ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਈਸਰ, ਪੁਣੇ ਵਿੱਚ ਵਿਗਿਆਨੀਆਂ ਦੇ ਨਾਲ ਗੱਲਬਾਤ ਕੀਤੀ
Posted On:
07 DEC 2019 9:41PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਪੁਣੇ ਵਿੱਚ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ (ਆਈਸਰ-IISER) ਦੇ ਵਿਗਿਆਨੀਆਂ ਨਾਲ ਗੱਲਬਾਤ ਕੀਤੀ ।
ਆਈਸਰ ਦੇ ਵਿਗਿਆਨੀਆਂ ਨੇ ਸਵੱਛ ਊਰਜਾ ਐਪਲੀਕੇਸ਼ਨ ਲਈ ਐਗਰੀਕਲਚਰਲ ਬਾਇਓਟੈਕਨੋਲੋਜੀ ਤੋਂ ਲੈ ਕੇ ਨੈਚਰਲ ਰਿਸੋਰਸ ਤੱਕ ਨਵੀਆਂ ਸਮੱਗਰੀਆਂ ਅਤੇ ਉਪਕਰਨਾਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ’ਤੇ ਪ੍ਰਧਾਨ ਮੰਤਰੀ ਸਾਹਮਣੇ ਪੇਸ਼ਕਾਰੀਆਂ ਦਿੱਤੀਆਂ। ਪੇਸ਼ਕਾਰੀਆਂ ਦੌਰਾਨ ਆਣਵਿਕ ਜੀਵ ਵਿਗਿਆਨ, ਰੋਗਾਣੂਰੋਧੀ ਪ੍ਰਤੀਰੋਧ, ਜਲਵਾਯੂ ਅਧਿਐਨ ਅਤੇ ਗਣਿਤੀ ਵਿੱਤ ਖੋਜ ਦੇ ਖੇਤਰ ਵਿੱਚ ਅਤਿਆਧੁਨਿਕ ਤਕਨੀਕਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਇਨ੍ਹਾਂ ਜਾਣਕਾਰੀ ਭਰਪੂਰ ਪੇਸ਼ਕਾਰੀਆਂ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਗਿਆਨੀਆਂ ਨੂੰ ਅਜਿਹੀਆਂ ਸਸਤੀਆਂ ਤਕਨੀਕਾਂ ਵਿਕਸਿਤ ਕਰਨ ਦੀ ਤਾਕੀਦ ਕੀਤੀ ਜੋ ਭਾਰਤ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਦੇਸ਼ ਦੀ ਵਿਕਾਸ ਗਤੀ ਨੂੰ ਤੇਜ਼ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ।
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਆਈਸਰ, ਪੁਣੇ ਪਰਿਸਰ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਅਤੇ ਖੋਜਰਥੀਆਂ ਦੇ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਆਈਸਰ ਵਿੱਚ ਸੀ-ਡੈਕ ਵੱਲੋਂ ਸਥਾਪਿਤ ਅਤਿਆਧੁਨਿਕ ਸੁਪਰ ਕੰਪਿਊਟਰ ਪਰਮ ਬ੍ਰਹਮ (PARAM BRAHMA) ਦਾ ਵੀ ਦੌਰਾ ਕੀਤਾ, ਜਿਸ ਵਿੱਚ 797 ਟੇਰਾਫਲੌਪਸ ਦੀ ਸਿਖਰਲੀ ਕੰਪਿਊਟਿੰਗ ਪਾਵਰ ਹੈ।
ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ (ਆਈਸਰ) ਭਾਰਤ ਵਿੱਚ ਪ੍ਰਮੁੱਖ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨਾਂ ਦਾ ਇੱਕ ਸਮੂਹ ਹੈ।
ਪ੍ਰਧਾਨ ਮੰਤਰੀ ਪੁਣੇ ਵਿੱਚ ਡੀਜੀਪੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਦੋ ਦਿਨਾਂ ਦੌਰੇ ’ਤੇ ਹਨ।
*****
ਵੀਆਰਆਰਕੇ/ਐੱਸਐੱਚ
(Release ID: 1595673)
Visitor Counter : 97