ਮੰਤਰੀ ਮੰਡਲ

ਮੰਤਰੀ ਮੰਡਲ ਨੇ ਦੂਰਸੰਚਾਰ ਸੇਵਾ ਖੇਤਰ ਦੇ ਵਿੱਤੀ ਸੰਕਟ ਨੂੰ ਘੱਟ ਕਰਨ ਨਾਲ ਸਬੰਧਤ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ

Posted On: 20 NOV 2019 10:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਿਮਨਲਿਖਤ ਤਰੀਕੇ ਨਾਲ ਦੂਰਸੰਚਾਰ ਸੇਵਾ ਖੇਤਰ ਦੇ ਵਿੱਤੀ ਸੰਕਟ ਨੂੰ ਘੱਟ ਕਰਨ ਨਾਲ ਸਬੰਧਤ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ:

ਦੂਰਸੰਚਾਰ ਵਿਭਾਗ ਇਸ ਤਹਿਤ ਦੂਰਸੰਚਾਰ ਸੇਵਾ ਪ੍ਰੋਵਾਈਡਰਸ (ਪਰਦਾਤਾ) (ਟੀਐੱਸਪੀਸ) ਨੂੰ ਸਾਲ 2020-21 ਅਤੇ ਸਾਲ 2021-22 ਲਈ ਸਪੈਕਟ੍ਰਮ ਨਿਲਾਮੀ ਨੂੰ ਬਕਾਇਆ ਕਿਸਤਾਂ ਦੇ ਭੁਗਤਾਨ ਨੂੰ ਸਥਗਿਤ ਕਰਨ ਦਾ ਵਿਕਲਪ ਜਾਂ ਤਾਂ ਇੱਕ ਸਾਲ ਜਾਂ ਦੋਹਾਂ ਹੀ ਸਾਲਾਂ ਲਈ ਦੇਵੇਗਾ। ਟੀਐੱਸਪੀ ਇਨ੍ਹਾਂ ਟਾਲੀਆਂ ਗਈਆਂ ਧਨ ਰਾਸ਼ੀਆਂ ਦੀ ਅਦਾਇਗੀ ਬਾਕੀ ਸਮਾਨ ਕਿਸਤਾਂ ਵਿੱਚ ਕਰ ਸਕਣਗੇ। ਹਾਲਾਕਿ, ਸਬੰਧਤ ਸਪੈਕਟ੍ਰਮ  ਦੀ ਨਿਲਾਮੀ ਕਰਦੇ ਸਮੇਂ ਜੋ ਨਿਸ਼ਚਿਤ ਵਿਆਜ ਹੋਵੇਗਾ, ਉਸ ਦਾ ਭੁਗਤਾਨ ਕਰਨਾ ਹੋਵੇਗਾ, ਤਾਕਿ ਐੱਨਪੀਵੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

ਸਪੈਕਟ੍ਰਮ ਨਿਲਾਮੀ ਨਾਲ ਜੁੜੀਆਂ ਕਿਸਤਾਂ ਦੀ ਅਦਾਇਗੀ ਨੂੰ ਟਾਲ ਦੇਣ ਨਾਲ ਸੰਕਟਗ੍ਰਸਤ ਟੀਐੱਸਪੀ ਦੇ ਕੋਲ ਨਕਦੀ ਦਾ ਪ੍ਰਵਾਹ ਬਣਿਆ ਰਹੇਗਾ ਅਤੇ ਉਨ੍ਹਾਂ ਨੂੰ ਵਿਧਾਨਕ ਦੇਣਦਾਰੀਆਂ ਦੇ ਨਾਲ-ਨਾਲ ਬੈਂਕ ਕਰਜਿਆਂ 'ਤੇ ਵਿਆਜ ਦਾ ਭੁਗਤਾਨ ਕਰਨ ਵਿੱਚ ਸੁਵਿਧਾ ਮਿਲੇਗੀ। ਇਸ ਦੇ ਇਲਾਵਾ, ਟੀਐੱਸਪੀ ਦਾ ਪਰਿਚਾਲਨ ਜਾਰੀ ਰਹਿਣ ਨਾਲ ਰੋਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਨੂੰ ਨਵੀਂ ਗਤੀ ਮਿਲੇਗੀ। ਇਹੀ ਨਹੀਂ, ਟੀਐੱਸਪੀ ਦੀ ਵਿੱਤੀ ਸਿਹਤ ਬਿਹਤਰ ਰਹਿਣ ਨਾਲ ਉਪਭੋਗਤਾਵਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਦੀ ਉੱਚ ਗੁਣਵੱਤਾ ਨੂੰ ਬਣਾਏ ਰੱਖਣ ਵਿੱਚ ਵੀ ਅਸਾਨੀ ਹੋਵੇਗੀ।

ਸਪੈਕਟ੍ਰਮ ਨਿਲਾਮੀ ਦੀਆਂ ਕਿਸਤਾਂ ਦੀ ਅਦਾਇਗੀ ਨੂੰ ਦੋ ਸਾਲ ਟਾਲਣ ਦੇ ਨਿਰਣੇ ਨੂੰ ਇੱਕ ਪੰਦਰਵਾੜੇ ਦੇ ਅੰਦਰ ਲਾਗੂ ਕਰ ਦਿੱਤਾ ਜਾਵੇਗਾ। ਸੰਚਾਰ ਮੰਤਰੀ ਦੀ ਪ੍ਰਵਾਨਗੀ ਮਿਲਦੇ ਹੀ ਲਾਈਸੈਂਸ ਵਿੱਚ ਸੋਧ ਨੂੰ ਅਤਿਅੰਤ ਤੇਜ਼ੀ ਨਾਲ ਜਾਰੀ ਕਰ ਦਿੱਤਾ ਜਾਵੇਗਾ।

***

ਵੀਆਰਆਰਕੇ/ਐੱਸਸੀ/ਐੱਸਐੱਚ
 



(Release ID: 1592986) Visitor Counter : 116


Read this release in: English