ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤੀ ਸਿਨੇਮਾ ਦੇ ਰਾਸ਼ਟਰੀ ਮਿਊਜ਼ੀਅਮ ਦੇ ਟਿਕਟ ਹੁਣ ਬੁੱਕਮਾਈਸ਼ੋ 'ਤੇ ਉਪਲਬੱਧ ਹਨ
Posted On:
04 DEC 2019 4:16PM by PIB Chandigarh
ਭਾਰਤੀ ਸਿਨੇਮਾ ਦੇ ਰਾਸ਼ਟਰੀ ਮਿਊਜ਼ੀਅਮ (ਐੱਨਐੱਮਆਈਸੀ) ਦੀਆਂ ਔਨਲਾਈਨ ਟਿਕਟਾਂ ਲਈ ਫਿਲਮ ਡਿਵੀਜ਼ਨ ਅਤੇ ਬੁੱਕਮਾਈਸ਼ੋ (ਬੀਐੱਮਐੱਸ) ਦਰਮਿਆਨ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਗਏ ਹਨ। ਇਸ ਸਹਿਮਤੀ ਪੱਤਰ 'ਤੇ ਫਿਲਮ ਡਿਵੀਜ਼ਨ ਦੀ ਡਾਇਰੈਕਟਰ ਜਨਰਲ, ਸੁਸ਼੍ਰੀ ਸਮਿਤਾ ਵਤਸ ਸ਼ਰਮਾ ਅਤੇ ਬੁੱਕਮਾਈਸ਼ੋ ਦੇ ਚੀਫ਼ ਅਫ਼ਸਰ (ਲਾਈਵ ਐਂਟਰਟੇਨਮੈਂਟ) ਸ਼੍ਰੀ ਅਲਬਰਟ ਅਲਮੀਡੀਆ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਦੀ ਮੌਜੂਦਗੀ ਵਿੱਚ ਅੱਜ ਨਵੀਂ ਦਿੱਲੀ ਵਿੱਚ ਹਸਤਾਖਰ ਕੀਤੇ। ਇਸ ਦੇ ਨਾਲ ਹੀ ਐੱਨਐੱਮਆਈਸੀ ਜਾਣ ਲਈ ਟਿਕਟਾਂ ਦੀ ਬੁਕਿੰਗ ਹੁਣ ਮਹਿਜ ਇੱਕ ਕਲਿੱਕ ਨਾਲ ਹੀ ਹੋ ਸਕਦੀ ਹੈ। ਇਸ ਨਾਲ ਦੇਸ਼-ਵਿਦੇਸ਼ ਦੇ ਸਿਨੇਮਾ ਪ੍ਰੇਮੀਆਂ ਨੂੰ ਕਾਫੀ ਲਾਭ ਹੋਵੇਗਾ।

ਸਹਿਮਤੀ ਪੱਤਰ ਉੱਤੇ ਹਸਤਖਰ ਕੀਤੇ ਜਾਣ 'ਤੇ ਬੋਲਦਿਆਂ ਵਧੀਕ ਸਕੱਤਰ ਨੇ ਕਿਹਾ ਕਿ ਐੱਮਓਯੂ ਦਰਅਸਲ ਇਸ ਮਿਊਜ਼ੀਅਮ ਦੇ ਆਊਟਰੀਚ ਉਪਰਾਲਿਆਂ ਦਾ ਇੱਕ ਹਿੱਸਾ ਹੈ, ਜਿਸ ਦਾ ਉਦੇਸ਼ ਐੱਨਐੱਮਆਈਸੀ ਵਿੱਚ ਆਉਣ ਵਾਲੇ ਦਰਸ਼ਕਾਂ ਦੀ ਸੰਖਿਆ ਵਧਾਉਣਾ ਹੈ।

PIB India
✔@PIB_India
National Museum of Indian Cinema tickets now available on #BookMyShow
MoU signed today between @Films_Division and @bookmyshow , will help in increasing footfalls to the #NMIC : Shri Atul Tiwari, AS @MIB_India
41
3:43 PM - Dec 4, 2019
Twitter Ads info and privacy
See PIB India's other Tweets
ਭਾਰਤ ਵਿੱਚ ਸਿਨੇਮਾ ਨੂੰ ਸਮਰਪਿਤ ਇੱਕ ਮਾਤਰ ਮਿਊਜ਼ੀਅਮ ਐੱਨਐੱਮਆਈਸੀ ਰਾਸ਼ਟਰੀ ਮਹੱਤਵ ਦਾ ਇੱਕ ਸੰਸਥਾਨ ਹੈ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਸਥਿਤ ਫਿਲਮ ਡਿਵੀਜ਼ਨ ਦੇ ਪਰਿਸਰ ਵਿੱਚ ਇਸੇ ਵਰ੍ਹੇ ਜਨਵਰੀ ਵਿੱਚ ਕੀਤਾ ਸੀ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਈਡਬਲਿਊ ਐਂਡ ਬੀ-I) ਸੁਸ਼੍ਰੀ ਟੀਸੀਏ ਕਲਿਆਣੀ, ਦੂਰਦਰਸ਼ਨ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਓਐੱਸਡੀ, ਸ਼੍ਰੀ ਚੈਤੰਨਿਆਂ ਪ੍ਰਸਾਦ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਚੀਫ ਕੰਟਰੋਲਰ ਆਵ੍ ਅਕਾਊਂਟਸ, ਸ਼੍ਰੀ ਬਿਨੋਦ ਕੁਮਾਰ ਅਤੇ ਬੁੱਕਮਾਈਸ਼ੋ ਦੇ ਜਨਰਲ ਮੈਨੇਜਰ (ਲਾਈਵ ਐਂਟਰਟੇਨਮੈਂਟ) ਸ਼੍ਰੀ ਚੰਦ੍ਰੇਸ਼ ਮਾਧਵਾਨੀ ਵੀ ਇਸ ਮੌਕੇ 'ਤੇ ਹਾਜ਼ਰ ਸਨ।
***
ਜੀਕੇ
(Release ID: 1595671)
ਵਿਜ਼ੀਟਰ ਕਾਊਂਟਰ : 130