ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਬਾਇਓਐਨਰਜੀ ਸਹਿਯੋਗ ਬਾਰੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰਨ ਦੀ ਪ੍ਰਵਾਨਗੀ ਦਿੱਤੀ

Posted On: 24 DEC 2019 4:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਬਾਇਓਐਨਰਜੀ ਸਹਿਯੋਗ ਬਾਰੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰਨ ਦੀ ਪ੍ਰਵਾਨਗੀ  ਦੇ ਦਿੱਤੀ ਹੈ

ਪੂਰੀ ਦੁਨੀਆ ਵਿੱਚ ਭਾਰਤ ਅਤੇ ਬ੍ਰਾਜ਼ੀਲ ਊਰਜਾ ਦੇ ਪ੍ਰਮੁੱਖ ਉਪਭੋਗਤਾ ਹਨ। ਬ੍ਰਾਜ਼ੀਲ ਪੂਰੇ ਐੱਲਏਸੀ (ਲੈਟਿਨ ਅਮਰੀਕਾ ਅਤੇ ਕੈਰੀਬੀਅਨ) ਖੇਤਰ ਵਿੱਚ ਭਾਰਤ ਦੇ ਸਭ ਤੋਂ ਮਹੱਤਵਪੂਰਨ ਵਪਾਰਕ ਹਿੱਸੇਦਾਰਾਂ ਵਿੱਚੋਂ ਇੱਕ ਹੈ। ਵਰਤਮਾਨ ਵਿੱਚ ਬ੍ਰਾਜ਼ੀਲ ਬਾਇਓਫਿਊਲਸ ਅਤੇ ਬਾਇਓਇਲੈਕਟ੍ਰੀਸਿਟੀ ਦਾ ਦੁਨੀਆ ਵਿੱਚ ਦੂਸਰਾ ਸਭ ਤੋਂ ਵੱਡਾ ਉਤਪਾਦਨ ਅਤੇ ਉਪਭੋਗਤਾ ਹੈ। ਇਸ ਦਾ ਬ੍ਰਾਜ਼ੀਲ ਦੇ ਊਰਜਾ ਮਿਸ਼ਨ ਵਿੱਚ 18% ਯੋਗਦਾਨ ਹੈ। ਭਾਰਤ ਦਾ ਵੀ ਬਾਇਓਫਿਊਲ ਦੇ ਖੇਤਰ ਵਿੱਚ ਮਜ਼ਬੂਤ ਫੋਕਸ ਹੈ ਅਤੇ ਬਾਇਓਫਿਊਲਸ ‘ਤੇ 2018 ਵਿੱਚ ਐਲਾਨੀ ਨਵੀਂ ਨੀਤੀ ਅਨੁਸਾਰ ਵਰ੍ਹੇ 2030 ਤੱਕ ਪੈਟ੍ਰੋਲ ਵਿੱਚ 20% ਇਥਾਨੌਲ ਦਾ ਮਿਸ਼ਨ ਅਤੇ ਡੀਜ਼ਲ ਵਿੱਚ 5% ਬਾਇਓ ਡੀਜ਼ਲ ਦਾ ਮਿਸ਼ਨ ਹਾਸਲ ਕਰਨ ਦਾ ਉਦੇਸ਼ ਨਿਰਧਾਰਿਤ ਕਰ ਰੱਖਿਆ ਹੈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਦਰਮਿਆਨ 2016 ਵਿੱਚ ਭਾਰਤ ਵਿੱਚ ਹੋਈ ਮੀਟਿੰਗ ਦੌਰਾਨ ਦੋਹਾਂ ਧਿਰਾਂ ਨੇ ਦੂਸਰੀ ਪੀੜ੍ਹੀ ਬਾਇਓਫਿਊਲਸ ਦੇ ਖੇਤਰ ਦੇ ਨਾਲ ਨਾਲ ਅਖੁੱਟ ਊਰਜਾ ਦੀ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਲਈ ਸਹਿਮਤੀ ਪ੍ਰਗਟ ਕੀਤੀ ਸੀ। ਇਸ ਸਬੰਧ ਵਿੱਚ ਇਹ ਸਹਿਮਤੀ ਪੱਤਰ ਫੀਡਸਟਾਕ, ਉਦਯੋਗਿਕ ਕਨਵਰਸ਼ਨ, ਵੰਡ ਅਤੇ ਅੰਤਿਮ ਉਪਯੋਗ ਖੇਤਰਾਂ ਸਮੇਤ ਬਾਇਓਫਿਊਲ, ਬਾਇਓਇਲੈਕਟ੍ਰੀਸਿਟੀ ਅਤੇ ਬਾਇਓ ਗੈਸ ਸਪਲਾਈ ਚੇਨ ਵਿੱਚ ਸਹਿਯੋਗ ਕਰਨ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਦਾ ਢਾਂਚਾ ਉਪਲਬੱਧ ਕਰਵਾਉਂਦਾ ਹੈ।

ਇਸ ਸਹਿਮਤੀ ਪੱਤਰ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਵਿੱਚ ਗੰਨਾ, ਅਨਾਜ, ਤਿਲਹਨ, ਚਾਵਲ ਅਤੇ ਲਿਗਨੋਸੈਲੂਲੋਸਿਕ ਕਰੌਪਸ ਸਮੇਤ ਬਾਇਓ ਐਨਰਜੀ ਲਈ ਬਾਇਓਮਾਸ ਦੇ ਸੰਬਧ ਵਿੱਚ ਖੇਤੀਬਾੜੀ ਦੇ ਤਰੀਕਿਆਂ ‘ਤੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ, ਬਾਇਓਫਿਊਲਸ ਦੇ ਉਪਯੋਗ ‘ਤੇ ਅਧਾਰਿਤ ਗ੍ਰੀਨਹਾਊਸ ਗੈਸ ਉਤਸਰਜਨਾਂ ਨੂੰ ਘੱਟ ਕਰਨ ਦੀਆਂ ਨੀਤੀਆਂ, ਸਾਈਕਲ ਐਨਾਲਸਿਸ ਦਾ ਉਪਯੋਗ ਅਤੇ ਸੰਗਠਿਤ ਬਜ਼ਾਰ ਵਿੱਚ ਉਤਸਰਜਨ, ਨਿਊਨੀਕਰਨ ਪ੍ਰਮਾਣ ਪੱਤਰਾਂ ਨੂੰ ਜਾਰੀ ਕਰਨਾ ਅਤੇ ਵਪਾਰਕ ਪਹਿਲੂਆਂ ਅਤੇ ਅੱਪਗ੍ਰੇਡ ਬਾਇਓਫਿਲਊਸ ਸਮੇਤ ਬਾਇਓਫਿਲਊਸ ਦੀ ਮਾਰਕਿਟ ਪਹੁੰਚ ਅਤੇ ਸਥਿਰਤਾ ਦੇ ਸਮਾਧਾਨ ਲਈ ਸੰਯੁਕਤ ਸਥਿਤੀ ਨੂੰ ਹੁਲਾਰਾ ਦੇਣਾ, ਫੌਸਿਲ ਦੇ ਨਾਲ ਮਿਸ਼ਰਤ ਬਾਇਓ ਫਿਊਲਸ ਦੇ ਕਈ ਪ੍ਰਤੀਸ਼ਤਾਂ ਲਈ ਜ਼ਰੂਰੀ ਇੰਜਣ ਅਤੇ ਫਿਊਸ ਸੋਧਾਂ ਅਤੇ  ਵਿਵਸਥਾਵਾਂ ਸ਼ਾਮਲ ਹਨ।

***

 


ਵੀਆਰਆਰਕੇ/ਐੱਸਸੀ/ਐੱਸਐੱਚ  



(Release ID: 1597715) Visitor Counter : 84


Read this release in: English