ਪ੍ਰਧਾਨ ਮੰਤਰੀ ਦਫਤਰ
ਕੋਲਕਾਤਾ ਦੇ ਬੇਲੂਰ ਮਠ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
12 JAN 2020 1:00PM by PIB Chandigarh
ਰਾਮਕ੍ਰਿਸ਼ਨ ਮਠ ਦੇ ਜਰਨਲ ਸਕੱਤਰ ਸ਼੍ਰੀਮਾਨ ਸੁਆਮੀ ਸੁਵਿਰਾਨੰਦਾ ਜੀ ਮਹਾਰਾਜ, ਸੁਆਮੀ ਦਿਵਯਾਨੰਦ ਜੀ ਮਹਾਰਾਜ, ਇੱਥੇ ਹਾਜ਼ਰ ਪੂਜਨੀਕ ਸੰਤਗਣ, ਮਹਿਮਾਨੋ, ਮੇਰੇ ਯੁਵਾ ਸਾਥੀਓ|
ਆਪ ਸਾਰਿਆਂ ਨੂੰ ਸੁਆਮੀ ਵਿਵੇਕਾਨੰਦ ਜਯੰਤੀ ਦੇ ਇਸ ਪਵਿੱਤਰ ਮੌਕੇ 'ਤੇ, ਰਾਸ਼ਟਰੀ ਯੁਵਾ ਦਿਵਸ 'ਤੇ, ਬਹੁਤ-ਬਹੁਤ ਸ਼ੁਭਕਾਮਨਾਵਾਂ| ਦੇਸ਼ਵਾਸੀਆਂ ਦੇ ਲਈ ਬੇਲੂਰ ਮਠ ਦੀ ਇਸ ਪਵਿੱਤਰ ਭੂਮੀ 'ਤੇ ਆਉਣਾ ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀਂ ਹੈ, ਪਰ ਮੇਰੇ ਲਈ ਤਾਂ ਹਮੇਸ਼ਾ ਤੋਂ ਹੀ ਇਹ ਘਰ ਆਉਣ ਜਿਹਾ ਹੀ ਹੈ| ਮੈਂ ਪ੍ਰੈਜ਼ੀਡੈਂਟ ਸੁਆਮੀ ਦਾ, ਇੱਥੇ ਸਾਰੇ ਵਿਵਸਥਾਪਕਾਂ ਹਿਰਦੇ ਤੋਂ ਦਾ ਦਿਲੋਂ ਬਹੁਤ ਆਭਾਰੀ ਹਾਂ ਕਿ ਮੈਨੂੰ ਕੱਲ੍ਹ ਰਾਤ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਅਤੇ ਸਰਕਾਰ ਦਾ ਵੀ ਮੈਂ ਆਭਾਰੀ ਹਾਂ ਕਿਉਂਕਿ ਸਰਕਾਰ ਵਿੱਚ ਪ੍ਰੋਟੋਕਾਲ, ਸਕਿਓਰਿਟੀ ਇਹ ਵੀ ਇੱਧਰ ਤੋਂ ਉੱਧਰ ਜਾਣ ਨਹੀਂ ਦਿੰਦੇ| ਲੇਕਿਨ ਮੇਰੀ ਬੇਨਤੀ ਨੂੰ ਵਿਵਸਥਾ ਵਾਲਿਆਂ ਨੇ ਵੀ ਮੰਨਿਆ| ਅਤੇ ਮੈਨੂੰ ਇਸ ਪਵਿੱਤਰ ਭੂਮੀ 'ਤੇ ਰਾਤ ਬਿਤਾਉਣ ਦਾ ਸੁਭਾਗ ਮਿਲਿਆ| ਇਸ ਭੂਮੀ ਵਿੱਚ, ਇੱਥੋਂ ਦੀ ਹਵਾ ਵਿੱਚ ਸੁਆਮੀ ਰਾਮ ਕ੍ਰਿਸ਼ਨ ਪਰਮਹੰਸ, ਮਾਂ ਸ਼ਾਰਦਾ ਦੇਵੀ, ਸੁਆਮੀ ਬ੍ਰਹਮਾਨੰਦ, ਸੁਆਮੀ ਵਿਵੇਕਾਨੰਦ ਸਹਿਤ ਤਮਾਮ ਗੁਰੂਆਂ ਦਾ ਸਾਥ ਹਰ ਕਿਸੇ ਨੂੰ ਅਨੁਭਵ ਹੋ ਰਿਹਾ ਹੈ| ਜਦੋਂ ਵੀ ਇੱਥੇ ਬੇਲੂਰ ਮਠ ਆਉਂਦਾ ਹਾਂ ਤਾਂ ਅਤੀਤ ਦੇ ਉਹ ਪੰਨੇ ਖੁੱਲ੍ਹ ਜਾਂਦੇ ਹਨ| ਜਿਨ੍ਹਾਂ ਕਾਰਨ ਅੱਜ ਮੈਂ ਇੱਥੇ ਹਾਂ| ਅਤੇ 130 ਕਰੋੜ ਭਾਰਤ ਵਾਸੀਆਂ ਦੀ ਸੇਵਾ ਵਿੱਚ ਕੁਝ ਕਰੱਤਵ ਨਿਭਾ ਪਾ ਰਿਹਾ ਹਾਂ|
ਪਿਛਲੀ ਵਾਰ ਜਦੋਂ ਇੱਥੇ ਆਇਆ ਸੀ ਤਾਂ ਗੁਰੂਜੀ, ਸੁਆਮੀ ਆਤਮਆਸਥਾਨੰਦ ਜੀ ਦਾ ਅਸ਼ੀਰਵਾਦ ਲੈ ਕੇ ਗਿਆ ਸੀ| ਅਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਉਂਗਲੀ ਪਕੜ ਕੇ ਜਨ ਸੇਵਾ ਹੀ ਪ੍ਰਭੂ ਸੇਵਾ ਦਾ ਰਸਤਾ ਦਿਖਾਇਆ| ਅੱਜ ਉਹ ਸਰੀਰਕ ਰੂਪ ਵਿੱਚ ਸਾਡੇ ਦਰਮਿਆਨ ਨਹੀਂ ਹਨ| ਪਰ ਉਨ੍ਹਾਂ ਦਾ ਕੰਮ, ਉਨ੍ਹਾਂ ਦਾ ਦੱਸਿਆ ਮਾਰਗ, ਰਾਮਕ੍ਰਿਸ਼ਨ ਮਿਸ਼ਨ ਦੇ ਰੂਪ ਵਿੱਚ ਸਦਾ-ਸਵਰਦਾ ਸਾਡਾ ਮਾਰਗ ਪ੍ਰਸ਼ਸਤ ਕਰਦਾ ਰਹੇਗਾ|
ਇੱਥੇ ਬਹੁਤ ਯੁਵਾ ਬ੍ਰਹਮਚਾਰੀ ਬੈਠੇ ਹਨ ਮੈਨੂੰ ਉਨ੍ਹਾਂ ਦਰਮਿਆਨ ਕੁਝ ਪਲ ਬਿਤਾਉਣ ਦਾ ਮੌਕਾ ਮਿਲਿਆ| ਜੋ ਮਨੋ-ਸਥਿਤੀ ਤੁਹਾਡੀ ਹੈ ਕਦੇ ਮੇਰੀ ਵੀ ਹੋਇਆ ਕਰਦੀ ਸੀ| ਅਤੇ ਤੁਸੀਂ ਮਹਿਸੂਸ ਕੀਤਾ ਹੋਵੇਗਾ ਸਾਡੇ ਵਿੱਚੋਂ ਜ਼ਿਆਦਾ ਲੋਕ ਇੱਥੇ ਖਿੱਚੇ ਚਲੇ ਆਉਂਦੇ ਹਨ, ਉਸ ਦਾ ਕਾਰਨ ਵਿਵੇਕਾਨੰਦ ਜੀ ਦੇ ਵਿਚਾਰ, ਵਿਵੇਕਾਨੰਦ ਜੀ ਦੀ ਵਾਣੀ, ਵਿਵੇਕਾਨੰਦ ਜੀ ਦਾ ਵਿਅਕਤਿਤਵ ਸਾਨੂੰ ਇੱਥੋਂ ਤੱਕ ਖਿੱਚ ਕੇ ਲੈ ਆਉਂਦਾ ਹੈ| ਲੇਕਿਨ...ਲੇਕਿਨ.... ਇਸ ਧਰਤੀ 'ਤੇ ਆਉਣ ਤੋਂ ਬਾਅਦ ਮਾਤਾ ਸ਼ਾਰਦਾ ਦੇਵੀ ਦਾ ਆਚਲ ਸਾਨੂੰ ਵਸ ਜਾਣ ਲਈ ਇੱਕ ਮਾਂ ਦਾ ਪਿਆਰ ਦਿੰਦਾ ਹੈ| ਜਿੰਨੇ ਵੀ ਬ੍ਰਹਮਚਾਰੀ ਲੋਕ ਹਨ ਸਾਰਿਆਂ ਨੂੰ ਇਹ ਅਨੁਭੂਤੀ ਹੁੰਦੀ ਹੋਵੇਗੀ| ਜੋ ਕਦੇ ਮੈਂ ਕਰਦਾ ਸੀ|
ਸਾਥੀਓ, ਸੁਆਮੀ ਵਿਵੇਕਾਨੰਦ ਦਾ ਹੋਣਾ ਸਿਰਫ਼ ਇੱਕ ਵਿਅਕਤੀ ਦਾ ਹੋਣਾ ਨਹੀਂ ਹੈ, ਬਲਕਿ ਉਹ ਇੱਕ ਜੀਵਨ ਧਾਰਾ ਦਾ, ਜੀਵਨ ਸ਼ੈਲੀ ਦਾ ਨਾਮਰੂਪ ਹੈ| ਉਨ੍ਹਾਂ ਨੇ ਦਰਿੱਦਰਨਾਰਾਇਣ ਦੀ ਸੇਵਾ ਅਤੇ ਭਾਰਤ ਭਗਤੀ ਨੂੰ ਹੀ ਆਪਣੇ ਜੀਵਨ ਦਾ ਆਦਿ ਅਤੇ ਅੰਤ ਮੰਨ ਵੀ ਲਿਆ, ਜੀ ਵੀ ਲਿਆ ਅਤੇ ਜਿਊਣ ਦੇ ਲਈ ਅੱਜ ਵੀ ਕਰੋੜਾਂ ਲੋਕਾਂ ਨੂੰ ਰਸਤਾ ਵੀ ਦਿਖਾ ਦਿੱਤਾ|
ਆਪ ਸਾਰੇ, ਦੇਸ਼ ਦਾ ਹਰ ਯੁਵਾ ਅਤੇ ਮੈਂ ਵਿਸ਼ਵਾਸ ਨਾਲ ਕਹਿ ਰਿਹਾ ਹਾਂ| ਦੇਸ਼ ਦਾ ਹਰ ਯੁਵਾ ਚਾਹੇ ਵਿਵੇਕਾਨੰਦ ਨੂੰ ਜਾਣਦਾ ਹੋਵੇ ਜਾਂ ਨਾ ਜਾਣਦਾ ਹੋਵੇ| ਜਾਣੇ-ਅਣਜਾਣੇ ਵਿੱਚ ਵੀ ਉਸੇ ਸੰਕਲਪ ਦਾ ਹੀ ਹਿੱਸਾ ਹੈ| ਵਕਤ ਬਦਲਿਆ ਹੈ, ਦਹਾਕੇ ਬਦਲੇ ਹਨ, ਸਦੀ ਬਦਲ ਗਈ ਹੈ, ਪਰ ਸੁਆਮੀ ਜੀ ਦੇ ਉਸ ਸੰਕਲਪ ਨੂੰ ਸਿੱਧੀ ਤੱਕ ਪਹੁੰਚਾਉਣ ਦਾ ਜਿੰਮਾ ਸਾਡੇ ਉੱਤੇ ਵੀ ਹੈ, ਆਉਣ ਵਾਲੀਆਂ ਪੀੜ੍ਹੀਆਂ ’ਤੇ ਵੀ ਹੈ| ਅਤੇ ਇਹ ਕੰਮ ਕੋਈ ਅਜਿਹਾ ਨਹੀਂ ਹੈ ਕਿ ਇੱਕ ਵਾਰੀ ਕਰ ਦਿੱਤਾ ਤਾਂ ਹੋ ਗਿਆ| ਇਹ ਅਭਿਰਥ(ਸਦਾ) ਕਰਨ ਦਾ ਕੰਮ ਹੈ, ਨਿਰੰਤਰ ਕਰਨ ਦਾ ਕੰਮ ਹੈ, ਯੁਗ-ਯੁਗ ਤੱਕ ਕਰਨ ਦਾ ਕੰਮ ਹੈ|
ਕਈ ਵਾਰ ਅਸੀਂ ਸੋਚਣ ਲੱਗਦੇ ਹਾਂ ਕਿ ਮੇਰੇ ਇਕੱਲੇ ਦੇ ਕਰਨ ਨਾਲ ਕੀ ਹੋਵੇਗਾ| ਮੇਰੀ ਗੱਲ ਕੋਈ ਸੁਣਦਾ ਹੀ ਨਹੀਂ ਹੈ| ਮੈਂ ਜੋ ਚਾਹੁੰਦਾ ਹਾਂ, ਮੈਂ ਜੋ ਸੋਚਦਾ ਹਾਂ, ਉਸ 'ਤੇ ਕੋਈ ਧਿਆਨ ਹੀ ਨਹੀਂ ਦਿੰਦਾ ਹੈ ਅਤੇ ਇਸ ਹਾਲਤ ਵਿੱਚੋਂ ਯੁਵਾ ਮਨ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ| ਅਤੇ ਮੈਂ ਤਾਂ ਸਿੱਧਾ-ਸਾਧਾ ਮੰਤਰ ਦੱਸ ਦਿੰਦਾ ਹਾਂ| ਜੋ ਮੈਂ ਵੀ ਕਦੇ ਗੁਰੂਜਨਾਂ ਤੋਂ ਸਿੱਖਿਆ ਸੀ| ਅਸੀਂ ਕਦੇ ਵੀ ਇਕੱਲੇ ਨਹੀਂ ਹਾਂ| ਕਦੇ ਵੀ ਇਕੱਲੇ ਨਹੀਂ ਹਾਂ| ਸਾਡੇ ਨਾਲ ਇੱਕ ਹੋਰ ਹੁੰਦਾ ਹੈ ਜੋ ਸਾਨੂੰ ਦਿਖਦਾ ਨਹੀਂ ਹੈ ਉਹ ਈਸ਼ਵਰ ਦਾ ਰੂਪ ਹੁੰਦਾ ਹੈ| ਅਸੀਂ ਇਕੱਲੇ ਕਦੇ ਨਹੀਂ ਹੁੰਦੇ ਹਾਂ| ਸਾਡਾ ਸਿਰਜਣਹਾਰ ਹਰ ਪਲ ਸਾਡੇ ਨਾਲ ਹੀ ਹੁੰਦਾ ਹੈ|
ਸੁਆਮੀ ਜੀ ਦੀ ਉਹ ਗੱਲ ਹਮੇਸ਼ਾ ਸਾਨੂੰ ਹਮੇਸ਼ਾ ਯਾਦ ਰੱਖਣੀ ਹੋਵੇਗੀ ਜਦੋਂ ਉਹ ਕਹਿੰਦੇ ਸਨ ਕਿ "ਜੇ ਮੈਨੂੰ ਸੌ ਊਰਜਾਵਾਨ ਯੁਵਾ ਮਿਲ ਜਾਣ, ਤਾਂ ਮੈਂ ਭਾਰਤ ਨੂੰ ਬਦਲ ਦੇਵਾਂਗਾ|" ਸੁਆਮੀ ਜੀ ਨੇ ਕਦੇ ਇਹ ਨਹੀਂ ਕਿਹਾ ਕਿ ਮੈਨੂੰ ਸੌ ਲੋਕ ਮਿਲ ਜਾਣਗੇ ਤਾਂ ਮੈਂ ਇਹ ਬਣ ਜਾਵਾਂਗਾ ..... ਅਜਿਹਾ ਨਹੀਂ ਕਿਹਾ, ਉਨ੍ਹਾਂ ਨੇ ਇਹ ਕਿਹਾ ਕਿ ਭਾਰਤ ਬਦਲ ਜਾਵੇਗਾ| ਮਤਲਬ ਬਦਲਾਅ ਦੇ ਲਈ ਸਾਡੀ ਊਰਜਾ, ਕੁਝ ਕਰਨ ਦਾ ਜੋਸ਼ ਹੀ ਇਹ ਜਜ਼ਬਾ ਬਹੁਤ ਜ਼ਰੂਰੀ ਹੈ|
ਸੁਆਮੀ ਜੀ ਤਾਂ ਗੁਲਾਮੀ ਦੇ ਉਸ ਕਾਲਖੰਡ ਵਿੱਚ 100 ਅਜਿਹੇ ਨੌਜਵਾਨ ਸਾਥੀਆਂ ਦੀ ਤਲਾਸ਼ ਕਰ ਰਹੇ ਸਨ| ਪਰ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਦੇ ਲਈ, ਨਵੇਂ ਭਾਰਤ ਦੇ ਨਿਰਮਾਣ ਦੇ ਲਈ ਤਾਂ ਕਰੋੜਾਂ ਊਰਜਾਵਾਨ ਯੁਵਾ ਅੱਜ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਖੜ੍ਹੇ ਹੋਏ ਹਨ| ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਅਬਾਦੀ ਦਾ ਖਜ਼ਾਨਾ ਭਾਰਤ ਪਾਸ ਹੈ|
ਸਾਥੀਓ, 21ਵੀਂ ਸਦੀ ਦੇ ਭਾਰਤ ਦੀ ਇਸ ਦੇਸ਼ ਦੇ ਨੌਜਵਾਨਾਂ (ਯੁਵਾਵਾਂ) ਤੋਂ ਹੀ ਨਹੀਂ, ਇਸ ਦੇਸ਼ ਦੇ ਯੁਵਾ ਤੋਂ ਸਿਰਫ਼ ਭਾਰਤ ਨੂੰ ਹੀ ਨਹੀਂ ਪੂਰੀ ਦੁਨੀਆ ਨੂੰ ਬਹੁਤ ਸਾਰੀਆਂ ਉਮੀਦਾਂ ਹਨ| ਆਪ ਸਾਰੇ ਜਾਣਦੇ ਹੋ ਕਿ ਦੇਸ਼ ਨੇ 21ਵੀਂ ਸਦੀ ਦੇ ਲਈ, ਨਵੇਂ ਭਾਰਤ ਦੇ ਨਿਰਮਾਣ ਦੇ ਲਈ ਵੱਡੇ ਸੰਕਲਪ ਲੈ ਕੇ ਕਦਮ ਉਠਾਏ ਹਨ| ਇਹ ਸੰਕਲਪ ਸਿਰਫ਼ ਸਰਕਾਰ ਦੇ ਨਹੀਂ, ਇਹ ਸੰਕਲਪ 130 ਕਰੋੜ ਦੇਸ਼ ਵਾਸੀਆਂ ਦੇ ਹਨ, ਦੇਸ਼ ਦੇ ਯੁਵਾਵਾਂ ਦੇ ਹਨ|
ਬੀਤੇ 5 ਵਰ੍ਹਿਆਂ ਦਾ ਅਨੁਭਵ ਦਿਖਾਉਂਦਾ ਹੈ ਕਿ ਦੇਸ਼ ਦੇ ਯੁਵਾ ਜਿਸ ਮੁਹਿੰਮ ਨਾਲ ਜੁੜ ਜਾਂਦੇ ਹਨ ਉਸਦਾ ਸਫ਼ਲ ਹੋਣਾ ਤੈਅ ਹੈ| ਭਾਰਤ ਸਵੱਛ ਹੋ ਸਕਦਾ ਹੈ ਜਾਂ ਨਹੀਂ, ਇਸ ਨੂੰ ਲੈ ਕੇ 5 ਵਰ੍ਹੇ ਪਹਿਲਾਂ ਤੱਕ ਇੱਕ ਨਿਰਾਸ਼ਾ ਦਾ ਭਾਵ ਸੀ ਲੇਕਿਨ ਦੇਸ਼ ਦੇ ਯੁਵਾ ਨੇ ਕਮਾਨ ਸੰਭਾਲੀ ਅਤੇ ਬਦਲਾਅ ਸਾਹਮਣੇ ਦਿਸ ਰਿਹਾ ਹੈ|
4-5 ਵਰ੍ਹੇ ਪਹਿਲਾਂ ਤੱਕ ਅਨੇਕ ਲੋਕਾਂ ਨੂੰ ਇਹ ਵੀ ਅਸੰਭਵ ਲਗਦਾ ਸੀ ਕਿ ਕੀ ਭਾਰਤ ਵਿੱਚ ਡਿਜੀਟਲ ਪੇਮੈਂਟ ਦਾ ਪ੍ਰਸਾਰ ਇੰਨਾ ਵਧ ਸਕਦਾ ਹੈ ਕੀ ਲੇਕਿਨ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਡਿਜੀਟਲ ਅਰਥਵਿਵਸਥਾ ਵਿੱਚ ਆਪਣੀ ਮਜ਼ਬੂਤੀ ਨਾਲ ਖੜ੍ਹਾ ਹੈ|
ਭ੍ਰਿਸ਼ਟਾਚਾਰ ਦੇ ਵਿਰੁੱਧ ਕੁਝ ਸਾਲ ਪਹਿਲਾਂ ਤੱਕ ਕਿਵੇਂ ਦੇਸ਼ ਦਾ ਨੌਜਵਾਨ ਸੜਕਾਂ ’ਤੇ ਸੀ, ਇਹ ਵੀ ਅਸੀਂ ਦੇਖਿਆ ਹੈ| ਉਦੋਂ ਲਗਦਾ ਸੀ ਕਿ ਦੇਸ਼ ਵਿੱਚ ਵਿਵਸਥਾ ਨੂੰ ਬਦਲਣਾ ਮੁਸ਼ਕਿਲ ਹੈ| ਲੇਕਿਨ ਨੌਜਵਾਨਾਂ ਨੇ ਇਹ ਬਦਲਾਅ ਵੀ ਕਰ ਦਿਖਾਇਆ|
ਸਾਥੀਓ, ਯੁਵਾ ਦਾ ਜੋਸ਼, ਯੁਵਾ ਊਰਜਾ ਹੀ 21ਵੀਂ ਸਦੀ ਦੇ ਇਸ ਦਹਾਕੇ ਵਿੱਚ ਭਾਰਤ ਨੂੰ ਬਦਲਣ ਦਾ ਅਧਾਰ ਹੈ| ਇੱਕ ਪ੍ਰਕਾਰ ਨਾਲ 2020, ਇਹ ਜਨਵਰੀ ਮਹੀਨਾ, ਇੱਕ ਪ੍ਰਕਾਰ ਨਾਲ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਨਾਲ ਸ਼ੁਰੂ ਹੁੰਦਾ ਹੈ| ਲੇਕਿਨ ਅਸੀਂ ਇਹ ਵੀ ਯਾਦ ਰੱਖੀਏ ਕਿ ਇਹ ਸਿਰਫ਼ ਨਵਾਂ ਸਾਲ ਨਹੀਂ ਹੈ ਇਹ ਨਵਾਂ ਦਹਾਕਾ ਵੀ ਹੈ| ਅਤੇ ਇਸ ਲਈ ਸਾਨੂੰ ਆਪਣੇ ਸੁਪਨਿਆਂ ਨੂੰ ਇਸ ਦਹਾਕੇ ਦੇ ਸੰਕਲਪ ਦੇ ਨਾਲ ਜੋੜ ਕੇ ਸਿੱਧੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਹੋਰ ਜ਼ਿਆਦਾ ਊਰਜਾ ਦੇ ਨਾਲ, ਹੋਰ ਅਧਿਕ ਉਮੰਗ ਦੇ ਨਾਲ, ਹੋਰ ਅਧਿਕ ਸਮਰਪਣ ਦੇ ਨਾਲ ਜੁੜਨਾ ਹੈ|
ਨਵੇਂ ਭਾਰਤ ਦਾ ਸੰਕਲਪ, ਤੁਹਾਡੇ ਦੁਆਰਾ ਹੀ ਪੂਰਾ ਕੀਤਾ ਜਾਣਾ ਹੈ| ਇਹ ਯੁਵਾ ਸੋਚ ਹੀ ਹੈ ਜੋ ਕਹਿੰਦੀ ਹੈ ਕਿ ਸਮੱਸਿਆਵਾਂ ਨੂੰ ਟਾਲੋ ਨਹੀਂ, ਅਗਰ ਤੁਸੀਂ ਯੁਵਾ ਹੋ ਤਾਂ ਸਮੱਸਿਆਵਾਂ ਨੂੰ ਟਾਲਣ ਦੀ ਕਦੇ ਸੋਚ ਹੀ ਨਹੀਂ ਸਕਦੇ| ਨੌਜਵਾਨ ਦਾ ਮਤਲਬ ਸਮੱਸਿਆ ਨਾਲ ਟਕਰਾਅ, ਸਮੱਸਿਆ ਨੂੰ ਸੁਲਝਾਉਣਾ, ਚੁਣੌਤੀ ਨੂੰ ਹੀ ਚੁਣੌਤੀ ਦੇ ਦਿਓ| ਇਸੇ ਸੋਚ ’ਤੇ ਚਲਦੇ ਹੋਏ ਕੇਂਦਰ ਸਰਕਾਰ ਵੀ ਦੇਸ਼ ਦੇ ਸਾਹਮਣੇ ਮੌਜੂਦ ਦਹਾਕਿਆਂ ਤੋਂ ਪੁਰਾਣੀਆਂ ਚੁਣੌਤੀਆਂ ਨੂੰ ਸੁਲਝਾਉਣ ਦੇ ਲਈ ਪ੍ਰਯਤਨ ਕਰ ਰਹੀ ਹੈ|
ਸਾਥੀਓ, ਬੀਤੇ ਕੁਝ ਸਮੇਂ ਵਿੱਚ ਦੇਸ਼ ਵਿੱਚ ਅਤੇ ਯੁਵਾਵਾਂ ਵਿੱਚ ਬਹੁਤ ਚਰਚਾ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀ| ਇਹ ਐਕਟ ਕੀ ਹੈ, ਇਸ ਨੂੰ ਲਿਆਉਣਾ ਕਿਉਂ ਜ਼ਰੂਰੀ ਸੀ, ਯੁਵਾਵਾਂ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਭਾਂਤ-ਭਾਂਤ ਦੇ ਲੋਕਾਂ ਵੱਲੋਂ ਭਰ ਦਿੱਤੇ ਗਏ ਹਨ| ਬਹੁਤ ਸਾਰੇ ਨੌਜਵਾਨ ਜਾਗਰੂਕ ਹਨ, ਲੇਕਿਨ ਕੁਝ ਅਜਿਹੇ ਵੀ ਹਨ ਜੋ ਹਾਲੇ ਵੀ ਇਸ ਭਰਮ ਦੇ ਸ਼ਿਕਾਰ ਹੋਏ ਹਨ, ਅਫ਼ਵਾਹਾਂ ਦੇ ਸ਼ਿਕਾਰ ਹੋਏ ਹਨ| ਅਜਿਹੇ ਹਰ ਨੌਜਵਾਨ ਨੂੰ ਸਮਝਾਉਣਾ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਉਸ ਨੂੰ ਸੰਤੁਸ਼ਟ ਕਰਨਾ ਵੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ|
ਅਤੇ ਇਸ ਲਈ ਅੱਜ ਰਾਸ਼ਟਰੀ ਯੁਵਾ ਦਿਵਸ ’ਤੇ ਮੈਂ ਫਿਰ ਤੋਂ ਦੇਸ਼ ਦੇ ਨੌਜਵਾਨਾਂ ਨੂੰ, ਪੱਛਮੀ ਬੰਗਾਲ ਦੇ ਨੌਜਵਾਨਾਂ ਨੂੰ, ਨੌਰਥ ਈਸਟ ਦੇ ਨੌਜਵਾਨਾਂ ਨੂੰ ਅੱਜ ਇਸ ਪਵਿੱਤਰ ਧਰਤੀ ਤੋਂ ਅਤੇ ਨੌਜਵਾਨਾਂ ਦੇ ਵਿੱਚ ਖੜ੍ਹਾ ਹੋ ਕੇ ਜ਼ਰੂਰ ਕੁਝ ਕਹਿਣਾ ਚਾਹੁੰਦਾ ਹਾਂ|
ਸਾਥੀਓ, ਐਸਾ ਨਹੀਂ ਹੈ ਕਿ ਦੇਸ਼ ਦੀ ਨਾਗਰਿਕਤਾ ਦੇਣ ਦੇ ਲਈ ਭਾਰਤ ਸਰਕਾਰ ਨੇ ਰਾਤੋ-ਰਾਤ ਕੋਈ ਨਵਾਂ ਕਾਨੂੰਨ ਬਣਾ ਦਿੱਤਾ ਹੈ| ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੂਸਰੇ ਦੇਸ਼ ਤੋਂ, ਕਿਸੇ ਵੀ ਧਰਮ ਦਾ ਕੋਈ ਵੀ ਵਿਅਕਤੀ, ਜੋ ਭਾਰਤ ਵਿੱਚ ਆਸਥਾ ਰੱਖਦਾ ਹੈ, ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੈ, ਭਾਰਤ ਦੀ ਨਾਗਰਿਕਤਾ ਲੈ ਸਕਦਾ ਹੈ| ਕੋਈ ਦੁਬਿਧਾ ਨਹੀਂ ਇਸਦੇ ਵਿੱਚ ...... ਮੈਂ ਫਿਰ ਕਹਾਂਗਾ, ਸਿਟੀਜ਼ਨਸ਼ਿਪ ਐਕਟ, ਨਾਗਰਿਕਤਾ ਖੋਹਣ ਦਾ ਨਹੀਂ, ਨਾਗਰਿਕਤਾ ਦੇਣ ਦਾ ਕਾਨੂੰਨ ਹੈ ਅਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਉਸ ਕਾਨੂੰਨ ਵਿੱਚ ਸਿਰਫ਼ ਇੱਕ ਸੋਧ ਹੈ| ਇਹ ਸੋਧ, ਇਹ ਅਮੈਂਡਮੈਂਟ ਕੀ ਹੈ? ਅਸੀਂ ਪਰਿਵਰਤਨ ਇਹ ਕੀਤਾ ਹੈ ਕਿ ਭਾਰਤ ਦੀ ਨਾਗਰਿਕਤਾ ਲੈਣ ਦੀ ਸਹੂਲਤ ਹੋਰ ਵਧਾ ਦਿੱਤੀ ਹੈ| ਇਹ ਸਹੂਲਤ ਕਿਸਦੇ ਲਈ ਵਧਾਈ ਹੈ? ਉਨ੍ਹਾਂ ਲੋਕਾਂ ਦੇ ਲਈ, ਜਿਨ੍ਹਾਂ ਉੱਤੇ ਵੰਡ ਤੋਂ ਬਾਅਦ ਬਣੇ ਪਾਕਿਸਤਾਨ ਵਿੱਚ, ਉਨ੍ਹਾਂ ਦੀ ਧਾਰਮਿਕ ਆਸਥਾ ਦੀ ਵਜ੍ਹਾ ਕਰਕੇ ਅੱਤਿਆਚਾਰ ਹੋਇਆ, ਜ਼ੁਲਮ ਹੋਇਆ, ਜਿਊਣਾ ਮੁਸ਼ਕਿਲ ਹੋ ਗਿਆ, ਭੈਣਾਂ ਬੇਟੀਆਂ ਦੀ ਇੱਜਤ ਅਸੁਰੱਖਿਅਤ ਹੋ ਗਈ| ਜੀਵਨ ਜਿਊਣਾ ਹੀ ਇੱਕ ਸਵਾਲ ਜਾਂ ਨਿਸ਼ਾਨ ਬਣ ਗਿਆ| ਅਨੇਕਾਂ ਸੰਕਟਾਂ ਨਾਲ ਇਹ ਜੀਵਨ ਹੀ ਘਿਰ ਗਿਆ|
ਸਾਥੀਓ, ਸੁਤੰਤਰਤਾ ਤੋਂ ਬਾਅਦ, ਪੂਜਨੀਕ ਮਹਾਤਮਾ ਗਾਂਧੀ ਤੋਂ ਲੈ ਕੇ ਉਦੋਂ ਦੇ ਵੱਡੇ-ਵੱਡੇ ਦਿੱਗਜ ਨੇਤਾਵਾਂ ਦਾ ਇਹੀ ਕਹਿਣਾ ਸੀ ਕਿ ਭਾਰਤ ਨੂੰ ਅਜਿਹੇ ਲੋਕਾਂ ਨੂੰ ਨਾਗਰਿਕਤਾ ਦੇਣੀ ਚਾਹੀਦੀ ਹੈ, ਜਿਨ੍ਹਾਂ ਉੱਤੇ ਉਨ੍ਹਾਂ ਦੇ ਧਰਮ ਦੀ ਵਜ੍ਹਾ ਕਰਕੇ ਪਾਕਿਸਤਾਨ ਵਿੱਚ ਅੱਤਿਆਚਾਰ ਕੀਤਾ ਜਾ ਰਿਹਾ ਹੈ|
ਹੁਣ ਮੈਂ ਆਪ ਤੋਂ ਪੁੱਛਦਾ ਹਾਂ ਮੈਨੂੰ ਦੱਸੋ ਕਿ ਅਜਿਹੇ ਸ਼ਰਨਾਰਥੀਆਂ ਨੂੰ ਸਾਨੂੰ ਮਰਨ ਦੇ ਲਈ ਵਾਪਸ ਭੇਜਣਾ ਚਾਹੀਦਾ ਹੈ ਕੀ? ਭੇਜਣਾ ਚਾਹੀਦਾ ਹੈ ਕੀ? ਕੀ ਸਾਡੀ ਜ਼ਿੰਮੇਵਾਰੀ ਹੈ ਕੀ ਨਹੀਂ ਹੈ, ਉਨ੍ਹਾਂ ਨੂੰ ਬਰਾਬਰੀ ਵਿੱਚ ਸਾਡਾ ਨਾਗਰਿਕ ਬਣਾਉਣਾ ਚਾਹੀਦਾ ਹੈ ਕਿ ਨਹੀਂ ਬਣਾਉਣਾ ਚਾਹੀਦਾ| ਜੇ ਉਹ ਕਾਨੂੰਨ ਦੇ ਨਾਲ, ਰਿਸ਼ਤਿਆਂ ਦੇ ਨਾਲ ਰਹਿੰਦਾ ਹੈ, ਸੁਖ-ਚੈਨ ਦੀ ਜ਼ਿੰਦਗੀ ਜਿਊਂਦਾ ਹੈ ਤਾਂ ਸਾਨੂੰ ਤਸੱਲੀ ਹੋਵੇਗੀ ਕਿ ਨਹੀਂ ਹੋਵੇਗੀ ....... ਇਹ ਕੰਮ ਪਵਿੱਤਰ ਹੈ ਕੀ ਨਹੀਂ ਹੈ .... ਸਾਨੂੰ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ| ਹੋਰਨਾਂ ਦੀ ਭਲਾਈ ਦੇ ਲਈ ਕੰਮ ਕਰਨਾ ਚੰਗਾ ਹੈ ਕੀ ਬੁਰਾ ਹੈ? ਜੇ ਮੋਦੀ ਜੀ ਇਹ ਕਰਦੇ ਹਨ ਤਾਂ ਤੁਹਾਡਾ ਸਾਥ ਹੈ ਨਾ ..... ਤੁਹਾਡਾ ਸਾਥ ਹੈ ਨਾ ...... ਹੱਥ ਉੱਪਰ ਉਠਾ ਕੇ ਦੱਸੋ ਕੀ ਤੁਹਾਡਾ ਸਾਥ ਹੈ ਨਾ|
ਸਾਡੀ ਸਰਕਾਰ ਨੇ ਦੇਸ਼ ਨੂੰ ਸੁਤੰਤਰਤਾ ਦਿਵਾਉਣ ਵਾਲੇ ਮਹਾਨ ਸਪੂਤਾਂ ਦੀ ਇੱਛਾ ਦਾ ਹੀ ਸਿਰਫ਼ ਪਾਲਣ ਕੀਤਾ ਹੈ| ਜੋ ਮਹਾਤਮਾ ਗਾਂਧੀ ਕਹਿ ਕੇ ਗਏ ਉਸ ਕੰਮ ਨੂੰ ਅਸੀਂ ਕੀਤਾ ਹੈ ਜੀ ..... ਅਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਵਿੱਚ ਅਸੀਂ ਨਾਗਰਿਕਤਾ ਦੇ ਹੀ ਰਹੇ ਹਾਂ, ਕਿਸੇ ਦੀ ਵੀ ...... ਕਿਸੇ ਦੀ ਵੀ ..... ਨਾਗਰਿਕਤਾ ਖੋਹ ਨਹੀਂ ਰਹੇ ਹਾਂ|
ਇਸ ਦੇ ਇਲਾਵਾ, ਅੱਜ ਵੀ ਕਿਸੇ ਵੀ ਧਰਮ ਦਾ ਵਿਅਕਤੀ, ਭਗਵਾਨ ਨੂੰ ਮੰਨਦਾ ਹੋਵੇ, ਜਾਂ ਨਾ ਮੰਨਦਾ ਹੋਵੇ ..... ਜੋ ਵਿਅਕਤੀ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੈ, ਉਹ ਤੈਅ ਪ੍ਰਕਿਰਿਆਵਾਂ ਦੇ ਤਹਿਤ ਭਾਰਤ ਦੀ ਨਾਗਰਿਕਤਾ ਲੈ ਸਕਦਾ ਹੈ| ਇਹ ਤੁਹਾਨੂੰ ਸਾਫ਼-ਸਾਫ਼ ਸਮਝ ਆਇਆ ਕੀ ਨਹੀਂ ਆਇਆ| ਸਮਝ ਗਏ ਨਾ .... ਜੋ ਛੋਟੇ-ਛੋਟੇ ਵਿਦਿਆਰਥੀ ਹਨ ਉਹ ਵੀ ਸਮਝ ਗਏ ਨਾ ..... ਜੋ ਆਪ ਸਮਝ ਰਹੇ ਹੋ ਨਾ ਉਹ ਰਾਜਨੀਤਕ ਖੇਡ ਖੇਡਣ ਵਾਲੇ ਸਮਝਣ ਨੂੰ ਤਿਆਰ ਹੀ ਨਹੀਂ ਹਨ| ਉਹ ਵੀ ਸਮਝਦਾਰ ਹਨ ਪਰ ਸਮਝਣਾ ਨਹੀਂ ਚਾਹੁੰਦੇ ਹਨ| ਆਪ ਸਮਝਦਾਰ ਵੀ ਹੋ ਅਤੇ ਦੇਸ਼ ਦਾ ਭਲਾ ਚਾਹੁਣ ਵਾਲੇ ਯੁਵਾ ਵੀ ਹੋ|
ਅਤੇ ਹਾਂ, ਜਿੱਥੋਂ ਤੱਕ ਨੌਰਥ ਈਸਟ ਦੇ ਰਾਜਾਂ ਦਾ ਸਵਾਲ ਹੈ| ਸਾਡਾ ਗਰਵ(ਮਾਣ) ਹੈ ਨੌਰਥ ਈਸਟ ਸਾਡਾ ਗਰਵ(ਮਾਣ) ਹੈ| ਨੌਰਥ ਈਸਟ ਦੇ ਰਾਜਾਂ ਦਾ ਸੱਭਿਆਚਾਰ, ਉੱਥੋਂ ਦੀ ਪਰੰਪਰਾ, ਉੱਥੋਂ ਦੀ ਡੈਮੋਗ੍ਰਾਫੀ, ਉੱਥੋਂ ਦੇ ਰੀਤੀ – ਰਿਵਾਜ, ਉੱਥੋਂ ਦਾ ਰਹਿਣ-ਸਹਿਣ, ਉੱਥੋਂ ਦਾ ਖਾਣ-ਪੀਣ, ਉੱਥੋਂ ਦੀ ਡੈਮੋਗ੍ਰਾਫੀ ਇਸ ਉੱਤੇ ਇਸ ਕਾਨੂੰਨ ਵਿੱਚ ਜੋ ਸੁਧਾਰ ਕੀਤਾ ਗਿਆ ਹੈ ਇਸ ਦਾ ਕੋਈ ਉਲਟ ਪ੍ਰਭਾਵ ਉਨ੍ਹਾਂ ’ਤੇ ਨਾ ਪਵੇ, ਇਸ ਦਾ ਵੀ ਪ੍ਰਾਵਧਾਨ ਕੇਂਦਰ ਸਰਕਾਰ ਨੇ ਕੀਤਾ ਹੈ|
ਸਾਥੀਓ, ਇੰਨੀ ਸਪਸ਼ਟਤਾ ਦੇ ਬਾਵਜੂਦ, ਕੁਝ ਲੋਕ ਆਪਣੇ ਰਾਜਨੀਤਕ ਕਾਰਨਾਂ ਕਰਕੇ ਸਿਟੀਜਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਲਗਾਤਾਰ ਭਰਮ ਫੈਲਾ ਰਹੇ ਹਨ| ਮੈਨੂੰ ਖੁਸ਼ੀ ਹੈ ਕਿ ਅੱਜ ਦਾ ਯੁਵਾ ਹੀ ਅਜਿਹੇ ਲੋਕਾਂ ਦਾ ਭਰਮ ਵੀ ਦੂਰ ਕਰ ਰਿਹਾ ਹੈ|
ਹੋਰ ਤਾਂ ਹੋਰ, ਪਾਕਿਸਤਾਨ ਵਿੱਚ ਜਿਸ ਤਰ੍ਹਾਂ ਦੂਸਰੇ ਧਰਮਾਂ ਦੇ ਲੋਕਾਂ ’ਤੇ ਅੱਤਿਆਚਾਰ ਹੁੰਦਾ ਹੈ, ਉਸ ਨੂੰ ਲੈ ਕੇ ਵੀ ਦੁਨੀਆ ਭਰ ਵਿੱਚ ਆਵਾਜ਼ ਸਾਡਾ ਨੌਜਵਾਨ ਹੀ ਉਠਾ ਰਿਹਾ ਹੈ| ਅਤੇ ਇਹ ਗੱਲ ਵੀ ਸਾਫ਼ ਹੈ ਕਿ ਨਾਗਰਿਕਤਾ ਕਾਨੂੰਨ ਵਿੱਚ ਅਸੀਂ ਇਹ ਸੋਧ/ ਨਾ ਲਿਆਉਂਦੇ ਤਾਂ ਨਾ ਇਹ ਵਿਵਾਦ ਛਿੜਦਾ ਅਤੇ ਨਾ ਜੇ ਇਹ ਵਿਵਾਦ ਛਿੜਦਾ ਤਾਂ ਦੁਨੀਆਂ ਨੂੰ ਵੀ ਪਤਾ ਨਾ ਚਲਦਾ ਕਿ ਪਾਕਿਸਤਾਨ ਵਿੱਚ minority ਉੱਤੇ ਕਿਹੋ ਜਿਹੇ ਜ਼ੁਰਮ ਹੋਏ ਹਨ| ਕਿਵੇਂ ਮਾਨਵ ਅਧਿਕਾਰਾਂ ਦਾ ਹਨਨ ਹੋਇਆ ਹੈ| ਕਿਵੇਂ ਭੈਣਾਂ ਬੇਟੀਆਂ ਦੀ ਜ਼ਿੰਦਗੀ ਨੂੰ ਬਰਬਾਦ ਕੀਤਾ ਗਿਆ ਹੈ| ਇਹ ਸਾਡੇ Iuitative ਦਾ ਹੀ ਨਤੀਜਾ ਹੈ ਕਿ ਹੁਣ ਪਾਕਿਸਤਾਨ ਨੂੰ ਜਵਾਬ ਦੇਣਾ ਪਵੇਗਾ ਕਿ 70 ਸਾਲ ਵਿੱਚ ਉਨ੍ਹਾਂ ਨੇ ਉੱਥੇ ਘੱਟ-ਗਿਣਤੀ ਦੇ ਨਾਲ ਜੁਰਮ ਕਿਉਂ ਕੀਤਾ|
ਸਾਥੀਓ, ਜਾਗਰੂਕ ਰਹਿੰਦੇ ਹੋਏ, ਜਾਗਰੂਕਤਾ ਫੈਲਾਉਣਾ, ਦੂਸਰਿਆਂ ਨੂੰ ਜਾਗਰੂਕਤਾ ਕਰਨਾ ਵੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ| ਹੋਰ ਵੀ ਬਹੁਤ ਸਾਰੇ ਵਿਸ਼ੇ ਹਨ ਜਿਨ੍ਹਾਂ ਨੂੰ ਲੈ ਕੇ ਸਮਾਜ ਜਾਗਰਣ, ਜਨ-ਅੰਦੋਲਨ, ਜਨਚੇਤਨਾ ਜ਼ਰੂਰੀ ਹੈ ਜਿਵੇਂ ਪਾਣੀ ਨੂੰ ਹੀ ਲੈ ਲਓ .... ਪਾਣੀ ਬਚਾਉਣਾ ਅੱਜ ਹਰ ਨਾਗਰਿਕ ਦੀ ਜਿੰਮੇਵਾਰੀ ਬਣਦਾ ਜਾ ਰਿਹਾ ਹੈ| ਸਿੰਗਲ ਯੂਜ਼ ਪਲਾਸਟਿਕ ਦੇ ਖਿਲਾਫ਼ ਮੁਹਿੰਮ ਹੋਵੇ ਜਾਂ ਫਿਰ ਗ਼ਰੀਬਾਂ ਦੇ ਲਈ ਸਰਕਾਰ ਦੀਆਂ ਅਨੇਕ ਯੋਜਨਾਵਾਂ, ਇਨ੍ਹਾਂ ਸਾਰੀਆਂ ਗੱਲਾਂ ਦੇ ਲਈ ਜਾਗਰੂਕਤਾ ਵਧਾਉਣ ਵਿੱਚ ਤੁਹਾਡਾ ਸਹਿਯੋਗ ਦੇਸ਼ ਦੀ ਬਹੁਤ ਵੱਡੀ ਮਦਦ ਕਰੇਗਾ|
ਸਾਥੀਓ, ਸਾਡਾ ਸੱਭਿਆਚਾਰ ਅਤੇ ਸਾਡਾ ਸੰਵਿਧਾਨ ਸਾਡੇ ਤੋਂ ਇਹੀ ਉਮੀਦ ਕਰਦਾ ਹੈ ਕਿ ਨਾਗਰਿਕ ਦੇ ਰੂਪ ਵਿੱਚ ਆਪਣੇ ਕਰੱਤਵਾਂ ਨੂੰ, ਆਪਣੀਆਂ ਜ਼ਿੰਮੇਵਾਰੀਆਂ ਨੂੰ ਅਸੀਂ ਪੂਰੀ ਇਮਾਨਦਾਰੀ ਅਤੇ ਪੂਰੇ ਸਮਰਪਣ ਭਾਵ ਨਾਲ ਨਿਭਾਈਏ| ਅਜ਼ਾਦੀ ਦੇ 70 ਸਾਲ ਦੇ ਦਰਮਿਆਨ ਅਸੀਂ ਅਧਿਕਾਰ ..... ਅਧਿਕਾਰ ..... ਅਸੀਂ ਬਹੁਤ ਸੁਣਿਆ ਹੈ| ਅਧਿਕਾਰ ਦੇ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ| ਅਤੇ ਉਹ ਜ਼ਰੂਰੀ ਵੀ ਸੀ| ਪਰ ਹੁਣ ਅਧਿਕਾਰ ਇਕੱਲਾ ਨਹੀਂ ਹਰ ਹਿੰਦੁਸਤਾਨੀ ਦਾ ਕਰੱਤਵ ਵੀ ਓਨਾ ਹੀ ਮਹੱਤਵਪੂਰਨ ਹੋਣਾ ਚਾਹੀਦੈ| ਅਤੇ ਇਸੇ ਰਸਤੇ ’ਤੇ ਚਲਦੇ ਹੋਏ ਅਸੀਂ ਭਾਰਤ ਨੂੰ ਵਿਸ਼ਵ ਪਟਲ ’ਤੇ ਆਪਣੇ ਸੁਭਾਵਿਕ ਸਥਾਨ ’ਤੇ ਦੇਖ ਸਕਾਂਗੇ| ਇਹੀ ਸੁਆਮੀ ਵਿਵੇਕਾਨੰਦ ਦੀ ਵੀ ਹਰੇਕ ਭਾਰਤੀ ਤੋਂ ਉਮੀਦ ਸੀ ਅਤੇ ਇਹੀ ਇਸ ਸੰਸਥਾਨ ਦੇ ਮੂਲ ਵਿੱਚ ਹੈ|
ਸੁਆਮੀ ਵਿਵੇਕਾਨੰਦ ਜੀ ਵੀ ਇਹੀ ਚਾਹੁੰਦੇ ਸਨ, ਉਹ ਭਾਰਤ ਮਾਂ ਨੂੰ ਸ਼ਾਨਦਾਰ ਰੂਪ ਵਿੱਚ ਦੇਖਣਾ ਚਾਹੁੰਦੇ ਸਨ| ਅਤੇ ਅਸੀਂ ਸਾਰੇ ਵੀ ਤਾਂ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਕਲਪ ਲੈ ਰਹੇ ਹਾਂ| ਅੱਜ ਫੇਰ ਇੱਕ ਵਾਰੀ ਸੁਆਮੀ ਵਿਵੇਕਾਨੰਦ ਜੀ ਦੇ ਪਾਵਨ ਪਰਵ ’ਤੇ ਬੇਲੂਰ ਮਠ ਦੀ ਇਸ ਪਵਿੱਤਰ ਧਰਤੀ ’ਤੇ ਪੂਜਨੀਕ ਸੰਤਾਂ ਦਰਮਿਆਨ ਬੜੇ ਮਨਾਯੋਗ ਦੇ ਨਾਲ ਕੁਝ ਪਲ ਬਿਤਾਉਣ ਦਾ ਮੈਨੂੰ ਸੁਭਾਗ ਮਿਲਿਆ| ਅੱਜ ਸਵੇਰੇ-ਸਵੇਰੇ ਬਹੁਤ ਦੇਰ ਤੱਕ ਪੂਜਨੀਕ ਸੁਆਮੀ ਵਿਵੇਕਾਨੰਦ ਜੀ ਜਿਸ ਕਮਰੇ ਵਿੱਚ ਠਹਿਰਦੇ ਸਨ ਉੱਥੇ ਇੱਕ ਅਧਿਆਤਮਿਕ ਚੇਤਨਾ ਹੈ, ਸਪੰਦਕ ਹੈ| ਉਸ ਮਾਹੌਲ ਦੇ ਅੰਦਰ ਅੱਜ ਦੀ ਸਵੇਰ ਦੇ ਸਮੇਂ ਮੈਨੂੰ ਬਿਤਾਉਣ ਦਾ ਮੇਰੇ ਜੀਵਨ ਦਾ ਬਹੁਤ ਅਮੁੱਲ ਸਮਾਂ ਸੀ ਉਹ ਜੋ ਅੱਜ ਮੈਨੂੰ ਬਿਤਾਉਣ ਦਾ ਮੌਕਾ ਮਿਲਿਆ| ਅਜਿਹਾ ਅਨੁਭਵ ਕਰ ਰਿਹਾ ਸਾਂ ਜਿਵੇਂ ਪੂਜਨੀਕ ਸੁਆਮੀ ਵਿਵੇਕਾਨੰਦ ਜੀ ਸਾਨੂੰ ਹੋਰ ਜ਼ਿਆਦਾ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਨਵੀਂ ਊਰਜਾ ਦੇ ਰਹੇ ਹਨ| ਸਾਡੇ ਆਪਣੇ ਸੰਕਲਪਾਂ ਵਿੱਚ ਨਵੀਂ ਸਮਰੱਥਾ ਭਰ ਰਹੇ ਹਨ ਅਤੇ ਇਸੇ ਜਜ਼ਬੇ ਦੇ ਨਾਲ, ਇਸੇ ਪ੍ਰੇਰਣਾ ਦੇ ਨਾਲ, ਇਸੇ ਨਵੀਂ ਊਰਜਾ ਦੇ ਨਾਲ ਆਪ ਸਭ ਸਾਥੀਆਂ ਦੇ ਉਤਸ਼ਾਹ ਦੇ ਨਾਲ ਇਸ ਮਿੱਟੀ ਦੇ ਅਸ਼ੀਰਵਾਦ ਦੇ ਨਾਲ ਮੈਂ ਫਿਰ ਇੱਕ ਵਾਰ ਅੱਜ ਇੱਥੋਂ ਉਸੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਚਲ ਪਵਾਂਗਾ, ਚਲਦਾ ਰਹਾਂਗਾ ਕੁਝ-ਨਾ-ਕੁਝ ਕਰਦਾ ਰਹਾਂਗਾ ..... ਸਾਰੇ ਸੰਤਾਂ ਦਾ ਅਸ਼ੀਰਵਾਦ ਬਣਿਆ ਰਹੇ| ਤੁਹਾਨੂੰ ਸਾਰਿਆਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਹੋਣ ਅਤੇ ਸੁਆਮੀ ਜੀ ਨੇ ਹਮੇਸ਼ਾ ਕਿਹਾ ਸੀ ਸਭ ਕੁਝ ਭੁੱਲ ਜਾਓ ਮਾਂ ਭਾਰਤੀ ਨੂੰ ਹੀ ਆਪਣੀ ਦੇਵੀ ਮੰਨ ਕੇ ਉਸਦੇ ਲਈ ਲਗ ਜਾਓ ਉਸੇ ਜਜ਼ਬੇ ਨੂੰ ਲੈ ਕੇ ਤੁਸੀਂ ਮੇਰੇ ਨਾਲ ਬੋਲੋਗੇ ...... ਦੋਵੇਂ ਮੁੱਠੀਆਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ ..............
ਭਾਰਤ ਮਾਤਾ ਕੀ ਜੈ !
ਭਾਰਤ ਮਾਤਾ ਕੀ ਜੈ !
ਭਾਰਤ ਮਾਤਾ ਕੀ ਜੈ !
ਬਹੁਤ ਬਹੁਤ ਧੰਨਵਾਦ |
ਵੀ.ਆਰ.ਆਰ.ਕੇ. /ਵੰਦਨਾ ਜਾਟਵ/ ਮਮਤਾ
(Release ID: 1599421)
Visitor Counter : 144