ਮੰਤਰੀ ਮੰਡਲ
ਮੰਤਰੀ ਮੰਡਲ ਨੇ ਫਰਮਾ ਕੇਂਦਰੀ ਜਨਤਕ ਅਦਾਰਿਆਂ ਦੇ ਅੰਤਿਮ ਕਲੋਜ਼ਰ/ਰਣਨੀਤਕ ਵਿਨਿਵੇਸ਼ ਹੋਣ ਤੱਕ 103 ਔਸ਼ਧੀਆਂ ਦੀ ਮੌਜੂਦਾ ਸੂਚੀ ਵਿੱਚ ਅਲਕੋਹਲਿਕ ਹੈਂਡ ਡਿਸਇਨਫੈਕਟੈਂਟ (ਏਐੱਚਡੀ) ਨਾਮਕ ਇੱਕ ਵਾਧੂ ਉਤਪਾਦ ਜੋੜਦੇ ਹੋਏ ਸਮਾਨ ਨਿਯਮਾਂ ਅਤੇ ਸ਼ਰਤਾਂ ਨਾਲ ਮੌਜੂਦਾ ਫਰਮਾਸਿਊਟੀਕਲਸ ਪਰਚੇਜ਼ ਨੀਤੀ (ਪੀਪੀਪੀ) ਦੇ ਵਿਸਤਾਰ / ਨਵਿਆਏ ਜਾਣ ਨੂੰ ਪ੍ਰਵਾਨਗੀ ਦਿੱਤੀ
Posted On:
20 NOV 2019 10:46PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਫਰਮਾਸਊਟੀਕਲ ਸੈਂਟਰਲ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਸੀਪੀਐੱਸਯੂ) ਲਈ ਉਨ੍ਹਾਂ ਦੇ ਅੰਤਿਮ ਕਲੋਜ਼ਰ / ਰਣਨੀਤਕ ਵਿਨਿਵੇਸ਼ ਹੋਣ ਤੱਕ ਫਰਮਾਸਿਊਟੀਕਲਸ ਪਰਚੇਜ਼ ਨੀਤੀ ਵਿਸਤਾਰ / ਨਵਿਆਏ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਮੁੱਖ ਪ੍ਰਭਾਵ :
ਨੀਤੀ ਦੇ ਵਿਸਤਾਰ / ਨਵਿਆਏ ਜਾਣ ਨਾਲ ਫਰਮਾ ਕੇਂਦਰੀ ਜਨਤਕ ਅਦਾਰਿਆਂ ਨੂੰ ਆਪਣੀਆਂ ਮੌਜੂਦਾ ਸੁਵਿਧਾਵਾਂ ਦੇ ਮਨਮੁਤਾਬਿਕ ਇਸਤੇਮਾਲ ਵਿੱਚ ਮਦਦ ਮਿਲੇਗੀ, ਉਹ ਆਪਣੇ ਕਰਮਚਾਰੀਆਂ ਲਈ ਵੇਤਨ ਦੇ ਭੁਗਤਾਨ ਲਈ ਧਨ ਜੁਟਾਉਣ ਵਿੱਚ ਸਮਰੱਥ ਹੋਣਗੇ, ਕਲੋਜ਼ਰ ਤਹਿਤ ਅਧਿਕ ਲਾਗਤ ਵਾਲੀ ਅਤਿਆਧੁਨਿਕ ਮਸ਼ੀਨਰੀ ਦੇ ਸੰਚਾਲਨ ਦੇ ਨਤੀਜੇ ਵਜੋਂ ਕੇਂਦਰੀ ਜਨਤਕ ਅਦਾਰਿਆਂ ਦੇ ਮਾਮਲਿਆਂ ਵਿੱਚ ਨਿਪਟਾਰੇ ਦੇ ਸਮੇਂ ਅਧਿਕ ਲਾਭ ਪ੍ਰਾਪਤ ਕਰਨਾ ਅਤੇ ਵਿਨਿਵੇਸ਼ ਤਹਿਤ ਜਨਤਕ ਅਦਾਰਿਆਂ ਦੇ ਮਾਮਲੇ ਵਿੱਚ ਬਿਹਤਰ ਮੁਲਾਂਕਣ ਸੰਭਵ ਹੋਵੇਗਾ।
*******
ਵੀਆਰਆਰਕੇ/ਐੱਸਸੀ/ਐੱਸਐੱਚ
(Release ID: 1592768)
Visitor Counter : 159