ਮੰਤਰੀ ਮੰਡਲ

ਮੰਤਰੀ ਮੰਡਲ ਨੇ ਜਹਾਜ਼ਾਂ ਦੀ ਰੀਸਾਈਕਲਿੰਗ ਬਿਲ, 2019 'ਤੇ ਕਾਨੂੰਨ ਬਣਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ

Posted On: 20 NOV 2019 10:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਰੀਸਾਈਕਲਿੰਗ ਆਵ੍ ਸ਼ਿਪਸ ਬਿਲ, 2019 ਉੱਤੇ ਕਾਨੂੰਨ ਬਣਾਉਣ ਅਤੇ ਜਹਾਜ਼ਾਂ ਨੂੰ ਵਾਤਾਵਰਨ ਦੇ ਅਨੁਕੂਲ ਬਣਾਉਣ ਲਈ ਹਾਂਗਕਾਂਗ ਅੰਤਰਰਾਸ਼ਟਰੀ ਕਨਵੈੱਨਸ਼ਨ 2009 ਵਿੱਚ ਸ਼ਾਮਿਲ ਹੋਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ:

  • ਪ੍ਰਸਤਾਵਿਤ ਬਿਲ ਅਜਿਹੀਆਂ ਹਾਨੀਕਾਰਕ ਸਮੱਗਰੀਆਂ  ਦੀ ਵਰਤੋਂ 'ਤੇ ਰੋਕ ਲਗਾਉਂਦਾ ਹੈ, ਜਿਨ੍ਹਾਂ ਨੂੰ ਜਹਾਜ਼ਾਂ ਦੀ ਰੀਸਾਈਕਲਿੰਗ ਕਰਨ ਲਈ ਉਂਜ ਹੀ ਇਸਤੇਮਾਲ ਕੀਤਾ ਜਾਂਦਾ ਹੈ। ਨਵੇਂ ਜਹਾਜ਼ਾਂ ਲਈ ਅਜਿਹੀਆਂ ਸਮੱਗਰੀਆਂ ਦੀ ਵਰਤੋਂ ਉੱਤੇ, ਬਿਲ ਦੇ ਕਨੂੰਨ ਦਾ ਰੂਪ ਲੈਣ ਦੇ ਨਾਲ ਹੀ ਤਤਕਾਲ ਪ੍ਰਭਾਵ ਨਾਲ ਰੋਕ ਦੀ ਵਿਵਸਥਾ ਹੈ ਜਦਕਿ ਮੌਜੂਦਾ ਜਹਾਜ਼ਾਂ ਨੂੰ ਇਹ ਵਿਵਸਥਾ ਅਪਣਾਉਣ ਲਈ 5 ਸਾਲ ਦਾ ਸਮਾਂ ਦਿੱਤਾ ਜਾਵੇਗਾ। ਹਾਨੀਕਾਰਕ ਸਮੱਗਰੀਆਂ ਦੀ ਵਰਤੋਂ ਉੱਤੇ ਰੋਕਾਂ ਜਾਂ ਪ੍ਰਤੀਬੰਧ ਯੁੱਧ ਜਹਾਜ਼ਾਂ ਅਤੇ ਸਰਕਾਰ ਦੁਆਰਾ ਸੰਚਾਲਿਤ ਗ਼ੈਰ-ਕਾਰੋਬਾਰੀ ਜਹਾਜ਼ਾਂ ਉੱਤੇ ਲਾਗੂ ਨਹੀਂ ਹੋਣਗੇ। ਜਹਾਜ਼ਾਂ ਵਿੱਚ ਹਾਨੀਕਾਰਕ ਸਮੱਗਰੀਆਂ ਦੀ ਵਰਤੋਂ ਦੀ ਜਾਂਚ ਦੇ ਬਾਅਦ ਹੀ ਉਨ੍ਹਾਂ ਨੂੰ  ਪ੍ਰਮਾਣ ਪੱਤਰ ਜਾਰੀ ਕੀਤਾ ਜਾਵੇਗਾ।
  • ਇਸ ਬਿਲ ਵਿੱਚ ਵਿਵਸਥਾ ਕੀਤੀ ਗਈ ਹੈ ਕਿ ਜਹਾਜ਼ਾਂ ਦੀ ਰੀਸਾਈਕਲਿੰਗ ਲਈ ਬਣਾਏ ਗਏ ਸਥਾਨ ਅਧਿਕਾਰਤ ਹੋਣੇ ਚਾਹੀਦੇ ਹਨ ਅਤੇ ਜਹਾਜ਼ਾਂ ਦੀ ਰੀਸਾਈਕਲਿੰਗ ਕੇਵਲ ਇਨ੍ਹਾਂ ਸਥਾਨਾਂ ਉੱਤੇ ਹੋਣੀ ਚਾਹੀਦੀ ਹੈ।
  • ਬਿਲ ਦੇ ਅਨੁਸਾਰ ਜਹਾਜ਼ਾਂ ਦੀ ਰੀਸਾਈਕਲਿੰਗ ਨਿਰਧਾਰਤ ਯੋਜਨਾ ਦੇ ਅਨੁਸਾਰ ਹੋਣੀ ਚਾਹੀਦੀ ਹੈ। ਭਾਰਤ ਵਿੱਚ ਰੀਸਾਈਕਲਿੰਗ ਕੀਤੇ ਜਾਣ ਵਾਲੇ ਜਹਾਜ਼ਾਂ ਨੂੰ ਹਾਂਗਕਾਂਗ ਇੰਟਰਨੈਸ਼ਨਲ ਕਨਵੈੱਨਸ਼ਨ ਦੇ ਅਨੁਸਾਰ ਰੈਡੀ ਫਾਰ ਰੀਸਾਈਕਲਿੰਗ ਪ੍ਰਮਾਣ ਪੱਤਰ ਲੈਣਾ ਜ਼ਰੂਰੀ ਹੋਵੇਗਾ।

ਮੁੱਖ ਵਿਸ਼ੇਸ਼ਤਾਵਾਂ:

  • ਭਾਰਤ ਸਰਕਾਰ ਨੇ ਜਹਾਜ਼ਾਂ ਦੀ ਰੀਸਾਈਕਲਿੰਗ ਨਾਲ ਸਬੰਧਤ ਬਿਲ, 2019 ਨੂੰ ਕਾਨੂੰਨੀ ਰੂਪ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਤਹਿਤ ਜਹਾਜ਼ਾਂ ਦੀ ਰੀਸਾਈਕਲਿੰਗ ਲਈ ਅੰਤਰਰਾਸ਼ਟਰੀ ਮਿਆਰਾਂ ਨੂੰ ਅਪਣਾਏ ਜਾਣ ਲਈ ਕੁਝ ਵਿਧਾਨਿਕ ਪ੍ਰਕਿਰਿਆਵਾਂ ਅਤੇ ਪੈਮਾਨੇ ਤੈਅ ਕੀਤੇ ਗਏ ਹਨ।
  • ਇਹ ਵੀ ਤੈਅ ਕੀਤਾ ਗਿਆ ਹੈ ਕਿ ਜਹਾਜ਼ਾਂ ਦੀ ਰੀਸਾਈਕਲਿੰਗ ਪ੍ਰਕਿਰਿਆ ਹਾਂਗਕਾਂਗ ਇੰਟਰਨੈਸ਼ਨਲ ਕਨਵੈੱਨਸ਼ਨ 2009 ਦੀਆਂ ਵਿਵਸਥਾਵਾਂ ਦੇ ਤਹਿਤ ਵਾਤਾਵਰਨ ਅਨੁਕੂਲ ਹੋਵੇ
  • ਹਾਂਗਕਾਂਗ ਇੰਟਰਨੈਸ਼ਨਲ ਕਨਵੈੱਨਸ਼ਨ ਦੇ ਪ੍ਰਭਾਵ ਵਿੱਚ ਆਉਣ ਦੇ ਨਾਲ ਹੀ ਇਸ ਦੀਆਂ ਵਿਵਸਥਾਵਾਂ ਨੂੰ ਰੀਸਾਈਕਲਿੰਗ ਆਵ੍ ਸ਼ਿਪਸ ਬਿਲ 2019 ਦੇ ਤਹਿਤ ਲਾਗੂ ਕਰ ਦਿੱਤਾ ਜਾਵੇਗਾ।

******

ਵੀਆਰਆਰਕੇ/ਐੱਸਸੀ/ਐੱਸਐੱਚ
 



(Release ID: 1592907) Visitor Counter : 138


Read this release in: English