ਮੰਤਰੀ ਮੰਡਲ

ਕੈਬਿਨਟ ਨੇ ਸਵਦੇਸ਼ ਦਰਸ਼ਨ ਯੋਜਨਾ ਤਹਿਤ ਸਾਲ 2018-19 ਦੌਰਾਨ ਮਨਜ਼ੂਰ 10 ਪ੍ਰੋਜੈਕਟਾਂ ਲਈ 627.40 ਕਰੋੜ ਰੁਪਏ ਦੇ ਫੰਡ ਨੂੰ ਪ੍ਰਵਾਨਗੀ ਦਿੱਤੀ

ਸਾਲ 2019-20 ਦੌਰਾਨ ਨਵੇਂ ਪ੍ਰੋਜੈਕਟਾਂ ਦੀ ਮਨਜ਼ੂਰੀ ਲਈ ਹੋਰ 1854.67 ਕਰੋੜ ਰੁਪਏ ਦੇ ਫੰਡ ਨੂੰ ਪ੍ਰਵਾਨਗੀ ਮਿਲੀ

प्रविष्टि तिथि: 24 DEC 2019 4:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਿਨਟ ਨੇ ਸਵਦੇਸ਼ ਦਰਸ਼ਨ ਯੋਜਨਾ ਤਹਿਤ ਸਾਲ 2018-19 ਦੌਰਾਨ ਮਨਜ਼ੂਰ ਕੀਤੇ ਗਏ 10 ਪ੍ਰੋਜੈਕਟਾਂ ਲਈ 627.40 ਕਰੋੜ ਰੁਪਏ ਅਤੇ ਸਾਲ 2019-20 ਦੌਰਾਨ ਨਵੇਂ ਪ੍ਰੋਜੈਕਟਾਂ ਦੀ ਮਨਜ਼ੂਰੀ ਲਈ ਹੋਰ 1854.67 ਕਰੋੜ ਰੁਪਏ ਜਾਰੀ ਕਰਨ ਲਈ ਆਪਣੀ ਪ੍ਰਵਾਨਗੀ ਦਿੱਤੀ ਹੈ।

ਸਵਦੇਸ਼ ਦਰਸ਼ਨ ਯੋਜਨਾ ਤਹਿਤ ਸੈਰ-ਸਪਾਟਾ ਮੰਤਰਾਲਾ ਭਾਰਤ ਨੂੰ ਵਿਸ਼ਵ ਪੱਧਰੀ ਟੂਰਿਜ਼ਮ ਸਥਲ ਬਣਾਉਣ ਲਈ ਨਿਰੰਤਰ ਅਤੇ ਸਮੇਕਿਤ ਤਰੀਕੇ ਨਾਲ ਦੇਸ਼ ਵਿੱਚ ਟੂਰਿਜ਼ਮ ਦਾ ਬੁਨਿਆਦੀ ਢਾਂਚਾ ਵਿਕਸਿਤ ਕਰ ਰਿਹਾ ਹੈ।

ਟੂਰਿਜ਼ਮ ਦੇ ਢਾਂਚਾਗਤ ਵਿਕਾਸ ਦੀ ਇਸ ਵਿਵਸਥਾ ਨਾਲ ਨਿੱਜੀ ਖੇਤਰ ਮਾਲੀਆ ਜੁਟਾਉਣ ਸਬੰਧੀ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਨੂੰ ਉਤਸੁਕ ਹੋਣਗੇ ਜਿਸ ਨਾਲ ਟੂਰਿਸਟਾਂ ਨੂੰ ਟੂਰਿਜ਼ਮ ਦਾ ਬਿਹਤਰ ਅਨੁਭਵ ਮਿਲ ਸਕੇਗਾ ਅਤੇ ਇਸ ਨਾਲ ਟੂਰਿਸਟਾਂ ਦਾ ਸੰਖਿਆ, ਮਾਲੀਆ ਅਤੇ ਰੋਜ਼ਗਾਰ ਵਿੱਚ ਵੀ ਵਾਧਾ ਹੋਵੇਗਾ।

 

*****

ਵੀਆਰਆਰਕੇ/ਐੱਸਸੀ/ਐੱਸਐੱਚ


(रिलीज़ आईडी: 1597666) आगंतुक पटल : 93
इस विज्ञप्ति को इन भाषाओं में पढ़ें: English