ਪ੍ਰਧਾਨ ਮੰਤਰੀ ਦਫਤਰ

11ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ ਕੀਤੀ

Posted On: 14 NOV 2019 5:25AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਬ੍ਰਾਸੀਲੀਆ ਵਿੱਚ 13 ਨਵੰਬਰ, 2019 ਨੂੰ ਰੂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਸਾਲ ਦੋਹਾਂ ਨੇਤਾਵਾਂ ਦੀ ਇਹ ਚੌਥੀ ਮੁਲਾਕਾਤ ਹੈ।
 

ਬੈਠਕ ਦੇ ਦੌਰਾਨ ਦੋਹਾਂ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਵਲਾਦੀਵੋਸਟੋਤੋਕ ਯਾਤਰਾ ਦੇ ਬਾਅਦ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਸਾਡੇ ਰੱਖਿਆ ਮੰਤਰੀ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਦੇ  ਸਫ਼ਲ ਰੂਸ ਦੌਰਿਆਂ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕੀਤਾ

ਦੋਹਾਂ ਨੇਤਾਵਾਂ ਨੇ ਇਸ ਗੱਲ ‘ਤੇ ਤਸੱਲੀ ਪ੍ਰਗਟ ਕੀਤੀ ਕਿ 2025 ਤੱਕ ਦੁੱਵਲੇ ਵਪਾਰ ਦਾ 25 ਅਰਬ ਡਾਲਰ ਦਾ ਟੀਚਾ ਪਹਿਲਾਂ ਹੀ ਹਾਸਲ ਕੀਤਾ ਜਾ ਚੁੱਕਿਆ ਹੈ। ਦੋਹਾਂ ਨੇਤਾਵਾਂ ਨੇ ਫ਼ੈਸਲਾ ਕੀਤਾ ਕਿ ਖੇਤਰੀ ਪੱਧਰ ‘ਤੇ ਵਪਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਰੂਸੀ ਪ੍ਰਾਂਤਾਂ ਅਤੇ ਭਾਰਤੀ ਰਾਜਾਂ ਦੇ ਪੱਧਰ ‘ਤੇ ਅਗਲੇ ਸਾਲ ਪਹਿਲੀ ਦੁੱਵਲੀ ਰੀਜ਼ਨਲ ਫੋਰਮ ਦਾ ਆਯੋਜਨ ਕੀਤਾ ਜਾਵੇਗਾ। 

ਦੋਹਾਂ ਨੇਤਾਵਾਂ ਨੇ ਤੇਲ ਅਤੇ ਕੁਦਰਤੀ ਗੈਸ ਦੇ ਆਯਾਤ ਵਿੱਚ ਸਥਿਰਤਾ ਅਤੇ ਪ੍ਰਗਤੀ ਦਾ ਉਲੇਖ ਕੀਤਾ। ਰਾਸ਼ਟਰਪਤੀ ਪੁਤਿਨ ਨੇ ਕੁਦਰਤੀ ਗੈਸ ਵਿੱਚ ਆਰਕਟਿਕ ਖੇਤਰ ਦੀ ਸਮਰੱਥਾ ਨੂੰ ਉਜਾਗਰ ਕੀਤਾ ਅਤੇ ਭਾਰਤ ਨੂੰ ਇਸ ਖੇਤਰ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ।


ਦੋਹਾਂ ਨੇਤਾਵਾਂ ਨੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਖਾਸ ਕਰਕੇ ਨਾਗਪੁਰ-ਸਿਕੰਦਰਾਬਾਦ ਰੇਲ ਲਾਈਨ ਦੀ ਗਤੀ ਵਧਾਉਣ ਦੇ ਸੰਦਰਭ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ। ਨੇਤਾਵਾਂ ਨੇ ਰੱਖਿਆ ਖੇਤਰ ਅਤੇ  ਸਿਵਲ ਪਰਮਾਣੂ ਊਰਜਾ ਦੇ ਖੇਤਰ ਵਿੱਚ ਸਹਿਯੋਗ ‘ਤੇ ਵੀ ਤਸੱਲੀ ਪ੍ਰਗਟ ਕੀਤੀਉਨ੍ਹਾਂ ਨੇ ਤੀਜੇ ਦੇਸ਼ਾਂ ਵਿੱਚ ਸਿਵਲ ਪਰਮਾਣੂ ਊਰਜਾ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਸੁਆਗਤ ਕੀਤਾ।


ਦੋਹਾਂ ਨੇਤਾਵਾਂ ਨੇ ਕਿਹਾ ਕਿ ਦੋਵੇਂ ਪੱਖ ਅੰਤਰਰਾਸ਼ਟਰੀ ਮੁੱਦਿਆਂ ‘ਤੇ ਸਮਾਨ ਵਿਚਾਰ ਰੱਖਦੇ ਹਨ ਅਤੇ ਭਵਿੱਖ ਵਿੱਚ ਵੀ ਮਸ਼ਵਰੇ ਜਾਰੀ ਰੱਖੇ ਜਾਣਗੇ


ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨੂੰ ਅਗਲੇ ਸਾਲ ਵਿਜੈ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਮਾਸਕੋ ਆਉਣ ਦਾ ਸੱਦਾ ਦਿੱਤਾ, ਜਿਸ ਨੂੰ ਪ੍ਰਧਾਨ ਮੰਤਰੀ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ।

 

*******


ਵੀਆਰਆਰਕੇ/ਏਕੇ
 



(Release ID: 1591717) Visitor Counter : 93


Read this release in: English