ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਸੰਤੋਸ਼ ਗੰਗਵਾਰ ਨੇ ਪੈਨਸ਼ਨ ਸਪਤਾਹ ਦਾ ਉਦਘਾਟਨ ਕੀਤਾ

Posted On: 30 NOV 2019 1:44PM by PIB Chandigarh

ਪ੍ਰਧਾਨ ਮੰਤਰੀ ਸ਼੍ਰਮ ਯੋਗੀ  ਮਾਨਧਨ (ਪੀਐੱਮਐੱਸਵਾਈਐੱਮ) ਅਤੇ ਵਪਾਰੀਆਂ ਤੇ ਸਵੈ-ਰੋਜ਼ਗਾਰ ਕਰਨ ਵਾਲੇ ਵਿਅਕਤੀਆਂ ਲਈ ਰਾਸ਼ਟਰੀ ਪੈਨਸ਼ਨ ਯੋਜਨਾ (ਐੱਨਪੀਐੱਸ-ਟਰੇਡਰਸ) ਤਹਿਤ ਦਾਖਲਾ ਮੁਹਿੰਮ ਲਈ ਕਿਰਤ ਮੰਤਰਾਲੇ ਨੇ 30 ਨਵੰਬਰ, 2019 ਤੋਂ 06 ਦਸੰਬਰ 2019 ਦੌਰਾਨ ਪੈਨਸ਼ਨ ਸਪਤਾਹ ਮਨਾਉਣ ਦਾ ਫ਼ੈਸਲਾ ਕੀਤਾ ਹੈ। ਅੱਜ, ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਮਾਰਚ 2020 ਤੱਕ ਪੀਐੱਮਐੱਸਵਾਈਐੱਮ ਵਿੱਚ ਇੱਕ ਕਰੋੜ ਅਤੇ ਐੱਨਪੀਐੱਸ-ਟਰੇਡਰਸ ਵਿੱਚ 50 ਲੱਖ ਲਾਭਾਰਥੀਆਂ ਨੂੰ ਜੋੜਨ ਲਈ ਇੱਕ ਕੇਂਦਰੀ ਸਮਾਰੋਹ ਦਾ ਉਦਘਾਟਨ ਕੀਤਾ। ਇਸ ਦਾ ਦੇਸ਼ ਭਰ ਵਿੱਚ ਫੈਲੇ 3.5 ਲੱਖ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) 'ਤੇ ਸਿੱਧਾ ਵੈੱਬਪ੍ਰਸਾਰਣ ਕੀਤਾ ਗਿਆ।

ਸ਼੍ਰੀ ਗੰਗਵਾਰ ਨੇ ਕਿਹਾ ਕਿ ਦੋਵੇਂ ਹੀ ਪੈਨਸ਼ਨ ਯੋਜਨਾਵਾਂ ਅਸਾਨ ਅਤੇ ਪਰੇਸ਼ਾਨੀ ਰਹਿਤ ਹਨ। ਇਨ੍ਹਾਂ ਵਿੱਚ ਐਨਰੋਲਮੈਂਟ ਕਰਵਾਉਣ ਵਾਲਿਆਂ ਲਈ ਆਧਾਰ ਅਤੇ ਸੇਵਿੰਗ ਬੈਂਕ/ਜਨਧਨ ਖਾਤੇ ਦੀ ਜ਼ਰੂਰਤ ਹੈ। ਇਨ੍ਹਾਂ ਯੋਜਨਾਵਾਂ ਨਾਲ ਜੁੜਨ ਲਈ ਸਿਰਫ਼ 2 ਤੋਂ 3 ਮਿੰਟ ਦਾ ਸਮਾਂ ਲੱਗੇਗਾ। ਇਸ ਵਿੱਚ ਮਾਸਿਕ ਘੱਟੋ-ਘੱਟ ਯੋਗਦਾਨ ਨੂੰ 55 ਰੁਪਏ ਤੋਂ 200 ਰੁਪਏ ਪ੍ਰਤੀ ਮਹੀਨਾ ਦੇ ਦਰਮਿਆਨ ਰੱਖਿਆ ਗਿਆ ਹੈ। ਇਹ ਇਸ ਯੋਜਨਾ ਵਿੱਚ ਸ਼ਾਮਲ ਹੋਣ ਵਾਲੇ ਸਬਸਕ੍ਰਾਈਬਰਸ ਯਾਨੀ ਗਾਹਕਾਂ ਦੀ ਉਮਰ 'ਤੇ ਨਿਰਭਰ ਕਰਦਾ ਹੈ। ਜੇਕਰ ਯੋਜਨਾ ਵਿੱਚ ਸ਼ਾਮਲ ਹੁੰਦੇ ਸਮੇਂ ਕਿਸੇ ਵਿਅਕਤੀ ਦੀ ਉਮਰ 30 ਸਾਲ ਹੈ ਤਾਂ ਉਸ ਦਾ ਇਸ ਯੋਜਨਾ ਵਿੱਚ ਮਾਸਿਕ ਯੋਗਦਾਨ 100 ਰੁਪਏ ਹੋਵੇਗਾ। ਇਸ ਤਰ੍ਹਾਂ ਉਸ ਦਾ ਇੱਕ ਸਾਲ ਵਿੱਚ ਯੋਗਦਾਨ 1200 ਰੁਪਏ ਅਤੇ ਸਾਰੀ ਅਵਧੀ ਵਿੱਚ ਉਸ ਦਾ ਯੋਗਦਾਨ 36,000 ਰੁਪਏ ਹੋਵੇਗਾ। ਲੇਕਿਨ 60 ਸਾਲ ਦੀ ਉਮਰ ਦੇ ਬਾਅਦ ਉਸ ਨੂੰ 36,000 ਰੁਪਏ ਪ੍ਰਤੀ ਸਾਲ ਪੈਨਸ਼ਨ ਮਿਲੇਗੀ। ਯੋਜਨਾ ਦੇ ਲਾਈਫ ਟੇਬਲ ਵਿੱਚ ਸਪਸ਼ਟ ਰੂਪ ਨਾਲ ਦਰਸਾਇਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ 60 ਸਾਲ ਦੀ ਉਮਰ ਤੱਕ ਪਹੁੰਚਦਾ ਹੈ ਤਾਂ ਉਸ ਦੇ 80 ਸਾਲ ਦੀ ਉਮਰ ਤੱਕ ਜਿਊਂਦਾ ਰਹਿਣ ਦੀ ਸੰਭਾਵਨਾ ਹੁੰਦੀ ਹੈ। ਇਸ ਤਰ੍ਹਾਂ ਉਸ ਨੂੰ 36,000 ਰੁਪਏ ਪ੍ਰਤੀ ਸਾਲ ਦੀ ਪੈਨਸ਼ਨ ਮਿਲੇਗੀ। ਉਸ ਦੀ ਮੌਤ ਦੇ ਬਾਅਦ ਪਤਨੀ ਨੂੰ 50% ਪੈਨਸ਼ਨ ਭਾਵ 1500 ਰੁਪਏ ਪ੍ਰਤੀ ਮਹੀਨਾ ਬਤੌਰ ਪੈਨਸ਼ਨ ਮਿਲੇਗੀ। ਜੇਕਰ ਪਤੀ ਅਤੇ ਪਤਨੀ ਦੋਵੇਂ ਹੀ ਯੋਜਨਾ ਦੇ ਪਾਤਰ ਹਨ ਤਾਂ ਉਹ ਵੱਖ-ਵੱਖ ਯੋਜਨਾ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ 60 ਸਾਲ ਦੀ ਉਮਰ ਦੇ ਬਾਅਦ ਦੋਹਾਂ ਨੂੰ 6,000 ਰੁਪਏ ਪੈਨਸ਼ਨ ਦੇ ਤੌਰ 'ਤੇ ਮਿਲਣਗੇ, ਜੋ ਬੁਢਾਪੇ ਵਿੱਚ ਦੋਹਾਂ ਦੀਆਂ ਰੋਜ਼ ਮੱਰਾ ਜਰੂਰਤਾਂ ਨੂੰ ਪੂਰਾ ਕਰਨ ਲਈ ਕਾਫੀ ਰਾਸ਼ੀ ਹੋਵੇਗੀ। ਜੇਕਰ ਉਨ੍ਹਾਂ ਵਿਚੋਂ ਕਿਸੇ ਇੱਕ ਦੀ ਮੌਤ ਪੈਨਸ਼ਨ ਅਵਧੀ ਦੇ ਦੌਰਾਨ ਹੋ ਜਾਂਦੀ ਹੈ ਤਾਂ ਦੂਜੇ ਨੂੰ ਪ੍ਰਤੀ ਮਹੀਨਾ ਪੈਨਸ਼ਨ ਦੇ ਤੌਰ 'ਤੇ 4500 ਰੁਪਏ (3000 ਰੁਪਏ ਆਪਣੇ ਅਤੇ 1500 ਰੁਪਏ ਪਤੀ ਜਾਂ ਪਤਨੀ ਦੇ)  ਮਿਲਣਗੇ।

ਕਿਰਤ ਮੰਤਰੀ ਨੇ ਉਮੀਦ ਜਤਾਈ ਕਿ ਇਸ ਪੈਨਸ਼ਨ ਸਪਤਾਹ ਦੇ ਦੌਰਾਨ ਅਸੀਂ 10 ਕਰੋੜ ਆਯੁਸ਼ਮਾਨ ਲਾਭਾਰਥੀਆਂ, 11 ਕਰੋੜ ਮਨਰੇਗਾ ਕਾਮਿਆਂ, 4-5 ਕਰੋੜ ਵੀਓਸੀ ਕਿਰਤੀਆਂ, 2.5 ਕਰੋੜ ਸਵੈ ਸਹਾਇਤਾ ਸਮੂਹਾਂ, 40 ਲੱਖ ਆਂਗਨਵਾੜੀ ਵਰਕਰਾਂ ਅਤੇ 10 ਲੱਖ ਆਸ਼ਾ ਵਰਕਰਾਂ ਦਰਮਿਆਨ ਇਨ੍ਹਾਂ ਪੈਨਸ਼ਨ ਯੋਜਨਾਵਾਂ ਦੇ ਲਾਭ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਵਾਂਗੇ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਕਿਰਤ ਸਕੱਤਰ ਸ਼੍ਰੀ ਹੀਰਾਲਾਲ ਸਮਾਰੀਆ ਨੇ ਕਿਹਾ ਕਿ ਪੈਨਸ਼ਨ ਸਪਤਾਹ ਦੌਰਾਨ 100 ਤੋਂ ਜ਼ਿਆਦਾ ਲੋਕਾਂ ਨੂੰ ਜੋੜਨ ਵਾਲੇ ਸੀਐੱਸਸੀ ਨੂੰ ਅਤਿਰਿਕਤ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਇਸ ਪ੍ਰੋਤਸਾਹਨ ਰਾਸ਼ੀ ਵਿੱਚ ਸੀਐੱਸਸੀ-ਐੱਸਪੀਵੀ ਦੀ ਕੋਈ ਹਿੱਸੇਦਾਰੀ ਨਹੀਂ ਹੋਵੇਗੀ ਅਤੇ ਪੂਰੀ ਰਾਸ਼ੀ ਸਬੰਧਿਤ ਵੀਐੱਲਈ/ਸੀਐੱਸਸੀ ਨੂੰ ਟਰਾਂਸਫਰ ਕੀਤੀ ਜਾਵੇਗੀ।

ਸ਼੍ਰੀ ਸਮਾਰੀਆ ਨੇ ਕਿਹਾ ਕਿ ਇਹ ਨਿਰਮਾਣ ਕਿਰਤੀਆਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ ਅਤੇ ਘਰੇਲੂ ਵਰਕਰਾਂ ਜਿਹੇ ਟੀਚਾਗਤ ਸਮੂਹਾਂ ਨੂੰ ਇਨ੍ਹਾਂ ਯੋਜਨਾਵਾਂ ਤੋਂ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਦੀ ਸਾਡੀ ਇਮਾਨਦਾਰ ਕੋਸ਼ਿਸ਼ ਹੋਵੇਗੀਉਨ੍ਹਾਂ ਉਮੀਦ ਜਤਾਈ ਕਿ ਰਾਜ ਸਰਕਾਰਾਂ ਨੂੰ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਹਫ਼ਤੇ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਯੋਜਨਾ ਦੀ ਪ੍ਰਗਤੀ ਦੀ ਮੰਤਰਾਲੇ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾ ਰਹੀ ਹੈ।

ਇਸ ਮੌਕੇ 'ਤੇ ਐਡੀਸ਼ਨਲ ਸਕੱਤਰ ਕਿਰਤ ਅਤੇ ਰੋਜ਼ਗਾਰ, ਸੁਸ਼੍ਰੀ ਅਨੁਰਾਧਾ ਪ੍ਰਸਾਦ, ਸੀਪੀਐੱਫਸੀ ਦੇ ਸ਼੍ਰੀ ਸੁਨੀਲ ਬੜਥਵਾਲ, ਡੀਜੀਐੱਲਡਬਲਿਊ ਸ਼੍ਰੀ ਅਜੈ ਤਿਵਾਰੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

****

ਆਰਸੀਜੇ/ਐੱਸਕੇਪੀ/ਜੀਵੀ
 



(Release ID: 1594546) Visitor Counter : 105


Read this release in: English