ਪ੍ਰਧਾਨ ਮੰਤਰੀ ਦਫਤਰ

‘ਰਾਸ਼ਟਰ ਜਾਣਨਾ ਚਾਹੁੰਦੇ ਹੈ’ ਤੋਂ ‘ਰਾਸ਼ਟਰ ਪਹਿਲਾਂ’ ਵਿੱਚ ਤਬਦੀਲ ਹੋ ਚੁੱਕਾ ਹੈ ਭਾਰਤ - ਪ੍ਰਧਾਨ ਮੰਤਰੀ

ਜਦੋਂ ਰਾਸ਼ਟਰ ਪਹਿਲਾਂ ਹੁੰਦਾ ਹੈ ਤਾਂ ਦੇਸ਼ ਵੱਡੇ ਫ਼ੈਸਲੇ ਲੈਂਦਾ ਹੈ- ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਰਿਪਬਲਿਕ ਸਿਖਰ ਸੰਮੇਲਨ 2019 ਵਿੱਚ ਮੁੱਖ ਭਾਸ਼ਣ ਦਿੱਤਾ

Posted On: 26 NOV 2019 9:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਰਿਪਬਲਿਕ ਸਿਖਰ ਸੰਮੇਲਨ ਵਿੱਚ ਮੁੱਖ ਭਾਸ਼ਣ ਦਿੱਤਾ ਇਸ ਸਾਲ ਦੇ ਸਿਖਰ ਸੰਮੇਲਨ ਵਿੱਚ ਇਸ ਸਾਲ ਦਾ ਵਿਸ਼ਾ "ਇੰਡੀਆ‘ਜ਼ ਮੋਮੈਂਟ ਨੇਸ਼ਨ ਫਸਟ" ਹੈ

 

ਇਸ ਮੌਕੇ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਜਾਣਨਾ ਚਾਹੁੰਦਾ ਹੈ ਤੋਂ ਭਾਰਤ ਹੁਣ ਰਾਸ਼ਟਰ ਪਹਿਲਾਂ ਵਿੱਚ ਤਬਦੀਲ ਹੋ ਚੁੱਕਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਜੋ ਗੱਲਾਂ ਦਹਾਕਿਆਂ ਤੋਂ ਹੱਲ ਨਹੀਂ ਹੋ ਸਕੀਆਂ ਸਨ, ਉਹ ਹੁਣ ਹੱਲ ਹੋ ਗਈਆਂ ਹਨ ਅਜਿਹਾ ਦੋ ਕਾਰਨਾਂ ਕਰਕੇ ਸੰਭਵ ਹੋਇਆ ਹੈ - 130 ਕਰੋੜ ਭਾਰਤੀਆਂ ਦੀ ਇਹ ਸੋਚ ਕਿ ਇਹ ਭਾਰਤ ਦਾ ਸਮਾਂ ਹੈ ਅਤੇ ਭਾਰਤ ਪਹਿਲਾਂ।

 

ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਦਹਿਸ਼ਤਵਾਦ ਦੇ ਇੱਕ ਵੱਡੇ ਕਾਰਨ ਨੂੰ ਖ਼ਤਮ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਧਾਰਾ 370, ਜਿਸ ਰਾਹੀਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਸੀ, ਉਹ ਸੰਵਿਧਾਨ ਵਿੱਚ ਇੱਕ ਆਰਜ਼ੀ ਪ੍ਰਬੰਧ ਸੀ ਪਰ "ਕੁਝ ਪਰਿਵਾਰਾਂ ਕਾਰਨ" ਇਸ ਨੂੰ ਸਥਾਈ ਸਮਝਿਆ ਜਾ ਰਿਹਾ ਸੀ

 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਰਾਸ਼ਟਰ ਪਹਿਲੇ ਸਥਾਨ 'ਤੇ ਹੋਵੇਗਾ ਤਾਂ ਦੇਸ਼ ਵੱਡੇ ਫ਼ੈਸਲੇ ਲਵੇਗਾ ਅਤੇ ਜਦੋਂ ਦੇਸ਼ ਉਸ ਫ਼ੈਸਲੇ ਨੂੰ ਪ੍ਰਵਾਨ ਕਰੇਗਾ ਤਾਂ ਰਾਸ਼ਟਰ ਅੱਗੇ ਵਧੇਗਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕ ਸੁਪਰੀਮ ਕੋਰਟ ਗਏ ਤਾਂ ਕਿ ਅਧਾਰ ਨੂੰ ਕਾਨੂੰਨੀ ਮਾਨਤਾ ਨਾ ਮਿਲ ਸਕੇ ਇਨ੍ਹਾਂ ਲੋਕਾਂ ਨੇ ਆਧਾਰ ਨੂੰ ਬਦਨਾਮ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਪਰ ਆਧਾਰ ਨੇ ਉਨ੍ਹਾਂ ਦੀ ਸਚਾਈ ਨੂੰ ਜਾਹਰ ਕਰਨ ਵਿੱਚ ਮਦਦ ਕੀਤੀ ਇਸ ਨੇ ਲਗਭਗ 1.5 ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਰੋਕੇ ਉਨ੍ਹਾਂ ਕਿਹਾ ਕਿ ਹਰ ਸਾਲ ਏਨੀ ਹੀ ਰਕਮ ਗ਼ਲਤ ਹੱਥਾਂ ਵਿੱਚ ਜਾ ਰਹੀ ਸੀ ਅਤੇ ਉਸ 'ਤੇ ਰੋਕ ਲਗਾਉਣ ਵਾਲਾ ਕੋਈ ਨਹੀਂ ਸੀ ਅਸੀਂ ਸਿਸਟਮ ਦੀ ਇਸ ਵੱਡੀ ਲੀਕੇਜ ਨੂੰ ਰੋਕਣ ਦਾ ਕੰਮ ਕੀਤਾ ਕਿਉਂਕਿ ਸਾਡੇ ਲਈ ਭਾਰਤ ਸਭ ਤੋਂ ਪਹਿਲਾਂ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਜੀਐੱਸਟੀ ਪਹਿਲਾਂ ਕਦੇ ਵੀ ਨਹੀਂ ਲਾਗੂ ਕੀਤਾ ਜਾ ਸਕਿਆ ਹੁਣ ਆਮ ਨਾਗਰਿਕਾ ਨਾਲ ਸਬੰਧਤ 99 % ਵਸਤਾਂ 'ਤੇ ਪਹਿਲਾਂ ਨਾਲੋਂ ਔਸਤਨ ਅੱਧਾ ਟੈਕਸ ਲੱਗ ਰਿਹਾ ਹੈ ਇੱਕ ਸਮਾਂ ਸੀ ਜਦੋਂ ਰੈਫਰਿਜਰੇਟਰਾਂ, ਮਿਕਸਰਾਂ, ਜੂਸਰਾਂ, ਵੈਕਿਊਮ ਕਲੀਨਰਾਂ, ਗੀਜ਼ਰਾਂ, ਮੋਬਾਈਲ ਫੋਨਾਂ, ਵਾਸ਼ਿੰਗ ਮਸ਼ੀਨਾਂ, ਘੜੀਆਂ ਇਨ੍ਹਾਂ ਸਭ 'ਤੇ 31 % ਤੋਂ ਵੱਧ ਟੈਕਸ ਲੱਗਦਾ ਸੀ ਅੱਜ ਇਨ੍ਹਾਂ ਸਾਰੀਆਂ ਵਸਤਾਂ 'ਤੇ 10 ਤੋਂ 12 % ਤੱਕ ਟੈਕਸ ਘੱਟ ਦਰ ਦਿੱਤਾ ਗਿਆ ਹੈ

 

ਦਿੱਲੀ ਦੀਆਂ ਗ਼ੈਰ ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਲੱਖਾਂ ਪਰਿਵਾਰਾਂ ਦੇ ਮਨਾਂ ਵਿੱਚ ਇਸ ਬਾਰੇ ਅਨਿਸ਼ਚਿਤਤਾ ਫੈਲੀ ਹੋਈ ਸੀ ਲੋਕ ਇੱਥੇ ਆਪਣੀ ਸਖ਼ਤ ਮਿਹਨਤ ਨਾਲ ਕੀਤੀ ਗਈ ਕਮਾਈ ਨਾਲ ਘਰ ਖਰੀਦਦੇ ਸਨ ਪਰ ਉਨ੍ਹਾਂ ਨੂੰ ਉਹ ਪੂਰੀ ਤਰ੍ਹਾਂ ਆਪਣਾ ਨਹੀਂ ਬਣਾ ਸਕਦੇ ਸਨ ਇਹ ਸਮੱਸਿਆਵਾਂ ਹਮੇਸ਼ਾ ਬਣੀਆਂ ਰਹੀਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਇਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਅਤੇ ਹੁਣ ਦਿੱਲੀ ਦੇ 50 ਲੱਖ ਲੋਕਾਂ ਨੂੰ ਨਿਸ਼ਚਿਤਤਾ /ਆਸ /ਭਰੋਸਾ ਹੈ ਕਿ ਉਨ੍ਹਾਂ ਦਾ ਮਕਾਨ ਆਪਣਾ ਹੋਵੇਗਾ ਅਤੇ ਉਹ ਵਧੀਆ ਜੀਵਨ ਬਿਤਾ ਸਕਣਗੇ ਯਕੀਨੀ ਤੌਰ ਤੇ ਇਹ ਸਾਡੇ ਦਰਮਿਆਨੇ ਵਰਗ ਨੂੰ ਲਾਭ ਪਹੁੰਚਾਵੇਗਾ ਅਤੇ ਉਨ੍ਹਾਂ ਨੂੰ ਆਪਣਾ ਸੁਪਨੇ ਦਾ ਘਰ ਹਾਸਿਲ ਕਰਨ ਵਿੱਚ ਮਦਦ ਮਿਲੇਗੀ

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਅੱਜ ਦੇ ਜੀਵਨ ਵਿੱਚ ਜਿਸ ਗਤੀ ਅਤੇ ਪੱਧਰ 'ਤੇ ਕੰਮ ਹੋ ਰਿਹਾ ਹੈ, ਉਹ ਲਾਮਿਸਾਲ ਹੈ 60 ਮਹੀਨੇ ਦੇ ਸਮੇਂ ਵਿੱਚ ਤਕਰੀਬਨ 60 ਕਰੋੜ ਭਾਰਤੀ ਲੋਕਾਂ ਨੂੰ ਪਖ਼ਾਨੇ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਇਸ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਪ੍ਰੋਗਰਾਮ ਉਸ ਵੇਲੇ ਹੀ ਤਿਆਰ ਹੋ ਸਕਦੇ ਹਨ ਜਦੋਂ ਰਾਸ਼ਟਰ ਪਹਿਲੇ ਸਥਾਨ ਤੇ ਰੱਖਿਆ ਹੋਵੇ

 

ਉਨ੍ਹਾਂ ਹੋਰ ਕਿਹਾ ਕਿ ਜਦੋਂ ਤੁਸੀਂ ਸਵਾਰਥ ਤੋਂ ਬਾਹਰ ਆਉਂਦੇ ਹੋ ਤਾਂ ਹਰੇਕ ਦੀ ਹਮਾਇਤ, ਹਰੇਕ ਦਾ ਵਿਕਾਸ ਅਤੇ ਹਰੇਕ ਦੇ ਭਰੋਸੇ ਨੂੰ ਨੀਤੀ ਅਤੇ ਸਿਆਸਤ ਦਾ ਅਧਾਰ ਬਣਾਉਂਦੇ ਹੋ

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਪਹਿਲਾਂ ਦੀ ਭਾਵਨਾ ਹੀ ਸੀ ਜਿਸ ਨੇ 37 ਕਰੋੜ ਤੋਂ ਵੱਧ ਬੈਂਕ ਖਾਤੇ ਖੁਲ੍ਹਵਾਏ ਤਾਂ ਕਿ ਗਰੀਬਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ ਜਾ ਸਕੇ ਇਹਰਾਸ਼ਟਰ ਪਹਿਲਾਂ’ ਦੀ ਸੋਚ ਸੀ ਜਿਸ ਨੇ ਜਲ ਨੂੰ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਇਸ ਮਿਸ਼ਨ 'ਤੇ ਆਉਣ ਵਾਲੇ ਸਮੇਂ ਵਿੱਚ ਤਕਰੀਬਨ 3.5 ਲੱਖ ਕਰੋੜ ਰੁਪਏ ਖਰਚੇ ਜਾਣਗੇ ਤਾਕਿ ਦੇਸ਼ ਦੇ ਦੂਰ ਦੁਰਾਡੇ ਖੇਤਰਾਂ ਵਿੱਚ ਲੋਕ ਸਾਫ ਪੀਣ ਵਾਲਾ ਪਾਣੀ ਹਾਸਿਲ ਕਰ ਸਕਣ ਅਤੇ ਪਾਣੀ ਹਰ ਘਰ ਤੱਕ ਪਹੁੰਚ ਸਕੇ

 

ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਆਮਦਨ ਵਧਾਉਣ ਦੀ ਸੋਚ ਨਾਲ ਦੇਸ਼ ਨੇ ਆਪਣੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰੋਸਾ ਹੈ ਕਿਰਾਸ਼ਟਰ ਪਹਿਲਾਂ’ ਦੀ ਭਾਵਨਾ ਨਾਲ ਕੰਮ ਕਰਕੇ ਅਸੀਂ ਹਰ ਫ਼ੈਸਲੇ ਦਾ ਸਹੀ ਨਤੀਜਾ ਪ੍ਰਾਪਤ ਕਰ ਸਕਾਂਗੇ ਅਤੇ ਦੇਸ਼ ਹਰ ਟੀਚੇ ਨੂੰ ਹਾਸਿਲ ਕਰ ਸਕੇਗਾ ਉਨ੍ਹਾਂ ਆਸ ਪ੍ਰਗਟਾਈ ਕਿ ਇਸ ਭਾਵਨਾ ਨਾਲ ਭਾਰਤ ਵਿੱਚ ਨਵੀਆਂ ਸੰਭਾਵਨਾਵਾਂ, ਨਵੇਂ ਮੌਕਿਆਂ 'ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾਂ ਕੀਤਾ ਜਾਵੇਗਾ

***


 

ਵੀਆਰਆਰਕੇ/ਏਕੇ



(Release ID: 1594135) Visitor Counter : 122


Read this release in: English