ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 11 ਅਤੇ 12 ਜਨਵਰੀ 2020 ਨੂੰ ਕੋਲਕਾਤਾ ਦੇ ਦੋ ਦਿਨਾਂ ਸਰਕਾਰੀ ਦੌਰੇ ‘ਤੇ ਰਹਿਣਗੇ

ਮੁਰੰਮਤ ਕੀਤੀਆਂ ਗਈਆਂ 4 ਵਿਰਾਸਤੀ ਇਮਾਰਤਾਂ ਰਾਸ਼ਟਰ ਨੂੰ ਸਪਰਪਿਤ ਕਰਨਗੇ


ਕੋਲਕਾਤਾ ਪੋਰਟ ਟਰੱਸਟ ਦੇ 150 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਆਯੋਜਿਤ ਸਮਾਰੋਹ ਵਿੱਚ ਹਿੱਸਾ ਲੈਣਗੇ
ਪੋਰਟ ਟਰੱਸਟ ਦੇ ਸੇਵਾਮੁਕਤ ਅਤੇ ਮੌਜੂਦਾ ਅਧਿਕਾਰੀਆਂ ਦੀਆਂ ਪੈਨਸ਼ਨ ਜ਼ਰੂਰਤਾਂ ਪੂਰੀਆਂ ਕਰਨਗੇ

ਪੋਰਟ ਟਰੱਸਟ ਦੇ 100 ਵਰ੍ਹਿਆ ਤੋਂ ਜ਼ਿਆਦਾ ਦੀ ਉਮਰ ਵਾਲੇ ਦੋ ਜਿੰਦਾ ਸੇਵਾਮੁਕਤ ਕਰਮਚਾਰੀਆਂ ਨੂੰ ਸਨਮਾਨਿਤ ਕਰਨਗੇ

Posted On: 10 JAN 2020 12:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਤੇ 12 ਜਨਵਰੀ 2020 ਨੂੰ ਕੋਲਕਾਤਾ ਦੇ ਦੋ ਦਿਨਾ ਸਰਕਾਰੀ ਦੌਰੇ ‘ਤੇ ਰਹਿਣਗੇ।

ਵਿਰਾਸਤੀ ਇਮਰਾਤਾਂ, ਰਾਸ਼ਟਰ ਨੂੰ ਸਮਰਪਿਤ ਕਰਣਾ

ਪ੍ਰਧਾਨ ਮੰਤਰੀ 11 ਜਨਵਰੀ ਨੂੰ ਕੋਲਕਾਤਾ ਵਿੱਚ ਮੁਰੰਮਤ ਕੀਤੀਆਂ ਚਾਰ ਵਿਰਾਸਤੀ ਇਮਾਰਤਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ। 

ਇਨ੍ਹਾਂ ਇਮਾਰਤਾਂ ਵਿੱਚ ਪੁਰਾਣਾ ਕਰੰਸੀ ਭਵਨ, ਬੈਲਵੇਡਿਅਰ ਹਾਊਸ, ਮੈਟਕਾਫੇ ਹਾਊਸ ਅਤੇ ਵਿਕਟੋਰੀਆ ਮੈਮੋਰੀਅਲ ਹਾਲ ਸ਼ਾਮਲ ਹਨ। ਕੇਂਦਰੀ ਸੱਭਿਆਚਾਰ ਮੰਤਰਾਲੇ ਨੇ ਇਨ੍ਹਾਂ ਚਾਰ ਆਈਕੌਨਿਕ ਗੋਲਰੀਆਂ ਦੀ ਮੁਰੰਮਤ ਕਰਵਾਈ ਹੈ ਅਤੇ ਇਸ ਪ੍ਰਕਿਰਿਆ ਵਿੱਚ ਇਨ੍ਹਾਂ ਇਮਾਰਤਾਂ  ਦੇ ਪੁਰਾਣੇ ਸਰੂਪ ਨੂੰ ਜਿਵੇਂ ਦਾ ਤਿਵੇਂ  ਬਣਾਈ ਰੱਖਿਆ ਹੈ ।

ਸੱਭਿਆਚਾਰ ਮੰਤਰਾਲਾ, ਪ੍ਰਧਾਨ ਮੰਤਰੀ  ਦੇ ਨਿਰਦੇਸ਼ ‘ਤੇ ਦੇਸ਼ ਭਰ ਵਿੱਚ ਕਈ ਮਹਾਨਗਰਾਂ ਦੀਆਂ ਪ੍ਰਮੁੱਖ ਇਤਿਹਾਸਿਕ ਇਮਾਰਤਾਂ  ਦੇ ਆਸ -ਪਾਸ ਸੱਭਿਆਚਾਰਕ ਸਮਾਗਮਾਂ ਲਈ ਸਥਾਨ ਬਣਾ ਰਿਹਾ ਹੈ।  ਇਸ ਦੀ ਸ਼ੁਰੂਆਤ ਕੋਲਕਾਤਾ, ਦਿੱਲੀ, ਮੁੰਬਈ, ਅਹਿਮਦਾਬਾਦ ਅਤੇ ਵਾਰਾਣਸੀ ਤੋਂ ਕੀਤੀ ਗਈ ਹੈ

ਕੋਲਕਾਤਾ ਪੋਰਟ ਟਰੱਸਟ ਦੇ 150 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸਮਾਰੋਹ ਦਾ ਆਯੋਜਨ

ਪ੍ਰਧਾਨ ਮੰਤਰੀ 11 ਅਤੇ 12 ਜਨਵਰੀ ਨੂੰ ਕੋਲਕਾਤਾ ਪੋਰਟ ਟਰੱਸਟ ਦੇ 150 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਆਯੋਜਿਤ ਮੁੱਖ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਸ਼੍ਰੀ ਨਰੇਂਦਰ ਮੋਦੀ ਟਰੱਸਟ ਦੇ ਮੌਜੂਦਾ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਪੈਨਸ਼ਨ ਫੰਡ ਵਿੱਚ ਕਮੀ ਦੀ ਭਰਪਾਈ ਲਈ 501 ਕਰੋੜ ਰੁਪਏ ਦਾ ਚੈੱਕ ਦੇਣਗੇ।

ਇੱਕ ਯਾਦਗਾਰੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਕੋਲਕਾਤਾ ਪੋਰਟ ਟਰੱਸਟ ਦੇ  105 ਅਤੇ 100 ਵਰ੍ਹੇ ਦੀ ਉਮਰ ਵਾਲੇ ਦੋ ਬਜ਼ੁਰਗ ਕਰਮਚਾਰੀਆਂ ਸ਼੍ਰੀ ਨਗੀਨਾ ਭਗਤ ਅਤੇ ਸ਼੍ਰੀ ਨਰੇਸ਼ ਚੰਦਰ ਚੱਕਰਵਰਤੀ ਨੂੰ ਸਨਮਾਨਿਤ ਕਰਨਗੇ। ਉਹ ਇਸ ਅਵਸਰ ‘ਤੇ ਪੋਰਟ ਐਥਮ ਵੀ ਲਾਂਚ ਕਰਨਗੇ।

 

ਪ੍ਰਧਾਨ ਮੰਤਰੀ ਪੋਰਟ ਟਰੱਸਟ ਦੇ 150 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਵਾਸਤਵਿਕ ਪੋਤ-ਘਾਟਾਂ ਦੇ ਸਥਾਨ ‘ਤੇ ਇੱਕ ਤੋਂ ਪਰਦਾ ਵੀ ਹਟਾਉਣਗੇ । ਸ਼੍ਰੀ ਮੋਦੀ ਨੇਤਾਜੀ ਸੁਭਾਸ ਡਰਾਈ ਡੌਕ ‘ਤੇ ਜਹਾਜ਼ ਨਿਰਮਾਣ ਅਤੇ ਮੁਰੰਮਤ ਕੇਂਦਰ ਦਾ ਵੀ ਉਦਘਾਟਨ ਕਰਨਗੇ ਜਿਸ ਨੂੰ ਹੁਣੇ ਹੀ ਅੱਪਗ੍ਰੇਡ ਕੀਤਾ ਗਿਆ ਹੈ।

ਸ਼੍ਰੀ ਨਰੇਂਦਰ ਮੋਦੀ ਨਿਰਵਿਆਨ ਕਾਰਗੋ ਮੂਵਮੈਂਟ ਲਈ ਪੋਰਟ ਵਿੱਚ ਫੁਲ ਰੇਕ ਹੈਂਡਲਿੰਗ ਸੁਵੀਧਾ ਦਾ ਉਦਘਾਟਨ ਅਤੇ ਅੱਪਗ੍ਰੇਡਿਡ ਰੇਲਵੇ ਢਾਂਚਾ ਰਾਸ਼ਟਰ ਨੂੰ ਸਮਰਪਿਤ ਕਰਨਗੇ।  ਪ੍ਰਧਾਨ ਮੰਤਰੀ ਕੇਓਪੀਟੀ ਦੇ ਹਲਦੀਆ ਡੌਕ ਕੰਪਲੈਕਸ ‘ਤੇ ਬਰਥ ਨੰਬਰ 3 ਵਿੱਚ ਮਸ਼ੀਨ ਸੰਚਾਲਿਤ ਸੁਵਿਧਾਵਾਂ ਅਤੇ ਇੱਕ ਪ੍ਰਸਤਾਵਿਤ ਰਿਵਰਫ੍ਰੰਟ ਵਿਕਾਸ ਯੋਜਨਾ ਵੀ ਲਾਂਚ ਕਰਨਗੇ

ਸ਼੍ਰੀ ਮੋਦੀ ਸੁੰਦਰਬਨ ਦੀ 200 ਆਦਿਵਾਸੀ ਵਿਦਿਆਰਥਣਾਂ ਲਈ ਕੌਸ਼ਲ ਵਿਕਾਸ ਕੇਂਦਰ ਅਤੇ ਪ੍ਰੀਤੀਲਤਾ ਛਾਤਰੀ ਆਵਾਸ ਦਾ ਉਦਘਾਟਨ ਵੀ ਕਰਨਗੇ। ਇਹ ਕੋਲਕਾਤਾ ਪੋਰਟ ਟਰੱਸਟ ਅਤੇ ਅਖਿਲ ਭਾਰਤੀ ਵਣਵਾਸੀ ਕਲਿਆਣ ਆਸ਼ਰਮਵਾਲ ਸਬੰਧਿਤ ਪੂਰਵਾਂਚਲ ਕਲਿਆਣ ਆਸ਼ਰਮ, ਗੋਸਾਬਾ ਸੁੰਦਰਬਨ ਦਾ ਸੰਯੁਕਤ ਪ੍ਰੋਜੈਕਟ ਹੈ

ਵੀਆਰਆਰਕੇ/ਕੇਪੀ
 



(Release ID: 1599168) Visitor Counter : 85


Read this release in: English