ਮੰਤਰੀ ਮੰਡਲ
ਮੰਤਰੀ ਮੰਡਲ ਨੇ ਮਾਨਵ ਤਸਕਰੀ ਰੋਕਣ ਲਈ ਭਾਰਤ ਅਤੇ ਮਿਆਂਮਾਰ ਦਰਮਿਆਨ ਦੁਵੱਲੇ ਸਹਿਯੋਗ 'ਤੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
27 NOV 2019 11:18AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਾਨਵ ਤਸਕਰੀ ਰੋਕਣ, ਪੀੜਤਾਂ ਨੂੰ ਬਚਾਉਣ, ਛੁਡਾਉਣ, ਉਨ੍ਹਾਂ ਨੂੰ ਸਵਦੇਸ਼ ਭੇਜਣ ਲਈ ਦੁਵੱਲੇ ਸਹਿਯੋਗ 'ਤੇ ਭਾਰਤ ਅਤੇ ਮਿਆਂਮਾਰ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਹਿਮਤੀ ਪੱਤਰ ਦੇ ਉਦੇਸ਼:
• ਦੋਹਾਂ ਦੇਸ਼ਾਂ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਮਾਨਵ ਤਸਕਰੀ ਨੂੰ ਰੋਕਣ, ਪੀੜਤਾਂ ਨੂੰ ਬਚਾਉਣ, ਛੁਡਾਉਣ ਅਤੇ ਉਨ੍ਹਾਂ ਨੂੰ ਸਵਦੇਸ਼ ਭੇਜਣ ਲਈ ਦੁਵੱਲੇ ਸਹਿਯੋਗ ਨੂੰ ਵਧਾਉਣਾ।
• ਮਾਨਵ ਤਸਕਰੀ ਦੇ ਸਾਰੇ ਰੂਪਾਂ ਨੂੰ ਰੋਕਣ ਲਈ ਸਹਿਯੋਗ ਵਧਾਉਣਾ ਅਤੇ ਤਸਕਰੀ ਦੇ ਸ਼ਿਕਾਰ ਲੋਕਾਂ ਨੂੰ ਸੁਰੱਖਿਆ ਅਤੇ ਸਹਿਯੋਗ ਪ੍ਰਦਾਨ ਕਰਨਾ।
• ਦੋਹਾਂ ਦੇਸ਼ਾਂ ਵਿੱਚ ਮਾਨਵ ਤਸਕਰਾਂ ਅਤੇ ਸੰਗਠਿਤ ਅਪਰਾਧ ਸਿੰਡੀਕੇਟਸ ਦੇ ਖ਼ਿਲਾਫ ਤੇਜ਼ੀ ਨਾਲ ਜਾਂਚ ਅਤੇ ਮੁਕੱਦਮੇ ਚਲਾਉਣਾ ਸੁਨਿਸ਼ਚਿਤ ਕਰਨਾ।
• ਇਮੀਗ੍ਰੇਸ਼ਨ ਅਤੇ ਸੀਮਾ ਕੰਟਰੋਲ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਮਾਨਵ ਤਸਕਰੀ ਰੋਕਣ ਲਈ ਸਬੰਧਿਤ ਮੰਤਰਾਲਿਆਂ ਅਤੇ ਸੰਗਠਨਾਂ ਦੇ ਨਾਲ ਰਣਨੀਤੀਆਂ ਦਾ ਲਾਗੂਕਰਨ।
• ਮਾਨਵ ਤਸਕਰੀ ਰੋਕਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਵਰਕਿੰਗ ਗਰੁੱਪਾਂ/ਟਾਸਕ ਫੋਰਸ ਦਾ ਗਠਨ ਕਰਨਾ।
• ਸੁਰੱਖਿਅਤ ਅਤੇ ਖ਼ੁਫੀਆ ਤਰੀਕੇ ਨਾਲ ਮਾਨਵ ਤਸਕਰਾਂ ਅਤੇ ਤਸਕਰੀ ਦੇ ਸ਼ਿਕਾਰ ਲੋਕਾਂ ਬਾਰੇ ਡਾਟਾਬੇਸ ਵਿਕਸਿਤ ਅਤੇ ਸਾਂਝਾ ਕਰਨਾ ਅਤੇ ਭਾਰਤ ਤੇ ਮਿਆਂਮਾਰ ਦੇ ਮਨੋਨੀਤ ਫੋਕਲ ਪੁਆਇੰਟਾਂ ਰਾਹੀਂ ਸੂਚਨਾ ਦਾ ਅਦਾਨ-ਪ੍ਰਦਾਨ ਕਰਨਾ।
• ਦੋਹਾਂ ਦੇਸ਼ਾਂ ਨਾਲ ਜੁੜੀਆਂ ਏਜੰਸੀਆਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਚਲਾਉਣਾ।
• ਤਸਕਰੀ ਦੇ ਸ਼ਿਕਾਰ ਲੋਕਾਂ ਦੇ ਬਚਾਅ, ਉਨ੍ਹਾਂ ਨੂੰ ਛੁਡਾਉਣ, ਸਵਦੇਸ਼ ਭੇਜਣ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਤੈਅ ਕਰਨਾ ਅਤੇ ਉਸ ਦਾ ਪਾਲਣ ਕਰਨਾ।
***
ਵੀਆਰਾਰਕੇ/ਐੱਸਸੀ/ਐੱਸਐੱਚ
(Release ID: 1594143)
Visitor Counter : 190