ਪ੍ਰਧਾਨ ਮੰਤਰੀ ਦਫਤਰ

ਬੈਂਕਾਕ ਵਿੱਚ ‘ਸਵਾਸਦੀ ਪੀਐੱਮ ਮੋਦੀ’ ਕਮਿਊਨਿਟੀ ਈਵੈਂਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 02 NOV 2019 10:53PM by PIB Chandigarh

ਸਾਥੀਓ

ਪ੍ਰਾਚੀਨ ਸਵਰਨ ਭੂਮੀ ਥਾਈਲੈਂਡ ਵਿੱਚ ਤੁਹਾਡੇ ਸਾਰਿਆਂ ਦਰਮਿਆਨ ਆ ਕੇ ਅਜਿਹਾ ਲਗ ਰਿਹਾ ਹੈ ਕਿ ਤੁਸੀਂ ਸਵਰਨ ਭੂਮੀ ਨੂੰ ਵੀ ਆਪਣੇ ਰੰਗ ਵਿੱਚ ਰੰਗ ਦਿੱਤਾ ਹੈ। ਇਹ ਮਾਹੌਲ, ਇਹ ਵੇਸ਼ਭੂਸ਼ਾ, ਹਰ ਪਾਸਿਓਂ ਅਪਣੇਪਣ ਦਾ ਅਹਿਸਾਸ ਦਿਵਾਉਂਦੀ ਹੈ, ਆਪਣਾਪਣ ਝਲਕਦਾ ਹੈ। ਆਪ ਭਾਰਤੀ ਮੂਲ ਦੇ ਹੋ ਸਿਰਫ਼ ਇਸ ਲਈ ਨਹੀਂ, ਸਗੋਂ ਥਾਈਲੈਂਡ ਦੇ ਕਣ-ਕਣ ਵਿੱਚ, ਜਨ-ਜਨ ਵਿੱਚ ਵੀ ਆਪਣਾਪਣ ਨਜ਼ਰ  ਆਉਂਦਾ ਹੈ। ਇੱਥੋਂ ਦੀ ਬਾਤਚੀਤ ਵਿੱਚਇੱਥੋਂ ਦੇ ਖਾਨ-ਪਾਨ ਵਿੱਚਇੱਥੋਂ ਦੀਆਂ ਪਰੰਪਰਾਵਾਂ ਵਿੱਚ ਸ਼ਰਧਾ ਵਿੱਚ, ਆਰਕੀਟੈਕਚਰ ਵਿੱਚ, ਕਿਤੇ ਨਾ ਕਿਤੇ ਭਾਰਤੀਅਤਾ ਦੀ ਮਹਿਕ ਅਸੀਂ ਜ਼ਰੂਰ ਅਨੁਭਵ ਕਰਦੇ ਹਾਂ

ਸਾਥੀਓ,

ਪੂਰੀ ਦੁਨੀਆ ਨੇ ਹੁਣੇ-ਹੁਣੇ ਦੀਪਾਵਲੀ ਦਾ ਤਿਉਹਾਰ ਮਨਾਇਆ ਹੈ। ਇੱਥੇ ਥਾਈਲੈਂਡ ਵਿੱਚ ਵੀ ਭਾਰਤ ਦੇ ਪੂਰਵਾਂਚਲ ਤੋਂ ਵੀ ਕਾਫ਼ੀ ਸੰਖਿਆਾ ਵਿੱਚ ਲੋਕ ਆਏ ਹਨ ਅਤੇ ਅੱਜ ਪੂਰਬੀ ਭਾਰਤ ਵਿੱਚ ਹੁਣ ਤਾਂ ਕਰੀਬ-ਕਰੀਬ ਪੂਰੇ ਹਿੰਦੁਸਤਾਨ ਵਿੱਚ ਸੂਰਜ ਦੇਵਤਾ ਅਤੇ ਛਠੀ ਮਾਈਆ ਦੀ ਉਪਾਸਨਾ ਦਾ ਮਹਾਪਰਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ।  ਮੈਂ ਭਾਰਤਵਾਸੀਆਂ  ਦੇ ਨਾਲ ਹੀ ਥਾਈਲੈਂਡ ਵਿੱਚ ਰਹਿਣ ਵਾਲੇ ਆਪਣੇ ਸਾਰੇ ਸਾਥੀਆਂ ਨੂੰ ਵੀ ਛਠ ਪੂਜਾ ਦੀਆਂ ਬਹੁਤ - ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ

ਸਾਥੀਓ,

ਥਾਈਲੈਂਡ ਦੀ ਇਹ ਮੇਰੀ ਪਹਿਲੀ official ਯਾਤਰਾ ਹੈ ।  ਤਿੰਨ ਸਾਲ ਪਹਿਲਾਂ ਥਾਈਲੈਂਡ ਨਰੇਸ਼  ਦੇ ਸਵਰਗਵਾਸ ‘ਤੇ ਮੈਂ ਸੋਗ ਸੰਤਪਤ ਭਾਰਤ ਵਲੋਂ ਇੱਥੇ ਰੂਬਰੂ ਵਿੱਚ ਆ ਕੇ ਦੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਸੀ ।  ਅਤੇ ਅੱਜ ਥਾਈਲੈਂਡ  ਦੇ ਨਵੇਂ ਨਿਰੇਸ਼  ਦੇ ਰਾਜ - ਕਾਲ ਵਿੱਚ ਆਪਣੇ ਮਿੱਤਰ ਪ੍ਰਧਾਨ ਮੰਤਰੀ ਪ੍ਰਯੁਤ ਚਾਨ ਓ ਚ’  ਦੇ ਸੱਦੇ ‘ਤੇ ਮੈਂ ਭਾਰਤ - ਆਸੀਆਨ ਸਮਿਟ ਵਿੱਚ ਭਾਗ ਲੈਣ ਅੱਜ ਇੱਥੇ ਆਇਆ ਹਾਂ।  ਮੈਂ ਸੰਪੂਰਨ ਰਾਜ ਪਰਿਵਾਰ, ਥਾਈਲੈਂਡ ਸਾਮਰਾਜ ਦੀ ਸਰਕਾਰ ਅਤੇ ਥਾਈ ਦੋਸਤਾਂ ਨੂੰ ਭਾਰਤ  ਦੇ 1.3 ਬਿਲੀਅਨ ਲੋਕਾਂ ਵੱਲੋਂ  ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ

ਸਾਥੀਓ,

ਥਾਈਲੈਂਡ ਦੇ ਰਾਜ ਪਰਿਵਾਰ ਦਾ ਭਾਰਤ ਪ੍ਰਤੀ ਲਗਾਅ ਸਾਡੇ ਨੇੜਲੇ ਅਤੇ ਇਤਿਹਾਸਿਕ ਸਬੰਧਾਂ ਦਾ ਪ੍ਰਤੀਕ ਹੈ। ਰਾਜਕੁਮਾਰੀ ਮਹਾਚਕਰੀ ਖੁਦ ਸੰਸਕ੍ਰਿਤ ਭਾਸ਼ਾ ਦੀ ਬਹੁਤ ਵੱਡੀ ਵਿਦਵਾਨ ਹੈ ਅਤੇ ਸੰਸਕ੍ਰਿਤ ਵਿੱਚ ਉਨ੍ਹਾਂ ਦੀ ਗਹਿਰੀ ਰੁਚੀ ਹੈ ।  ਭਾਰਤ ਨਾਲ ਉਨ੍ਹਾਂ ਦਾ ਆਤਮਕ ਨਾਤਾ ਬਹੁਤ ਗਹਿਨ ਹੈਜਾਣ-ਪਹਿਚਾਣ ਬਹੁਤ ਵਿਆਪਕ ਹੈ ਅਤੇ ਸਾਡੇ ਲਈ ਇਹ ਬਹੁਤ ਸੁਭਾਗ ਦੀ ਗੱਲ ਹੈ ਕਿ ਪਦਮਭੂਸ਼ਣ ਅਤੇ ਸੰਸਕ੍ਰਿਤ ਸਨਮਾਨ ਨਾਲ ਭਾਰਤ ਨੇ ਉਨ੍ਹਾਂ ਪ੍ਰਤੀ ਆਪਣਾ ਆਭਾਰ ਵਿਅਕਤ ਕੀਤਾ ਹੈ

ਸਾਥੀਓ,

ਕੀ ਤੁਸੀਂ ਸੋਚਿਆ ਹੈ ਕਿ ਸਾਡੇ ਰਿਸ਼ਤਿਆਂ ਵਿੱਚ ਇੰਨਾ ਆਪਣਾਪਣ ਆਇਆ ਕਿਵੇਂ? ਸਾਡੇ ਦਰਮਿਆਨ ਸਬੰਧ ਅਤੇ ਸੰਪਰਕ ਦੀ ਇਸ ਗਹਿਰਾਈ ਦਾ ਕਾਰਨ ਕੀ ਹੈ ਇਹ ਆਪਸੀ ਵਿਸ਼ਵਾਸ ਇਹ ਘੁਲ- ਮਿਲ ਕੇ ਰਹਿਣਇਹ ਸਦਭਾਵ ਇਹ ਆਏ ਕਿੱਥੋ ... ਇਨ੍ਹਾਂ ਸਵਾਲਾਂ ਦਾ ਇੱਕ ਸਿੱਧਾ ਜਿਹਾ ਜਵਾਬ ਹੈ ... ਦਰਅਸਲ, ਸਾਡੇ ਰਿਸ਼ਤੇ ਸਿਰਫ਼ ਸਰਕਾਰਾਂ ਦਰਮਿਆਨ ਨਹੀਂ ਹਨ ਅਤੇ ਨਾ ਹੀ ਕਿਸੇ ਇੱਕ ਸਰਕਾਰ ਨੂੰ ਇਨ੍ਹਾਂ ਰਿਸ਼ਤਿਆਂ ਲਈ ਅਸੀਂ ਕਹਿ ਸਕੇ ਕਿ ਇਸ ਸਮੇਂ ਹੋਇਆ, ਇਸ ਸਮੇਂ ਹੋਇਆ ਅਜਿਹਾ ਵੀ ਨਹੀਂ ਕਹਿ ਸਕਦੇ ।  ਹਕੀਕਤ ਤਾਂ ਇਹ ਹੈ ਕਿ ਇਤਿਹਾਸ  ਦੇ ਹਰ ਪਲ ਨੇ ਇਤਿਹਾਸ ਦੀ ਹਰ ਤਾਰੀਖ ਨੇ ਇਤਿਹਾਸ ਦੀ ਹਰ ਘਟਨਾ ਨੇ ਸਾਡੇ ਇਨ੍ਹਾਂ ਸਬੰਧਾਂ ਨੂੰ ਵਿਕਸਿਤ ਕੀਤਾ ਹੈ ਵਿਸਤ੍ਰਿਤ ਕੀਤਾ ਹੈ ਗਹਿਰਾ ਕੀਤਾ ਹੈ ਅਤੇ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ

ਇਹ ਰਿਸ਼ਤੇ ਦਿਲ ਦੇ ਹਨ ਆਤਮਾ ਦੇ ਹਨ ਆਸਥਾ  ਦੇ ਹਨ ਅਧਿਆਤਮ  ਦੇ ਹਨ ।  ਭਾਰਤ ਦਾ ਨਾਮ ਪੁਰਾਣਿਕ ਕਾਲ  ਦੇ ਜੰਬੂਦਵੀਪ ਨਾਲ ਜੁੜਿਆ ਹੈ ।  ਉੱਥੇ ਹੀ ਥਾਈਲੈਂਡ ਸੁਵਰਨਭੂਮੀ ਦਾ ਹਿੱਸਾ ਸੀ।  ਜੰਬੂਦਵੀਪ ਅਤੇ ਸੁਵਰਨਭੂਮੀ ਭਾਰਤ ਅਤੇ ਥਾਈਲੈਂਡ ਇਹ ਜੁੜਾਅ ਹਜ਼ਾਰਾਂ ਸਾਲ ਪੁਰਾਣਾ ਹੈ।  ਭਾਰਤ  ਦੇ ਦੱਖਣ,  ਪੂਰਬੀ ਅਤੇ ਪੱਛਮੀ ਤਟ ਹਜ਼ਾਰਾਂ ਸਾਲ ਪਹਿਲਾਂ ਦੱਖਣ ਪੂਰਬੀ ਏਸ਼ੀਆ  ਦੇ ਨਾਲ ਸਮੁੰਦਰ  ਦੇ ਰਸਤੇ ਤੋਂ ਜੁੜੇ ਹਨ । ਸਾਡੇ ਨਾਵਿਕਾਂ ਨੇ ਤਦ ਸਮੁੰਦਰ ਦੀਆਂ ਲਹਿਰਾਂ ‘ਤੇ ਹਜ਼ਾਰਾਂ ਮੀਲ ਦਾ ਫ਼ਾਸਲਾ ਤੈਅ ਕਰਕੇ ਸਮ੍ਰਿੱਧੀ (ਖੁਸ਼ਹਾਲੀ) ਅਤੇ ਸੰਸਕ੍ਰਿਤੀ ਦੇ ਜੋ ਪੁਲ ਬਣਾਏ ਉਹ ਅੱਜ ਵੀ ਮੌਜੂਦ ਹਨ ।  ਇਨ੍ਹਾਂ  ਰਸਤਿਆ  ਦੇ ਜ਼ਰੀਏ ਸਮੁੰਦਰੀ ਵਪਾਰ ਹੋਇਆਇਨ੍ਹਾਂ ਹੀ ਰਸਤਿਆ ਤੋਂ ਲੋਕ ਆਏ- ਗਏ ਅਤੇ ਇਨ੍ਹਾਂ ਦੇ ਜ਼ਰੀਏ ਸਾਡੇ ਪੂਰਵਜਾਂ  ਨੇ ਧਰਮ ਅਤੇ ਦਰਸ਼ਨਗਿਆਨ ਅਤੇ ਵਿਗਿਆਨਭਾਸ਼ਾ ਅਤੇ ਸਾਹਿਤ ਕਲਾ ਅਤੇ ਸੰਗੀਤ ਅਤੇ ਆਪਣੀ ਜੀਵਨ - ਸ਼ੈਲੀ ਵੀ ਸਾਂਝੀ ਕੀਤੀ

ਭਾਈਓ ਅਤੇ ਭੈਣੋਂ, ਮੈਂ ਅਕਸਰ ਕਹਿੰਦਾ ਹਾਂ ਕਿ ਭਗਵਾਨ ਰਾਮ ਦੀ ਮਰਿਆਦਾ ਅਤੇ ਭਗਵਾਨ ਬੁੱਧ ਦੀ ਕਰੁਣਾਇਹ ਦੋਵੇਂ ਸਾਡੀ ਸਾਂਝੀ ਵਿਰਾਸਤ ਹਨ ।  ਕਰੋੜਾਂ ਭਾਰਤੀਆਂ ਦਾ ਜੀਵਨ ਜਿੱਥੇ ਰਾਮਾਇਣ ਤੋਂ ਪ੍ਰੇਰਿਤ ਹੁੰਦਾ ਹੈਇਹੀ ਦਿਵੱਯਤਾ ਥਾਈਲੈਂਡ ਦੇ ਰਾਮਾਕਿਸ਼ਨ ਦੀ ਹੈ ।  ਭਾਰਤ ਦੀ ਅਯੁੱਧਿਆ ਨਗਰੀਥਾਈਲੈਂਡ ਵਿੱਚ ਆ - ਯੁਥਿਆ ਹੋ ਜਾਂਦੀ ਹੈ । ਜਿਹੜੇ ਨਰਾਇਣ ਨੇ ਅਯੁੱਧਿਆ ਵਿੱਚ ਅਵਤਾਰ ਲਿਆਉਨ੍ਹਾਂ  ਦੇ ਪਾਵਨ- ਪਵਿੱਤਰ ਵਾਹਨ - ਗਰੁੜ’  ਦੇ ਪ੍ਰਤੀ ਥਾਈਲੈਂਡ ਵਿੱਚ ਅਪਾਰ ਸ਼ਰਧਾ ਹੈ

ਸਾਥੀਓ,

ਅਸੀਂ ਭਾਸ਼ਾ ਦੇ ਹੀ ਨਹੀਂ, ਭਾਵਨਾ ਦੇ ਪੱਧਰ ‘ਤੇ ਵੀ ਇੱਕ ਦੂਸਰੇ ਦੇ ਬਹੁਤ ਨਜ਼ਦੀਕ ਹਾਂ। ਇਤਨੇ ਨਜ਼ਦੀਕ ਕੀ ਕਦੇ-ਕਦੇ ਸਾਨੂੰ ਇਸ ਦਾ ਆਭਾਸ ਵੀ ਨਹੀਂ ਹੁੰਦਾ। ਜਿਵੇਂ ਤੁਸੀਂ ਮੈਨੂੰ ਕਿਹਾ ਸਵਾਸਦੀ ਮੋਦੀ ...ਇਸ ਸਵਾਸਦੀ ਦਾ ਸਬੰਧ ਸੰਸਕ੍ਰਿਤ ਦੇ ਸ਼ਬਦ ਸਵਸਤੀ ਨਾਲ ਹੈ। ਇਸ ਦਾ ਮਤਲਬ ਹੈ - ਸੁ ਪਲੱਸ ਅਸਤੀਯਾਨੀ ਕਲਿਆਣ ।  ਯਾਨੀਤੁਹਾਡਾ ਕਲਿਆਣ ਹੋਵੇਅਭਿਵਾਦਨ ਹੋਣ , Greetings ਹੋਵੇਆਸਥਾ ਹੋਵੇ ਸਾਨੂੰ ਹਰ ਤਰਫ ਆਪਣੇ ਨਜ਼ਦੀਕੀ ਸਬੰਧਾਂ  ਦੇ ਗਹਿਰੇ ਨਿਸ਼ਾਨ ਮਿਲਦੇ ਹਨ।

ਸਾਥੀਓ,

ਪਿਛਲੇ ਪੰਜ ਵਰ੍ਹਿਆਂ ਵਿੱਚ ਮੈਨੂੰ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਣ ਦਾ ਅਵਸਰ ਮਿਲਿਆ। ਅਤੇ ਹਰ ਜਗ੍ਹਾ ਭਾਰਤੀ ਸਮੁਦਾਏ (ਭਾਈਚਾਰੇ) ਨਾਲ ਮਿਲਣਾ, ਉਨ੍ਹਾਂ ਦੇ ਦਰਸ਼ਨ ਕਰਨਾ, ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨਾ, ਇਹ ਕੋਸ਼ਿਸ਼ ਮੈਂ ਕਰਦਾ ਰਹਿੰਦਾ ਹਾਂ। ਅਤੇ ਅੱਜ ਵੀ ਆਪ ਇਤਨੀ ਵੱਡੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਦੇ ਲਈ ਆਏ ਮੈਂ ਤੁਹਾਡਾ ਬਹੁਤ ਆਭਾਰੀ ਹਾਂ। ਲੇਕਿਨ ਜਦੋਂ ਵੀ ਅਜਿਹੀ ਮੁਲਾਕਾਤ ਹੋਈ ਹੈ, ਹਰੇਕ ਵਿੱਚ ਮੈਂ ਦੇਖਿਆ ਕਿ ਭਾਰਤੀ ਸਮੁਦਾਏ  (ਭਾਈਚਾਰੇ) ਵਿੱਚ ਭਾਰਤ ਅਤੇ ਉਨ੍ਹਾਂ ਦੇ ਮੇਜ਼ਬਾਨ ਦੇਸ਼ ਦੀ ਸੱਭਿਅਤਾ ਦਾ ਇੱਕ ਕਮਾਲ ਦਾ ਸੰਗਮ ਸਾਨੂੰ ਨਜਰ ਆਉਂਦਾ ਹੈ। ਮੈਨੂੰ ਬੜਾ ਮਾਣ ਹੁੰਦਾ ਹੈ ਕਿ ਤੁਸੀਂ ਜਿੱਥੇ ਵੀ ਰਹੋ ਤੁਹਾਡੇ ਵਿੱਚ ਭਾਰਤ ਰਹਿੰਦਾ ਹੈ, ਤੁਹਾਡੇ ਅੰਦਰ ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਮੂਲ ਜੀਵੰਤ ਰਹਿੰਦੇ ਹਨ।  

ਮੈਨੂੰ ਓਨੀ ਹੀ ਖੁਸ਼ੀ ਤਦ ਵੀ ਹੁੰਦੀ ਹੈ ਜਦੋਂ ਉਨ੍ਹਾਂ ਦੇਸ਼ਾਂ ਦੀ ਲੀਡਰਸ਼ਿਪ ਉੱਥੋਂ ਦੇ ਨੇਤਾ ਉੱਥੋਂ  ਦੇ ਬਿਜ਼ਨਸ ਲੀਡਰਸ ਭਾਰਤੀ ਸਮੁਦਾਏ (ਭਾਈਚਾਰੇ) ਦੀ ਪ੍ਰਤਿਭਾ , ਮਿਹਨਤ ਅਤੇ ਅਨੁਸ਼ਾਸਨ ਦੀ ਤਾਰੀਫ ਕਰਦੇ ਹਨ ਮੈਨੂੰ ਬਹੁਤ ਮਾਣ ਹੁੰਦਾ ਹੈ ।  ਉਹ ਤੁਹਾਡੇ ਮੇਲ- ਜੋਲ ਅਤੇ ਸ਼ਾਂਤੀ ਵਿੱਚ ਰਹਿਣ ਦੀ ਪ੍ਰਵਿਰਤੀ ਦੇ ਕਾਇਲ ਨਜ਼ਰ ਆਉਂਦੇ ਹਨ ।  ਪੂਰੇ ਵਿਸ਼ਵ ਵਿੱਚ ਭਾਰਤੀ ਸਮੁਦਾਏ ਦਾ ਇਹ ਅਕਸ ਹਰ ਹਿੰਦੁਸਤਾਨੀ  ਦੇ ਲਈ ਪੂਰੇ ਭਾਰਤ ਲਈ ਬਹੁਤ ਮਾਣ ਦੀ ਗੱਲ ਹੈ ।  ਅਤੇ ਇਸਦੇ ਲਈ ਵਿਸ਼ਵ ਭਰ ਵਿੱਚ ਫੈਲੇ ਹੋਏ ਤੁਸੀਂ ਸਾਰੇ ਬੰਧੂ ਵਧਾਈ  ਦੇ ਪਾਤਰ ਹੋ

ਸਾਥੀਓ,

ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ ਵਿਸ਼ਵ ਵਿੱਚ ਜਿੱਥੇ ਵੀ ਭਾਰਤੀ ਹਨ ਉਹ ਭਾਰਤ ਨਾਲ ਸੰਪਰਕ ਵਿੱਚ ਰਹਿੰਦੇ ਹਨ ।  ਭਾਰਤ ਵਿੱਚ ਕੀ ਹੋ ਰਿਹਾ ਹੈ ਇਸ ਦੀ ਖਬਰ ਰੱਖਦੇ ਹਨ ।  ਅਤੇ ਕੁਝ ਲੋਕ ਤਾਂ ਖ਼ਬਰ ਲੈ ਵੀ ਲੈਂਦੇ ਹਨ ਅਤੇ ਭਾਰਤ ਦੀ ਪ੍ਰਗਤੀ ਨਾਲ  ਖਾਸ ਕਰਕੇ ਪਿਛਲੇ ਪੰਜ ਸਾਲ ਦੀਆਂ ਉਪਲੱਬਧੀਆਂ ਨਾਲ ਵਿਸ਼ਵ ਭਰ ਵਿੱਚ ਰਹਿਣ ਵਾਲੇ ਮੇਰੇ ਦੇਸ਼ਵਾਸੀਆਂ ਦਾ ਮੱਥਾ ਉੱਚਾ ਹੋ ਜਾਂਦਾ ਹੈ ਸੀਨਾ ਚੌੜਾ ਹੋ ਜਾਂਦਾ ਹੈ ।  ਉਨ੍ਹਾਂ ਦਾ ਆਤਮ ਵਿਸ਼ਵਾਸ ਅਨੇਕ ਗੁਣਾ ਵਧ ਜਾਂਦਾ ਹੈ ਅਤੇ ਇਹੀ ਤਾਂ ਦੇਸ਼ ਦੀ ਤਾਕਤ ਹੁੰਦੀ ਹੈ

ਸਾਥੀਓ,

ਉਹ ਆਪਣੇ ਵਿਦੇਸ਼ੀ ਦੋਸਤਾਂ ਨੂੰ ਕਹਿ ਸਕਦੇ ਹਨ ਦੇਖੋ ਮੈਂ ਭਾਰਤੀ ਮੂਲ ਦਾ ਹਾਂ ਅਤੇ ਮੇਰਾ ਭਾਰਤ ਕਿਵੇਂ ਤੇਜ਼ੀ ਨਾਲ ਕਿੰਨਾ ਅੱਗੇ ਵਧ ਰਿਹਾ ਹੈ ।  ਅਤੇ ਜਦੋਂ ਕੋਈ ਵੀ ਭਾਰਤੀ ਦੁਨੀਆ ਵਿੱਚ ਇਹ ਕਹਿੰਦਾ ਹੈ ਤਾਂ ਅੱਜ ਦੁਨੀਆ ਉਸ ਨੂੰ ਬਹੁਤ ਗੌਰ ਨਾਲ ਸੁਣਦੀ ਹੈਤੁਸੀਂ ਥਾਈਲੈਂਡ ਵਿੱਚ ਵੀ ਅਨੁਭਵ ਕੀਤਾ ਹੋਵੇਗਾ ।  ਕਿਉਂਕਿ 130 ਕਰੋੜ ਭਾਰਤੀ ਅੱਜ New India  ਦੇ ਨਿਰਮਾਣ ਵਿੱਚ ਲੱਗੇ ਹੋਏ ਹਨਤੁਹਾਡੇ ਵਿੱਚੋਂ ਅਨੇਕ ਸਾਥੀ ਜੋ ਪੰਜ - ਸੱਤ ਸਾਲ ਪਹਿਲਾਂ ਭਾਰਤ ਗਏ ਹੋਵੋਗੇ ਉਨ੍ਹਾਂ ਨੂੰ ਹੁਣ ਉੱਥੇ ਜਾਣ ‘ਤੇ ਸਾਰਥਕ ਪਰਿਵਰਤਨ ਸਪਸ਼ਟ ਅਨੁਭਵ ਹੁੰਦਾ ਹੋਣਗੇ ।  ਅੱਜ ਜੋ ਪਰਿਵਰਤਨ ਭਾਰਤ ਵਿੱਚ ਆ ਰਿਹਾ ਹੈ ਉਸੇ ਦਾ ਨਤੀਜਾ ਹੈ ਕਿ ਦੇਸ਼  ਦੇ ਲੋਕਾਂ ਨੇ ਫਿਰ ਇੱਕ ਵਾਰ ...  ਫਿਰ ਇੱਕ ਵਾਰ ....  ਦੇਸ਼ਵਾਸੀਆਂ ਨੇ ਫਿਰ ਇੱਕ ਵਾਰ ਮੈਨੂੰ ਆਪਣੇ ਇਸ ਸੇਵਕ ਨੂੰ ਬੀਤੀ ਲੋਕ ਸਭਾ ਚੋਣ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਅਸ਼ੀਰਵਾਦ  ਦਿੱਤਾ ਹੈ

ਸਾਥੀਓ,

ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਪੂਰੇ ਸੰਸਾਰ  ਦੇ ਸਭ ਤੋਂ ਵੱਡਾ ਲੋਕਤੰਤਰ ਹਾਂ ਅਤੇ ਦੁਨੀਆ ਇਹ ਜਾਣਦੀ ਵੀ ਹੈ ਲੇਕਿਨ ਲੋਕਤੰਤਰ ਦਾ ਮਹਾਕੁੰਭ ਯਾਨੀ ਚੋਣਾਂ ...ਸਭ ਤੋਂ ਵੱਡੀਆਂ ਚੋਣਾਂ ਕਿਵੇਂ ਹੁੰਦੀਆਂ ਹਨ ਇਹ ਸਹੀ ਅਰਥਾਂ ਵਿੱਚ ਉਹੀ ਸਮਝ ਸਕਦਾ ਹੈ ਜਿਸ ਨੇ ਇਸ ਨੂੰ ਖੁਦ ਆਪਣੀ ਅੱਖਾਂ ਨਾਲ ਦੇਖਿਆ ਹੋਵੇ ।  ਤੁਸੀ ਸ਼ਾਇਦ :  ਜਾਣਦੇ ਹੋਵੋਗੇ ਕਿ ਇਸ ਸਾਲ  ਦੀਆਂ ਆਮ ਚੋਣਾਂ ਵਿੱਚ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ 60 ਕਰੋੜ ਵੋਟਰਾਂ ਨੇ ਮਤ ਪਾਏ ਹਨ ਵੋਟ ਪਾਏ ਹਨ ।  ਇਹ ਸੰਸਾਰ  ਦੇ ਲੋਕਤੰਤਰ  ਦੇ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਹੈ ।  ਅਤੇ ਹਰ ਭਾਰਤੀ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ

ਲੇਕਿਨ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਭਾਰਤ  ਦੇ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਵੋਟਰਾਂ ਦੀ ਗਿਣਤੀ ਯਾਨੀ ਵੋਟ ਪਾਉਣ ਵਾਲੀਆਂ ਮਹਿਲਾਵਾਂ ਹੁਣ ਪੁਰਸ਼ਾਂ  ਤੋਂ ਪਿੱਛੇ ਨਹੀਂ ਹਨ ਜਿੰਨੇ ਪੁਰਸ਼ ਵੋਟ ਪਾਉਂਦੇ ਹਨ ਉਨ੍ਹੀਆਂ ਹੀ ਮਹਿਲਾਵਾਂ ਵੀ ਵੋਟ ਪਾ ਰਹੀਆਂ ਹਨ ।  ਇੰਨਾ ਹੀ ਨਹੀਂ ਇਸ ਵਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹਿਲਾ MPs  ਲੋਕਸਭਾ ਵਿੱਚ ਚੁਣ ਕੇ ਆਈਆਂ ਹਨ।  ਅਜ਼ਾਦੀ  ਦੇ ਬਾਅਦ ਸਭ ਤੋਂ ਵੱਡਾ ਨੰਬਰ ਹੈ ਇਸ ਵਾਰ, ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਲੋਕਤੰਤਰ  ਦੇ ਪ੍ਰਤੀ ਸਾਡੀ commitment ਇੰਨੀ ਗਹਿਰੀ ਹੈ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੋਗੀ ਕਿ ਗੁਜਰਾਤ ਵਿੱਚ ਗੀਰ ਸੋਮਨਾਥ , ਗੀਰ  ਦੇ ਜੰਗਲਾਂ ਵਿੱਚ ਇੱਕ ਵੋਟਰ ਰਹਿੰਦਾ ਹੈ ਉੱਥੇ ਜੰਗਲ ਵਿੱਚ, ਪਹਾੜੀ ਵਿੱਚ ਉਸ ਇੱਕ ਵੋਟਰਾਂ ਲਈ ਇੱਕ ਵੱਖਰਾ ਪੋਲਿੰਗ ਬੂਥ ਬਣਾਇਆ ਜਾਂਦਾ ਹੈ ।  ਯਾਨੀ ਸਾਡੇ ਲਈ ਲੋਕਤੰਤਰ ਦੀ ਕਿੰਨੀ ਅਹਿਮੀਅਤ ਹੈ ਕਿੰਨੀ ਮਹੱਤਤਾ ਹੈ ਇਸ ਦੀ ਇਹ ਮਿਸਾਲ ਹੈ

ਭਾਈਓ  ਅਤੇ ਭੈਣੋਂ ਭਾਰਤ ਵਿੱਚ, ਅਤੇ ਇਹ ਵੀ ਤੁਹਾਡੇ ਲਈ ਨਵੀਂ ਖਬਰ ਹੋਵੇਗੀ .... ਭਾਰਤ ਵਿੱਚ ਛੇ ਦਹਾਕਿਆ ਬਾਅਦ ਯਾਨੀ 60 ਸਾਲ ਦੇ ਬਾਅਦ ਕਿਸੇ ਸਰਕਾਰ ਨੂੰ ਪੰਜ ਸਾਲ ਦਾ ਟਰਮ ਪੂਰਾ ਕਰਨ  ਦੇ ਬਾਅਦ ਪਹਿਲਾਂ ਤੋਂ ਵੀ ਬੜਾ mandate ਮਿਲਿਆ ਹੈ।  60 ਸਾਲ ਪਹਿਲਾਂ ਇੱਕ ਵਾਰ ਅਜਿਹਾ ਹੋਇਆ ਸੀ 60 ਸਾਲ  ਦੇ ਬਾਅਦ ਇਹ ਪਹਿਲੀ ਵਾਰ ਹੋਇਆ ਹੈਅਤੇ  ਇਸ ਦੀ ਵਜ੍ਹਾ ਹੈਪਿਛਲੇ ਪੰਜ ਸਾਲ ਵਿੱਚ ਭਾਰਤ ਦੀਆਂ ਉਪਲੱਬਧੀਆਂ ......  ਲੇਕਿਨ ਇਸ ਦਾ ਇੱਕ ਅਰਥ ਇਹ ਵੀ ਹੈ ਕਿ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਆਸ਼ਾਵਾਂ ਹੋਰ ਵਧ ਗਈਆਂ ਹਨ ।  ਜੋ ਕੰਮ ਕਰਦਾ ਹੈ ਲੋਕ ਉਸੇ ਤੋਂ ਤਾਂ ਕੰਮ ਮੰਗਦੇ ਹਨ ।  ਜੋ ਕੰਮ ਨਹੀਂ ਕਰਦਾ ਹੈ ਲੋਕ ਉਸ ਦੇ ਦਿਨ ਗਿਣਦੇ ਰਹਿੰਦੇ ਹਨ ਜੋ ਕੰਮ ਕਰਦਾ ਹੈ ਉਸ ਨੂੰ ਲੋਕ ਕੰਮ ਦਿੰਦੇ ਰਹਿੰਦੇ ਹਨ

ਅਤੇ ਇਸ ਲਈ ਸਾਥੀਓ ਹੁਣ ਅਸੀਂ ਉਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਕੰਮ ਕਰ ਰਹੇ ਹਾਂ ਜੋ ਕਦੇ ਅਸੰਭਵ ਲਗਦੇ ਸਨ ।  ਸੋਚ ਵੀ ਨਹੀਂ ਸਕਦੇ ਸਨਮੰਨ ਕੇ ਬੈਠੇ ਸਨ ਇਹ ਤਾਂ ਹੋ ਨਹੀਂ ਸਕਦਾ ਹੈ।  ਆਪ ਸਾਰੇ ਇਸ ਗੱਲ ਤੋਂ ਵਾਕਫ਼ ਹੋ ਕਿ ਆਤੰਕ ਅਤੇ ਅਲਗਾਵ ਦੇ ਬੀਜ ਬੀਜਣ ਵਾਲੇ ਇੱਕ ਬਹੁਤ ਵੱਡੇ ਕਾਰਨ ਤੋਂ ਦੇਸ਼ ਨੂੰ ਮੁਕਤ ਕਰਨ ਦਾ ਨਿਰਣਾ ਭਾਰਤ ਨੇ ਕਰ ਲਿਆ ਹੈ ।  ਪਤਾ ਹੈ ...ਪਤਾ ਹੈ ਕਿ ਕੀਤਾ ..  ਕੀ ਕੀਤਾ ..  ਥਾਈਲੈਂਡ ਵਿੱਚ ਰਹਿਣ ਵਾਲੇ ਹਰ ਹਿੰਦੁਸਤਾਨੀ ਨੂੰ ਪਤਾ ਹੈ ਕੀ ਕੀ ਕੀਤਾ ...  ਜਦੋਂ ਫ਼ੈਸਲਾ ਸਹੀ ਹੁੰਦਾ ਹੈ ਇਰਾਦਾ ਸਹੀ ਹੁੰਦਾ ਹੈ ਉਸ ਦੀ ਗੂੰਜ ਦੁਨੀਆ ਭਰ ਵਿੱਚ ਸੁਣਾਈ ਦਿੰਦੀ ਹੈ ਅਤੇ ਅੱਜ ਥਾਈਲੈਂਡ ਵਿੱਚ ਵੀ ਸੁਣਾਈ  ਦੇ ਰਹੀ ਹੈ

Thank you , thank you ਇਹ ਤੁਹਾਡਾ standing ovation... ਇਹ ਤੁਹਾਡਾ standing ovation ਭਾਰਤ ਦੀ ਸੰਸਦ ਦੇ ਲਈ ਹੈ, ਭਾਰਤ ਦੀ ਪਾਰਲੀਮੈਂਟ ਦੇ ਲਈ ਹੈ, ਭਾਰਤ ਦੀ ਪਾਰਲੀਮੈਂਟ ਦੇ ਮੈਂਬਰਸ ਦੇ ਲਈ ਹੈਤੁਹਾਡਾ ਇਹ ਪਿਆਰ, ਤੁਹਾਡਾ ਇਹ ਉਤਸ਼ਾਹ, ਤੁਹਾਡਾ ਇਹ ਸਮਰਥਨ ਹਿੰਦੁਸਤਾਨ ਦੇ ਹਰ ਪਾਰਲੀਮੈਂਟ ਮੈਂਬਰ ਦੇ ਲਈ ਬਹੁਤ ਵੱਡੀ ਤਾਕਤ ਬਣੇਗਾ, ਮੈਂ ਤੁਹਾਡਾ ਆਭਾਰੀ ਹਾਂ.... ਤੁਸੀਂ ਬੈਠੋ .....thank you.

ਸਾਥੀਓ,

ਹਾਲ ਹੀ ਵਿੱਚਗਾਂਧੀ ਜੀ ਦੀ 150ਵੀਂ ਜਯੰਤੀ ‘ਤੇ ਭਾਰਤ ਨੇ ਆਪਣੇ ਆਪ ਨੂੰ open defecation free ਐਲਾਨ ਕੀਤਾ ਹੈ ।  ਇੰਨਾ ਹੀ ਨਹੀਂ ਅੱਜ ਭਾਰਤ  ਦੇ ਗਰੀਬ ਤੋਂ ਗ਼ਰੀਬ ਦਾ ਕਿਚਨ ਧੂੰਆਂ ਮੁਕਤ... smoke free ਹੋ ਰਿਹਾ ਹੈ ।  8 ਕਰੋੜ ਘਰਾਂ ਨੂੰ ਅਸੀਂ 3 ਸਾਲ ਤੋਂ ਵੀ ਘੱਟ ਸਮੇਂ ਵਿੱਚ ਮੁਫਤ LPG ਗੈਸ ਕਨੈਕਸ਼ਨ ਦਿੱਤੇ ਹਨ ।  8 ਕਰੋੜ -  ਇਹ ਗਿਣਤੀ ਥਾਈਲੈਂਡ ਦੀ ਅਬਾਦੀ ਤੋਂ ਵੀ ਵੱਡੀ ਹੈ।  ਦੁਨੀਆ ਦੀ ਸਭ ਤੋਂ ਵੱਡੀ Healthcare scheme Ayushman Bharat ਅੱਜ ਕਰੀਬ 50 ਕਰੋੜ ਭਾਰਤੀਆਂ ਨੂੰ 5 ਲੱਖ ਰੁਪਏ ਤੱਕ  ਦੇ ਮੁਫਤ ਇਲਾਜ ਦੀ health coverage  ਦੇ ਰਹੀ ਹੈ ।  ਅਜੇ ਇਸ ਯੋਜਨਾ ਦਾ ...   ਹੁਣੇ - ਹੁਣੇ ਇੱਕ ਸਾਲ ਪੂਰਾ ਹੋਇਆ ਹੈ ।  ਲੇਕਿਨ ਕਰੀਬ 60 ਲੱਖ ਲੋਕਾਂ ਨੂੰ ਇਸ ਦੇ ਤਹਿਤ ਮੁਫਤ ਵਿੱਚ ਇਲਾਜ ਮਿਲ ਚੁੱਕਿਆ ਹੈ ।  ਇਸ ਦਾ ਮਤਲਬ ਇਹ ਹੋਇਆ ਕਿ ਅਗਲੇ ਦੋ- ਤਿੰਨ ਮਹੀਨਿਆਂ ਵਿੱਚ ਇਹ ਗਿਣਤੀ  ਬੈਂਕਾਕ ਦੀ ਕੁੱਲ ਅਬਾਦੀ ਤੋਂ  ਵੀ ਜ਼ਿਆਦਾ ਹੋ ਜਾਵੇਗੀ ।

ਸਾਥੀਓ,

ਬੀਤੇ 5 ਸਾਲਾਂ ਵਿੱਚ ਅਸੀਂ ਹਰ ਭਾਰਤੀ ਨੂੰ ਬੈਂਕ ਖਾਤੇ ਨਾਲ ਜੋੜਿਆ ਹੈ, ਬਿਜਲੀ ਕਨੈਕਸ਼ਨ ਨਾਲ ਜੋੜਿਆ ਹੈ ਅਤੇ ਹੁਣ ਇੱਕ ਮਿਸ਼ਨ ਲੈ ਕੇ ਅਸੀਂ ਚੱਲ ਪਏ ਹਾਂ, ਹਰ ਘਰ ਤੱਕ ਕਾਫੀ ਪਾਣੀ ਪਹੁੰਚਾਉਣ ਦੇ ਲਈ ਕੰਮ ਕਰ ਰਹੇ ਹਾਂ। 2022, ਜਦੋਂ ਹਿੰਦੁਸਤਾਨ ਅਜ਼ਾਦੀ ਦੇ 75 ਸਾਲ ਮਨਾਏਗਾ, 2022 ਵਿੱਚ ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ, 2022 ਤੱਕ ਹਰ ਗ਼ਰੀਬ ਨੂੰ ਆਪਣਾ ਪੱਕਾ ਘਰ ਦੇਣ ਦੇ ਲਈ ਵੀ ਪੂਰੀ ਸ਼ਕਤੀ ਦੇ ਨਾਲ ਪ੍ਰਯਤਨ ਕੀਤਾ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੀਆਂ ਇਨ੍ਹਾਂ ਉਪਲੱਬਧੀਆਂ ਦੇ ਬਾਰੇ ਵਿੱਚ ਜਦੋਂ ਤੁਸੀਂ ਸੁਣਦੇ ਹੋਵੋਗੇ ਤਾਂ ਮਾਣ ਦੀ ਅਨੁਭੂਤੀ ਹੋਰ ਵਧ ਜਾਂਦੀ ਹੋਵੇਗੀ।

ਸਾਥੀਓ

ਮੰਚ ‘ਤੇ ਜਦੋਂ ਮੈਂ ਆਇਆ ਉਸ ਦੇ ਤੁਰੰਤ ਬਾਅਦ ਥੋੜ੍ਹੀ ਦੇਰ ਪਹਿਲੇ ਭਾਰਤ ਦੇ ਦੋ ਮਹਾਨ ਸਪੂਤਾਂ, ਦੋ ਮਹਾਨ ਸੰਤਾਂ ਨਾਲ ਜੁੜੇ ਯਾਦ ਚਿੰਨ੍ਹ ਰਿਲੀਜ ਕਰਨ ਦਾ ਮੈਨੂੰ ਸੁਭਾਗ ਮਿਲਿਆ। ਮੈਨੂੰ ਯਾਦ ਹੈ ਕਿ 3-4 ਵਰ੍ਹੇ ਪਹਿਲਾ ਸੰਤ ਥਿਰੂ ਵੱਲੂਵਰ ਦੀ ਮਹਾਨ ਕ੍ਰਿਤੀ ਥਿਰੁਲਕੁਰਾਲ ਦੇ ਗੁਜਰਾਤੀ ਅਨੁਵਾਦ ਨੂੰ launch ਕਰਨ ਦਾ ਅਵਸਰ ਮੈਨੂੰ ਮਿਲਿਆ ਸੀ। ਅਤੇ ਹੁਣ ਥਿਰੁਲਕੁਰਾਲ ਦੇ ਥਾਈ ਭਾਸ਼ਾ ਵਿੱਚ ਅਨੁਵਾਦ ਨਾਲ ਮੈਨੂੰ ਵਿਸ਼ਵਾਸ ਹੈ ਕਿ ਇਸ ਭੂ-ਭਾਗ ਦੇ ਲੋਕਾਂ ਨੂੰ ਵੀ ਬਹੁਤ ਲਾਭ ਹੋਵੇਗਾ। ਕਿਉਂਕਿ ਇਹ ਸਿਰਫ ਇੱਕ ਗ੍ਰੰਥ ਨਹੀਂ ਬਲਕਿ ਜੀਵਨ ਜੀਣ ਦੇ ਲਈ ਇੱਕ ਗਾਈਡਿੰਗ ਲਾਈਟ ਹੈ। ਲਗਭਗ ਢਾਈ ਹਜ਼ਾਰ ਸਾਲ ਪਹਿਲਾ ਦੀ ਗੰਥ ਇਸ ਵਿੱਚ ਜਿਨ੍ਹਾਂ ਕਦਰਾਂ-ਕੀਮਤਾਂ ਦਾ ਸਮਾਵੇਸ਼ ਹੈ ਉਹ ਅੱਜ ਵੀ ਸਾਡੀ ਅਨਮੋਲ ਵਿਰਾਸਤ ਹੈ। ਉਦਾਹਰਨ ਦੇ ਲਈ, ਸੰਤ ਥਿਰੂ ਵੱਲੂਵਰ ਕਹਿੰਦੇ ਹਨ-

ਤਾੜਾਤ੍ਰਿ ਦੰਡ ਪੋਰੂੜੇਲ

ਡੱਕਰੱਕ ਵੇਲੜਾਮਿ ਸਇਦਰ ਪੁਰੂਦ

(ताड़ात्रि दंड पोरूड़ेल्ल

डक्करक्क वेल्ड़ामि सइदर पुरूट्ट।)

ਯਾਨੀ ਯੋਗ ਵਿਅਕਤੀ ਮਿਹਨਤ ਨਾਲ ਜੋ ਧਨ ਕਮਾਉਂਦੇ ਹਨ ਉਸ ਨੂੰ ਦੂਜਿਆਂ ਦੀ ਭਲਾਈ ਵਿੱਚ ਲਗਾਉਂਦੇ ਹਨ। ਭਾਰਤ ਅਤੇ ਭਾਰਤੀਆਂ ਦਾ ਜੀਵਨ ਅੱਜ ਵੀ ਇਸ ਆਦਰਸ਼ ਤੋਂ ਪ੍ਰੇਰਣਾ ਲੈਂਦਾ ਹੈ।

ਸਾਥੀਓ,

ਅੱਜ ਗੁਰੂ ਨਾਨਕ ਦੇਵ ਜੀ  ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸਮਾਰਕ ਸਿੱਕੇ ਵੀ ਜਾਰੀ ਕੀਤੇ ਗਏ ਹਨ ਅਤੇ ਮੈਨੂੰ ਦੱਸਿਆ ਗਿਆ ਕਿ ਇੱਥੇ ਬੈਂਕਾਕ ਵਿੱਚ ਅੱਜ ਤੋਂ ਪੰਜਾਹ ਸਾਲ ਪਹਿਲਾਂਗੁਰੂ ਨਾਨਕ ਦੇਵ  ਜੀ ਦਾ ਪੰਜ ਸੌਵਾਂਪ੍ਰਕਾਸ਼ ਉਤਸਵ ਬਹੁਤ ਧੁੰਮ - ਧਾਮ ਨਾਲ ਮਨਾਇਆ ਗਿਆ ਸੀ ।  ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਪੰਜ ਸੌ ਪੰਜਾਹਵਾਂਪ੍ਰਕਾਸ਼ ਉਤਸਵ ਉਸ ਤੋਂ ਵੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ ।  ਇੱਥੇ ਸਿੱਖ ਭਾਈਚਾਰੇ ਨੇ ਫਿਤਸਾਨੁਲੋਕ -  ਜਾਂ ਵਿਸ਼ਨੂੰ ਲੋਕ -  ਵਿੱਚ ਜੋ ਗੁਰੂ ਨਾਨਕ ਦੇਵ  ਜੀ ਗਾਰਡਨ ਬਣਾਇਆ ਹੈ ਉਹ ਇੱਕ ਸ਼ਲਾਘਾਯੋਗ ਪ੍ਰਯਤਨ ਹੈ

ਭਾਈਓ ਅਤੇ ਭੈਣੋ ਇਸ ਪਵਿੱਤਰ ਪਰਵ ਦੇ ਮੌਕੇ ‘ਤੇ ਭਾਰਤ ਸਰਕਾਰ ਬੀਤੇ ਇੱਕ ਵਰ੍ਹੇ ਤੋਂ ਬੈਂਕਾਕ ਸਹਿਤ ਪੂਰੇ ਸੰਸਾਰ ਵਿੱਚ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ ।  ਗੁਰੂ ਨਾਨਕ ਦੇਵ ਜੀ ਸਿਰਫ ਭਾਰਤ  ਦੇ, ਸਿੱਖ ਪੰਥ ਦੇ ਹੀ ਨਹੀਂ ਸਨਸਗੋਂ ਉਨ੍ਹਾਂ ਦੇ  ਵਿਚਾਰ ਪੂਰੀ ਦੁਨੀਆ ਪੂਰੀ ਮਨੁੱਖਤਾ ਦੀ ਵਿਰਸਾਤ ਹਨ ।  ਅਤੇ ਸਾਡੀ ਭਾਰਤੀਆਂ ਦੀ ਇਹ ਵਿਸ਼ੇਸ਼ ਜਿੰਮੇਦਾਰੀ ਹੈ ਕਿ ਆਪਣੀ ਵਿਰਾਸਤ ਦਾ ਲਾਭ ਪੂਰੀ ਦੁਨੀਆ ਨੂੰ ਦੇਈਏ ।  ਸਾਡਾ ਪ੍ਰਯਤਨ ਹੈ ਕਿ ਦੁਨੀਆ ਭਰ ਵਿੱਚ ਸਿੱਖ ਪੰਥ ਨਾਲ ਜੁੜੇ ਸਾਥੀਆਂ ਨੂੰ ਆਪਣੀ ਆਸਥਾ ਦੇ ਕੇਂਦਰਾਂ ਨਾਲ ਜੁੜਨ ਵਿੱਚ ਅਸਾਨੀ ਹੋਵੇ

ਸਾਥੀਓ,

ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਵੇਗੀ ਕਿ ਕੁਝ ਦਿਨਾਂ ਬਾਅਦ ਕਰਤਾਰਪੁਰ ਸਾਹਿਬ ਤੋਂ ਵੀ ਹੁਣ ਸਿੱਧੀ ਕਨੈਕਟੀਵਿਟੀ ਸੁਨਿਸ਼ਚਿਤ ਹੋਣ ਵਾਲੀ ਹੈ ।  9 ਨਵੰਬਰ ਨੂੰ ਕਰਤਾਰਪੁਰ ਕੌਰੀਡੋਰ ਖੁੱਲ੍ਹਣ  ਦੇ ਬਾਅਦ ਹੁਣ ਭਾਰਤ ਤੋਂ ਸ਼ਰਧਾਲੂ ਸਿੱਧੇ ਕਰਤਾਰਪੁਰ ਸਾਹਿਬ ਜਾ ਸਕਣਗੇ ।  ਮੈਂ ਤੁਹਾਨੂੰ ਵੀ ਤਾਕੀਦ ਕਰਾਂਗਾ ਕਿ ਅਧਿਕ ਤੋਂ ਅਧਿਕ ਸੰਖਿਆ ਵਿੱਚ ਪਰਿਵਾਰ ਸਹਿਤ ਭਾਰਤ ਆਓ ਅਤੇ ਗੁਰੂ ਨਾਨਕ ਦੇਵ  ਜੀ ਦੀ ਧਰੋਹਰ ਦਾ ਖੁਦ ਅਨੁਭਵ ਕਰੋ

ਸਾਥੀਓ,

ਭਾਰਤ ਵਿੱਚ ਭਗਵਾਨ ਬੁੱਧ ਨਾਲ ਜੁੜੇ ਤੀਰਥ ਸਥਾਨਾਂ ਦਾ ਆਕਰਸ਼ਨ ਵਧਾਉਣ ਲਈ ਵੀ ਸਰਕਾਰ ਲਗਾਤਾਰ ਕਾਰਜ ਕਰ ਰਹੀ ਹੈ ।  ਲੱਦਾਖ ਤੋਂ ਲੈ ਕੇ ਬੋਧਗਯਾਸੋਮਨਾਥ ਤੋਂ ਸਾਂਚੀ ਤੱਕਜਿੱਥੇ- ਜਿੱਥੇ ਭਗਵਾਨ ਬੁੱਧ  ਦੇ ਸਥਾਨ ਹਨ  ਉਨ੍ਹਾਂ ਦੀ ਕਨੈਕਟਿਵਿਟੀ ਲਈ ਲਾਮਿਸਾਲ ਪ੍ਰਯਤਨ ਕੀਤੇ ਜਾ ਰਹੇ ਹਨ ਅਜਿਹੇ ਸਥਾਨਾਂ ਨੂੰ ਬੁੱਧ ਸ਼ਕਤੀ  ਦੇ ਰੂਪ ਵਿੱਚ develop ਕੀਤਾ ਜਾ ਰਿਹਾ ਹੈ। ਉੱਥੇ ਆਧੁਨਿਕ ਸਹੂਲਤਾਂ ਦਾ ਨਿਰਮਾਣ ਕੀਤਾ ਗਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਜਦੋਂ ਤੁਸੀ ਸਾਰੇਥਾਈਲੈਂਡ  ਦੇ ਆਪਣੇ ਦੋਸਤਾਂ  ਦੇ ਨਾਲ ਉੱਥੇ ਜਾਓਗੇ ਤਾਂ ਇੱਕ ਲਾਮਿਸਾਲ ਅਨੁਭਵ ਤੁਹਾਨੂੰ ਮਿਲੇਗਾ

ਸਾਥੀਓ,

ਸਾਡੀ ਪ੍ਰਾਚੀਨ trade relations ਵਿੱਚ textile ਦੀ ਅਹਿਮ ਭੂਮਿਕਾ ਰਹੀ ਹੈ। ਹੁਣ ਟੂਰਿਜ਼ਮ ਇਸ ਕੜੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਥਾਈਲੈਂਡ ਸਹਿਤ ਇਸ ਪੂਰੇ Asean region ਨੇ ਸਾਥੀਆਂ ਦੇ ਲਈ ਵੀ ਭਾਰਤ ਹੁਣ ਆਕਰਸ਼ਕ destinationਬਣ ਕੇ ਉੱਭਰ ਰਿਹਾ ਹੈ। ਬੀਤੇ 4 ਵਰ੍ਹਿਆਂ ਵਿੱਚ ਭਾਰਤ ਨੇ ਟ੍ਰੈਵਲ ਅਤੇ ਟੂਰਿਜ਼ਮ ਦੇ ਗਲੋਬਲ ਇੰਡੈਕਸ ਵਿੱਚ 19 ਰੈਂਕ ਦਾ ਜੰਪ ਲਿਆ ਹੈ। ਆਉਣ ਵਾਲੇ ਸਮੇਂ ਵਿੱਚ Tourismਦੇ ਇਹ ਸਬੰਧ ਹੋਰ ਮਜ਼ਬੂਤ ਹੋਣ ਵਾਲੇ ਹਨ। ਅਸੀਂ ਆਪਣੀਆਂ Heritage, spiritual ਅਤੇ medical tourism ਨਾਲ ਜੁੜੀਆਂ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਇੰਨਾ ਹੀ ਨਹੀਂ ਟੂਰਿਜ਼ਮ ਦੇ ਲਈ ਕਨੈਕਟੀਵਿਟੀ ਦੇ infrastructure ਵਿੱਚ ਵੀ ਲਾਮਿਸਾਲ ਕੰਮ ਕੀਤਾ ਗਿਆ ਹੈ।

ਸਾਥੀਓ

ਮੈ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮੈਂ ਆਸੀਆਨ ਭਾਰਤ ਅਤੇ ਉਸ ਨਾਲ ਜੁੜੀਆਂ ਮੁਲਾਕਾਤਾਂ ਦੇ ਲਈ ਇੱਥੇ ਆਇਆ ਹਾਂ। ਦਰਅਸਲ ਆਸੀਅਆਨ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਨੂੰ ਹੁਲਾਰਾ ਦੇਣਾ ਸਾਡੀ ਸਰਕਾਰ ਦੀ ਵਿਦੇਸ਼ ਨੀਤੀ ਦੀਆਂ ਪ੍ਰਾਥਮਿਕਤਾਵਾਂ ਵਿੱਚੋਂ ਮਹੱਤਵਪੂਰਨ ਹੈ ਅਤੇ ਇਸ ਦੇ ਲਈ ਅਸੀਂ Act East Policyਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਪਿਛਲੇ ਸਾਲ, ਭਾਰਤ-ਆਸੀਆਨ dialogue partnership ਦੀ silver ਜੁਬਲੀ ਸੀ। ਇਸ ਅਵਸਰ ‘ਤੇ ਪਹਿਲੀ ਵਾਰ ਅਜਿਹਾ ਹੋਇਆ ਕਿ ਸਾਰੇ ਦਸ ਆਸੀਆਨ ਦੇਸ਼ਾਂ ਦੇ ਉੱਘੇ ਨੇਤਾ, ਇਕੱਠੇ ਭਾਰਤ ਵਿੱਚ commemorative summit ਦੇ ਲਈ ਆਏ ਅਤੇ ਉਨ੍ਹਾਂ ਨੇ 26 ਜਨਵਰੀ ਨੂੰ ਸਾਡੇ ਗਣਤੰਤਰ ਦਿਵਸ ਵਿੱਚ ਭਾਗ ਲੈ ਕੇ ਸਾਡਾ ਮਾਣ ਵਧਾਇਆ।

ਭਾਈਓ ਅਤੇ ਭੈਣੋਂ, ਇਹ ਕੇਵਲ diplomatic event ਨਹੀਂ ਸੀ। ਆਸੀਆਨ ਦੇ ਨਾਲ ਭਾਰਤ ਦੀ ਸਾਂਝੀ ਸੰਸਕ੍ਰਿਤੀ ਦੀ ਛਠਾ ਸਿਰਫ ਗਣਤੰਤਰ ਦਿਵਸ ਪਰੇਡ ਵਿੱਚ ਰਾਜਪਥ ‘ਤੇ ਨਹੀਂ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚੀ ਹੈ।

ਸਾਥੀਓ,

Physical Infrastructure ਹੋਵੇ ਜਾ ਫਿਰ Digital Infrastructure ਅੱਜ ਭਾਰਤ ਦੀਆਂ World Class ਸੁਵਿਧਾਵਾਂ ਦਾ ਵਿਸਤਾਰ ਅਸੀਂ ਥਾਈਲੈਂਡ ਅਤੇ ਦੂਜੇ ਆਸੀਆਨ ਦੇਸ਼ਾਂ ਨੂੰ ਜੋੜਨ ਵਿੱਚ ਵੀ ਕਰ ਰਹੇ ਹਾਂAir ਹੋਵੇ, Sea ਹੋਵੇ ਜਾਂ ਫਿਰ ਰੋਡ ਕਨੈਕਟੀਵਿਟੀ, ਭਾਰਤ ਅਤੇ ਥਾਈਲੈਂਡ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਨਅੱਜ ਹਰ ਹਫ਼ਤੇ ਕਰੀਬ 300 ਫਲਾਈਟਸ ਦੋਹਾਂ ਦੇਸ਼ਾਂ ਦਰਮਿਆਨ ਚੱਲ ਰਹੀਆਂ ਹਨ।  ਭਾਰਤ ਦੇ 18 destinations ਅੱਜ ਥਾਈਲੈਂਡ ਨਾਲ ਸਿੱਧੇ ਕਨੈਕਟਿਡ ਹਨਅੱਜ ਸਥਿਤੀ ਇਹ ਹੈ ਕਿ ਦੋਹਾਂ ਦੇਸ਼ਾਂ ਦੇ ਕਿਸੇ ਵੀ ਦੋ  destinations ਦਰਮਿਆਨ average flight time 2 ਘੰਟੇ ਤੋਂ 4 ਘੰਟੇ ਦਾ ਟਾਈਮ ਹੈ ਇਹ ਤਾਂ ਅਜਿਹਾ ਹੀ ਹੈ ਜਿਵੇਂ ਤੁਸੀਂ ਭਾਰਤ ਵਿੱਚ ਹੀ ਦੋ ਜਗ੍ਹਾ ਦਰਮਿਆਨ fly ਕਰ ਰਹੇ ਹੋ। ਮੇਰੀ parliamentary constituencyਮੇਰਾ ਸੰਸਦੀ ਖੇਤਰ ਦੁਨੀਆ ਦੀ ਸਭ ਤੋਂ ਪ੍ਰਾਚੀਨ ਨਗਰੀ ਕਾਸ਼ੀ ਤੋਂ ਜੋ ਸਿੱਧੀ ਫਲਾਈਟ ਬੈਂਕਾਂਕ ਦੇ ਲਈ ਇਸ ਸਾਲ ਸ਼ੁਰੂ ਹੋਈ ਹੈ ਉਹ ਵੀ ਬਹੁਤ ਪਾਪੂਲਰ  ਹੋ ਚੁੱਕੀ ਹੈ। ਇਸ ਨਾਲ, ਸਾਡੀਆਂ ਪ੍ਰਚਾਨ ਸੰਸਕ੍ਰਿਤੀਆਂ ਦਾ ਜੁੜਾਵ ਹੋਰ ਮਜ਼ਬੂਤ ਹੋਇਆ ਹੈ।

ਅਤੇ ਬਹੁਤ ਵੱਡੀ ਮਾਤਰਾ ਵਿੱਚ buddhist touristਸਾਰਨਾਥ ਜੋ ਜਾਣਾ ਚਾਹੁੰਦੇ ਹਨ ਉਹ ਕਾਸ਼ੀ ਆਉਂਦੇ ਹਨ। ਸਾਡਾ ਫੋਕਸ ਭਾਰਤ ਦੇ ਨੌਰਥ ਈਸਟ ਨੂੰ ਥਾਈਲੈਂਡ ਨਾਲ ਜੋੜਨ ‘ਤੇ ਹੈ, ਨੌਰਥ ਈਸਟ ਇੰਡੀਆ ਨੂੰ ਅਸੀਂ ਸਾਊਥ ਈਸਟ ਏਸ਼ਿਆ ਦੇ ਗੇਟਵੇ ਦੇ ਤੌਰ ‘ਤੇ develop ਕਰ ਰਹੇ ਹਾਂਭਾਰਤ ਦਾ ਇਹ ਹਿੱਸਾ ਸਾਡੀ Act East Policy ਅਤੇ ਥਾਈਲੈਂਡ ਦੀ Act West Policy, ਦੋਹਾਂ ਨੂੰ ਤਾਕਤ ਦੇਵੇਗਾ। ਇਸ ਫਰਵਰੀ ਵਿੱਚ ਬੈਂਕਾਕ ਵਿੱਚ ਭਾਰਤ ਤੋਂ ਬਾਹਰ ਪਹਿਲਾ ਨੌਰਥ ਈਸਟ ਇੰਡੀਆ ਫੈਸਟੀਵਲ ਮਨਾਉਣ ਦੇ ਪਿੱਛੇ ਵੀ ਇਹੀ ਕਲਪਨਾ ਸੀ। ਮੈਨੂੰ ਦੱਸਿਆ ਗਿਆ ਹੈ ਕਿ ਇਸ ਵਿੱਚ ਨੌਰਥ ਈਸਟ ਇੰਡੀਆ ਦੇ ਪ੍ਰਤੀ ਥਾਈਲੈਂਡ ਵਿੱਚ ਜਗਿਆਸਾ ਵੀ ਵਧੀ ਹੈ ਅਤੇ ਸਮਝ ਵੀ ਬਿਹਤਰ ਹੋਈ ਹੈ। ਅਤੇ ਹਾਂ, ਇੱਕ ਵਾਰ ਭਾਰਤ- ਮਿਆਂਮਾਰ-ਥਾਈਲੈਂਡ ਹਾਈਵੇ ਯਾਨੀ Trilateral Highway ਸ਼ੁਰੂ ਹੋ ਜਾਏਗਾ ਤਾਂ ਨੌਰਥ ਈਸਟ ਇੰਡੀਆ ਅਤੇ ਥਾਈਲੈਂਡ ਦਰਮਿਆਨ seamless connectivityਤੈਅ ਹੈ। ਇਸ ਨਾਲ ਇਸ ਪੂਰੇ ਖੇਤਰ ਵਿੱਚ tradeਵੀ ਵਧੇਗਾ, tourismਵੀ ਵਧੇਗਾ ਅਤੇ traditionਨੂੰ ਵੀ ਇੱਕ ਨਵੀਂ ਤਾਕਤ ਮਿਲੇਗੀ।

ਭਾਈਓ ਅਤੇ ਭੈਣੋਂ, ਮੈਨੂੰ ਇਸ ਗੱਲ ਦੀ ਵੀ ਖ਼ੁਸੀਂ ਹੈ ਕਿ ਤੁਸੀਂ ਸਾਰੇ ਥਾਈਲੈਂਡ ਦੀ Economy ਨੂੰ ਸਸ਼ਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋਤੁਸੀਂ ਥਾਈਲੈਂਡ ਅਤੇ ਭਾਰਤ ਦੇ ਮਜ਼ਬੂਤ ਵਪਾਰਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਦੀ ਸਭ ਤੋਂ ਮਜ਼ਬੂਤ ਕੜੀ ਹੋਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਆਉਣ ਵਾਲੇ ਪੰਜ ਵਰ੍ਹਿਆਂ ਵਿੱਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਲਈ ਭਾਰਤ ਪੂਰੀ ਸ਼ਕਤੀ ਨਾਲ ਜੁਟਿਆ ਹੈ। ਇਸ ਟੀਚੇ ਨੂੰ ਲੈ ਕੇ ਜਦੋਂ ਅਸੀਂ ਕੰਮ ਕਰ ਰਹੇ ਹਨ ਤਾ ਜਾਹਰ ਹੈ ਕਿ ਇਸ ਵਿੱਚ ਤੁਹਾਡੀ ਸਾਰਿਆ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ।

ਸਾਥੀਓ,

ਅੱਜ ਅਸੀਂ ਭਾਰਤ ਵਿੱਚ talent ਨੂੰ, innovative mind ਨੂੰ encourage ਕਰ ਰਹੇ ਹਾਂInformation and Communication Technology ਵਿੱਚ ਭਾਰਤ ਜੋ ਕੰਮ ਕਰ ਰਿਹਾ ਹੈ, ਉਸ  ਦਾ ਲਾਭ ਥਾਈਲੈਂਡ ਨੂੰ ਵੀ ਮਿਲੇ, ਇਸ ਦੇ ਲਈ ਵੀ ਕੋਸ਼ਿਸ਼ ਚਲ ਰਹੀ ਹੈ। Space Technologyਹੋਵੇ Bio Technology ਹੋਵੇ, Pharma ਹੋਵੇ, ਭਾਰਤ ਅਤੇ ਥਾਈਲੈਂਡ ਦਰਮਿਆਨ ਸਹਿਯੋਗ ਤੇਜ਼ੀ ਨਾਲ ਵਧ ਰਿਹਾ ਹੈ। ਹਾਲ ਹੀ ਵਿੱਚ ਸਾਡੀ ਸਰਕਾਰ ਨੇ ਭਾਰਤ ਅਤੇ ਆਸੀਆਨ ਦੇਸ਼ਾਂ ਦਰਮਿਆਨ ਰਿਸਰਚ ਐਂਡ ਡਿਵਲਪਮੈਂਟ ਦੇ ਖੇਤਰ ਵਿੱਚ ਇੱਕ ਅਹਿਮ ਫੈਸਲਾ ਲਿਆ ਹੈ। ਅਸੀਂ ਤੈਅ ਕੀਤਾ ਹੈ ਕਿ ਆਸੀਆਨ ਦੇਸ਼ਾਂ ਦੇ 1 ਹਜ਼ਾਰ ਯੁਵਾਵਾਂ ਦੇ ਲਈ IITs ਵਿੱਚ Post-Doctoral Fellowship ਦਿੱਤੀ ਜਾਏਗੀ। ਤੁਹਾਡੇ ਥਾਈ ਸਾਥੀਆਂ, ਇੱਥੋਂ ਦੇ ਸਟੂਡੈਂਟਸ ਨੂੰ ਮੇਰੀ ਤਾਕੀਦ ਰਹੇਗੀ ਕਿ ਇਸ ਦਾ ਅਧਿਕ ਤੋਂ ਅਧਿਕ ਲਾਭ ਉਹ ਉਠਾਉਣ ਅਤੇ ਤੁਸੀਂ ਹੀ ਉਨ੍ਹਾਂ ਲੋਕਾਂ ਨੂੰ ਦੱਸੋ

ਸਾਥੀਓ,

ਬੀਤੇ 5 ਵਰ੍ਹਿਆਂ ਤੋਂ ਅਸੀਂ ਇਹ ਨਿਰੰਤਰ ਪ੍ਰਯਤਨ ਕੀਤਾ ਹੈ ਕਿ ਦੁਨੀਆ ਭਰ ਵਿੱਚ ਵੱਸੇ ਭਾਰਤੀਆਂ ਦੇ ਲਈ ਸਰਕਾਰ ਹਰ ਸਮੇਂ ਉਪਲੱਬਧ ਰਹੇ ਅਤੇ ਭਾਰਤ ਨਾਲ ਉਨ੍ਹਾਂ ਦੇ ਕਨੈਕਟ ਨੂੰ ਮਜ਼ਬੂਤ ਕੀਤਾ ਜਾਏ। ਅਤੇ ਇਸ ਦੇ ਲਈ OCI Card ਸਕੀਮ ਨੂੰ ਅਧਿਕ flexible ਬਣਾਇਆ ਗਿਆ ਹੈ। ਅਸੀਂ ਹਾਲ ਹੀ ਵਿੱਚ ਫੈਸਲਾ ਲਿਆ ਹੈ ਕਿ OCI Card holders ਉਹ ਵੀ New Pension Scheme ਵਿੱਚ ਐਨਰੋਲ ਕਰ ਸਕਦੇ ਹਨ। ਸਾਡੀਆਂ Embassies ਤੁਹਾਡੇ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਵਿੱਚ ਹੁਣ ਅਧਿਕ  proactive ਹਨ ਅਤੇ 24 ਘੰਟੇ available ਹਨ Consular services ਨੂੰ ਹੋਰ efficient ਬਣਾਉਣ ‘ਤੇ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ

ਸਾਥੀਓ,

ਅੱਜ ਅਗਰ ਭਾਰਤ ਦੀ ਦੁਨੀਆ ਵਿੱਚ ਪਹੁੰਚ ਵਧੀ ਹੈ ਤਾਂ, ਇਸ ਦੇ ਪਿੱਛੇ ਤੁਹਾਡੇ ਵਰਗੇ ਸਾਥੀਆਂ ਦਾ ਬਹੁਤ ਵੱਡਾ ਰੋਲ ਹੈ। ਇਸ ਰੋਲ ਨੂੰ ਸਾਨੂੰ ਹੋਰ ਸਸ਼ਕਤ ਕਰਨਾ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਜਿੱਥੇ ਵੀ ਹੋਵੋਗੇ, ਤੁਹਾਡੇ ਕੋਲ ਜੋ ਵੀ ਸੰਸਾਧਨ ਹੋਣਗੇ, ਤੁਹਾਡੀ ਜੋ ਵੀ ਸਮਰੱਥਾ ਹੋਵੇਗੀ ਤੁਸੀਂ ਜਰੂਰ ਮਾਂ ਭਾਰਤੀ ਦੀ ਸੇਵਾ ਦਾ ਮੌਕਾ ਢੂੰਢਦੇ ਹੀ ਹੋਵੇਗੇ। ਇਸ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਆਪ ਸਭ ਦਾ ਇੰਨੀ ਵੱਡੀ ਸੰਖਿਆ ਵਿੱਚ ਇੱਥੇ ਆਉਣ ‘ਤੇ ਸਾਨੂੰ ਆਸ਼ਰੀਵਾਦ ਦੇਣ ਲਈ ਆਪ ਪਧਾਰੇ ਇਸ ਦੇ ਲਈ ਮੈਂ ਦਿਲ ਤੋਂ ਆਪ ਦਾ  ਆਭਾਰ ਪ੍ਰਗਟ ਕਰਦਾ ਹਾਂ।

ਬਹੁਤ-ਬਹੁਤ ਸ਼ੁਭਕਾਮਨਾਵਾਂ, ਧੰਨਵਾਦ .... khob khun krub.

 

 

****

ਵੀਆਰਆਰਕੇ/ਕੇਪੀ/ਐੱਮਐੱਸ


(Release ID: 1591898)
Read this release in: English