ਮੰਤਰੀ ਮੰਡਲ

ਮੰਤਰੀ ਮੰਡਲ ਨੇ ਬਿਜਲੀ ਸਪਲਾਈ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਜਪਾਨ ਕੋਲਾ ਊਰਜਾ ਕੇਂਦਰ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 11 DEC 2019 6:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਟਿਕਾਊ, ਸਥਿਰ ਅਤੇ ਘੱਟ ਕਾਰਬਨ ਦੇ ਉਤਸਰਜਨ ਵਾਲੀ ਬਿਜਲੀ ਸਪਲਾਈ ਲਈ ਵਾਤਾਵਰਨ ਵਿੱਚ ਸੁਧਾਰ ਵਾਸਤੇ ਭਾਰਤ-ਜਪਾਨ ਸਹਿਯੋਗ ਬਾਰੇ ਭਾਰਤ ਦੀ ਕੇਂਦਰੀ ਬਿਜਲੀ ਅਥਾਰਟੀ ਅਤੇ ਜਪਾਨ ਕੋਲਾ ਊਰਜਾ ਕੇਂਦਰ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ

 

ਇਹ ਸਹਿਮਤੀ ਪੱਤਰ ਟਿਕਾਊ, ਸਥਿਰ ਅਤੇ ਘੱਟ ਕਾਰਬਨ ਵਾਲੀ ਥਰਮਲ ਪਾਵਰ ਦੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਦੇ ਮਾਰਗ ਵਿੱਚ ਮੌਜੂਦ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ ਢੁਕਵੀ  ਰੂਪ ਰੇਖਾ ਉਪਲਬਧ ਕਰਾਏਗਾਇਹ ਵੱਖ-ਵੱਖ ਅਧਿਐਨਾਂ, ਸਿਖਲਾਈ  ਪ੍ਰੋਰਗਰਾਮਾਂ ਅਤੇ ਗਿਆਨ ਸਾਂਝਾ ਕਰਨ ਨਾਲ ਜੁੜੇ ਵੱਖ-ਵੱਖ ਗਤੀਵਿਧੀਆਂ ਜਰਿਏ ਸੰਭਵ ਹੋਵੇਗਾਇਸ ਦੇ ਨਤੀਜੇ, ਭਾਰਤ ਵਿੱਚ ਸਮੁੱਚੇ ਬਿਜਲੀ ਵਿਕਾਸ ਦੇ ਨਾਲ-ਨਾਲ ਭਾਰਤ ਸਰਕਾਰ ਦੁਆਰਾ ਸਬੰਧਿਤ ਨੀਤੀ  ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੀ ਦ੍ਰਿਸ਼ਟੀ ਤੋਂ ਵੀ ਅਨੁਕੂਲ ਹੋਣਗੇ

 

*****


ਐੱਸਸੀ/ਪੀਕੇ/ਐੱਸਐੱਚ
 



(Release ID: 1596340) Visitor Counter : 96


Read this release in: English