ਗ੍ਰਹਿ ਮੰਤਰਾਲਾ

ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਖੁਲਾਸਾ : ਭਾਰਤ ਵਿੱਚ ਐੱਨਸੀਬੀ ਨੇ 100 ਕਰੋੜ ਰੁਪਏ ਕੀਮਤ ਦੀ 20 ਕਿਲੋਗ੍ਰਾਮ ਕੋਕੀਨ ਦੀ ਸਭ ਤੋਂ ਵੱਡੀ ਜ਼ਬਤੀ ਕੀਤੀ ।

ਆਸਟ੍ਰੇਲੀਆ ਵਿੱਚ 55 ਕਿਲੋਗ੍ਰਾਮ ਕੋਕੀਨ ਅਤੇ 200 ਕਿਲੋਗ੍ਰਾਮ ਮੇਥਮਫੇਟਾਮਾਈਨ ਦੇ ਸ੍ਰੋਤਾਂ ਦੀ ਜਾਣਕਾਰੀ ਹਾਸਲ ਕਰਦਿਆਂ ਇਨਾਂ ਨੂੰ ਜ਼ਬਤ ਕੀਤਾ, ਅੰਤਰਰਾਸ਼ਟਰੀ ਬਜ਼ਾਰ ਵਿੱਚ ਇਨਾਂ ਡਰੱਗਸ ਦੀ ਕੀਮਤ 1300 ਕਰੋੜ ਰੁਪਏ ਹੈ ।

Posted On: 14 DEC 2019 3:34PM by PIB Chandigarh

 

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦਿੱਲੀ ਖੇਤਰੀ ਯੂਨਿਟ ਅਤੇ ਅਪਰੇਸ਼ਨਜ਼ ਨੇ ਇੱਕ  ਅੰਤਰਰਾਸ਼ਟਰੀ ਤੇ ਅਖਿਲ ਭਾਰਤੀ ਪੱਧਰ ਦੇ ਡਰੱਗ ਰੈਕੇਟ ਦਾ ਖੁਲਾਸਾ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਵਿੱਚ ਕੋਕੀਨ ਨੂੰ ਜ਼ਬਤ ਕੀਤਾ ਹੈ
ਭਾਰਤ ਵਿੱਚ ਐੱਨਸੀਬੀ ਵੱਲੋਂ ਜ਼ਬਤ 20 ਕਿਲੋਗ੍ਰਾਮ ਕੋਕੀਨ ਦੀ ਅੰਤਰਰਾਸ਼ਟਰੀ ਕੀਮਤ 100 ਕਰੋੜ ਰੁਪਏ ਦੇ ਲਗਭਗ ਹੈ, ਜਦ ਕਿ ਆਸਟ੍ਰੇਲੀਆ ਵਿੱਚ ਜ਼ਬਤ 55 ਕਿਲੋਗ੍ਰਾਮ ਕੋਕੀਨ ਅਤੇ 200 ਕਿਲੋਗ੍ਰਾਮ ਮੇਥਮਫੇਟਾਮਾਈਨ ਦੀ ਕੁੱਲ ਅੰਤਰਰਾਸ਼ਟਰੀ ਕੀਮਤ ਤਕਰੀਬਨ 1300 ਕਰੋੜ ਰੁਪਏ ਹੈ
ਅਖ਼ਿਲ ਭਾਰਤੀ ਪੱਧਰ ਤੇ ਇਸ ਰੈਕੇਟ ਵਿੱਚ ਸ਼ਾਮਲ 5 ਭਾਰਤੀਆਂ, ਇੱਕ ਅਮਰੀਕੀ, 2 ਨਾਈਜ਼ੀਰੀਅਨ ਅਤੇ ਇੱਕ ਇੰਡੋਨੇਸ਼ੀਅਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਭਾਰਤ ਵਿੱਚ ਇਨ੍ਹਾਂ ਸਾਈਕੋਟ੍ਰੋਪਿਕ ਡਰੱਗਜ਼ ਦੀ ਖ਼ੇਪ ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਤੋਂ ਮੰਗਵਾਈ ਗਈ ਸੀ ਕੋਕੀਨ ਅਤੇ ਮੇਥਮਫੇਟਾਮਾਈਨ ਨੂੰ ਭਾਰਤ ਤੋਂ ਆਸਟ੍ਰੇਲੀਆ ਭੇਜਿਆ ਗਿਆ ਸੀ

ਐੱਨਸੀਬੀ ਦੀ ਇਸ ਬਰਾਮਦਗੀ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਖੇਤਰ ਵਿੱਚ ਸਰਗਰਮ ਅਨਸਰਾਂ ਤੇ ਦਬਾਅ ਪਿਆ ਹੈ ਅਤੇ ਇਸ ਕਾਰਵਾਈ ਮਗਰੋਂ ਇਸ ਨਾਲ ਜੁੜੇ ਵੱਖ-ਵੱਖ ਸੰਪਰਕਾਂ ਨੂੰ ਸਮਝਣ ਤੇ ਉਨਾਂ ਦੀ ਡੂੰਘੀ ਜਾਂਚ ਦੀ ਜ਼ਰੂਰਤ ਹੈ ਅਪਰਾਧਾਂ ਦੀ ਗੰਭੀਰਤਾ ਨੂੰ ਦੇਖਦਿਆਂ ਐੱਨਸੀਬੀ ਨੇ ਇਸ ਨੈੱਟਵਰਕ ਨਾਲ ਜੁੜੇ ਲੋਕਾਂ ਦੀ ਜਾਂਚ ਅਤੇ ਪ੍ਰਭਾਵਸ਼ਾਲੀ ਪੈਰਵੀ ਲਈ ਇੱਕ  ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਦਾ ਗਠਨ ਕੀਤਾ ਹੈ

 

******

 

ਐੱਸਐੱਨਸੀ/ਵੀਐੱਮ



(Release ID: 1596638) Visitor Counter : 84


Read this release in: English