ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਨਾਲ "ਪਰੀਕਸ਼ਾ ਪੇ ਚਰਚਾ 2020" 'ਤੇ ਗੱਲਬਾਤ ਕਰਨਗੇ

Posted On: 17 JAN 2020 10:20PM by PIB Chandigarh

ਯੂਰਪੀਅਨ ਹਾਈ ਰਿਪ੍ਰਜੈਂਟੇਟਿਵ/ਵਾਈਸ ਪ੍ਰੈਜ਼ੀਡੈਂਟ (ਐੱਚਆਰਵੀਪੀ) ਮਹਾਮਹਿਮ ਜੋਸੇਫ ਬੋਰੈੱਲ ਫੌਂਟੇਲਸ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਬੋਰੈੱਲ  ਰਾਇਸੀਨਾ ਡਾਇਲੌਗ 2020 ਵਿੱਚ ਹਿੱਸਾ ਲੈਣ ਲਈ 16 ਤੋਂ 18 ਜਨਵਰੀ ਤੱਕ ਭਾਰਤ ਦੀ ਯਾਤਰਾ 'ਤੇ ਆਏ ਹਨ। ਉਨ੍ਹਾਂ ਨੇ ਕੱਲ੍ਹ ਉਸ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕੀਤਾ। ਐੱਚਆਰਵੀਪੀ ਦੇ ਰੂਪ ਵਿੱਚ 01 ਦਸੰਬਰ 2019 ਨੂੰ ਕਾਰਜ ਭਾਰ ਸੰਭਾਲਣ ਤੋਂ ਬਾਅਦ ਯੂਰਪੀ ਸੰਘ ਦੇ ਬਾਹਰ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ।

ਪ੍ਰਧਾਨ ਮੰਤਰੀ ਨੇ ਐੱਚਆਰਵੀਪੀ ਬੋਰੈੱਲ  ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਐੱਚਆਰਵੀਪੀ ਦਾ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਰਾਇਸੀਨਾ ਡਾਇਲੌਗ ਵਿੱਚ ਐੱਚਆਰਵੀਪੀ ਦੀ ਨਿਯਮਿਤ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਯੂਰਪੀ ਸੰਘ ਸੁਭਾਵਿਕ  ਸਾਂਝੇਦਾਰ ਹਨ ਅਤੇ ਉਹ ਮਾਰਚ 2020 ਵਿੱਚ ਇੱਕ ਸਕਾਰਾਤਮਕ ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਲਈ ਉਤਸਕ ਹਨਪ੍ਰਧਾਨ ਮੰਤਰੀ ਨੇ ਯੂਰਪੀ ਸੰਘ ਨਾਲ ਤਾਲਮੇਲ ਵਿਸ਼ੇਸ਼ ਤੌਰ 'ਤੇ ਜਲਵਾਯੂ ਪਰਿਵਰਤਨ, ਵਪਾਰ ਤੇ ਆਰਥਿਕ ਖੇਤਰ ਵਿੱਚ ਤਾਲਮੇਲ (ਰੁਝੇਵੇਂ) ਵਧਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਯੂਰਪੀ ਕਮਿਸ਼ਨ ਅਤੇ ਯੂਰਪੀ ਪਰਿਸ਼ਦ ਦੀ ਲੀਡਰਸ਼ਿਪ ਨਾਲ ਆਪਣੇ ਪਹਿਲੇ ਸੰਵਾਦਾਂ ਨੂੰ ਵੀ ਯਾਦ ਕੀਤਾ।

ਐੱਚਆਰਵੀਪੀ ਬੋਰੈੱਲ  ਨੇ ਕਿਹਾ ਕਿ ਯੂਰਪੀ ਸੰਘ ਦੀ ਲੀਡਰਸ਼ਿਪ ਨੇੜਲੇ ਭਵਿੱਖ ਵਿੱਚ ਬ੍ਰਸਲਸ ਵਿੱਚ ਅਗਲੇ ਭਾਰਤ-ਯੂਰਪੀ ਸੰਘ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਉਤਸਕ ਹੈਉਨ੍ਹਾਂ ਨੇ ਯੂਰਪੀ ਸੰਘ ਅਤੇ ਭਾਰਤ ਦੀਆਂ ਸਾਂਝੀਆਂ ਪ੍ਰਾਥਮਿਕਤਾਵਾਂ ਅਤੇ ਪ੍ਰਤੀਬੱਧਤਾ ਬਾਰੇ ਦੱਸਿਆ ਜਿਸ ਵਿੱਚ ਲੋਕਤੰਤਰ, ਬਹੁ-ਪੱਖਵਾਦ ਅਤੇ ਕਾਨੂੰਨ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਸ਼ਾਮਲ ਹਨ

***

ਵੀਆਰਆਰਕੇ/ਏਕੇ
 



(Release ID: 1599907) Visitor Counter : 78


Read this release in: English