ਪ੍ਰਧਾਨ ਮੰਤਰੀ ਦਫਤਰ
ਨਾਗਰਿਕਤਾ ਸੋਧ ਐਕਟ 2019 ਬਾਰੇ ਪ੍ਰਧਾਨ ਮੰਤਰੀ ਦਾ ਮਹੱਤਵਪੂਰਨ ਸੰਦੇਸ਼
Posted On:
16 DEC 2019 2:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਥੀ ਭਾਰਤੀਆਂ (ਦੇਸ਼ਵਾਸੀਆਂ) ਨੂੰ ਭਰੋਸਾ ਦਿਵਾਇਆ ਹੈ ਕਿ ਨਾਗਰਿਕਤਾ ਸੋਧ ਐਕਟ ਨਾਲ ਦੇਸ਼ ਦਾ ਕੋਈ ਵੀ ਨਾਗਰਿਕ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਪ੍ਰਭਾਵਿਤ ਨਹੀਂ ਹੁੰਦਾ ਹੈ। ਇਸ ਬਾਰੇ ਕਈ ਟਵੀਟ ਕਰਦੇ ਹੋਏ ਉਨ੍ਹਾਂ ਕਿਹਾ “ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਹੋ ਰਹੇ ਹਿੰਸਕ ਪ੍ਰਦਰਸ਼ਨ ਮੰਦਭਾਗੇ ਅਤੇ ਅਤਿਅੰਤ ਦੁਖਦਾਈ ਹਨ।
ਬਹਿਸ, ਚਰਚਾ ਅਤੇ ਮਤਭੇਦ ਲੋਕਤੰਤਰ ਦਾ ਅਹਿਮ ਹਿੱਸਾ ਰਹੇ ਹਨ ਲੇਕਿਨ ਜਨਤਕ ਜਾਇਦਾਦ ਨੂੰ ਨੁਕਸਾਨ ਪੰਹੁਚਾਉਣਾ ਅਤੇ ਆਮ ਜਨ-ਜੀਵਨ ਵਿੱਚ ਵਿਘਨ ਪਾਉਣਾ ਸਾਡੇ ਲੋਕਾਚਾਰ ਦਾ ਕਦੇ ਵੀ ਹਿੱਸਾ ਨਹੀਂ ਰਿਹਾ । ਨਾਗਰਿਕਤਾ ਸੋਧ ਐਕਟ 2019 ਸੰਸਦ ਦੇ ਦੋਹਾਂ ਸਦਨਾਂ ਦੁਆਰਾ ਭਾਰੀ ਬਹੁਮਤ ਨਾਲ ਪਾਸ ਕੀਤਾ ਗਿਆ। ਇਹ ਵੱਡੀ ਸੰਖਿਆ ਵਿੱਚ ਰਾਜਨੀਤਕ ਦਲਾਂ ਅਤੇ ਸਾਂਸਦਾਂ ਦੇ ਸਮਰਥਨ ਨਾਲ ਪਾਸ ਹੋਇਆ। ਇਹ ਐਕਟ ਸਾਰਿਆਂ ਨੂੰ ਅਪਣਾਉਣ, ਸਦਭਾਵ, ਦਇਆ ਅਤੇ ਭਾਈਚਾਰੇ ਵਾਲੇ ਦੇਸ਼ ਦੇ ਸਦੀਆਂ ਪੁਰਾਣੇ ਸੱਭਿਆਚਾਰ ਦੀ ਜਾਣ-ਪਛਾਣ ਕਰਵਾਉਣ ਦੀ ਸਚਿੱਤਰ ਉਦਾਹਰਨ ਹੈ।
ਮੈਂ ਆਪਣੇ ਸਾਰੇ ਸਾਥੀ ਭਾਰਤੀਆਂ (ਦੇਸ਼ਵਾਸੀਆਂ) ਨੂੰ ਸਪਸ਼ਟ ਤੌਰ ’ਤੇ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਨਾਗਰਿਕਤਾ ਸੋਧ ਐਕਟ (ਸੀਏਏ) ਕਿਸੇ ਵੀ ਧਰਮ ਦੇ ਭਾਰਤੀ ਨਾਗਰਿਕ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਕਿਸੇ ਵੀ ਭਾਰਤੀ ਨੂੰ ਇਸ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਐਕਟ ਕੇਵਲ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਵਰ੍ਹਿਆਂ ਤੋਂ ਬਾਹਰ ਪ੍ਰਤਾੜਨਾ ਦਾ ਸਾਹਮਣਾ ਕੀਤਾ ਹੈ ਅਤੇ ਜਿਨ੍ਹਾਂ ਪਾਸ ਭਾਰਤ ਆਉਣ ਤੋਂ ਇਲਾਵਾ ਹੋਰ ਕੋਈ ਜਗ੍ਹਾ ਨਹੀਂ ਹੈ। ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ, ਭਾਰਤ ਦੇ ਵਿਕਾਸ ਅਤੇ ਹਰੇਕ ਦੇਸ਼ਵਾਸੀ, ਖਾਸ ਤੌਰ 'ਤੇ ਗ਼ਰੀਬਾਂ, ਦੱਬੇ-ਕੁਚਲੇ ਅਤੇ ਸੀਮਾਂਤ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਮਿਲ ਕੇ ਪ੍ਰਯਤਨ ਕਰੀਏ । ਅਸੀਂ ਸੁਆਰਥੀ ਤੱਤਾਂ ਨੂੰ, ਸਾਨੂੰ ਵੰਡਣ ਅਤੇ ਅਸ਼ਾਂਤੀ ਪੈਦਾ ਕਰਨ ਦੀ ਆਗਿਆ ਨਹੀਂ ਦੇ ਸਕਦੇ।
ਇਹ ਸਮਾਂ ਸ਼ਾਂਤੀ, ਏਕਤਾ ਅਤੇ ਭਾਈਚਾਰਾ ਬਣਾਈ ਰੱਖਣ ਦਾ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਅਫਵਾਹਾਂ ਅਤੇ ਝੂਠ ਫੈਲਾਉਣ ਵਾਲਿਆਂ ਤੋਂ ਬਚਣ।”
https://twitter.com/narendramodi/status/1206492636170702848
https://twitter.com/narendramodi/status/1206492721134727169
https://twitter.com/narendramodi/status/1206492850378002432
https://twitter.com/narendramodi/status/1206492980195971077
https://twitter.com/narendramodi/status/1206494771528617985
******
ਵੀਆਰਆਰਕੇ/ਏਕੇ/ਐੱਸਐੱਚ
(Release ID: 1596736)
Visitor Counter : 121