ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਤੁਗਲਕ (Thuglak) ਮੈਗਜ਼ੀਨ ਦੀ 50ਵੀਂ ਵਰ੍ਹੇਗੰਢ ਵਿੱਚ ਸ਼ਾਮਲ ਹੋਏ ਕਿਹਾ, ਤਮਿਲ ਨਾਡੂ ਦੀ ਪ੍ਰਗਤੀ ਲਈ ਲਾਮਿਸਾਲ ਪ੍ਰਯਤਨ ਕੀਤੇ ਗਏ ਹਨ

प्रविष्टि तिथि: 14 JAN 2020 9:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਚੇਨਈ ਵਿਖੇ ਤਮਿਲ ਮੈਗਜ਼ੀਨ-ਤੁਗਲਕ ਦੇ 50ਵੀਂ ਵਰ੍ਹੇਗੰਢ ਸਮਾਰੋਹ ਵਿੱਚ ਸ਼ਾਮਲ ਹੋਏ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਿਛਲੇ 50 ਸਾਲ ਵਿੱਚ ਮੈਗਜ਼ੀਨ ਦੁਆਰਾ ਕੀਤੀ ਗਈ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਦੇ ਸੰਸਥਾਪਕ ਚੋ ਰਾਮਾਸੁਆਮੀ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਵੀ ਪ੍ਰਗਟ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੈਗਜ਼ੀਨ ਤੱਥਾਂ, ਬੁੱਧੀਜੀਵੀ ਦਲੀਲਾਂ ਅਤੇ ਵਿਅੰਗ ’ਤੇ ਅਧਾਰਿਤ ਸੀ

ਤਮਿਲ ਨਾਡੂ ਦਾ ਊਰਜਾਵਾਦ / ਗਤੀਵਾਦ

ਤਮਿਲ ਨਾਡੂ ਦੀ ਗਤੀਸ਼ੀਲਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਸਦੀਆਂ ਤੋਂ ਰਾਸ਼ਟਰ ਲਈ ਚਾਨਣ ਮੁਨਾਰਾ ਰਿਹਾ ਹੈ।

ਉਨ੍ਹਾਂ ਕਿਹਾ, “ਤਮਿਲ ਨਾਡੂ ਅਤੇ ਤਮਿਲ ਲੋਕਾਂ ਦਾ ਊਰਜਾਵਾਦ ਮੈਨੂੰ ਹੈਰਾਨ ਕਰ ਦਿੰਦਾ ਹੈ। ਤਮਿਲ ਨਾਡੂ ਸਦੀਆਂ ਤੋਂ ਰਾਸ਼ਟਰ ਲਈ ਚਾਨਣ ਮੁਨਾਰਾ ਰਿਹਾ ਹੈ। ਇੱਥੇ ਆਰਥਿਕ ਸਫ਼ਲਤਾ ਅਤੇ ਸਮਾਜ ਸੁਧਾਰ ਦਾ ਸੁੰਦਰ ਸੁਮੇਲ ਹੈ। ਇਹ ਧਰਤੀ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਦਾ ਘਰ ਹੈ। ਪਿਛਲੇ ਸਾਲ, ਸਤੰਬਰ ਵਿੱਚ ਮੇਰੇ ਸੰਯੁਕਤ ਰਾਸ਼ਟਰ ਸੰਬੋਧਨ ਦੌਰਾਨ ਮੈਨੂੰ ਤਮਿਲ ਵਿੱਚ ਕੁਝ ਪੰਗਤੀਆਂ ਕਹਿਣ ਦਾ ਮਾਣ ਪ੍ਰਾਪਤ ਹੋਇਆ ਸੀ।”

ਤਮਿਲ ਨਾਡੂ ਲਈ ਡਿਫੈਂਸ ਕੌਰੀਡੋਰ (ਰੱਖਿਆ ਲਾਂਘਾ)

ਰਾਜ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੋ ਡਿਫੈਂਸ ਕੌਰੀਡੋਰਾਂ (ਰੱਖਿਆ ਲਾਂਘਿਆਂ) ਵਿੱਚੋਂ ਇੱਕ ਨੂੰ ਤਮਿਲ ਨਾਡੂ ਵਿੱਚ ਸਥਾਪਿਤ ਕਰਨ ਜਿਹੇ ਕਈ ਕਦਮ ਚੁੱਕ ਰਹੀ ਹੈ।

“ਪਿਛਲੇ ਕੁਝ ਸਾਲਾਂ ਵਿੱਚ ਤਮਿਲ ਨਾਡੂ ਦੀ ਪ੍ਰਗਤੀ ਦੇ ਲਈ ਲਾਮਿਸਾਲ ਪ੍ਰਯਤਨ ਕੀਤੇ ਗਏ ਹਨ। ਜਦੋਂ ਅਸੀਂ ਦੋ ਰੱਖਿਆ ਗਲਿਆਰੇ ਸਥਾਪਤ ਕਰਨ ਦਾ ਮਹੱਤਵਅਕਾਂਖੀ ਨਿਰਣਾ ਲਿਆ ਤਾਂ ਉਨ੍ਹਾਂ ਵਿੱਚੋਂ ਇੱਕ ਦੇ ਲਈ ਤਮਿਲ ਨਾਡੂ, ਇੱਕ ਨਿਸ਼ਚਿਤ ਵਿਕਲਪ ਸੀ। ਇਹ ਕੌਰੀਡੋਰ (ਲਾਂਘਾ) ਰਾਜ ਵਿੱਚ ਹੋਰ ਉਦਯੋਗ ਲਿਆਵੇਗਾ ਅਤੇ ਤਮਿਲ ਯੂਥ ਲਈ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਦੇਵੇਗਾ।”

 

ਟੈਕਸਟਾਈਲ ਅਤੇ ਫਿਸ਼ਰੀਜ਼ ਸੈਕਟਰ ਨੂੰ ਪ੍ਰੋਤਸਾਹਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਟੈਕਸਟਾਈਲ ਸੈਕਟਰ ਦੇ ਆਧੁਨਿਕੀਕਰਨ ਲਈ ਵਿਸ਼ੇਸ਼ ਪ੍ਰਯਤਨ ਕੀਤੇ ਜਾ ਰਹੇ ਹਨ।

“ਟੈਕਸਟਾਈਲ ਸੈਕਟਰ, ਤਮਿਲ ਨਾਡੂ ਦੀ ਪ੍ਰਗਤੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਨਾਗਰਿਕਾ ਦੀ ਸਹਾਇਤਾ ਲਈ ਸਰਕਾਰ, ਇਸ ਸੈਕਟਰ ਦਾ ਆਧੁਨਿਕੀਕਰਨ ਕਰ ਰਹੀ ਹੈ। ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਦੋ ਮੈਗਾ ਹੈਂਡਲੂਮ ਕਲੱਸਟਰ ਸਥਾਪਿਤ ਕੀਤੇ ਜਾਣੇ ਹਨ। ਮਸ਼ੀਨਰੀ ਦੇ ਆਧੁਨਿਕੀਕਰਨ ਲਈ ਵੀ ਸੰਸਾਧਨ ਵਿਭਾਜਿਤ ਕੀਤੇ ਗਏ ਹਨ।”

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਮੱਛੀ ਪਾਲਣ ਖੇਤਰ ਨੂੰ ਹੁਲਾਰਾ ਦੇਣ ਲਈ ਵੀ ਸਰਕਾਰ ਵਿਸ਼ੇਸ਼ ਕਦਮ ਉਠਾ ਰਹੀ ਹੈ।

ਅੱਜ ਮੱਛੀ ਪਾਲਣ ਖੇਤਰ ਸਭ ਤੋਂ ਅਗਾਂਹਵਧੂ ਖੇਤਰਾਂ ਵਿੱਚੋਂ ਇੱਕ ਹੈ। ਅਸੀਂ ਮੱਛੀ ਪਾਲਣ ਦੇ ਖੇਤਰ ਨੂੰ ਹੋਰ ਜੀਵੰਤ ਬਣਾਉਣਾ ਹੈ।

“ਸਾਡਾ ਫੋਕਸ ਟੈਕਨੋਲੋਜੀ, ਵਿੱਤੀ ਸਹਾਇਤਾ ਅਤੇ ਮਾਨਵ ਸੰਸਾਧਨ ਵਿਕਾਸ ਉੱਤੇ ਹੈ। ਕੁਝ ਹੀ ਦਿਨ ਪਹਿਲਾਂ ਤਾਮਿਲਨਾਡੂ ਦੇ ਮਛੇਰਿਆਂ ਨੂੰ ਡੂੰਘੇ ਸਮੁੰਦਰ ਵਿੱਚੋਂ ਮੱਛੀਆਂ ਪਕੜਨ ਲਈ ਕਿਸ਼ਤੀਆਂ ਅਤੇ ਟ੍ਰਾਂਸਪੌਂਡਰ ਸੌਂਪੇ ਗਏ ਸਨ। ਸਾਡੇ ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡਾਂ ਨਾਲ ਜੋੜਿਆ ਗਿਆ ਹੈ। ਮਛੇਰਿਆਂ ਲਈ ਨਵੇਂ ਫਿਸ਼ਿੰਗ ਹਾਰਬਰ ਬਣਾਏ ਗਏ ਹਨ। ਕਿਸ਼ਤੀਆਂ ਦੇ ਆਧੁਨਿਕੀਕਰਨ ਲਈ ਵੀ ਸਹਾਇਤਾ ਦਿੱਤੀ ਜਾ ਰਹੀ ਹੈ।”

ਸੈਰ-ਸਪਾਟੇ ਨੂੰ ਹੁਲਾਰਾ

ਪ੍ਰਧਾਨ ਮੰਤਰੀ ਨੇ ਹਰੇਕ ਨੂੰ ਤਾਕੀਦ ਕੀਤੀ ਕਿ ਅਗਲੇ ਦੋ ਸਾਲਾਂ ਵਿੱਚ ਉਹ 15 ਸਥਾਨਾਂ ਦੀ ਯਾਤਰਾ ਕਰਨ ਉਨ੍ਹਾਂ ਕਿਹਾ ਕਿ ਸਰਕਾਰ ਟੂਰਿਜ਼ਮ ਸੈਕਟਰ ’ਤੇ ਫੋਕਸ ਕਰ  ਰਹੀ ਹੈ ਅਤੇ ਵਰਲਡ ਇਕਨੌਮਿਕ ਫੋਰਮ ਦੇ ਟ੍ਰੈਵਲ ਐਂਡ ਟੂਰਿਜ਼ਮ ਕੰਪੀਟੀਟਿਵਨੈੱਸ ਇੰਡੈਕਸ ਵਿੱਚ ਭਾਰਤ ਨੂੰ 34 ਵਾਂ ਰੈਂਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾ, 2014 ਵਿੱਚ ਜਦੋਂ ਐੱਨਡੀਏ ਸਰਕਾਰ ਨੇ ਕਾਰਜ ਭਾਰ ਸੰਭਾਲਿਆ ਸੀ ਤਾਂ ਓਦੋਂ ਇਹ 65ਵੇਂ ਰੈਂਕ ’ਤੇ ਸੀ।

ਉਨ੍ਹਾਂ ਕਿਹਾ, “ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਆਮਦ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਇਸੇ ਤਰ੍ਹਾਂ ਟੂਰਿਜ਼ਮ ਤੋਂ ਵਿਦੇਸ਼ੀ ਮੁਦਰਾ ਦੀ ਕਮਾਈ ਵਿੱਚ ਵੀ ਵਾਧਾ ਹੋਇਆ ਹੈ।

“ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਤਮਿਲ ਨਾਡੂ ਕੇਂਦਰੀ ਸਰਕਾਰ ਦੀਆਂ ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ ਯੋਜਨਾਵਾਂ ਤੋਂ ਬਹੁਤ ਅਧਿਕ ਲਾਭ ਉਠਾ ਰਿਹਾ ਹੈ। ਚੇਨਈ ਤੋਂ ਕੰਨਿਆ ਕੁਮਾਰੀ, ਕੰਚੀਪੁਰਮ ਅਤੇ ਵੇਲਨਕਾਲੀ (Vellankali) ਕੋਸਟਲ ਸਰਕਿਟਾਂ ਨੂੰ ਹੋਰ ਸੈਲਾਨੀ ਮਿੱਤਰ (ਟੂਰਿਸਟ ਫਰੈਂਡਲੀ) ਬਣਾਇਆ ਜਾ ਰਿਹਾ ਹੈ।”

 

 

ਨਵਾਂ ਭਾਰਤ-ਨਵਾਂ ਦਹਾਕਾ

ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਜਿਉਂ ਹੀ ਭਾਰਤ ਨਵੇਂ ਦਹਾਕੇ ਵਿੱਚ ਦਾਖਲ ਹੁੰਦਾ ਹੈ, ਤਾਂ ਇਹ ਭਾਰਤ ਦੇ ਲੋਕ ਹੀ ਹਨ ਜੋ ਭਾਰਤ ਦੇ ਵਿਕਾਸ ਦੇ ਮਾਰਗ ਨੂੰ ਸੇਧ ਦੇਣਗੇ ਅਤੇ ਇਸ ਨੂੰ ਨਵੀਆਂ ਸਿਖਰਾਂ ਤੱਕ ਲੈ ਜਾਣਗੇ। ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ: ਦੋ ਕਾਰਨ ਹਨ ਜਿਨ੍ਹਾਂ ਕਰਕੇ ਸਾਡੀ ਮਹਾਨ ਸੱਭਿਅਤਾ ਖੁਸ਼ਹਾਲ ਬਣੀ। ਪਹਿਲਾ ਕਾਰਨ ਭਾਰਤ ਦੀ ਸਦਭਾਵਨਾ, ਵਿਭਿੰਨਤਾ ਅਤੇ ਭਾਈਚਾਰਕ ਸਾਂਝ ਹੈੂਜਾ ਕਾਰਨ ਹੈ ਭਾਰਤ ਦੇ  ਲੋਕਾਂ ਦੀ ਇੱਛਾ-ਸ਼ਕਤੀ ਅਤੇ ਜੋਸ਼ । ਜਦੋਂ ਵੀ ਭਾਰਤ ਦੇ ਲੋਕਾਂ ਨੇ ਕੁਝ ਕਰਨ ਦਾ ਫੈਸਲਾ ਕੀਤਾ ਤਾਂ ਕੋਈ ਵੀ ਤਾਕਤ ਉਨ੍ਹਾਂ ਨੂੰ ਰੋਕ ਨਹੀਂ ਸਕੀ।”

ਉਨ੍ਹਾਂ ਨੇ ਮੀਡੀਆ ਨੂੰ ਤਾਕੀਦ ਕੀਤੀ ਕਿ ਉਹ ਇਸ ਭਾਵਨਾ ਦਾ ਸਤਿਕਾਰ ਕਰਨ ਅਤੇ ਇਸ ਦੇ ਨਾਲ ਚਲਣ।

ਉਨ੍ਹਾਂ ਕਿਹਾ “ਸਰਕਾਰਾਂ ਜਾਂ ਮੀਡੀਆ ਸਮੂਹ ਹੋਣ ਦੇ ਨਾਤੇ ਸਾਨੂੰ ਇਸ ਭਾਵਨਾ ਦੀ ਕਦਰ ਕਰਨੀ ਹੋਵੇਗੀ ਅਤੇ ਇਸ ਦੇ ਨਾਲ ਚੱਲਣਾ ਹੋਵੇਗਾ। ਇੱਥੇ ਮੈਂ ਮੀਡੀਆ ਦੀ ਭੂਮਿਕਾ ਦੀ ਵੀ ਸ਼ਲਾਘਾ ਕਰਨੀ ਚਾਹਾਂਗਾ। ਉਨ੍ਹਾਂ ਰਾਸ਼ਟਰ ਨਿਰਮਣ ਦੇ ਹਰ ਸੰਭਵ ਨੋਬਲ ਮਿਸ਼ਨ ਨੂੰ ਅੱਗੇ ਵਧਾਇਆ ਹੈ,ਫਿਰ ਚਾਹੇ ਉਹ ਸਵੱਛਤਾ ਹੋਵੇ, ਸਿੰਗਲ ਯੂਜ਼ ਪਲਾਸਟਿਕ ਨੂੰ ਘਟਾਉਣਾ ਹੋਵੇ ਅਤੇ ਵਾਤਾਵਰਣ ਦੀ ਸੰਭਾਲ ਕਰਨੀ ਹੋਵੇ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹੀ ਭਾਵਨਾ ਹੋਰ ਵੀ ਮਜ਼ਬੂਤ ਹੋਵੇਗੀ।   

 

********

 

ਵੀਆਰਆਰਕੇ/ਵੀਜੇ


(रिलीज़ आईडी: 1599829) आगंतुक पटल : 118
इस विज्ञप्ति को इन भाषाओं में पढ़ें: English