ਪ੍ਰਧਾਨ ਮੰਤਰੀ ਦਫਤਰ

ਯੂਰਪੀਅਨ ਹਾਈ ਰਿਪ੍ਰਜੈਂਟੇਟਿਵ/ਵਾਈਸ ਪ੍ਰੈਜ਼ੀਡੈਂਟ (ਐੱਚਆਰਵੀਪੀ) ਮਹਾਮਹਿਮ ਜੋਸੇਫ ਬੋਰੈੱਲ ਫੌਂਟੇਲਸ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਬੋਰੈੱਲ ਰਾਇਸੀਨਾ ਡਾਇਲੌਗ 2020 ਵਿੱਚ ਹਿੱਸਾ ਲੈਣ ਲਈ 16 ਤੋਂ 18 ਜਨਵਰੀ ਤੱਕ ਭਾਰਤ ਦੀ ਯਾਤਰਾ 'ਤੇ ਆਏ ਹਨ। ਉਨ੍ਹਾਂ ਨੇ ਕੱਲ੍ਹ ਉਸ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ। ਐੱਚਆਰਵੀਪੀ ਦੇ ਰੂਪ ਵਿੱਚ 01 ਦਸੰਬਰ 2019 ਨੂੰ ਕਾਰਜ ਭਾਰ ਸੰਭਾਲਣ ਤੋਂ ਬਾਅਦ ਯੂਰਪੀ ਸੰਘ ਦੇ ਬਾਹਰ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਪ੍ਰਧਾਨ ਮੰਤਰੀ ਨੇ ਐੱਚਆਰਵੀਪੀ ਬੋਰੈੱਲ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਐੱਚਆਰਵੀਪੀ ਦਾ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਰਾਇਸੀਨਾ ਡਾਇਲੌਗ ਵਿੱਚ ਐੱਚਆਰਵੀਪੀ ਦੀ ਨਿਯਮਿਤ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਯੂਰਪੀ ਸੰਘ ਸੁਭਾਵਿਕ ਸਾਂਝੇਦਾਰ ਹਨ ਅਤੇ ਉਹ ਮਾਰਚ 2020 ਵਿੱਚ ਇੱਕ ਸਕਾਰਾਤਮਕ ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਲਈ ਉਤਸਕ ਹਨ। ਪ੍ਰਧਾਨ ਮੰਤਰੀ ਨੇ ਯੂਰਪੀ ਸੰਘ ਨਾਲ ਤਾਲਮੇਲ ਵਿਸ਼ੇਸ਼ ਤੌਰ 'ਤੇ ਜਲਵਾਯੂ ਪਰਿਵਰਤਨ, ਵਪਾਰ ਤੇ ਆਰਥਿਕ ਖੇਤਰ ਵਿੱਚ ਤਾਲਮੇਲ (ਰੁਝੇਵੇਂ) ਵਧਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਯੂਰਪੀ ਕਮਿਸ਼ਨ ਅਤੇ ਯੂਰਪੀ ਪਰਿਸ਼ਦ ਦੀ ਲੀਡਰਸ਼ਿਪ

Posted On: 19 JAN 2020 11:23AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 20 ਜਨਵਰੀ, 2020 ਨੂੰ ਵਿਆਪਕ ਪ੍ਰਤੀਨਿਧਤਾ ਕਰਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਨਾਲ "ਪਰੀਕਸ਼ਾ ਪੇ ਚਰਚਾ 2020" 'ਤੇ ਗੱਲਬਾਤ ਕਰਨਗੇ। ਸਕੂਲੀ ਵਿਦਿਆਰਥੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦੇ ਤੀਜੇ ਐਡੀਸ਼ਨ (ਸੰਸਕਰਨ) "ਪਰੀਕਸ਼ਾ ਪੇ ਚਰਚਾ 2020" ਦਾ ਆਯੋਜਨ 20 ਜਨਵਰੀ, 2020 ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਹੋਵੇਗਾ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸਵਾਲਾਂ ਦੇ ਜਵਾਬ ਦੇਣਗੇ ਅਤੇ ਚੋਣਵੇਂ ਵਿਦਿਆਰਥੀਆਂ ਨਾਲ ਗੱਲਬਾਤ ਵਿੱਚ ਦੱਸਣਗੇ ਕਿ ਉਹ ਪ੍ਰੀਖਿਆ ਦੇ ਤਣਾਅ ਨੂੰ ਕਿਵੇਂ ਘੱਟ ਕਰ ਸਕਦੇ ਹਨ।

ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵਿੱਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਹ ਸਿਰਫ਼ ਇਸ ਲਈ ਨਹੀਂ ਕਿ ਉਹ ਇੱਕ ਅਨੂਠੇ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਹਨ ਬਲਕਿ ਇਸ ਲਈ ਵੀ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਤੋਂ ਬਹੁਮੁੱਲੇ ਸੁਝਾਅ ਮਿਲਣਗੇ। ਪ੍ਰਧਾਨ ਮੰਤਰੀ ਹਮੇਸ਼ਾ ਇਹ ਸੁਨਿਸ਼ਚਿਤ ਕਰਨ ਦੇ ਇਛੁੱਕ ਰਹੇ ਹਨ ਕਿ ਵਿਦਿਆਰਥੀ ਸ਼ਾਂਤ ਵਾਤਾਵਰਨ ਵਿੱਚ ਪ੍ਰੀਖਿਆ ਦੇਣ ਅਤੇ ਕਿਸੇ ਤਰ੍ਹਾਂ ਦੇ ਤਣਾਅ ਵਿੱਚ ਨਾ ਆਉਣ ਤਾਕਿ ਭਵਿੱਖ ਵਿੱਚ ਅੰਤ ਨੂੰ ਬਿਹਤਰ ਨਤੀਜੇ ਸੁਨਿਸ਼ਚਿਤ ਕੀਤੇ ਜਾ ਸਕਣ।

ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ (ਸੰਸਕਰਨ) "ਪਰੀਕਸ਼ਾ ਪੇ ਚਰਚਾ 1.0" ਦਾ ਆਯੋਜਨ 16 ਫਰਵਰੀ, 2018 ਨੂੰ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿੱਚ ਕੀਤਾ ਗਿਆ ਸੀ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਇਸ ਪ੍ਰੋਗਰਾਮ ਦੇ ਦੂਜੇ ਐਡੀਸ਼ਨ (ਸੰਸਕਰਨ) "ਪਰੀਕਸ਼ਾ ਪੇ ਚਰਚਾ 2.0" ਦਾ ਆਯੋਜਨ ਵੀ 29 ਜਨਵਰੀ, 2019 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਹੀ ਹੋਇਆ ਸੀ।

***

ਵੀਆਰਆਰਕੇ/ਵੀਜੇ
 



(Release ID: 1599908) Visitor Counter : 71


Read this release in: English