ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ ਨੌਰਥ – ਈਸਟ ਨੈਚੂਰਲ ਗੈਸ ਪਾਈਪਲਾਈਨ ਗ੍ਰਿੱਡ ਦੀ ਸ‍ਥਾਪਨਾ ਲਈ ਇੰਦਰਧਨੁਸ਼ ਗੈਸ ਗ੍ਰਿੱਡ ਲਿਮਿਟਿਡ ਨੂੰ ਵਾਇਆਬਿਲਿਟੀ ਗੈਪ ਫੰਡਿੰਗ ਦੇ ਰੂਪ ਵਿੱਚ ਕੈਪੀਟਲ ਗ੍ਰਾਂਟ ਪ੍ਰਵਾਨ ਕੀਤੀ

Posted On: 08 JAN 2020 3:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਆਰਥਿਕ  ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ  (ਸੀਸੀਈਏ)  ਨੇ ਨਿਮਨਲਿਖਿਤ ਨੂੰ ਆਪਣੀ ਪ੍ਰਵਾਨਗੀ  ਦੇ ਦਿੱਤੀ ਹੈ :

  • ਇੰਦਰਧਨੁਸ਼ ਗੈਸ ਗ੍ਰਿੱਡ ਲਿਮਿਟਿਡ ਦੇ ਨੌਰਥ – ਈਸਟ ਗੈਸ ਗ੍ਰਿੱਡ ਪ੍ਰੋਜੈਕਟ ਨੂੰ ( ਵਾਇਆਬਿਲਿਟੀ ਗੈਪ ਫੰਡਿੰਗ ਜਾਂ ਵੀਜੀਐੱਫ )  / ਕੈਪੀਟਲ ਗ੍ਰਾਂਟ  ਦੀ ਪ੍ਰਵਾਨਗੀ ਦਿੱਤੀ ਗਈ ਹੈ ਜੋ 9265 ਕਰੋੜ ਰੁਪਏ  ( ਨਿਰਮਾਣ  ਦੌਰਾਨ ਵਿਆਜ ਸਮੇਤ )  ਦੀ ਅਨੁਮਾਨਿਤ ਲਾਗਤ ਦਾ 60% ਹੋਵੇਗੀ ।  ਵੀਜੀਐੱਫ ਰਕਮ ਅਨੁਮਾਨਿਤ ਪ੍ਰੋਜੈਕਟ ਲਾਗਤ ਦੀ ਅਧਿਕਤਮ 60% ਹੋਵੇਗੀ ਅਤੇ ਇਸ ਨੂੰ ਕੈਪੀਟਲ ਲਾਗਤ ਵਿੱਚ ਹੋਣ ਵਾਲੇ ਵਾਧੇ ਨਾਲ ਨਹੀਂ ਜੋੜਿਆ ਜਾਵੇਗਾ । ਪੈਟਰੋਲੀਅਮ ਅਤੇ ਨੈਚੂਰਲ ਗੈਸ ਮੰਤਰਾਲਾ  ਇਸ ਪ੍ਰੋਜੈਕਟ ਨਾਲ ਜੁੜੀਆਂ ਪ੍ਰਮੁੱਖ ਗਤੀਵਿਧੀਆਂ ਲਈ  ਮੀਲ ਪੱਥਰਾਂ ਦੀ ਪਹਿਚਾਣ ਕਰੇਗਾ ਅਤੇ ਇਸ ਦੇ ਨਾਲ ਹੀ ਪ੍ਰੋਜੈਕਟ ਨਾਲ ਜੁੜੀ ਕੈਪੀਟਲ ਗ੍ਰਾਂਟ ਜਾਰੀ ਕਰਨ ਨੂੰ ਇਸ ਨਾਲ ਜੋੜੇਗਾ ।
  • ਪ੍ਰੋਜੈਕਟ  ਦੇ ਲਾਗੂਕਰਨ ਦੀ ਪ੍ਰਭਾਵਕਾਰੀ ਨਿਗਰਾਨੀ ਲਈ ਇੱਕ ਕਮੇਟੀ ਗਠਿਤ ਕੀਤੀ ਜਾ ਸਕਦੀ ਹੈ ਜਿਸ ਵਿੱਚ ਪੈਟਰੋਲੀਅਮ ਅਤੇ ਨੈਚੂਰਲ ਗੈਸ ਮੰਤਰਾਲਾ ਖਰਚ ਵਿਭਾਗ , ਉੱਤਰ – ਪੂਰਬ ਖੇਤਰ ਵਿਕਾਸ ਮੰਤਰਾਲਾਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ  ਅਤੇ ਖਾਦ ਵਿਭਾਗ  ਦੇ ਅਧਿਕਾਰੀ ਸ਼ਾਮਲ ਹੋਣਗੇ ।  ਇਹ ਕਮੇਟੀ ਸਮੇਂ - ਸਮੇਂ ‘ਤੇ ਪ੍ਰੋਜੈਕਟ  ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕਰੇਗੀ ਅਤੇ ਇਸ ਦੇ ਲਾਗੂਕਰਨ  ਨਾਲ ਜੁੜੇ ਕਿਸੇ ਵੀ ਮੁੱਦੇ ਨੂੰ ਸੁਲਝਾਉਣ ਲਈ ਜ਼ਰੂਰੀ ਕਦਮ   ਉਠਾਵੇਗੀ ।
  • ਇਸ ਪਾਈਪਲਾਈਨ ਦੀ ਕੁੱਲ ਲੰ‍ਬਾਈ 1656 ਕਿਲੋਮੀਟਰ ਹੈ ਅਤੇ ਅਨੁਮਾਨਿਤ ਪ੍ਰੋਜੈਕਟ ਲਾਗਤ 9265 ਕਰੋੜ ਰੁਪਏ ਹੈ ।  ਯੋਜਨਾ  ਅਨੁਸਾਰ ਗੈਸ ਪਾਈਪਲਾਈਨ ਗ੍ਰਿੱਡ ਨੂੰ ਉੱਤਰ – ਪੂਰਬ ਖੇਤਰ  ਦੇ 8 ਰਾਜਾਂ ਯਾਨੀ ਕਿ ਅਰੁਣਾਚਲ ਪ੍ਰਦੇਸ਼ ਅਸਾਮ ਮਣੀਪੁਰ ਮੇਘਾਲਿਆਮਿਜ਼ੋਰਮ ਨਾਗਾਲੈਂਡ ਸਿੱਕਿਮ ਅਤੇ ਤ੍ਰਿਪੁਰਾ ਵਿੱਚ ਵਿਕਸਿਤ ਕੀਤਾ ਜਾਵੇਗਾ ।
  • ਕੈਪੀਟਲ ਗ੍ਰਾਂਟ ਤਹਿਤ ਕਈ ਪ੍ਰਕਾਰ ਦੇ ਉਪਭੋਗਤਾਵਾਂ ਯਾਨੀ ਉਦਯੋਗਿਕ ਪੀਐੱਨਜੀ  ( ਘਰੇਲੂ )  ਸੀਐੱਨਜੀ  ( ਟ੍ਰਾਂਸਪੋਰਟ )  ਆਦਿ ਨੂੰ ਨੈਚੂਰਲ ਗੈਸ ਦੀ ਸਪਲਾਈ ਕੀਤੀ ਜਾਵੇਗੀ ਅਤੇ ਇਸ ਨਾਲ ਦ੍ਰਵ ਈਧਣਾਂ ਦੇ ਵਿਕਲਪ ਲੱਭਣ ਵਿੱਚ ਕਾਫ਼ੀ ਮਦਦ ਮਿਲੇਗੀ ।  ਪਾਈਪਲਾਈਨ ਗ੍ਰਿੱਡ, ਉਪਭੋਗਤਾਵਾਂ ਲਈ ਨੈਚੂਰਲ ਗੈਸ ਦੀ ਵਿਸ਼‍ਵ ਪੱਧਰੀ ਅਤੇ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰੇਗਾ ਜੋ ਪਹਿਲਾਂ ਦੇਸ਼  ਦੇ ਇਸ ਹਿੱਸੇ ਵਿੱਚ ਕਈ ਕਾਰਨਾਂ ਕਰਕੇ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੁੰਦੀ ਰਹੀ ਹੈ ।
  • ਇਸ ਪੂਰੇ ਖੇਤਰ ਵਿੱਚ ਨੈਚੂਰਲ ਗੈਸ ਦੀ ਉਪਲੱਬ‍ਧਤਾ ਨਾਲ ਵਾਤਾਵਰਣ ਉੱਤੇ ਉਲਟ ਅਸਰ ਪਏ ਬਿਨਾ ਹੀ ਉਦਯੋਗਿਕ ਵਿਕਾਸ ਨੂੰ ਕਾਫ਼ੀ ਹੁਲਾਰਾ ਮਿਲਣ ਦੀ ਆਸ ਹੈ ਅਤੇ ਇਸ ਦੇ ਨਾਲ ਹੀ ਸਵੱਛ ਅਤੇ ਹਰੇ ਈਧਣ ਦੀ ਵਰਤੋਂ ਹੋਣ ਦੀ ਬਦੌਲਤ ਲੋਕਾਂ ਦਾ ਜੀਵਨ ਪੱਧਰ ਬਿਹਤਰ ਹੋਵੇਗਾ  ।

 

  • ਸਮਾਜਿਕ - ਆਰਥਿਕ  ਅਤੇ ਵਾਤਾਵਰਣ ਸਬੰਧੀ ਲਾਭ

 

  • ਉੱਤਰ – ਪੂਰਬ ਖੇਤਰ  ਦੇ 8 ਰਾਜਾਂ ਯਾਨੀ ਅਰੁਣਾਚਲ ਪ੍ਰਦੇਸ਼ ਅਸਾਮ ਮਣੀਪੁਰ ਮੇਘਾਲਿਆਮਿਜ਼ੋਰਮ ਨਾਗਾਲੈਂਡ ਸਿੱਕਿਮ ਅਤੇ ਤ੍ਰਿਪੁਰਾ ਵਿੱਚ ਉਦਯੋਗਿਕ ਮਾਹੌਲ ਵਿਕਸਿਤ ਹੋਵੇਗਾ ।
  • ਵਾਤਾਵਰਣ ਅਨੁਕੂਲ ਈਂਧਣ ਨੈਚੂਰਲ ਗੈਸਦੀ ਵਰਤੋਂ ਵਧਣ ਨਾਲ ਕੈਰੋਸੀਨ ਲੱਕੜੀ ਆਦਿ  ਦੀ ਵਰਤੋਂ ਵਿੱਚ ਕਮੀ ਆਵੇਗੀ ਜਿਸ ਦੇ ਨਾਲ ਇਸ ਖੇਤਰ ਵਿੱਚ ਵਾਤਾਵਰਣ ਬਿਹਤਰ ਹੋ ਜਾਵੇਗਾ ।

ਇਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਬਿਹਤਰ ਹੋਵੇਗਾ ।

  • ਇਸ ਨਾਲ ਖੋਜ ਅਤੇ ਉਤ‍ਪਾਦਨ ਸਬੰਧੀ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ ਅਤੇ ਇਸ ਦੇ ਨਾਲ ਹੀ ਇਹ ਖੇਤਰੀ ਗੈਸ ਸ੍ਰੋਤਾਂ ਨੂੰ ਪਾਈਪਲਾਈਨ ਨੈੱਟਵਰਕ ਨਾਲ ਜੋੜੇਗਾ ਜਿਸ ਦੇ ਨਾਲ ਇਸ ਖੇਤਰ ਵਿੱਚ ਨੈਚੂਰਲ ਸੰਸਾਧਨਾਂ ਦਾ ਜਲਦੀ ਮੁਦਰੀਕਰਨ ਸੰਭਵ ਹੋ ਸਕੇਗਾ ।
  • ਟ੍ਰਾਂਸਪੋਰਟ ਲਾਗਤ ਵਿੱਚ ਕਮੀ ਕਰਨ ਲਈ ਐੱਲਪੀਜੀ  ( ਰਸੋਈ ਗੈਸ )  ਲਈ ਬੌਟਲਿੰਗ ਪ‍ਲਾਂਟ ਲਗਾਉਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਸਕਦਾ ਹੈ ।  ਇਸ ਖੇਤਰ ਵਿੱਚ ਐੱਲਪੀਜੀ ਅਤੇ ਹੋਰ ਮੁੱਲ ਵਰਧਕ ਉਤ‍ਪਾਦਾਂ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕੀਤੀ ਜਾ ਸਕਦੀ ਹੈ ਜਿਸ ਦੇ ਨਾਲ ਇਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਊਰਜਾ ਸੁਰੱਖਿਆ ਮਿਲੇਗੀ ।

 

****

 

ਆਰਕੇਕੇਆਰ/ਐੱਸਸੀ


(Release ID: 1599002) Visitor Counter : 159


Read this release in: English