ਮੰਤਰੀ ਮੰਡਲ
ਮੰਤਰੀ ਮੰਡਲ ਨੇ ਬੰਗਾਲ ਈਸਟਰਨ ਫਰੰਟੀਅਰ ਰੈਗੂਲੇਸ਼ਨਸ ਵਿੱਚ ਸੋਧ ਕਰਨ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ
Posted On:
24 DEC 2019 4:29PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਬੰਗਾਲ ਈਸਟਰਨ ਫਰੰਟੀਅਰ ਰੈਗੂਲੇਸ਼ਨਸ (ਬੀਈਐੱਫਆਰ), 1873 ਵਿੱਚ ਸੋਧ ਲਈ ਸੰਵਿਧਾਨ ਦੇ ਅਨੁਛੇਦ 372 ਦੀ ਧਾਰਾ (2) ਤਹਿਤ ਰਾਸ਼ਟਰਪਤੀ ਦੁਆਰਾ ਜਾਰੀ ਕਾਨੂੰਨ ਦੀ ਅਨੁਕੂਲਤਾ ( ਸੋਧ ) ਆਦੇਸ਼, 2019 ਨੂੰ ਆਪਣੀ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ ।
ਇਸ ਅਧਿਸੂਚਨਾ ਨਾਲ ਨਾਗਰਿਕਤਾ ਸੋਧ ਕਾਨੂੰਨ, 2019 ਦੇ ਪ੍ਰਾਵਧਾਨਾਂ ਤੋਂ ਮਣੀਪੁਰ ਦੇ ਮੂਲ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਬੀਈਐੱਫਆਰ ਦਾ ਮਣੀਪੁਰ ਰਾਜ ਤੱਕ ਵਿਸਤਾਰ ਹੋਵੇਗਾ ਅਤੇ ਇਸ ਰੈਗੂਲੇਸ਼ਨਸ ਵਿੱਚ ਜ਼ਰੂਰੀ ਬਦਲਾਅ ਕੀਤੇ ਜਾਣਗੇ ।
***********
ਵੀਆਰਆਰਕੇ/ਐੱਸਸੀ/ਐੱਸਐੱਚ
(Release ID: 1597654)
ਵਿਜ਼ੀਟਰ ਕਾਊਂਟਰ : 109