ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਟੋਨੀ ਐਬੌਟ (Tony Abbott) ਨਾਲ ਮੁਲਾਕਾਤ

Posted On: 20 NOV 2019 9:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਟੋਨੀ ਐਬੌਟ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੇ ਪੂਰਬੀ ਤਟ ਦੇ ਜੰਗਲ ਵਿੱਚ ਲਗੀ ਅੱਗ ਵਿੱਚ ਹੋਏ ਜਾਨ-ਮਾਲ ਦੇ ਨੁਕਸਾਨ ‘ਤੇ ਦੁਖ ਪ੍ਰਗਟ ਕੀਤਾ।

ਪ੍ਰਧਾਨ ਮੰਤਰੀ ਨੇ ਸ਼੍ਰੀ ਟੋਨੀ ਐਬੌਟ ਦੀ ਭਾਰਤ ਯਾਤਰਾ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ 550ਵੇਂ  ਸਾਲ  ‘ਤੇ ਗੋਲਡਨ ਟੈਂਪਲ ਜਾਣ ‘ਤੇ ਖੁਸ਼ੀ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ ਨੇ ਨਵੰਬਰ 2014 ਵਿੱਚ ਬ੍ਰਿਸਬੇਨ ਵਿੱਚ ਹੋਏ ਜੀ-20 ਸਿਖਰ ਸੰਮੇਲਨ ਲਈ ਆਪਣੀ ਆਸਟ੍ਰੇਲੀਆ ਯਾਤਰਾ ਅਤੇ ਕੈਨਬੇਰਾ, ਸਿਡਨੀ ਅਤੇ ਮੈਲਬੋਰਨ ਵਿੱਚ ਹੋਈਆਂ ਦੁਵੱਲੀਆਂ ਬੈਠਕਾਂ ਅਤੇ ਉਨ੍ਹਾਂ ਵੱਲੋਂ ਆਸਟ੍ਰੇਲੀਆਈ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਕੀਤੇ ਗਏ ਸੰਬੋਧਨ ਨੂੰ ਯਾਦ ਕੀਤਾ 

ਪ੍ਰਧਾਨ ਮੰਤਰੀ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸ਼੍ਰੀ ਟੋਨੀ ਐਬੌਟ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

*****

ਵੀਆਰਆਰਕੇ/ਏਕੇ



(Release ID: 1592763) Visitor Counter : 68


Read this release in: English