ਪ੍ਰਧਾਨ ਮੰਤਰੀ ਦਫਤਰ

‘ਕ੍ਰਿਸ਼ੀ ਕਰਮਣ ਪੁਰਸਕਾਰ’ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ - ਪਾਠ

Posted On: 02 JAN 2020 6:20PM by PIB Chandigarh

ਆਪ ਸਭ ਨੂੰ ਨਮਸਕਾਰ ।  ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ।  ਨਾਲ ਹੀ ਫ਼ਸਲ ਕਟਾਈ  ਦੇ ਤਿਉਹਾਰ ਸੰਕ੍ਰਾਂਤੀ (ਸੰਗਰਾਂਦ) ਦੀਆਂ ਵੀ ਆਪਨੂੰ ਸ਼ੁਭਕਾਮਨਾਵਾਂ ।

ਕਰਨਾਟਕ  ਦੇ ਮਕਬੂਲ ਮੁੱਖ ਮੰਤਰੀ  ਅਤੇ ਰਾਯਤੁਬੰਧੁ ਸ਼੍ਰੀਮਾਨ ਯੇਦੀਯੁਰੱਪਾ  ਜੀ ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਅਤੇ ਦੇਸ਼ ਵਿੱਚ ਕ੍ਰਿਸ਼ੀ ਅੰਦੋਲਨ ਚਲਾ ਰਹੇ ਮੇਰੇ ਸਾਥੀ ਸ਼੍ਰੀ ਨਰੇਂਦਰ ਸਿੰਘ  ਤੋਮਰ ਜੀ ਸ਼੍ਰੀ ਸਦਾਨੰਦ ਗੌੜਾ ਜੀ ਸ਼੍ਰੀ ਪ੍ਰਹਲਾਦ ਜੋਸ਼ੀ  ਜੀ ਮਣੀਪੁਰ  ਦੇ ਮੁੱਖ ਮੰਤਰੀ ਸ਼੍ਰੀਮਾਨ ਐੱਨ.  ਬਿਰੇਨ ਸਿੰਘਉਤਰਾਖੰਡ  ਦੇ ਮੁੱਖ ਮੰਤਰੀ  ਸ਼੍ਰੀਮਾਨ ਤ੍ਰਿਵੇਂਦ੍ਰ  ਸਿੰਘ ਰਾਵਤ ਜੀ ਕੇਂਦਰੀ ਅਤੇ ਕਰਨਾਟਕ ਸਰਕਾਰ  ਦੇ ਹੋਰ  ਮੰਤਰੀਸਾਂਸਦਵਿਧਾਇਕਦੇਸ਼  ਦੇ ਦੂਜੇ ਰਾਜਾਂ  ਤੋਂ ਆਏ ਸਾਰੇ ਪ੍ਰਤੀ‍ਨਿਧੀ ਅਤੇ ਵੱਡੀ ਸੰਖਿਆ ਵਿੱਚ ਇੱਥੇ ਜੁਟੇ ਮੇਰੇ ਕਿਸਾਨ ਬੰਧੂ – ਭਗਿਨੀ (ਭਾਈਓ  - ਭੈਣੋਂ)

ਨਵੇਂ ਵਰ੍ਹੇ ਨਵੇਂ ਦਹਾਕੇ ਦੀ ਸ਼ੁਰੂਆਤ ਵਿੱਚਦੇਸ਼  ਦੇ ਅੰਨਦਾਤਾ - ਸਾਡੇ ਕਿਸਾਨ ਭਾਈ - ਭੈਣਾਂ  ਦੇ ਦਰਸ਼ਨ ਹੋਣਾ ਮੇਰੇ ਲਈ ਬਹੁਤ ਸੁਭਾਗ ਦੀ ਗੱਲ ਹੈ ।  ਮੈਂ 130 ਕਰੋੜ ਦੇਸ਼ਵਾਸੀਆਂ ਵੱਲੋਂ ਦੇਸ਼  ਦੇ ਹਰ ਕਿਸਾਨ ਨੂੰ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਦੇਸ਼ ਲਈ ਅਨਾਜ ਉਪਜਾਉਣ ਵਾਲੇ ਕਿਸਾਨਾਂ ਦਾ ਆਭਾਰ ਵਿਅਕਤ ਕਰਦਾ ਹਾਂ ।  ਇਹ ਆਪ ਕਿਸਾਨਾਂ ਦੀ ਹੀ ਮਿਹਨਤ ਹੈ ਜਿਸ ਦੀ ਵਜ੍ਹਾ ਨਾਲ ਅੱਜ ਭਾਰਤ ਵਿੱਚ ਅਨਾਜ ਉਤਪਾਦਨ ਰਿਕਾਰਡ ਪੱਧਰ ‘ਤੇ ਹੈ

ਦੇਸ਼  ਦੇ ਖੇਤੀਬਾੜੀ ਖੇਤਰ ਨੂੰ ਅੱਗੇ ਵਧਾਉਣ ਵਾਲੇ ਅਜਿਹੇ ਹੀ ਕਿਸਾਨ ਸਾਥੀਆਂ ਅਤੇ ਉਨ੍ਹਾਂ ਦੇ  ਰਾਜਾਂ ਨੂੰ ਸਨਮਾਨਿਤ ਕਰਨ ਦਾ ਅੱਜ ਮੈਨੂੰ ਇੱਥੇ ਅਵਸਰ ਮਿਲਿਆ ਹੈ ।  ਕ੍ਰਿਸ਼ੀ ਕਰਮਣ ਅਵਾਰਡ ਪ੍ਰਾਪਤ ਕਰਨ ਵਾਲੇ ਸਾਰੇ ਕਿਸਾਨਾਂ ਨੂੰ ਮੈਂ ਬਹੁਤ - ਬਹੁਤ ਵਧਾਈ ਦਿੰਦਾ ਹਾਂ ਉਨ੍ਹਾਂ  ਦੇ  ਪ੍ਰਯਤਨਾਂ ਦੀ ਪ੍ਰਸ਼ੰਸਾ ਕਰਦਾ ਹਾਂ ।

ਅੱਜ ਹੀ ਇੱਥੇ ਤਮਿਲਨਾਡੂ ਅਤੇ ਕਰਨਾਟਕਾ ਦੇ ਮੱਛੀ ਪਾਲਕਾਂ ਨੂੰ ਮਛੇਰਿਆਂ ਨੂੰ ਡੀਪ ਸੀ ਫਿਸ਼ਿੰਗ ਬੋਟ ਅਤੇ ਟ੍ਰਾਂਸਪੌਂਡਰਸ ਦਿੱਤੇ ਗਏ ਹਨ ।  ਇਸ ਲਈ ਮੈਂ ਆਪਣੇ ਸਾਰੇ ਮਛੇਰੇ ਸਾਥੀਆਂ ਨੂੰ ਵੀ ਬਹੁਤ - ਬਹੁਤ ਵਧਾਈ ਦਿੰਦਾ ਹਾਂ ।

ਸਾਥੀਓ ਕ੍ਰਿਸ਼ੀ ਕਰਮਣ ਅਵਾਰਡ  ਨਾਲ ਹੀ ਅੱਜ ਕਰਨਾਟਕਾ ਦੀ ਇਹ ਧਰਤੀ ਇੱਕ ਹੋਰ ਇਤਿਹਾਸਿਕ ਉਪਲੱਬਧੀ ਦੀ ਗਵਾਹ ਬਣੀ ਹੈ ।  ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ  ਤਹਿਤ 8 ਕਰੋੜਵੇਂ ਕਿਸਾਨ ਸਾਥੀ  ਦੇ ਖਾਤੇ ਵਿੱਚ ਪੈਸਾ ਜਮ੍ਹਾਂ ਕੀਤਾ ਗਿਆ ਹੈ ।  ਇਤਨੇ ਘੱਟ ਸਮੇਂ ਵਿੱਚ ਇਹ ਉਪਲੱਬਧੀ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ ।  ਇਤਨਾ ਹੀ ਨਹੀਂ ਅੱਜ ਹੁਣੇ ਇਸ ਪ੍ਰੋਗਰਾਮ ਵਿੱਚ ਇੱਕ ਵਾਰੀ ਹੀ ਦੇਸ਼  ਦੇ 6 ਕਰੋੜ ਕਿਸਾਨ ਪਰਿਵਾਰਾਂ  ਦੇ ਖਾਤੇ  ਵਿੱਚ 12 ਹਜ਼ਾਰ  ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ ।

ਸਾਥੀਓ ਦੇਸ਼ ਵਿੱਚ ਇੱਕ ਉਹ ਦੌਰ ਵੀ ਸੀ ਜਦੋਂ ਦੇਸ਼ ਵਿੱਚ ਗ਼ਰੀਬ ਲਈ ਇੱਕ ਰੁਪਈਆ ਭੇਜਿਆ ਜਾਂਦਾ ਸੀ ਤਾਂ ਸਿਰਫ 15 ਪੈਸੇ ਪਹੁੰਚਦੇ ਸਨ ।  ਬਾਕੀ  ਦੇ 85 ਪੈਸੇ ਵਿਚੋਲੇ ਮਾਰ ਜਾਂਦੇ ਸਨ ।

 

ਅੱਜ ਜਿੰਨੇ ਭੇਜੇ ਜਾ ਰਹੇ ਹਨ ਓਨੇਪੂਰੇ  ਦੇ ਪੂਰੇ ਸਿੱਧੇ ਗ਼ਰੀਬ  ਦੇ ਖਾਤੇ ਵਿੱਚ ਪਹੁੰਚ ਰਹੇ ਹਨ।  ਮੈਂ ਕਰਨਾਟਕਾ ਸਹਿਤ ਦੇਸ਼ਭਰ ਦੀਆਂ ਉਨ੍ਹਾਂ ਰਾਜ ਸਰਕਾਰਾਂ ਦਾ ਬਹੁਤ - ਬਹੁਤ ਅਭਿਨੰਦਨ ਕਰਦਾ ਹਾਂਜੋ ਲਾਭਾਰਥੀ ਕਿਸਾਨਾਂ ਦੀ ਪਹਿਚਾਣ ਦਾ ਕੰਮ ਤੇਜ਼ੀ ਨਾਲ ਕਰ ਰਹੀਆਂ ਹਨ

ਨਵੇਂ ਵਰ੍ਹੇ ਵਿੱਚ ਮੈਂ ਉਮੀਦ ਕਰਦਾ ਹਾਂ ਕਿ ਉਹ ਰਾਜ ਜੋ ਪੀਐੱਮ ਕਿਸਾਨ ਸਨਮਾਨ ਯੋਜਨਾ ਨਾਲ ਨਹੀਂ ਜੁੜੇ ਹਨ ਹੁਣ ਇਸ ਸਾਲ ਇਸ ਯੋਜਨਾ ਨਾਲ ਜ਼ਰੂਰ ਜੁੜਨਗੇ ।  ਇਹ ਯੋਜਨਾ ਇਸ ਦਲ ਦੀ ਹੈਸਾਡੀ ਨਹੀਂਜਾਂ ਇਸ ਯੋਜਨਾ ਨੂੰ ਲਾਗੂ ਕਰਾਂਗੇ ਤਾਂ ਉਸ ਨੂੰ ਲਾਭ ਮਿਲੇਗਾ ਇਸ ਸੋਚ ਅਤੇ ਤੌਰ - ਤਰੀਕੇ ਨੇ ਦੇਸ਼  ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ ।

ਦੇਸ਼  ਦੇ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਦੀ ਰਾਜਨੀਤੀ ਨੇ ਕਦੇ ਮਜ਼ਬੂਤ ਨਹੀਂ ਬਣਨ ਦਿੱਤਾ ।

ਤੁਹਾਡੀਆਂ ਲੋੜਾਂ ਤੁਹਾਡੀਆਂ ਚਿੰਤਾਵਾਂ ਤੁਹਾਡੀਆਂ ਜ਼ਰੂਰਤਾਂ ਨੂੰ ਸਮਝਿਆ ਸਾਡੀ ਸਰਕਾਰ ਨੇ।  ਅਸੀਂ ਖੇਤੀਬਾੜੀ ਨੂੰ ਟੁਕੜਿਆਂ - ਟੁਕੜਿਆਂ ਵਿੱਚ ਨਹੀਂ ਪੂਰੀ ਸਮੁੱਚਤਾ ਨਾਲ ਦੇਖਿਆਅਤੇ ਇਸ ਸੈਕਟਰ ਨਾਲ ਜੁੜੀਆਂ ਚੁਣੌਤੀਆਂ ਲਈ ਮਿਲ ਕੇ ਪ੍ਰਯਤਨ ਕੀਤਾ ।

ਸਾਥਿਓ ਦਹਾਕਿਆਂ ਤੋਂ ਲਟਕੇ ਅਣਗਿਣਤ ਸਿੰਚਾਈ ਪ੍ਰੋਜੈਕਟ ਹੋਣ ਫ਼ਸਲ ਬੀਮਾ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਹੋਵੇ ਸੌਇਲ (ਭੂਮੀ) ਹੈਲਥ ਕਾਰਡ ਹੋਵੇ ਜਾਂ ਫਿਰ ਯੂਰੀਆ ਦੀ 100% ਨੀਮ ਕੋਟਿੰਗ ਅਸੀਂ ਹਮੇਸ਼ਾ ਕਿਸਾਨਾਂ  ਦੇ ਹਿਤਾਂ ਨੂੰ ਪ੍ਰਾਥਮਿਕਤਾ ਦਿੱਤੀ ।  ਕਈ ਵਰ੍ਹਿਆਂ ਤੋਂ ਕਿਸਾਨ ਮੰਗ ਕਰ ਰਹੇ ਸਨ ਕਿ MSP ਲਾਗਤ ਦਾ ਡੇਢ  ਗੁਣਾ ਤੱਕ ਵਧਾਇਆ ਜਾਵੇ ।  ਇਹ ਇਤਿਹਾਸਿਕ ਫੈਸਲਾ ਵੀ ਸਾਡੀ ਹੀ ਸਰਕਾਰ ਨੇ ਲਿਆ ।

ਭਾਈਓ ਅਤੇ ਭੈਣੋਂ ਤੁਹਾਡੀਆਂ ਵਰਤਮਾਨ ਜ਼ਰੂਰਤਾਂ ਦਾ ਸਮਾਧਾਨ ਕਰਨ ਦੇ ਨਾਲ ਹੀ ਸਾਡਾ ਧਿਆਨਭਵਿੱਖ ਦੀਆਂ ਜ਼ਰੂਰਤਾਂ ‘ਤੇ ਵੀ ਹੈ ।  ਕਿਸਾਨਾਂ ਨੂੰ ਅਨਾਜ ਭੰਡਾਰਨ ਫਲ਼ - ਫੁੱਲ ਅਤੇ ਸਬਜ਼ੀਆਂ  ਦੇ ਭੰਡਾਰਨ ਦੀ ਦਿੱਕਤ ਨਾ ਹੋਵੇ ਇਸ ਦੇ ਲਈ ਦੇਸ਼ ਭਰ ਵਿੱਚ ਕੋਲਡ ਸਟੋਰੇਜ ਦੀ ਸਮਰੱਥਾ ਵਧਾਈ ਜਾ ਰਹੀ ਹੈ ।  ਕਿਸਾਨਆਪਣੀ ਫ਼ਸਲ ਦੇਸ਼ ਦੇ ਕਿਸੇ ਵੀ ਹਿੱਸੇ ਦੀ ਇਲੈਕਟ੍ਰੌਨਿਕ ਮੰਡੀ ਵਿੱਚ ਵੇਚ ਸਕਣ ਇਸ ਲਈ e - Nam ਨੈੱਟਵਰਕ ਦਾ ਵਿਸਤਾਰ ਕੀਤਾ ਜਾ ਰਿਹਾ ਹੈ ।

ਸਾਥੀਓ ਕਿਸਾਨਾਂ ਨੂੰ ਆਪਣੇ ਪਸ਼ੂਆਂ ਦੀਆਂ ਬਿਮਾਰੀਆਂ ਉੱਤੇ ਉਨ੍ਹਾਂ  ਦੇ  ਇਲਾਜ ਉੱਤੇ ਘੱਟ ਤੋਂ ਘੱਟ ਖਰਚ ਕਰਨਾ ਪਏ ਇਸ ਲਈ Foot and Mouth Diseases ਨਾਲ ਨਿਪਟਣ ਲਈ ਰਾਸ਼ਟਰੀ ਪੱਧਰ ਉੱਤੇ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ।  ਕਿਸਾਨ ਆਪਣੇ ਖੇਤ ਵਿੱਚ ਹੀ ਸੌਰ ਊਰਜਾ ਪੈਦਾ ਕਰਕੇ ਉਸਨੂੰ ਨੈਸ਼ਨਲ ਗ੍ਰਿੱਡ ਵਿੱਚ ਵੇਚ ਸਕੇ ਇਸ ਲਈ ਪੀਐੱਮ ਕੁਸੁਮ ਯੋਜਨਾ ਸ਼ੁਰੂ ਕੀਤੀ ਗਈ ਹੈ ।

ਸਾਥੀਓ ਭਾਰਤ ਦੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਤੱਕ ਪਹੁੰਚਾਉਣ ਵਿੱਚ ਦੇਸ਼ ਦੇ ਐਗਰੀਕਲਚਰ ਸੈਕਟਰ ਦੀ ਬਹੁਤ ਵੱਡੀ ਭੂਮਿਕਾ ਹੈ ।  ਇਸ ਲਈ ਸਾਡੀ ਸਰਕਾਰ Cash Crop ਅਤੇ Export  ਕੇਂਦਰਿਤ ਕ੍ਰਿਸ਼ੀ (ਖੇਤੀਬਾੜੀ) ਵਿਵਸਥਾ ਤਿਆਰ ਕਰਨ ਉੱਤੇ ਜ਼ੋਰ ਦੇ ਰਹੀ ਹੈ ।

ਜਦੋਂ ਖੇਤੀਬਾੜੀ ਉਤਪਾਦਾਂ  ਦੇ ਨਿਰਯਾਤ ਦੀ ਗੱਲ ਆਉਂਦੀ ਹੈ ਤਾਂ ਇਸ ਵਿੱਚ ਪੁਰਾਤਨ ਕਾਲ ਤੋਂ ਹੀ ਦੱਖਣ ਭਾਰਤ ਦਾ ਸਾਊਥ ਇੰਡੀਆ ਦਾ ਅਹਿਮ ਰੋਲ ਰਿਹਾ ਹੈ ।  ਇਸ ਦਾ ਕਾਰਨ ਇੱਕ ਤਾਂ ਇੱਥੋਂ ਦਾ ਮੌਸਮ ਇੱਥੋਂ ਦੀ ਮਿੱਟੀ ਹੈ ਅਤੇ ਦੂਜਾ ਸਮੁੰਦਰ  ਦੇ ਰਸਤੇ ਵਿਸ਼ਵ ਨਾਲ ਅਸਾਨ ਕਨੈਕਟੀਵਿਟੀ।  ਸਾਊਥ ਇੰਡੀਆ ਦੀ ਇਸ ਤਾਕਤ ਨੂੰ ਅਸੀਂ ਨਿਊ ਇੰਡੀਆ  ਦੇ Agro Export ਦੀ ਵੀ ਸ਼ਕਤੀ ਬਣਾਉਣਾ ਚਾਹੁੰਦੇ ਹਾਂ ।

ਭਾਈਓ ਅਤੇ ਭੈਣੋਂ ਕਰਨਾਟਕਾ ਹੋਵੇ ਕੇਰਲ ਹੋਵੇ ਆਂਧਰਾ ਹੋਵੇ ਤੇਲੰਗਾਨਾ ਹੋਵੇ ਤਮਿਲਨਾਡੂ ਹੋਵੇ ਇੱਥੇ Horticulture ਅਤੇ ਮਸਾਲਿਆਂ ਨਾਲ ਜੁੜੇ ਪ੍ਰੋਡਕਟਸ ਦੀ Processing ਅਤੇ Export ਦੀਆਂ ਵਿਆਪਕ ਸੰਭਾਵਨਾਵਾਂ ਹਨ ।  ਇਹੀ ਕਾਰਨ ਹੈ ਕਿ Agricultural and Processed Products Export Development Authority  ਰਾਹੀਂ ਵਿਸ਼ੇਸ਼ ਐਕਸ਼ਨ ਪਲਾਨ ਬਣਾਏ ਜਾ ਰਹੇ ਹਨ ।  ਇਸ ਦਾ ਲਾਭ ਕਰਨਾਟਕਾ ਨੂੰ ਵੀ ਹੋਇਆ ਹੈ ।

ਸਰਕਾਰ ਦੁਆਰਾ ਬੇਲਗਾਂਵ ਅਤੇ ਮੈਸੂਰ  ਦੇ ਅਨਾਰ ਚਿੱਕਾਬੱਲਾਪੁਰਾ ਅਤੇ ਬੰਗਲੁਰੂ ਦਾ ਗੁਲਾਬੀ ਪਿਆਜ ਚਿੱਕਾਮੰਗਲੁਰੂ ਕੋਡਾਗੁ ਅਤੇ ਹਾਸਨ ਦੀ ਕੌਫ਼ੀ ਲਾਲ ਮਿਰਚ ਇਨ੍ਹਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਕਲਸਟਰ ਦੀ ਪਹਿਚਾਣ ਕੀਤੀ ਗਈ ਹੈ ।  ਸਾਡਾ ਪ੍ਰਯਤਨ ਹੈ ਕਿ ਹਰ ਬਲਾਕਹਰ ਜ਼ਿਲ੍ਹੇ  ਦੇ ਵਿਸ਼ੇਸ਼ ਪ੍ਰੋਡਕਟ ਦੀ ਪਹਿਚਾਣ ਕਰਕੇ ਉਸ ਦੀ ਵੈਲਿਊ ਐਡੀਸ਼ਨ ਅਤੇ ਐਕਸਪੋਰਟ ਨਾਲ ਜੁੜੀਆਂ ਸੁਵਿਧਾਵਾਂ ਉੱਥੇ ਵਿਕਸਿਤ ਕੀਤੀਆਂ  ਜਾਣ

ਸਾਥੀਓਸਾਡੀ ਸਰਕਾਰ  ਦੇ ਪ੍ਰਯਤਨਾਂ ਕਾਰਨ ਭਾਰਤ ਦੁਆਰਾ ਮਸਾਲਿਆਂ ਦੇ ਉਤਪਾਦਨ ਅਤੇ ਨਿਰਯਾਤ ਦੋਹਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ ।  ਭਾਰਤ ਵਿੱਚ ਮਸਾਲਾ ਉਤਪਾਦਨ 25 ਲੱਖ ਟਨ ਤੋਂ ਅਧਿਕ  ਵਧਿਆ ਹੈ ਤਾਂ ਐਕਸਪੋਰਟ ਵੀ ਕਰੀਬ 15 ਹਜ਼ਾਰ  ਕਰੋੜ ਤੋਂ ਵਧ ਕੇ ਲਗਭਗ 19 ਹਜ਼ਾਰ  ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ ।

ਮਸਾਲਿਆਂ ਵਿੱਚ ਵੀ ਅਗਰ ਅਸੀਂ ਹਲਦੀ ਦੀ ਗੱਲ ਕਰੀਏ ਤਾਂ ਸਰਕਾਰ  ਦੇ ਪ੍ਰਯਤਨਾਂ ਨਾਲ ਬੀਤੇ 5 ਵਰ੍ਹਿਆਂ ਵਿੱਚ ਹਲਦੀ  ਦੇ ਨਿਰਯਾਤ ਵਿੱਚ ਬਹੁਤ ਵਾਧਾ ਹੋਇਆ ਹੈ ।  ਸਰਕਾਰ ਹਲਦੀ  ਦੇ ਨਵੇਂ ਅਤੇ ਉੱਨਤ ਬੀਜਾਂ ਨੂੰ ਲੈ ਕੇ ਰਿਸਰਚ ਨੂੰ ਹੁਲਾਰਾ ਦੇ ਰਹੀ ਹੈ ।  ਤੇਲੰਗਾਨਾ ਹਲਦੀ ਦਾ ਹੱਬ (ਕੇਂਦਰ) ਬਣਕੇ ਉੱਭਰਿਆ ਹੈ ਲੇਕਿਨ ਕਰਨਾਟਕਾ ਸਹਿਤ ਬਾਕੀ ਰਾਜਾਂ ਵਿੱਚ ਵੀ ਅਸੀਂ ਹਲਦੀ ਉਤਪਾਦਨ ਨੂੰ ਗਤੀ  ਦੇ ਰਹੇ ਹਾਂ ।

ਭਾਈਓ ਅਤੇ ਭੈਣੋਂ ਸਾਊਥ ਇੰਡੀਆ ਵਿੱਚ ਨਾਰੀਅਲ ਕਾਜੂ ਕੌਫ਼ੀ ਅਤੇ ਰਬੜ ਦੀ ਖੇਤੀ ਵੀ ਵਰ੍ਹਿਆਂ ਤੋਂ ਫ਼ਲ - ਫੁੱਲ ਰਹੀ ਹੈ ।  ਦੇਸ਼ ਅਤੇ ਦੁਨੀਆ ਵਿੱਚ ਨਾਰੀਅਲ ਦੀ ਡਿਮਾਂਡ ਨੂੰ ਦੇਖਦੇ ਹੋਏ ਸਰਕਾਰ ਹੋਰ ਗੱਲਾਂ ਦੇ ਨਾਲ ਇਸ ਦਾ ਵੀ ਧਿਆਨ ਰੱਖ ਰਹੀ ਹੈ ਕਿ ਨਾਰੀਅਲ ਨਾਲ ਜੁੜੇ ਕਿਸਾਨਾਂ ਨੂੰ ਉਚਿਤ ਮੁੱਲ ਮਿਲੇ ।  ਇਸ ਦੇ ਲਈ ਨਾਰੀਅਲ ਕਿਸਾਨਾਂ ਨਾਲ ਜੁੜੇ ਸੰਘ ਬਣਾਏ ਗਏ ਹਨਸੁਸਾਇਟੀਆਂ ਬਣਾਈਆਂ ਜਾ ਰਹੀਆਂ ਹਨ ।  ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਕਰਨਾਟਕਾ ਵਿੱਚ ਹੀ ਨਾਰੀਅਲ ਕਿਸਾਨਾਂ ਨਾਲ ਜੁੜੀਆਂ ਅਜਿਹੀਆਂ ਕਰੀਬ ਸਾਢੇ 5 ਸੌ ਸੰਸਥਾਵਾਂ ਬਣਾਈਆਂ ਜਾ ਚੁੱਕੀਆਂ ਹਨ ।

ਸਾਥੀਓ ਸਾਡੇ ਇੱਥੇ ਕਾਜੂ  ਦੇ ਬਾਗਾਂ ਦੇ ਵਿਸਤਾਰ ਦੀਆਂ ਭਰਪੂਰ ਸੰਭਾਵਨਾਵਾਂ ਹਨ ।  ਸਰਕਾਰ ਦਾ ਯਤਨ ਹੈ ਕਿ ਕਾਜੂ ਦੇ ਉੱਤਮ ਗੁਣਵੱਤਾ ਵਾਲੇ ਪਲਾਂਟ ਕਿਸਾਨ - ਬਾਗਬਾਨ ਭੈਣ – ਭਾਈਆਂ ਨੂੰ ਉਪਲੱਬਧ ਕਰਵਾਏ ਜਾਣ

 

ਇਸੇ ਤਰ੍ਹਾਂ ਰਬੜ ਉਤਪਾਦਨ ਦੇ ਖੇਤਰ ਨੂੰ ਵਧਾਉਣ ਲਈ ਵੀ ਵੱਡੇ ਪੱਧਰ ‘ਤੇ ਪ੍ਰਯਤਨ ਕੀਤਾ ਜਾ ਰਿਹਾ ਹੈ ।  ਸਾਡਾ ਪਹਿਲਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਜ਼ਰੂਰਤ  ਅਨੁਸਾਰ ਰਬੜ ਅਸੀਂ ਇੱਥੋਂ ਪੈਦਾ ਕਰ ਸਕੀਏਸਾਨੂੰ ਆਯਾਤ ਉੱਤੇ ਨਿਰਭਰ ਨਾ ਰਹਿਣਾ ਪਏ ।  ਮੈਨੂੰ ਦੱਸਿਆ ਗਿਆ ਹੈ ਕਿ ਰਬੜ ਬੋਰਡ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ  ਤਹਿਤ ਇੱਥੇ ਅਨੇਕ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ ।  ਇਸ ਦਾ ਨਿਸ਼ਚਿਤ ਲਾਭ ਰਬੜ  ਦੇ ਕਿਸਾਨਾਂ ਅਤੇ ਉਦਯੋਗਾਂ ਨੂੰ ਹੋਣ ਵਾਲਾ ਹੈ ।

ਸਾਥੀਓ, ਕੌਫੀ ਦੇ ਬਾਗ ਤਾਂ ਕਰਨਾਟਕਾ ਸਮੇਤ ਦੱਖਣ ਭਾਰਤ ਦੀ ਸ਼ਾਨ ਹਨ।  ਸਰਕਾਰ ਦਾ ਪ੍ਰਯਤਨ ਕੋਸ਼ਿਸ਼ ਹੈ ਕਿ ਕੌਫੀ ਦੀ ਵੈਲਿਊ ਚੇਨ ਨੂੰ ਮਜ਼ਬੂਤ ਕੀਤਾ ਜਾਵੇ, ਇਸ ਲਈ Integrated Coffee Development Programme ਚਲਾਇਆ ਗਿਆ ਹੈ।  ਇਸ ਪ੍ਰੋਗਰਾਮ ਤਹਿਤ ਬੀਤੇ 2-3 ਸਾਲਾਂ ਵਿੱਚ ਕੌਫੀ ਦੇ ਉਤਪਾਦਨ ਨੂੰ ਲੈ ਕੇ ਪੈਕੇਜਿੰਗ ਨਾਲ ਤੱਕ ਜੁੜੀ ਪੂਰੀ ਵਿਵਸਥਾ ਨੂੰ ਵਿਸ਼ੇਸ਼ ਸਹਿਯੋਗ ਅਤੇ ਪ੍ਰੋਤਸਾਹਨ ਦਿੱਤਾ ਗਿਆ ਹੈ ਛੋਟੇ ਉਤਪਾਦਕਾਂ, ਸਵੈ ਸਹਾਇਤਾ ਸਮੂਹਾਂਸਹਿਕਾਰੀ ਸੰਘਾਂ ਨੂੰ ਮਾਰਕਿਟਿੰਗ  ਵਿੱਚ ਸਹਾਇਤਾ ਉਪਲੱਬਧ ਕਰਵਾਈ ਜਾ ਰਹੀ ਹੈ।

ਸਾਥੀਓ, Horticulture ਦੇ ਇਲਾਵਾ ਦਾਲ਼, ਤੇਲ ਅਤੇ ਮੋਟੇ ਅਨਾਜ ਦੇ ਉਤਪਾਦਨ ਵਿੱਚ ਵੀ ਦੱਖਣ ਭਾਰਤ ਦਾ ਹਿੱਸਾ ਅਧਿਕ ਹੈ। ਭਾਰਤ ਵਿੱਚ ਦਾਲ ਦੇ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ ਬੀਜ ਹੱਬ(ਕੇਂਦਰ) ਬਣਾਏ ਗਏ ਹਨ ਜਿਨ੍ਹਾਂ ਵਿੱਚ 30 ਤੋਂ ਅਧਿਕ ਸੈਂਟਰ ਕਰਨਾਟਕਾ, ਆਂਧਰਾ, ਕੇਰਲ, ਤਮਿਲਨਾਡੂ ਅਤੇ ਤੇਲੰਗਾਨਾ ਵਿੱਚ ਹੀ ਹਨ। ਇਸੇ ਤਰ੍ਹਾਂ ਮੋਟੇ ਅਨਾਜ ਦੇ ਲਈ ਵੀ ਦੇਸ਼ ਵਿੱਚ ਨਵੇਂ ਹੱਬ(ਕੇਂਦਰ) ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 10 ਸਾਊਥ ਇੰਡੀਆ ਵਿੱਚ ਹੀ ਹਨ।

ਸਾਥੀਓ, ਦੱਖਣੀ ਭਾਰਤ ਦੇ ਫਿਸ਼ਰੀਸ ਸੈਕਟਰ ਵਿੱਚ ਵੀ ਐਕਸਪੋਰਟ ਵਧਾਉਣ ਦੀਆਂ ਬਹੁਤ ਸੰਭਾਵਨਾਵਾਂ ਹਨ। ਫਿਸ਼ਰੀਜ ਸੈਕਟਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਤਿੰਨ ਪੱਧਰਾਂ ‘ਤੇ ਕੰਮ ਕਰ ਰਹੀ ਹੈ।

ਪਹਿਲਾ-ਪਿੰਡਾਂ ਵਿੱਚ ਮੱਛੀਪਾਲਣ ਨੂੰ ਹੁਲਾਰਾ, ਮਛੇਰੇ ਭਾਈ-ਭੈਣੋ ਨੂੰ ਆਰਥਿਕ ਮਦਦ।

ਦੂਜਾ- ਬਲੂ ਰੈਵੋਲਿਊਸ਼ਨ ਸਕੀਮ ਅਧੀਨ ਕਿਸ਼ਤੀਆਂ ਦਾ ਆਧੁਨਿਕੀਕਰਨ

ਅਤੇ ਤੀਜਾ- ਮੱਛੀ ਦੇ ਵਪਾਰ ਅਤੇ ਕਾਰੋਬਾਰ ਨਾਲ ਜੁੜੇ ਆਧੁਨਿਕ ਇਨਫਰਾਸਟਰਕਚਰ ਦਾ ਨਿਰਮਾਣ।

ਭਾਈਓ ਅਤੇ ਭੈਣੋਂ, ਮੱਛੀਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਨਾਲ ਜੋੜਿਆ ਜਾ ਚੁੱਕਿਆ ਹੈ। ਮੱਛੀ ਪਾਲਕਾਂ ਦੀ ਸਹੂਲਤ ਲਈ ਵੱਡੀਆਂ ਨਦੀਆਂ ਅਤੇ ਸੁਮੰਦਰ ਵਿੱਚ ਨਵੇਂ ਫਿਸ਼ਿੰਗ ਹਾਰਬਰ ਬਣਾਏ ਜਾ ਰਹੇ ਹਨਆਧੁਨਿਕ ਬੁਨਿਆਦੀ ਢਾਂਚੇ ਲਈ ਸਾਢੇ 7 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਵੀ ਬਣਾਇਆ ਗਿਆ ਹੈ ।

ਸਰਕਾਰ ਦੁਆਰਾ ਕਿਸ਼ਤੀਆਂ  ਦੇ ਆਧੁਨਿਕੀਕਰਨ  ਲਈ ਬਲੂ ਰੈਵੋਲਿਊਸ਼ਨ ਸਕੀਮ ਲਈ ਰਾਜਾਂ ਨੂੰ 2500 ਕਰੋੜ ਰੁਪਏ ਤੋਂ ਅਧਿਕ ਦਿੱਤੇ ਗਏ ਹਨ।  ਡੀਪ ਸੀ ਫਿਸ਼ਿੰਗ ਲਈ ਮਛੇਰਿਆਂ ਦੀਆਂ ਕਿਸ਼ਤੀਆਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਅਤੇ ਇਸਰੋ ਦੀ ਮਦਦ ਨਾਲ ਮਛੇਰਿਆਂ ਦੀ ਸੁਰੱਖਿਆ ਲਈ ਨੈਵੀਗੇਸ਼ਨ ਡਿਵਾਇਸ, ਕਿਸ਼ਤੀਆਂ ਵਿੱਚ ਲਗਾਏ ਜਾ ਰਹੇ ਹਨ ਅੱਜ ਇੱਥੇ ਤਮਿਲਨਾਡੂ ਅਤੇ ਕਰਨਾਟਕਾ  ਦੇ ਅਨੇਕ ਕਿਸਾਨਾਂ ਨੂੰ ਇਸ ਦਾ ਲਾਭ ਲੈਂਦੇ ਹੋਏ ਤੁਸੀਂ ਵੀ ਦੇਖਿਆ ਹੈ

ਸਾਥੀਓਕਰਨਾਟਕਾ ਸਹਿਤ ਪੂਰੇ ਭਾਰਤ ਵਿੱਚ ਜਲ ਸੰਕਟ ਦੀ ਸਥਿਤੀ ਨਾਲ ਨਿਪਟਣ ਲਈ ਸਰਕਾਰ ਨੇ ਜਲ ਜੀਵਨ ਮਿਸ਼ਨ  ਦੇ ਤਹਿਤ ਹਰ ਘਰ ਜਲ ਪਹੁੰਚਾਉਣ ਦਾ ਸੰਕਲਪ ਲਿਆ ਹੈ ।  ਕੁਝ ਦਿਨ ਪਹਿਲਾਂ ਇਸੇ ਦਿਸ਼ਾ ਵਿੱਚ ਇੱਕ ਹੋਰ ਮਹਿੰਮ ਸ਼ੁਰੂ ਕੀਤੀ ਹੈ । ਇਸ ਮੁਹਿੰਮ ਦਾ ਨਾਮ ਹੈ ਅਟਲ ਭੂਜਲ ਯੋਜਨਾ। ਇਸਦੇ ਤਹਿਤ ਕਰਨਾਟਕਾ ਸਮੇਤ ਦੇਸ਼ ਦੇ 7 ਰਾਜਾਂ ਵਿੱਚ ਭੂਜਲ ਯਾਨੀ ਗਰਾਊਂਡਵਾਟਰ ਦੇ ਪੱਧਰ ਨੂੰ ਉਪਰ ਚੁੱਕਣ ਲਈ ਕਦਮ  ਚੁੱਕੇ ਜਾ ਰਹੇ ਹਨ

ਭਾਈਓ ਅਤੇ ਭੈਣੋਸਰਕਾਰ  ਦੀਆਂ ਕੋਸ਼ਿਸ਼ਾਂ  ਦਰਮਿਆਨ ਅੱਜ ਮੈਂ , ਕ੍ਰਿਸ਼ੀ ਕਰਮਣ ਅਵਾਰਡ ਨੂੰ ਵੀ ਵਿਸਤਾਰ ਦਿੱਤੇ ਜਾਣ ਦੀ ਲੋੜ ਮਹਿਸੂਸ ਕਰਦਾ ਹਾਂ ।  ਮੇਰਾ ਆਗ੍ਰਹ ਹੈ ਕਿ ਖੇਤੀਬਾੜੀ ਕਰਮਣ ਅਵਾਰਡ ਵਿੱਚ ਦੇਸ਼ ਦੀ ਪੋਸਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੌਸ਼ਟਿਕ ਅਨਾਜ -  Nutri Cereals ,  Horticulture ਅਤੇ Organic Agriculture ਨੂੰ ਲੈ ਕੇ ਵੀ ਨਵੀਂ ਕੈਟੇਗਰੀ ਬਣਾਈ ਜਾਵੇ ।  ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਬਿਹਤਰ ਕੰਮ ਕਰ ਰਹੇ ਲੋਕਾਂ ਅਤੇ ਰਾਜਾਂ ਨੂੰ ਪ੍ਰੋਤਸਾਹਨ ਮਿਲੇਗਾ।

ਭਾਈਓ ਅਤੇ ਭੈਣੋਂ, ਵਰ੍ਹੇ 2022 ਵਿੱਚ ਜਦੋਂ ਸਾਡਾ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹਿਆਂ ਦਾ ਪੁਰਬ ਮਨਾਏ,  ਤਦ ਸਾਡੇ ਸੰਕਲਪਾਂ ਦੀ ਸਿੱਧੀ ਹੀ ਸਾਡੇ ਰਾਸ਼ਟਰ ਨਿਰਮਾਤਾਵਾਂ ਨੂੰ ਸਾਡੀ ਸ਼ਰਧਾਂਜਲੀ ਹੋਵੇਗੀ। ਅੱਜ ਅਸੀਂ ਇੱਥੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਨਵੀਂ ਊਰਜਾ ਲੈ ਕੇ, ਨਵੀਂ ਪ੍ਰਤੀਬੱਧਤਾ ਲੈ ਕੇ ਜਾਣਾ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਹਰ ਸੰਕਲਪ ਜਰੂਰ ਸਿੱਧ ਹੋਵੇਗਾ। ਇੱਕ ਵਾਰ ਫਿਰ ਕ੍ਰਿਸ਼ੀ ਕਰਮਣ ਪੁਰਸਕਾਰ ਵਿਜੇਤਾ ਹਰ ਰਾਜ ਹਰ ਕਿਸਾਨ ਸਾਥੀ ਨੂੰ ਮੇਰੀ ਤਰਫੋਂ ਬਹੁਤ - ਬਹੁਤ ਵਧਾਈ । ਆਪ ਸਾਰਿਆਂ ਨੂੰ, ਦੇਸ਼ ਦੇ ਹਰ ਕਿਸਾਨ ਨੂੰ ਨਵੇਂ ਸਾਲ ਅਤੇ ਸੰਕ੍ਰਾਂਤੀ (ਸੰਗ੍ਰਾਂਦ) ਦੇ ਲਈ ਹਾਰਦਿਕ ਸ਼ੁਭਕਾਮਨਾਵਾਂ

ਬਹੁਤ-ਬਹੁਤ ਧੰਨਵਾਦ!

*****

 

ਵੀਆਰਆਰਕੇ/ਏਕੇਪੀ/ਐੱਨਕੇ


(Release ID: 1598782)
Read this release in: English