ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਡਾਕਟਰ ਜਿਤੇਂਦਰ ਸਿੰਘ ਨੇ ਵਾਰਾਣਸੀ ਵਿਖੇ “ ਡੈਸਟੀਨੇਸ਼ਨ ਨੌਰਥ ਈਸਟ ” ਫੈਸਟੀਵਲ ਦੇ ਦੂਜੇ ਦਿਨ ਸਹਿਭਾਗੀਆਂ ਨਾਲ ਗੱਲਬਾਤ ਕੀਤੀ
ਵਿਕਾਸ ਦੇ ਪੂਰਬ ਉੱਤਰ ਮਾਡਲ ਨੂੰ ਦੇਸ਼ ਭਰ ਵਿੱਚ ਦੁਹਰਾਇਆ ਜਾ ਰਿਹਾ ਹੈ -- ਡੋਨਰ ਮੰਤਰੀ
प्रविष्टि तिथि:
24 NOV 2019 5:10PM by PIB Chandigarh
ਕੇਂਦਰੀ ਪੂਰਬ ਉੱਤਰ ਖੇਤਰ ਵਿਕਾਸ (ਡੋਨਰ) (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪ੍ਰਮਾਣੂ ਉਰਜਾ ਅਤੇ ਪੁਲਾੜ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਵਾਰਾਣਸੀ ਵਿੱਚ ਕਿਹਾ ਕਿ ਵਿਕਾਸ ਅਤੇ ਅਵਸਰ ਦੇ ਪੂਰਬ ਉੱਤਰ ਮਾਡਲ ਨੂੰ ਦੇਸ਼ ਭਰ ਵਿੱਚ ਦੁਹਰਾਇਆ ਜਾ ਰਿਹਾ ਹੈ ਅਤੇ ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਉਨ੍ਹਾਂ ਅਵਸਰਾਂ ਤੋਂ ਲਗਾਤਾਰ ਜਾਣੂ ਕਰਵਾਇਆ ਜਾ ਰਿਹਾ ਹੈ ਜਿਹੜੇ ਪੂਰਬ ਉੱਤਰ ਖੇਤਰ ਉਨ੍ਹਾਂ ਨੂੰ ਪ੍ਰਦਾਨ ਕਰ ਸਕਦਾ ਹੈ। ਵਾਰਾਣਸੀ ਵਿਖੇ ਬੀਐੱਚਯੂ ਕੰਪਲੈਕਸ ਵਿੱਚ 4 ਦਿਨਾ “ਡੈਸਟੀਨੇਸ਼ਨ ਨਾਰਥ ਈਸਟ” ਫੈਸਟੀਵਲ ਦੇ ਦੂਜੇ ਦਿਨ ਵੱਖ-ਵੱਖ ਸਟਾਲਾਂ ਦਾ ਦੌਰਾ ਕਰਦਿਆਂ, ਸਹਿਭਾਗੀਆਂ ਅਤੇ ਦਰਸ਼ਕਾਂ ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸਨ, ਨਾਲ ਗੱਲਬਾਤ ਕਰਦਿਆਂ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਦੇ ਬਾਵਜੂਦ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਹਨ, ਇਸ ਫੈਸਟੀਵਲ ਨੂੰ ਬੇਹਦ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਟਾਲਾਂ ਨੂੰ ਦੇਖ ਰਹੇ ਹਨ ਅਤੇ ਪੂਰਬ ਉੱਤਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਹਨ ।
ਡਾਕਟਰ ਜਿਤੇਂਦਰ ਸਿੰਘ ਨੇ ਬਾਂਸ ਦੀ ਖਾਸ ਤੌਰ 'ਤੇ ਚਰਚਾ ਕਰਦਿਆਂ ਕਿਹਾ ਕਿ ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਕੀ ਬੁੱਧ ਦੀ ਬਾਂਸ ਦੀ ਮੂਰਤੀ ਅਤੇ ਕਾਮਾਖਿਆ ਦੇ ਪਵਿੱਤਰ ਮੰਦਰ ਦੇ ਬਾਂਸ ਦੇ ਮਾਡਲ ਸਮੇਤ ਬਾਂਸ ਦੀ ਵਰਤੋਂ ਦੇ ਵੱਖ-ਵੱਖ ਪਹਿਲੂਆਂ ਨੂੰ ਇੰਨੇ ਵਿਆਪਕ ਰੂਪ ਵਿੱਚ ਪ੍ਰਦਰਸ਼ਤ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਦਾ ਸਾਕਾਰਾਤਮਿਕ ਨਤੀਜਾ ਇਹ ਰਿਹਾ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਮੀਡੀਆ ਦੇ ਲੋਕ ਇਹ ਸਮਝਣ ਲਈ ਇਸ ਸਥਾਨ ਦਾ ਦੌਰਾ ਕਰ ਰਹੇ ਹਨ ਕਿ ਉਹ ਰੋਜ਼ਗਾਰ ਵਧਾਉਣ ਅਤੇ ਜੀਵਨ ਨੂੰ ਅਸਾਨ ਬਣਾਉਣ ਲਈ ਬਾਂਸ ਦਾ ਕਿਸ ਤਰ੍ਹਾਂ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ।
ਫੂਡ ਆਊਟਲੈੱਟ ਅਤੇ ਪਰੰਪਰਾਗਤ ਸੱਭਿਆਚਾਰਕ ਨੁਮਾਇਸ਼ਾਂ ਤੋਂ ਇਲਾਵਾ, ਬੀ-2-ਬੀ ਬਿਜ਼ਨਸ ਮੀਟਿੰਗਾਂ ਨੇ ਨੌਜਵਾਨਾਂ ਨੂੰ ਕਾਫੀ ਆਕਰਸ਼ਿਤ ਕੀਤਾ ਜੋ ਆਪਣੀਆਂ ਉੱਦਮਤਾ ਸਬੰਧੀ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਪੂਰਬ ਉੱਤਰ ਪ੍ਰਣਾਲੀ ਦੀ ਵਰਤੋਂ ਤੇ ਗੰਭੀਰਤਾ ਨਾਲ ਵਿਚਾਰ ਕਰਨ ਵਿੱਚ ਰੁੱਝੇ ਰਹੇ।
*****
ਵੀਆਰਆਰਕੇ/ਐੱਨਕੇ
(रिलीज़ आईडी: 1594158)
आगंतुक पटल : 83
इस विज्ञप्ति को इन भाषाओं में पढ़ें:
English