ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਰੂਸੀ ਸੰਘ ਦੇ ਰਾਸ਼ਟਰਪਤੀ ਨਾਲ ਟੈਲੀਫੋਨ ’ਤੇ ਗੱਲਬਾਤ

Posted On: 13 JAN 2020 8:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਵਲਾਦੀਮੀਰੋਵਿਚ ਪੁਤਿਨ(Vladimir Vladimirovich Putin ) ਨੇ ਅੱਜ ਟੈਲੀਫੋਨ ’ਤੇ ਗੱਲਬਾਤ ਕੀਤੀ।

ਇਹ ਯਾਦ ਕਰਦਿਆਂ ਕਿ ਹਾਲ ਹੀ ਵਿੱਚ ਰੂਸੀ ਸੰਘ ਨੇ ਰੂਸੀ ਪਰੰਪਰਾ ਦੇ ਅਨੁਸਾਰ ਕ੍ਰਿਸਮਸ ਮਨਾਇਆ ਸੀ, ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਅਤੇ ਰੂਸ ਦੇ ਮਿੱਤਰਤਾਪੂਰਨ ਲੋਕਾਂ ਨੂੰ ਸੀਜ਼ਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਰਾਸ਼ਟਰਪਤੀ ਪੁਤਿਨ ਨੇ ਜਵਾਬ ਵਿੱਚ ਸਨੇਹ ਪੂਰਵਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੇ ਲੋਕਾਂ ਲਈ ਖੁਸ਼ਹਾਲੀ, ਪ੍ਰਗਤੀ, ਸ਼ਾਂਤੀ ਅਤੇ ਖੁਸ਼ੀ ਦੀ ਕਾਮਨਾ ਕੀਤੀ।

ਦੋਹਾਂ ਨੇਤਾਵਾਂ ਨੇ ਪਿਛਲੇ ਦਿਨੀਂ , ਖਾਸ ਤੌਰ ‘ਤੇ ਸਾਲ 2019 ਵਿੱਚ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਅਧਿਕਾਰਿਤ ਰਣਨੀਤਕ ਭਾਈਵਾਲੀ ਦੇ ਮਹੱਤਵਪੂਰਨ ਮਰਹਲਿਆਂ ’ਤੇ ਖੁਸ਼ੀ ਪ੍ਰਗਟਾਈਉਹ ਸਾਲ 2020 ਦੌਰਾਨ ਸਾਰੇ ਖੇਤਰਾਂ ਵਿੱਚ ਭਾਰਤ- ਰੂਸ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਗਹਿਨ ਸਲਾਹ ਮਸ਼ਵਰੇ ਅਤੇ ਲਗਨ ਨਾਲ ਕੰਮ ਕਰਨ ਲਈ ਸਹਿਮਤ ਹੋਏ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਲ 2020, ਰੂਸ ਲਈ ਵਿਸ਼ੇਸ਼ ਮਹੱਤਵ ਵਾਲਾ ਹੋਵੇਗਾ ਅਤੇ, ਇਸ ਸਾਲ ਮਈ ਵਿੱਚ, ਮਾਸਕੋ ਵਿੱਚ 75ਵੇਂ ਵਿਜੈ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਪੁਤਿਨ ਦੇ ਸੱਦੇ ਨੂੰ ਧੰਨਵਾਦ ਸਾਹਿਤ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਸਾਲ ਰੂਸ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਅਤੇ ਬ੍ਰਿਕਸ ਦੇਸ਼ਾਂ ਦੇ ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਲਈ ਉਤਸੁਕ ਹਨ ਅਤੇ 21ਵੇਂ ਦੁਵੱਲੇ ਸਲਾਨਾ ਸਿਖਰ ਸੰਮੇਲਨ ਲਈ ਉਹ ਭਾਰਤ ਵਿੱਚ ਰਾਸ਼ਟਰਪਤੀ ਪੁਤਿਨ ਦਾ ਸੁਆਗਤ ਕਰਨਗੇ

ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਖੇਤਰੀ ਅਤੇ ਗਲੋਬਲ ਸੁਰੱਖਿਆ, ਸ਼ਾਂਤੀ ਅਤੇ ਸਥਿਰਤਾ ਸੁਨਿਸ਼ਚਿਤ ਕਰਨ ਲਈ ਭਾਰਤ ਅਤੇ ਰੂਸ ਦੇ ਦ੍ਰਿਸ਼ਟੀਕੋਣ ਵਿੱਚ ਮਹਾਨ ਸਮਾਨਤਾ ਅਤੇ ਅਭੇਦਤਾ ਨੂੰ ਰੇਖਾਂਕਿਤ ਕੀਤਾ। 

****

ਵੀਆਰਆਰਕੇ/ਵੀਜੇ/ਬੀਐੱਮ
 



(Release ID: 1599408) Visitor Counter : 65


Read this release in: English