆਪਕ ਕਾਨੂੰਨੀ ਫਰੇਮਵਰਕ ਉਪਲੱਬਧ ਕਰਾਵੇਗਾ।  ਇਸ ਨਾਲ ਅਪਰਾਧ ਦੀ ਜਾਂਚ-ਪੜਤਾਲ ਅਤੇ ਪੈਰਵੀ ਦੇ ਨਾਲ ਹੀ ਉਸ ਦੀਆਂ ਪ੍ਰਕਿਰਿਆਵਾਂ ਅਤੇ ਸਾਧਨਾਂ ਦਾ ਪਤਾ ਲਗਾਉਣ, ਉਨ੍ਹਾਂ 'ਤੇ ਰੋਕ ਲਗਾਉਣ ਅਤੇ ਉਨ੍ਹਾਂ ਦੀ ਕੁਰਕੀ ਵਿੱਚ ਮਦਦ ਮਿਲੇਗੀ। ਇਸ ਨਾਲ ਆਤੰਕੀ ਗਤੀਵਿਤੀਆਂ ਲਈ ਵਿੱਤੀ ਮਦਦ ਨੂੰ ਵੀ ਰੋਕਣ ਵਿੱਚ ਮਦਦ ਮਿਲੇਗੀ।

******

ਵੀਆਰਆਰਕੇ/ਐੱਸਸੀ
 



(Release ID: 1600287) Visitor Counter : 107


Read this release in: English