ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਮਹਿਮ ਸੁਲਤਾਨ ਕਬੂਸ ਬਿਨ ਸੈਦ ਅਲ ਸੈਦ (Sultan Qaboos bin Said al Said) ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ
प्रविष्टि तिथि:
11 JAN 2020 9:30AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਸੁਲਤਾਨ ਕਬੂਸ ਬਿਨ ਸੈਦ ਅਲ ਸੈਦ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਮਹਾਮਹਿਮ ਸੁਲਤਾਨ ਕਬੂਸ ਬਿਨ ਸੈਦ ਅਲ ਸੈਦ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਗਹਿਰਾ ਦੁਖ ਪਹੁੰਚਿਆ ਹੈ। ਉਹ ਇੱਕ ਦੂਰਦਰਸ਼ੀ ਨੇਤਾ ਅਤੇ ਰਾਜਨੇਤਾ ਸਨ ਜਿਨ੍ਹਾਂ ਨੇ ਓਮਾਨ ਨੂੰ ਆਧੁਨਿਕ ਅਤੇ ਖੁਸ਼ਹਾਲ ਰਾਸ਼ਟਰ ਵਿੱਚ ਬਦਲਿਆ । ਉਹ ਸਾਡੇ ਖੇਤਰ ਅਤੇ ਵਿਸ਼ਵ ਲਈ ਸ਼ਾਂਤੀ ਦੇ ਅਗਰਦੂਤ ਸਨ ।
ਸੁਲਤਾਨ ਕਬੂਸ ਭਾਰਤ ਦੇ ਇੱਕ ਸੱਚੇ ਮਿੱਤਰ ਸਨ ਅਤੇ ਉਨ੍ਹਾਂ ਨੇ ਭਾਰਤ ਅਤੇ ਓਮਾਨ ਦਰਮਿਆਨ ਜੀਵੰਤ ਰਣਨੀਤਕ ਸਾਂਝੇਦਾਰੀ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਸਸ਼ਕਤ ਅਗਵਾਈ ਪ੍ਰਦਾਨ ਕੀਤੀ। ਮੈਂ ਉਨ੍ਹਾਂ ਵੱਲੋਂ ਮਿਲੇ ਨਿੱਘ ਅਤੇ ਪ੍ਰੇਮ ਦੀਆਂ ਯਾਦਾਂ ਨੂੰ ਹਮੇਸ਼ਾ ਸੰਜੋ ਕੇ ਰੱਖਾਂਗਾ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।”
*****
ਵੀਆਰਆਰਕੇ/ਕੇਪੀ
(रिलीज़ आईडी: 1599274)
आगंतुक पटल : 113
इस विज्ञप्ति को इन भाषाओं में पढ़ें:
English