ਮੰਤਰੀ ਮੰਡਲ

ਮੰਤਰੀ ਮੰਡਲ ਨੇ ਦਿਵਾਲਾ ਅਤੇ ਦਿਵਾਲੀਆਪਣ ਸੰਹਿਤਾ (ਸੈਕੰਡ ਸੋਧ) ਬਿਲ 2019 ਨੂੰ ਪ੍ਰਵਾਨਗੀ ਦਿੱਤੀ

Posted On: 11 DEC 2019 6:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਦਿਵਾਲਾ ਅਤੇ ਦਿਵਾਲੀਆਪਣ ਸੰਹਿਤਾ (ਸੈਕੰਡ ਸੋਧ) ਬਿਲ 2019 ਰਾਹੀਂ ਦਿਵਾਲਾ ਅਤੇ ਦਿਵਾਲੀਆਪਣ ਸੰਹਿਤਾ, 2016 (ਸੰਹਿਤਾ) ਵਿੱਚ ਕਈ ਸੋਧਾਂ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੋਧ ਦਾ ਟੀਚਾ ਸੰਹਿਤਾ ਦੇ ਉਦੇਸ਼ਾਂ ਦੀ ਪੂਰਤੀ ਕਰਨਾ ਅਤੇ ਕਾਰੋਬਾਰ ਵਿੱਚ ਹੋਰ ਅਧਿਕ ਅਸਾਨੀ ਸੁਨਿਸ਼ਚਿਤ ਕਰਨ ਲਈ ਦਿਵਾਲਾ ਸਮਾਧਾਨ ਪ੍ਰਕਿਰਿਆ ਵਿੱਚ ਆ ਰਹੀਆਂ ਵਿਸ਼ੇਸ਼ ਕਠਿਨਾਈਆਂ ਨੂੰ ਦੂਰ ਕਰਨਾ ਹੈ।

ਪ੍ਰਸਤਾਵ ਦਾ ਵਿਵਰਣ :

ਸੋਧ ਬਿਲ ਦਾ ਉਦੇਸ਼ ਧਾਰਾ 5 (12), 5 (15), 7, 11, 14, 16 (1), 21 (2), 23 (1), 29 , 227, 239, 240 ਵਿੱਚ ਸੋਧ ਕਰਨ ਦੇ ਨਾਲ-ਨਾਲ ਦਿਵਾਲਾ ਅਤੇ ਦਿਵਾਲੀਆਪਣ ਸੰਹਿਤਾ , 2016 (ਸੰਹਿਤਾ) ਵਿੱਚ ਇੱਕ ਨਵੀਂ ਧਾਰਾ 32ਏ ਨੂੰ ਸ਼ਾਮਲ ਕਰਨਾ ਹੈ।

ਪ੍ਰਭਾਵ

1       ਸੰਹਿਤਾ ਵਿੱਚ ਸੋਧ ਨਾਲ ਰੁਕਾਵਟਾਂ ਦੂਰ ਹੋਣਗੀਆਂ, ਸੀਆਈਆਰਪੀ ਵਿਵਸਥਿਤ ਹੋਵੇਗੀ ਅਤੇ ਅੰਤਿਮ ਵਿਕਲਪ ਵਾਲੇ ਵਿੱਤਪੋਸ਼ਣ ਦੀ ਸੁਰੱਖਿਆ ਨਾਲ ਵਿੱਤ ਸੰਕਟ ਦਾ ਸਾਹਮਣਾ ਕਰ ਰਹੇ ਸੈਕਟਰਾਂ ਵਿੱਚ ਨਿਵੇਸ਼ ਨੂੰ ਹੁਲਾਰਾ ਮਿਲੇਗਾ। 

2      ਕਾਰਪੋਰੇਟ ਦਿਵਾਲਾ ਸਮਾਧਾਨ ਪ੍ਰਕਿਰਿਆ (ਸੀਆਈਆਰਪੀ) ਸ਼ੁਰੂ ਕਰਨ ਵਿੱਚ ਹੋਣ ਵਾਲੀਆਂ ਗੜਬੜੀਆਂ ਦੀ ਰੋਕਥਾਮ ਲਈ ਵਿਆਪਕ ਵਿੱਤੀ ਕਰਜ਼ ਦੇਣ ਵਾਲਿਆਂ ਲਈ ਅਤਿਰਿਕਤ ਆਰੰਭਿਕ ਸੀਮਾ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਦੀ ਪ੍ਰਤੀਨਿਧਤਾ ਇੱਕ ਅਧਿਕਾਰਿਤ ਪ੍ਰਤੀਨਿਧੀ ਕਰੇਗਾ।

3      ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਾਰਪੋਰੇਟ ਕਰਜ਼ਦਾਰ ਦੇ ਕਾਰੋਬਾਰ ਦਾ ਅਧਾਰ ਕਮਜ਼ੋਰ ਨਾ ਪਵੇ ਅਤੇ ਉਸ ਦਾ ਕਾਰੋਬਾਰ ਲਗਾਤਾਰ ਜਾਰੀ ਰਹੇ। ਇਸ ਦੇ ਲਈ ਇਹ ਸਪਸ਼ਟ ਕੀਤਾ ਜਾਵੇਗਾ ਕਿ ਕਰਜ਼ ਸਥਗਨ ਅਵਧੀ ਦੇ ਦੌਰਾਨ ਲਾਈਸੈਂਸ, ਪਰਮਿਟ, ਰਿਆਇਤਾਂ, ਪ੍ਰਵਾਨਗੀ ਆਦਿ ਨੂੰ ਸਮਾਪਤ ਜਾਂ ਨਿਲੰਬਿਤ ਜਾਂ ਨਵੀਆਇਆ ਨਹੀਂ ਜਾ ਸਕਦਾ ਹੈ।

4      ਆਈਬੀਸੀ ਤਹਿਤ ਕਾਰਪੋਰੇਟ ਕਰਜ਼ਦਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀਇਸ ਦੇ ਤਹਿਤ ਪਿਛਲੇ ਪ੍ਰਬੰਧਨ/ਪ੍ਰਮੋਟਰਾਂ ਦੁਆਰਾ ਕੀਤੇ ਗਏ ਅਪਰਾਧਾਂ ਲਈ, ਸਫਲ ਦਿਵਾਲਾ ਸਮਾਧਾਨ ਬਿਨੈਕਾਰ ’ਤੇ ਕੋਈ ਅਪਰਾਧਿਕ ਕਾਰਵਾਈ ਨਹੀਂ ਕੀਤੀ ਜਾਵੇਗੀ। 

 

 

*****

ਐੱਸਸੀ/ਪੀਕੇ/ਐੱਸਐੱਚ
 



(Release ID: 1596582) Visitor Counter : 94


Read this release in: English