ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਸਵੀਡਨ ਦਰਮਿਆਨ ਪੋਲਰ ਸਾਇੰਸ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 08 JAN 2020 3:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੂੰ ਭਾਰਤ  ਦੇ ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਸਵੀਡਨ  ਦੇ ਸਿੱਖਿਆ ਅਤੇ ਖੋਜ ਮੰਤਰਾਲੇ  ਦਰਮਿਆਨ ਪੋਲਰ ਸਾਇੰਸ ਵਿੱਚ ਸਹਿਯੋਗ ਬਾਰੇ ਹੋਏ ਸਮਝੌਤੇ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਸਹਿਮਤੀ ਪੱਤਰ ਉੱਤੇ ਹਸਤਾਖਰ 2 ਦਸੰਬਰ ,  2019 ਨੂੰ ਸਵੀਡਨ ਦੇ ਮਹਾਮਹਿਮ ਦੇ ਭਾਰਤ ਦੌਰੇ ਦੌਰਾਨ ਦਸਤਖ਼ਤ ਕੀਤੇ ਗਏ ਸਨ

 

ਭਾਰਤ ਅਤੇ ਸਵੀਡਨ ਦੋਹਾਂ ਨੇ ਅੰਟਾਰਕਟਿਕ ਸੰਧੀ ਅਤੇ ਵਾਤਾਵਰਣ ਸੁਰੱਖਿਆ ਬਾਰੇ ਅੰਟਾਰਕਟਿਕ ਸੰਧੀ  ਦੇ ਮਸੌਦੇ ਉੱਤੇ ਹਸਤਾਖਰ ਕੀਤੇ ਹਨ । ਅੱਠ ਆਰਕਟਿਕ ਦੇਸ਼ਾਂ ਵਿੱਚੋਂ ਇੱਕ ਸਵੀਡਨ ਆਰਕਟਿਕ ਕੌਂਸਲ ਦਾ ਇੱਕ ਮੈਂਬਰ ਹੈ ਜਦੋਂ ਕਿ ਭਾਰਤ ਨੂੰ ਆਰਕਟਿਕ ਕੌਂਸਲ ਵਿੱਚ ਅਬਜ਼ਰਵਰ ਦਾ ਦਰਜਾ ਮਿਲਿਆ ਹੋਇਆ ਹੈ। ਸਵੀਡਨ ਦੋਹਾਂ ਪੋਲਰ ਖੇਤਰਾਂ ਆਰਕਟਿਕ ਅਤੇ ਅੰਟਾਰਕਟਿਕ ਵਿੱਚ ਕਈ ਵਿਗਿਆਨਕ ਪ੍ਰੋਗਰਾਮ ਚਲਾ ਰਿਹਾ ਹੈ ਇਸੇ ਤਰ੍ਹਾਂ ਭਾਰਤ ਮਹਾਸਾਗਰਾਂ ਦੇ ਖੇਤਰ ਸਹਿਤ ਦੋਹਾਂ ਪੋਲਰ ਖੇਤਰਾਂ ਵਿੱਚ ਵਿਗਿਆਨਕ ਖੋਜ ਪ੍ਰੋਗਰਾਮ ਚਲਾ ਰਿਹਾ ਹੈ

 

ਪੋਲਰ ਸਾਇੰਸ ਵਿੱਚ ਭਾਰਤ ਅਤੇ ਸਵੀਡਨ  ਦਰਮਿਆਨ ਇਸ ਸਹਿਯੋਗ ਨਾਲ ਦੋਹਾਂ ਦੇਸ਼ਾਂ ਨੂੰ ਇੱਕ ਦੂਜੇ ਦੀ ਉਪਲੱਬਧ ਮੁਹਾਰਤ ਸਾਂਝੀ ਕਰਨ ਵਿੱਚ ਮਦਦ ਮਿਲੇਗੀ।     

 

 *  *  *

 

ਵੀਆਰਆਰਕੇ/ਐੱਸਸੀ



(Release ID: 1598987) Visitor Counter : 129


Read this release in: English