ਪ੍ਰਧਾਨ ਮੰਤਰੀ ਦਫਤਰ
ਗਲੋਬਲ ਪੱਧਰ ’ਤੇ ਮੰਦੀ ਦੇ ਬਾਵਜੂਦ, ਬ੍ਰਿਕਸ ਦੇਸ਼ਾਂ ਨੇ ਆਰਥਿਕ ਵਿਕਾਸ ਨੂੰ ਗਤੀ ਦਿੱਤੀ, ਲੱਖਾਂ ਲੋਕਾਂ ਨੂੰ ਗ਼ਰੀਬੀ ਵਿੱਚੋਂ ਬਾਹਰ ਕੱਢਿਆ : ਪ੍ਰਧਾਨ ਮੰਤਰੀ
ਬ੍ਰਿਕਸ ਦੇਸ਼ਾਂ ਦੇ ਅੰਦਰ ਵਪਾਰ ਅਤੇ ਨਿਵੇਸ਼ ਦੇ ਟੀਚੇ ਹੋਰ ਅਧਿਕ ਮਹੱਤਵਪੂਰਨ ਹੋਣੇ ਚਾਹੀਦੇ ਹਨ : ਪ੍ਰਧਾਨ ਮੰਤਰੀ
ਰਾਜਨੀਤਕ ਸਥਿਰਤਾ, ਪੂਰਵ ਅਨੁਮਾਨਯੋਗ ਨੀਤੀ ਅਤੇ ਕਾਰੋਬਾਰ ਦੇ ਅਨੁਕੂਲ
ਸੁਧਾਰਾਂ ਦੀ ਵਜ੍ਹਾ ਨਾਲ ਭਾਰਤ ਵਿਸ਼ਵ ਦੀ ਸਭ ਤੋਂ ਖੁੱਲ੍ਹੀ ਅਤੇ ਨਿਵੇਸ਼ ਅਨੁਕੂਲ ਅਰਥਵਿਵਸਥਾ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਿਕਸ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ
Posted On:
14 NOV 2019 4:30AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਵਿੱਚ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਬ੍ਰਿਕਸ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ। ਹੋਰ ਬ੍ਰਿਕਸ ਦੇਸ਼ਾਂ ਦੇ ਪ੍ਰਮੁੱਖਾਂ ਨੇ ਵੀ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ।
ਇਸ ਅਵਸਰ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਸ਼ਵ ਦੇ ਆਰਥਿਕ ਵਾਧੇ ਵਿੱਚ ਬ੍ਰਿਕਸ ਦੇਸ਼ਾਂ ਦਾ ਯੋਗਦਾਨ 50% ਹੈ। ਉਨ੍ਹਾਂ ਕਿਹਾ ਕਿ ਗਲੋਬਲ ਪੱਧਰ ’ਤੇ ਮੰਦੀ ਦੇ ਬਾਵਜੂਦ, ਬ੍ਰਿਕਸ ਦੇਸ਼ਾਂ ਨੇ ਆਰਥਿਕ ਵਿਕਾਸ ਨੂੰ ਗਤੀ ਦਿੱਤੀ, ਲੱਖਾਂ ਲੋਕਾਂ ਨੂੰ ਗ਼ਰੀਬੀ ‘ਚੋਂ ਬਾਹਰ ਕੱਢਿਆ ਅਤੇ ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਨਵੀਆਂ ਸਫਲਤਾਵਾਂ ਹਾਸਲ ਕੀਤੀਆਂ ।
ਪ੍ਰਧਾਨ ਮੰਤਰੀ ਨੇ ਇੱਛਾ ਜਾਹਿਰ ਕੀਤੀ ਕਿ ਬ੍ਰਿਕਸ ਦੇਸ਼ਾਂ ਦੇ ਅੰਦਰ ਵਪਾਰ ਅਤੇ ਨਿਵੇਸ਼ ਦੇ ਟੀਚੇ ਹੋਰ ਅਧਿਕ ਮਹੱਤਵਪੂਰਨ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਦਰਮਿਆਨ ਵਪਾਰ ਦੀ ਲਾਗਤ ਨੂੰ ਘੱਟ ਕਰਨ ਲਈ ਬ੍ਰਿਕਸ ਦੇਸ਼ਾਂ ਤੋਂ ਸੁਝਾਅ ਵੀ ਮੰਗੇ। ਪ੍ਰਧਾਨ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਅਗਲੇ ਬ੍ਰਿਕਸ ਸਿਖਰ ਸੰਮੇਲਨ ਤੱਕ ਘੱਟ ਤੋਂ ਘੱਟ ਪੰਜ ਅਜਿਹੇ ਖੇਤਰਾਂ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਵਿੱਚ ਬ੍ਰਿਕਸ ਦੇਸ਼ਾਂ ਦਰਮਿਆਨ ਸੰਯੁਕਤ ਵੈਂਚਰਾ ਦਾ ਗਠਨ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਲ੍ਹ ਸਿਖਰ ਸੰਮੇਲਨ ਦੇ ਦੌਰਾਨ ਇਨੋਵੇਸ਼ਨ ਬ੍ਰਿਕਸ ਨੈੱਟਵਰਕ ਅਤੇ ਭਵਿੱਖ ਦੇ ਨੈੱਟਵਰਕ ਲਈ ਬ੍ਰਿਕਸ ਸੰਸਥਾਨ ਜਿਹੀਆਂ ਮਹੱਤਵਪੂਰਨ ਪਹਿਲਾਂ ’ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਪ੍ਰਾਈਵੇਟ ਖੇਤਰ ਨੂੰ ਮਾਨਵ ਸੰਸਾਧਨ ’ਤੇ ਕੇਂਦਰਿਤ ਇਨ੍ਹਾਂ ਪ੍ਰਯਤਨਾਂ ਵਿੱਚ ਸ਼ਾਮਲ ਹੋਣ ਦਾ ਬੇਨਤੀ ਕੀਤੀ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਬ੍ਰਿਕਸ ਦੇਸ਼ਾਂ ਨੂੰ ਆਪਸੀ ਸਮਾਜਿਕ ਸੁਰੱਖਿਆ ਸਮਝੌਤੇ ’ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਨੀਤਕ ਸਥਿਰਤਾ, ਪੂਰਵ ਅਨੁਮਾਨਯੋਗ ਨੀਤੀ ਅਤੇ ਕਾਰੋਬਾਰ ਅਨੁਕੂਲ ਸੁਧਾਰਾਂ ਦੀ ਵਜ੍ਹਾ ਨਾਲ ਭਾਰਤ ਵਿਸ਼ਵ ਦੀ ਸਭ ਤੋਂ ਖੁੱਲ੍ਹੀ ਅਤੇ ਨਿਵੇਸ਼ ਦੇ ਅਨੁਕੂਲ ਅਰਥਵਿਵਸਥਾ ਹੈ।
*****
ਵੀਆਰਆਰਕੇ/ਏਕੇ
(Release ID: 1591611)
Visitor Counter : 99