ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕ੍ਰਿਸ਼ੀ ਕਰਮਣ ਪੁਰਸਕਾਰ ਪ੍ਰਦਾਨ ਕੀਤੇ ਪੀਐੱਮ ਕਿਸਾਨ ਤਹਿਤ ਪ੍ਰਧਾਨ ਮੰਤਰੀ ਨੇ 6 ਕਰੋੜ ਲਾਭਾਰਥੀਆਂ ਲਈ 2000 ਰੁਪਏ ਦੀ ਤੀਜੀ ਕਿਸਤ ਜਾਰੀ ਕੀਤੀ
Posted On:
02 JAN 2020 5:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਤੁਮਕੁਰ ਵਿੱਚ ਆਯੋਜਿਤ ਇੱਕ ਜਨ ਸਭਾ ਵਿੱਚ ਰਾਜਾਂ ਦੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਖੇਤੀਬਾੜੀ ਮੰਤਰੀ ਦੇ ਕ੍ਰਿਸ਼ੀ ਕਰਮਣ ਪੁਰਸਕਾਰ ਅਤੇ ਪ੍ਰਸ਼ੰਸਾ ਪੁਰਸਕਾਰ ਵੰਡੇ । ਉਨ੍ਹਾਂ ਨੇ ਦਸੰਬਰ 2019 ਤੋਂ ਮਾਰਚ 2020 ਤੱਕ ਦੀ ਮਿਆਦ ਲਈ ਪੀਐੱਮ ਕਿਸਾਨ ( ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ) ਤਹਿਤ 2000 ਰੁਪਏ ਦੀ ਤੀਜੀ ਕਿਸਤ ਵੀ ਜਾਰੀ ਕੀਤੀ । ਇਸ ਨਾਲ ਲਗਭਗ 6 ਕਰੋੜ ਲਾਭਾਰਥੀਆਂ ਨੂੰ ਲਾਭ ਮਿਲੇਗਾ । ਉਨ੍ਹਾਂ ਨੇ ਕਰਨਾਟਕ ਦੇ ਚੌਣਵੇਂ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ( ਕੇਸੀਸੀ ) ਵੀ ਪ੍ਰਦਾਨ ਕੀਤੇ । ਪ੍ਰਧਾਨ ਮੰਤਰੀ ਨੇ 8 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਾਭਾਰਥੀਆਂ ਨੂੰ ਪੀਐੱਮ ਕਿਸਾਨ ਤਹਿਤ ਪ੍ਰਮਾਣ ਪੱਤਰ ਵੀ ਸੌਂਪੇ । ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਚੌਣਵੇਂ ਕਿਸਾਨਾਂ ਨੂੰ ਡੂੰਘੇ ਸਮੁੰਦਰ ਵਿੱਚ ਮੱਛੀਆਂ ਫੜਨ ਵਾਲੇ ਜਲਯਾਨਾਂ ਅਤੇ ਫਿਸ਼ਿੰਗ ਵੈਸਲਸ ਟਰਾਂਸਪੌਂਡਰਾਂ (Fishing Vessel Transponders) ਦੀਆਂ ਚਾਬੀਆਂ ਵੀ ਸੌਂਪੀਆਂ ।
https://twitter.com/narendramodi/status/1212679481988546561
ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਵਰ੍ਹੇ ‘ਤੇ ਨਵੇਂ ਦਹਾਕੇ ਦੀ ਸ਼ੁਰੂਆਤ ਵਿੱਚ ਅੰਨਦਾਤਾ – ਸਾਡੇ ਕਿਸਾਨ ਭਾਈਆਂ ਅਤੇ ਭੈਣਾਂ ਨੂੰ ਦੇਖਣਾ ਉਨ੍ਹਾਂ ਦੇ ਲਈ ਵੱਡੇ ਸੁਭਾਗ ਦੀ ਗੱਲ ਹੈ । ਉਨ੍ਹਾਂ ਨੇ 130 ਕਰੋੜ ਦੇਸ਼ਵਾਸੀਆਂ ਵਲੋਂ ਦੇਸ਼ ਦੇ ਕਿਸਾਨਾਂ ਦਾ ਧੰਨਵਾਦ ਕੀਤਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਦੀ ਭੂਮੀ ਨੇ ਉਹ ਇਤਿਹਾਸਿਕ ਪਲ ਵੀ ਦੇਖਿਆ ਹੈ ਜਦੋਂ ਦੇਸ਼ ਦੇ ਲਗਭਗ 6 ਕਰੋੜ ਕਿਸਾਨਾਂ ਨੂੰ ਉਨ੍ਹਾਂ ਦੇ ਨਿਜੀ ਖਾਤਿਆਂ ਵਿੱਚ ਸਿੱਧੇ ਹੀ ਪੀਐੱਮ ਕਿਸਾਨ ਯੋਜਨਾ ਤਹਿਤ ਪੈਸਾ ਵੰਡਿਆ ਗਿਆ । ਪ੍ਰਧਾਨ ਮੰਤਰੀ ਨੇ ਕਿਹਾ ਇਸ ਯੋਜਨਾ ਦੀ ਤੀਜੀ ਕਿਸਤ ਤਹਿਤ ਕੁੱਲ 12 ਹਜ਼ਾਰ ਕਰੋੜ ਰੁਪਏ ਜਮ੍ਹਾਂ ਕੀਤੇ ਗਏ ਹਨ ।
ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਜਿਨ੍ਹਾਂ ਰਾਜਾਂ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ’ ਲਾਗੂ ਨਹੀਂ ਕੀਤੀ ਹੈ, ਉਹ ਵੀ ਅਜਿਹਾ ਕਰਨਗੇ ਅਤੇ ਰਾਜਨੀਤਕ ਦਲ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਰਾਜਾਂ ਦੇ ਕਿਸਾਨਾਂ ਦੀ ਮਦਦ ਕਰਨਗੇ ।
https://twitter.com/PMOIndia/status/1212681779129110533
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਦੇਸ਼ ਵਿੱਚ ਇੱਕ ਦੌਰ ਅਜਿਹਾ ਵੀ ਸੀ , ਜਦੋਂ ਦੇਸ਼ ਵਿੱਚ ਗ਼ਰੀਬ ਲਈ ਇੱਕ ਰੁਪਿਆ ਭੇਜਿਆ ਜਾਂਦਾ ਸੀ ਉਦੋਂ ਉਨ੍ਹਾਂ ਵਿੱਚੋਂ ਲਾਭਾਰਥੀਆਂ ਤੱਕ ਕੇਵਲ 15 ਪੈਸੇ ਹੀ ਪਹੁੰਚਦੇ ਸਨ ਅਤੇ ਹੁਣ ਵਿਚੋਲਿਆਂ ਦੀ ਦਖਲਅੰਦਾਜ਼ੀ ਦੇ ਬਿਨਾ ਪੈਸਾ ਸਿੱਧੇ ਗ਼ਰੀਬਾਂ ਤੱਕ ਪਹੁੰਚ ਰਿਹਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਸਿੰਚਾਈ ਪ੍ਰੋਜੈਕਟਾਂ ਕਈ ਦਹਾਕਿਆਂ ਤੋਂ ਰੁਕੇ ਹੋਏ ਸਨ ਉਹ ਹੁਣ ਲਾਗੂ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਫਸਲ ਬੀਮਾ, ਭੂਮੀ ਸਿਹਤ ਕਾਰਡ ਅਤੇ 100% ਨਿੰਮ ਦੀ ਪਰਤ ਚੜ੍ਹੇ ਯੂਰੀਆ ਵਰਗੇ ਪ੍ਰੋਜੈਕਟਾਂ ਨਾਲ ਦੇਸ਼ ਦੇ ਕਿਸਾਨਾਂ ਦੇ ਹਿਤਾਂ ਨੂੰ ਹਮੇਸ਼ਾ ਪਹਿਲ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਪ੍ਰਯਤਨਾਂ ਦੇ ਕਾਰਨ , ਦੇਸ਼ ਵਿੱਚ ਮਸਾਲਿਆਂ ਦਾ ਉਤਪਾਦਨ ਅਤੇ ਨਿਰਯਾਤ ਦੋਹਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ । ਭਾਰਤ ਵਿੱਚ ਮਸਾਲਾ ਉਤਪਾਦਨ ਵਿੱਚ 2.5 ਮਿਲੀਅਨ ਟਨ ਤੋਂ ਅਧਿਕ ਵਾਧਾ ਹੋਇਆ ਹੈ , ਇਸ ਲਈ ਨਿਰਯਾਤ ਵੀ ਲਗਭਗ 15 ਹਜਾਰ ਕਰੋੜ ਰੁਪਏ ਤੋਂ ਵਧ ਕੇ ਲਗਭਗ 19 ਹਜਾਰ ਕਰੋੜ ਰੁਪਏ ਦਾ ਹੋ ਗਿਆ ਹੈ।”
https://twitter.com/PMOIndia/status/1212687425333424129
ਉਨ੍ਹਾਂ ਕਿਹਾ ਕਿ ਬਾਗਬਾਨੀ ਦੇ ਇਲਾਵਾ, ਦੱਖਣ ਭਾਰਤ ਦੀ ਦਾਲ਼ਾਂ, ਤੇਲ ਅਤੇ ਮੋਟੇ ਅਨਾਜ ਦੇ ਉਤਪਾਦਨ ਵਿੱਚ ਵੀ ਵੱਡੀ ਹਿੱਸੇਦਾਰੀ ਹੈ ।
ਪ੍ਰਧਾਨ ਮੰਤਰੀ ਨੇ ਕਿਹਾ , “ਦੇਸ਼ ਵਿੱਚ ਦਾਲ਼ਾਂ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਬੀਜ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਹੈ , ਅਜਿਹੇ 30 ਤੋਂ ਅਧਿਕ ਕੇਂਦਰ ਕਰਨਾਟਕ, ਆਂਧਰਾ, ਕੇਰਲ, ਤਮਿਲ ਨਾਡੂ ਅਤੇ ਤੇਲੰਗਾਨਾ ਵਿੱਚ ਹੀ ਸਥਿਤ ਹਨ।”
ਮੱਛੀ ਪਾਲਣ ਖੇਤਰ ਬਾਰੇ ਸਰਕਾਰ ਦੇ ਪ੍ਰਯਤਨਾਂ ਦਾ ਜ਼ਿਕਰ ਕਰਦੇ ਹੋਏ , ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਖੇਤਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਤਿੰਨ ਪੱਧਰਾਂ ‘ਤੇ ਕੰਮ ਕਰ ਰਹੀ ਹੈ ।
ਪਹਿਲਾ - ਮਛੇਰਿਆਂ ਨੂੰ ਵਿੱਤੀ ਸਹਾਇਤਾ ਰਾਹੀਂ ਪਿੰਡਾਂ ਵਿੱਚ ਮੱਛੀ ਪਾਲਣ ਨੂੰ ਪ੍ਰੋਤਸਾਹਿਤ ਕਰਨਾ ।
ਦੂਜਾ - ਨੀਲੀ ਕ੍ਰਾਂਤੀ ਯੋਜਨਾ ਤਹਿਤ ਮੱਛੀ ਪਕੜਨ ਵਾਲੇ ਜਲਯਾਨਾਂ ਦਾ ਆਧੁਨਿਕੀਕਰਨ ।
ਅਤੇ ਤੀਜਾ - ਮੱਛੀ ਵਪਾਰ ਅਤੇ ਕਾਰੋਬਾਰ ਨਾਲ ਸਬੰਧਿਤ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ।
ਪ੍ਰਧਾਨ ਮੰਤਰੀ ਨੇ ਕਿਹਾ, “ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਸੁਵਿਧਾ ਨਾਲ ਜੋੜਿਆ ਗਿਆ ਹੈ। ਮੱਛੀ ਪਾਲਕ ਕਿਸਾਨਾਂ ਦੀ ਸੁਵਿਧਾ ਲਈ ਵੱਡੀਆਂ ਨਦੀਆਂ ਅਤੇ ਸਮੁੰਦਰ ਵਿੱਚ ਨਵੀਆਂ ਮੱਛੀ ਬੰਦਰਗਾਹ ਬਣਾਈਆਂ ਜਾ ਰਹੀਆਂ ਹਨ । ਆਧੁਨਿਕ ਬੁਨਿਆਦੀ ਢਾਂਚੇ ਲਈ 7.50 ਹਜਾਰ ਕਰੋੜ ਰੁਪਏ ਦੇ ਸਪੈਸ਼ਲ ਫੰਡ ਦੀ ਸਿਰਜਣਾ ਕੀਤੀ ਗਈ ਹੈ । ਡੂੰਘੇ ਸਮੁੰਦਰ ਵਿੱਚ ਮੱਛੀ ਪਕੜਨ ਲਈ ਮਛੇਰਿਆਂ ਦੀਆਂ ਕਿਸ਼ਤੀਆਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਅਤੇ ਇਸਰੋ ਦੀ ਮਦਦ ਨਾਲ ਮਛੇਰਿਆਂ ਦੀ ਸੁਰੱਖਿਆ ਲਈ ਉਨ੍ਹਾਂ ਦੀ ਕਿਸ਼ਤੀਆਂ ਵਿੱਚ ਨੇਵੀਗੇਸ਼ਨ ਉਪਕਰਨ ਵੀ ਲਗਾਏ ਜਾ ਰਹੇ ਹਨ ।”
ਦੇਸ਼ ਦੀ ਪੋਸ਼ਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਪੋਸ਼ਕ ਅਨਾਜਾਂ, ਬਾਗਬਾਨੀ ਅਤੇ ਜੈਵਿਕ ਖੇਤੀ ਲਈ ਕ੍ਰਿਸ਼ੀ ਕਰਮਣ ਪੁਰਸਕਾਰ ਵਿੱਚ ਇੱਕ ਨਵੀਂ ਸ਼੍ਰੇਣੀ ਬਣਾਉਣੀ ਦਾ ਵੀ ਬਨੇਤੀ ਕੀਤੀ। ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਬਿਹਤਰ ਕੰਮ ਕਰਨ ਵਾਲੇ ਲੋਕਾਂ ਅਤੇ ਰਾਜਾਂ ਨੂੰ ਪ੍ਰੋਤਸਾਹਨ ਮਿਲੇਗਾ।
***
ਵੀਆਰਆਰਕੇ/ਏਕੇ
(Release ID: 1598391)
Visitor Counter : 133