ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਸੰਯੁਕਤ ਰੂਪ ਵਿੱਚ ਜੋਗਬਨੀ-ਬਿਰਾਟਨਗਰ ਵਿਖੇ ਇੰਟੈਗ੍ਰੇਟਿਡ ਚੈੱਕ ਪੋਸਟ ਦਾ ਉਦਘਾਟਨ ਕੀਤਾ ਨੇਪਾਲ ਵਿੱਚ ਆਵਾਸ ਪੁਨਰਨਿਰਮਾਣ ਪ੍ਰੋਜੈਕਟ ਵਿੱਚ ਕੀਤੀ ਗਈ ਪ੍ਰਗਤੀ ਦੇਖੀ

Posted On: 21 JAN 2020 12:25PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਕੇਪੀ ਸ਼ਰਮਾ ਓਲੀ ਨਾਲ ਸੰਯੁਕਤ ਰੂਪ ਵਿੱਚ ਅੱਜ ਜੋਗਬਨੀ-ਬਿਰਾਟਨਗਰ ਵਿਖੇ ਦੂਜੀ ਇੰਟੈਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਦਾ ਉਦਘਾਟਨ ਕੀਤਾ।

ਜੋਗਬਨੀ-ਬਿਰਾਟਨਗਰ, ਦੋਹਾਂ ਦੇਸ਼ਾਂ ਦਰਮਿਆਨ ਇੱਕ ਮਹੱਤਵਪੂਰਨ ਵਪਾਰ ਪੁਆਇੰਟ ਹੈ। ਇੰਟੈਗ੍ਰੇਟਿਡ ਚੈੱਕ ਪੋਸਟ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ।

ਜੋਗਬਨੀ-ਬਿਰਾਟਨਗਰ ਵਿੱਚ ਦੂਜੀ ਇੰਟੈਗ੍ਰੇਟਿਡ ਚੈੱਕ ਪੋਸਟ ਭਾਰਤ-ਨੇਪਾਲ ਸੀਮਾ ਤੇ ਵਪਾਰ ਅਤੇ ਲੋਕਾਂ ਦੀ ਮੂਵਮੈਂਟ ਨੂੰ ਸੁਵਿਧਾਜਨਕ ਬਣਾਉਣ ਲਈ ਭਾਰਤੀ ਸਹਾਇਤਾ ਨਾਲ ਬਣਾਈ ਗਈ ਸੀ।

ਦੋਵੇਂ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਜ਼ਰੀਏ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਨ।

ਆਪਣੀ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, ‘‘ਭਾਰਤ, ਨੇਪਾਲ ਦੇ ਸਰਬਪੱਖੀ ਵਿਕਾਸ ਵਿੱਚ ਇੱਕ ਭਰੋਸੇਯੋਗ ਭਾਈਵਾਲ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ।

ਉਨ੍ਹਾਂ ਕਿਹਾ, ‘‘ 'ਗੁਆਂਢ ਪਹਿਲਾਂ' ਮੇਰੀ ਸਰਕਾਰ ਦੀ ਮੁੱਖ ਨੀਤੀ ਹੈ ਅਤੇ ਸਰਹੱਦੋਂ ਪਾਰ ਕਨੈਕਟੀਵਿਟੀ (ਸੰਪਰਕ) ਵਿੱਚ ਸੁਧਾਰ ਕਰਨਾ ਇਸ ਦਾ ਮੁੱਖ ਪਹਿਲੂ ਹੈ।"

ਸ਼੍ਰੀ ਮੋਦੀ ਨੇ ਕਿਹਾ, ‘‘ਅਗਰ ਭਾਰਤ-ਨੇਪਾਲ ਦੀ ਗੱਲ ਹੈ ਤਾਂ ਇਸ ਵਿੱਚ ਬਿਹਤਰ ਸੰਪਰਕ ਦਾ ਮੁੱਦਾ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਸਾਡੇ ਸਬੰਧ ਸਿਰਫ਼ ਗੁਆਂਢੀਆਂ ਵਾਲੇ ਨਹੀਂ ਹਨ, ਬਲਕਿ ਇਤਿਹਾਸ ਅਤੇ ਭੂਗੋਲ ਨੇ ਸਾਨੂੰ ਸੱਭਿਆਚਾਰ, ਪ੍ਰਕਿਰਤੀ, ਪਰਿਵਾਰਾਂ, ਭਾਸ਼ਾ, ਵਿਕਾਸ ਅਤੇ ਕਈ ਹੋਰ ਤਰ੍ਹਾਂ ਦੇ ਬੰਧਨਾਂ ਨਾਲ ਜੋੜਿਆ ਹੋਇਆ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਮੇਰੀ ਸਰਕਾਰ ਸਾਰੇ ਮਿੱਤਰ ਦੇਸ਼ਾਂ ਨਾਲ ਬਿਹਤਰ ਟਰਾਂਸਪੋਰਟੇਸ਼ਨ ਸੁਵਿਧਾਵਾਂ ਵਿਕਸਿਤ ਕਰਨ ਅਤੇ ਵਪਾਰ, ਸੱਭਿਆਚਾਰ, ਸਿੱਖਿਆ ਆਦਿ ਵਿੱਚ ਸਬੰਧਾਂ ਨੂੰ ਹੋਰ ਵਿਕਸਿਤ ਕਰਨ ਲਈ ਪ੍ਰਤੀਬੱਧ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਨੇਪਾਲ ਵਿੱਚ ਸੜਕ, ਰੇਲ ਅਤੇ ਟਰਾਂਸਮਿਸ਼ਨ ਲਾਈਨਾਂ ਰਾਹੀਂ ਕਰੌਸ ਕਨੈਕਟੀਵਿਟੀ (ਆਰ-ਪਾਰ ਸੰਪਰਕ) ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਹੈ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਸਰਕਾਰ ਦੀ ਮਦਦ ਨਾਲ ਨੇਪਾਲ ਵਿੱਚ ਭੁਚਾਲ ਤੋਂ ਬਾਅਦ ਆਵਾਸ ਪੁਨਰਨਿਰਮਾਣ ਪ੍ਰੋਜੈਕਟਾਂ ਦੀ ਪ੍ਰਗਤੀ ਵੀ ਦੇਖੀ।

ਨੇਪਾਲ ਵਿੱਚ 2015 ਦੇ ਭੁਚਾਲ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ‘‘ਭਾਰਤ ਨੇ ਨੇਪਾਲ ਦੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਅਤੇ ਹੁਣ ਨੇਪਾਲ ਦੇ ਪੁਨਰਨਿਰਮਾਣ ਵਿੱਚ ਅਸੀਂ ਆਪਣੇ ਦੋਸਤਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।’’

ਗੋਰਖਾ ਅਤੇ ਨੁਵਾਕੋਟ ਜ਼ਿਲ੍ਹਿਆਂ ਵਿੱਚ 50,000 ਮਕਾਨਾਂ ਦੇ ਨਿਰਮਾਣ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਵਿੱਚੋਂ 45,000 ਦਾ ਨਿਰਮਾਣ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ।

ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇਪੀ ਸ਼ਰਮਾ ਓਲੀ ਨੇ ਭਾਰਤ ਦਾ ਇਸ ਦੇ ਪ੍ਰਯਤਨ ਲਈ ਧੰਨਵਾਦ ਕੀਤਾ।

********

ਵੀਆਰਆਰਕੇ/ਏਕੇਪੀ
 



(Release ID: 1600169) Visitor Counter : 124


Read this release in: English