ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ(ਬੀਐੱਮਜੀਐੱਫ) ਦਰਮਿਆਨ ਸਿਹਤ ਖੇਤਰ ਵਿੱਚ ਸਹਿਯੋਗ ਪੱਤਰ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ

Posted On: 08 JAN 2020 3:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਹਤ  ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ  ਦੇ ਸਿਹਤ  ਅਤੇ ਪਰਿਵਾਰ ਭਲਾਈ ਮੰਤਰਾਲੇ  ਅਤੇ ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ (ਬੀਐੱਮਜੀਐੱਫ) ਦਰਮਿਆਨ ਸਹਿਯੋਗ ਪੱਤਰ (ਐੱਮਓਸੀ) ਨੂੰ ਕਾਰਜ ਉਪਰੰਤ ਪ੍ਰਵਾਨਗੀ  ਦੇ ਦਿੱਤੀ ਹੈ ।  ਇਸ ਸਹਿਯੋਗ ਪੱਤਰ  ’ਤੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਕੋ-ਚੇਅਰ ਅਤੇ ਟਰੱਸਟੀ ਸ਼੍ਰੀ ਬਿਲ ਗੇਟਸ ਦੀ ਭਾਰਤ ਯਾਤਰਾ ਦੌਰਾਨ ਨਵੰਬਰ 2019 ਵਿੱਚ ਦਿੱਲੀ ਵਿਖੇ ਹਸਤਾਖ਼ਰ ਕੀਤੇ ਗਏ ਸਨ ।

ਸਹਿਯੋਗ ਪੱਤਰ ਦੇ ਤਹਿਤ ਨਿਮਨਲਿਖਿਤ ਖੇਤਰਾਂ ਵਿੱਚ ਸਹਿਯੋਗ ਦੀ ਵਿਵਸਥਾ ਕੀਤੀ ਗਈ ਹੈ:-

          1. ਮਾਂਵਾਂ, ਨਵਜਾਤ ਸ਼ਿਸ਼ੁਆਂ ਅਤੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਲਿਆਉਣ ਅਤੇ ਮੁੱਖ ਪੋਸ਼ਣ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਟੀਕਾਕਰਨ ਅਤੇ ਗੁਣਵੱਤਾ ਯੁਕਤ ਜ਼ਰੂਰੀ ਮੁੱਢਲੀਆਂ ਸਿਹਤ ਸੇਵਾਵਾਂ ਦੀ ਸਾਰਿਆਂ ਤੱਕ ਪਹੁੰਚ ਨੂੰ ਅਸਾਨ ਅਤੇ ਸਰਲ ਬਣਾਉਣਾ

 

          1. ਪਰਿਵਾਰ ਨਿਯੋਜਨ ਦੇ ਤਰੀਕਿਆਂ ਲਈ ਵਿਕਲਪ ਅਤੇ ਗੁਣਵੱਤਾ ਵਧਾਉਣਾ,  ਵਿਸ਼ੇਸ਼ ਕਰਕੇ ਯੁਵਾ ਮਹਿਲਾਵਾਂ ਵਿੱਚ ਰਿਵਰਸੀਬਲ ਤਰੀਕਿਆਂ ਦੀ ਪਹੁੰਚ  ਨੂੰ ਵਧਾਉਣਾ।
          2. ਟੀਬੀ ਅਤੇ ਵੀਐੱਲ ਅਤੇ ਐੱਲਐੱਫ ਅਜਿਹੇ ਸੰਕ੍ਰਾਮਕ ਰੋਗਾਂ ਦੇ ਮਾਮਲਿਆਂ ਵਿੱਚ ਕਮੀ ਲਿਆਉਣਾ।
          3. ਬਜਟ ਦੇ ਇਸਤੇਮਾਲ  ਨਾਲ ਸਿਹਤ ਖੇਤਰ ਵਿੱਚ ਮਾਨਵ ਸੰਸਾਧਨ  ਦੇ ਕੌਸ਼ਲ ਅਤੇ ਪ੍ਰਬੰਧਨ, ਡਿਜੀਟਲ ਹੈਲਥ, ਸਪਲਾਈ ਲੜੀਆਂ ਨੂੰ ਮਜ਼ਬੂਤ ਕਰਨਾ ਅਤੇ ਨਿਗਰਾਨੀ ਪ੍ਰਣਾਲੀਆਂ ਆਦਿ ਪਹਿਲੂਆਂ ਸਮੇਤ ਸਿਹਤ ਪ੍ਰਣਾਲੀ ਨੂੰ ਸਸ਼ਕਤ ਬਣਾਉਣਾ

 

ਇਸ ਸਹਿਯੋਗ ਪੱਤਰ ਲਾਗੂ ਕਰਨ ਅਤੇ ਸਹਿਯੋਗ ਦੇ ਖੇਤਰਾਂ ਦਾ ਵਿਸਤ੍ਰਿਤ ਵੇਰਵਾ ਤੈਅ ਕਰਨ ਲਈ ਇੱਕ ਪ੍ਰੋਗਰਾਮ ਐਕਸ਼ਨ ਕਮੇਟੀ (ਪੀਏਸੀ) ਦਾ ਗਠਨ ਕੀਤਾ ਜਾਏਗਾ।

*****

 

ਵੀਆਰਆਰਕੇ/ਐੱਸਸੀ

 


(Release ID: 1598985)
Read this release in: English