ਰਾਸ਼ਟਰਪਤੀ ਸਕੱਤਰੇਤ

ਅਟਲ ਟਿੰਕਰਿੰਗ ਲੈਬ ਮੈਰਾਥਨ 2018 ਵਿੱਚ ਖੋਜ ਕਰਨ ਵਾਲੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 14 NOV 2019 2:30PM by PIB Chandigarh

ਅਟਲ ਟਿੰਕਰਿੰਗ ਲੈਬ ਮੈਰਾਥਨ 2018 ਵਿੱਚ ਖੋਜ ਕਰਨ ਵਾਲੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਅੱਜ (14 ਨਵੰਬਰ, 2019) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ  ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ

ਇਨੋਵੇਟਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਇਸ ਗੱਲ 'ਤੇ ਖੁਸ਼ੀ ਜਾਹਰ ਕੀਤੀ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਦੇਸ਼ ਭਰ ਦੇ 2700 ਸਕੂਲਾਂ ਕੇ ਕਰੀਬ 50,000 ਵਿਦਿਆਰਥੀਆਂ ਵਿੱਚੋਂ ਸਰਵਸ਼੍ਰੇਠ ਇਨੋਵੇਟਰਾਂ ਵਜੋਂ ਹੋਈ ਹੈ। ਉਹ ਇਨ੍ਹਾਂ ਵਿਦਿਆਰਥੀਆਂ ਦੁਆਰਾ ਪ੍ਰਦਰਸ਼ਿਤ ਇਨੋਵੇਸ਼ਨਾਂ ਨੂੰ ਦੇਖ ਕੇ ਬੇਹਦ ਪ੍ਰਭਾਵਿਤ ਹੋਏ। ਉਨ੍ਹਾਂ ਨੇ ਕਿਹਾ ਕਿ ਉਹ ਇਹ ਦੇਖ ਕੇ ਅਚੰਭਿਤ ਹਨ ਕਿ ਜੇਕਰ ਇਸ ਦੇਸ਼ ਦੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਕੀ-ਕੀ ਹਾਸਲ ਕਰ ਸਕਦੇ ਹਨ। ਅੱਜ ਸਾਨੂੰ ਦੁਨੀਆਂ ਵਿੱਚ ਕਠਿਨ ਚੁਣੌਤੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਲੇਕਿਨ ਸਾਡੇ ਕੋਲ ਅਜਿਹੇ ਨੌਜਵਾਨ ਹਨ ਜੋ ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਅਲੱਗ ਤਰ੍ਹਾਂ ਨਾਲ ਸੋਚਣ ਲਈ ਤਿਆਰ ਹਨ।

ਅਟਲ ਇਨੋਵੇਸ਼ਨ ਮਿਸ਼ਨ ਰਾਹੀਂ ਕੀਤੇ ਗਏ ਕਾਰਜਾਂ ਅਤੇ ਅਟਲ ਟਿੰਕਰਿੰਗ ਲੈਬ ਦੀ ਸ਼ਲਾਘਾ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਇੱਕ ਅਜਿਹੀ ਪ੍ਰਣਾਲੀ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਜਿੱਥੇ ਇਨ੍ਹਾਂ ਨੌਜਵਾਨ ਦਿਮਾਗਾਂ ਦੀਆਂ ਇਨੋਵੇਸ਼ਨਾਂ ਨੂੰ ਅੱਗੇ ਵਧਾਇਆ ਜਾ ਸਕੇ। ਵਿਦਿਆਰਥੀਆਂ ਨੂੰ ਟਿੰਕਰ ਅਤੇ ਇਨੋਵੇਟ ਕਰਨ ਲਈ ਉਤਸ਼ਾਹਿਤ ਕਰਕੇ, ਅਸੀਂ ਅਜਿਹੀ ਪੀੜ੍ਹੀ ਨੂੰ ਉਤਸ਼ਾਹਿਤ ਕਰ ਰਹੇ ਹਾਂ ਜੋ ਆਤਮਨਿਰਭਰ ਅਤੇ ਸਾਧਨ ਸੰਪੰਨ ਹੋਵੇਗੀ। ਇੱਕ ਅਜਿਹੀ ਪੀੜ੍ਹੀ ਜੋ ਸਿਰਫ ਨੌਕਰੀ ਦੀ ਮੰਗ ਨਾ ਕਰਦੀ ਹੋਵੇ ਬਲਕਿ ਨੌਕਰੀਆਂ ਦੀ ਸਿਰਜਣਾ ਕਰਦੀ ਹੋਵੇ। ਉਨ੍ਹਾਂ ਨੇ ਆਸ਼ਾ ਪ੍ਰਗਟ ਕੀਤੀ ਕਿ ਇਹ ਨੌਜਵਾਨ ਲੜਕੇ ਅਤੇ ਲੜਕੀਆਂ ਇੱਕ ਦਿਨ ਸਫਲ ਉੱਦਮੀ ਬਣਨਗੇ।

Click here to see President's speech:

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ:

******

ਵੀਆਰਆਰਕੇ/ਐੱਸਐੱਚ
 (Release ID: 1592003) Visitor Counter : 48


Read this release in: English