ਮੰਤਰੀ ਮੰਡਲ
ਮੰਤਰੀ ਮੰਡਲ ਨੇ ਹਥਿਆਰ (ਸੋਧ) ਬਿਲ, 2019 ਵਿੱਚ ਸਰਕਾਰੀ ਸੋਧਾਂ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
24 DEC 2019 4:35PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 9 ਦਸੰਬਰ 2019 ਨੂੰ ਲੋਕ ਸਭਾ ਦੁਆਰਾ ਪਾਸ ਹਥਿਆਰ (ਸੋਧ) ਬਿਲ, 2019 ਵਿੱਚ ਸਰਕਾਰੀ ਸੋਧਾਂ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ
ਇਹ ਗ਼ੈਰ - ਕਾਨੂੰਨੀ ਹਥਿਆਰਾਂ ਤੇ ਅਸਲੇ ਦੇ ਵਪਾਰ ਅਤੇ ਇਸ ਦੇ ਨਿਰਮਾਣ ਤੋਂ ਸੰਭਾਵਿਤ ਅਪਰਾਧੀਆਂ ਨੂੰ ਰੋਕੇਗਾ ਅਤੇ ਇਸ ਨਾਲ ਲਾਇਸੈਂਸ ਦੇ ਪ੍ਰਾਵਧਾਨ ਸੁਚਾਰੂ ਹੋਣਗੇ, ਅੱਜ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕੀਤਾ ਜਾ ਸਕੇਗਾ ਅਤੇ ਗ਼ੈਰ - ਕਾਨੂੰਨੀ ਹਥਿਆਰਾਂ ਦੇ ਗ਼ੈਰ- ਕਾਨੂੰਨੀ ਵਪਾਰ ਦੀਆਂ ਘਟਨਾਵਾਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਿਆ ਜਾ ਸਕੇਗਾ । ਇਸ ਦੇ ਨਾਲ ਹੀ ਕਾਨੂੰਨ ਦਾ ਪਾਲਣ ਕਰਨ ਵਾਲੇ ਲਾਇਸੈਂਸ ਧਾਰਕਾਂ ਨੂੰ ਹਥਿਆਰਾਂ ਲਾਇਸੈਂਸ ਦੀ ਮਿਆਦ ਵਧਾਉਣ ਦੀ ਸੁਵਿਧਾ ਮਿਲੇਗੀ ।
ਹਥਿਆਰ ਕਾਨੂੰਨ ਵਿੱਚ ਪ੍ਰਵਾਨ ਕੀਤੀਆਂ ਗਈਆਂ ਸੋਧਾਂ ਇਲੈਕਟ੍ਰੌਨਿਕ ਲਾਇਸੈਂਸ ਉਪਲੱਬਧ ਕਰਵਾਉਣ, ਲਾਇਸੈਂਸ ਨੂੰ ਲੰਬੀ ਵੈਧਤਾ ਮਿਆਦ ਦੇਣ ਅਤੇ ਦੰਡ ਦੇ ਕਠਿਨ ਪ੍ਰਾਵਧਾਨਾਂ ਦਾ ਪ੍ਰਸਤਾਵ ਕਰਦੇ ਹੋਏ ਹਥਿਆਰਾਂ ਦੇ ਗ਼ੈਰ - ਕਾਨੂੰਨੀ ਕਬਜ਼ੇ ਨੂੰ ਰੋਕਣ ਲਈ ਕਠੋਰ ਸਜ਼ਾ ਪ੍ਰਵਾਧਾਨ ਬਣਾਉਣ ਦੀ ਦਿਸ਼ਾ ਵਿੱਚ ਅਗਲਾ ਕਦਮ ਹੈ
*****
ਵੀਆਰਆਰਕੇ/ਐੱਸਸੀ/ਐੱਸਐੱਚ
(रिलीज़ आईडी: 1597664)
आगंतुक पटल : 113
इस विज्ञप्ति को इन भाषाओं में पढ़ें:
English