ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਚੀਫ਼ ਆਵ੍ ਡਿਫੈਂਸ ਸ‍ਟਾਫ ਵਜੋਂ ਚਾਰਜ ਸੰਭਾਲਣ ‘ਤੇ ਜਨਰਲ ਬਿਪਿਨ ਰਾਵਤ ਨੂੰ ਵਧਾਈ ਦਿੱਤੀ

Posted On: 01 JAN 2020 2:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਚੀਫ਼ ਆਵ੍ ਡਿਫੈਂਸ ਸ‍ਟਾਫ ਵਜੋਂ ਚਾਰਜ ਸੰਭਾਲਣ ‘ਤੇ ਜਨਰਲ ਬਿਪਿਨ ਰਾਵਤ ਨੂੰ ਵਧਾਈ ਦਿੱਤੀ ਹੈ

 

 

ਪ੍ਰਧਾਨ ਮੰਤਰੀ ਨੇ ਕਿਹਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਉਂ ਹੀ ਅਸੀ ਨਵੇਂ ਵਰ੍ਹੇ ਅਤੇ ਨਵੇਂ ਦਹਾਕੇ ਵਿੱਚ ਪ੍ਰਵੇਸ਼ ਹਾਂ,  ਭਾਰਤ ਨੂੰ ਜਨਰਲ ਬਿਪਿਨ ਰਾਵਤ ਦੇ ਰੂਪ ਵਿੱਚ ਆਪਣਾ ਪਹਿਲਾ ਚੀਫ਼ ਆਵ੍ ਡਿਫੈਂਸ ਸਟਾਫ (ਸੀਡੀਐੱਸ)ਮਿਲ ਰਿਹਾ ਹੈ।  ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂਅਤੇ ਇਸ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।  ਉਹ ਇੱਕ ਉਤਕ੍ਰਿਸ਼ਟ ਅਧਿਕਾਰੀ ਹਨ ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕੀਤੀ ਹੈ

 

 ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਦਾ ਪਹਿਲਾ ਸੀਡੀਐੱਸ ਆਪਣਾ ਚਾਰਜ ਸੰਭਾਲ ਰਿਹਾ ਹੈਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਰਾਸ਼ਟਰ ਦੀ ਸੇਵਾ ਕੀਤੀ ਹੈ ਅਤੇ ਰਾਸ਼‍ਟਰ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ।  ਮੈਂ ਉਨ੍ਹਾਂ ਬਹਾਦੁਰ ਜਵਾਨਾਂ ਨੂੰ ਯਾਦ ਕਰਦਾ ਹਾਂ ਜੋ ਕਰਗਿਲ ਵਿੱਚ ਲੜੇ ਅਤੇ ਜਿਸ ਦੇ ਬਾਅਦ ਸਾਡੀ ਸੈਨਾ ਵਿੱਚ ਸੁਧਾਰ ਲਈ ਕਈ ਚਰਚਾਵਾਂ ਸ਼ੁਰੂ ਹੋਈਆਂ, ਜਿਨ੍ਹਾਂ ਦੇ ਕਾਰਨ ਅੱਜ ਦਾ ਇਤਿਹਾਸਿਕ ਸੁਧਾਰ ਹੋਇਆ ਹੈ।

 

 ‘15 ਅਗਸ‍ਤ 2019 ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਮੈਂ ਐਲਾਨ ਕੀਤਾ ਸੀ ਕਿ ਦੇਸ਼ ਨੂੰ ਚੀਫ਼ ਆਵ੍ ਡਿਫੈਂਸ ਸ‍ਟਾਫ (ਸੀਡੀਐੱਸ)ਮਿਲਣ ਵਾਲਾ ਹੈ।  ਇਸ ਅਹੁਦੇ ਉੱਤੇ ਸਾਡੀਆਂ ਸੈਨਾਵਾਂ ਨੂੰ ਆਧੁਨਿਕ ਬਣਾਉਣ ਦੀ ਵੱਡੀ ਜ਼ਿੰਮੇਦਾਰੀ ਹੈ ।  ਇਹ ਦੇਸ਼ ਦੀ 1.3 ਬਿਲੀਅਨ ਜਨਤਾ ਦੀਆਂ ਉਮੀਦਾਂ ਅਤੇ ਆਕਾਂਖਿਆਵਾਂ ਦਾ ਪ੍ਰਤੀਰੂਪ ਹੋਵੇਗਾ। 

 

ਜ਼ਰੂਰੀ ਮਿਲਟਰੀ ਮੁਹਾਰਤ  ਨਾਲ ਮਿਲਟਰੀ ਮਾਮਲੇ ਵਿਭਾਗ ਦਾ ਗਠਨ ਅਤੇ ਸੀਡੀਐੱਸ  ਦੀ ਪੋਸਟ ਨੂੰ ਸੰਸ‍ਥਾਗਤ ਰੂਪ ਦਿੱਤਾ ਜਾਣਾ, ਇੱਕ ਅਜਿਹਾ ਮਹੱਤਵਪੂਰਨ ਅਤੇ ਵਿਆਪਕ ਸੁਧਾਰ ਹੈ ਜੋ ਸਾਡੇ ਦੇਸ਼ ਨੂੰ ਆਧੁਨਿਕ ਸਮੇਂ  ਦੇ ਯੁੱਧ ਦੀਆਂ ਹਮੇਸ਼ਾ ਬਦਲਦੀਆਂ ਰਹਿੰਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰੇਗਾ

 

https://twitter.com/narendramodi/status/1212252838350295040

https://twitter.com/narendramodi/status/1212252996442001408

https://twitter.com/narendramodi/status/1212253173693349889

https://twitter.com/narendramodi/status/1212253337283727360

****

ਵੀਆਰਆਰਕੇ/ਕੇਪੀ



(Release ID: 1598232) Visitor Counter : 109


Read this release in: English