ਪ੍ਰਧਾਨ ਮੰਤਰੀ ਦਫਤਰ

11ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਸ਼੍ਰੀ ਜੇਅਰ ਮੈਸੀਅਸ ਬੋਲਸੋਨਾਰੋ ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ

Posted On: 14 NOV 2019 5:44AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਬ੍ਰਾਸੀਲੀਆ ਵਿੱਚ 13 ਨਵੰਬਰ, 2019 ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜੇਅਰ ਮੈਸੀਅਸ ਬੋਲਸੋਨਾਰੋ ਨਾਲ ਤੋਂ ਮੁਲਾਕਾਤ ਕੀਤੀ।


ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਗੁਣਤੰਤਰ ਦਿਵਸ 2020 ਸਮੇਂ ਮੁੱਖ ਮਹਿਮਾਨ ਦੇ ਰੂਪ ਵਿੱਚ ਸੱਦਾ ਦਿੱਤਾ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਖੁਸ਼ੀ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਸਵੀਕਾਰ ਕਰ ਲਿਆ ਹੈ। 

 

ਦੋਹਾਂ ਨੇਤਾਵਾਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਦੋਵੇਂ ਦੇਸ਼ ਇਸ ਮੌਕੇ ‘ਤੇ ਰਣਨੀਤਕ ਸਾਂਝੇਦਾਰੀ ਨੂੰ ਵਿਆਪਕ ਤੌਰ ‘ਤੇ ਵਧਾ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਵਪਾਰ ਨਾਲ ਸਬੰਧਿਤ ਮਾਮਲਿਆਂ ‘ਤੇ ਚਰਚਾ ਲਈ ਉਤਸੁਕ ਹਨ। ਉਨ੍ਹਾਂ ਨੇ ਬ੍ਰਾਜ਼ੀਲ ਤੋਂ ਖੇਤੀਬਾੜੀ ਉਪਕਰਨ, ਪਸ਼ੂਪਾਲਣ, ਫ਼ਸਲ ਕਟਾਈ ਦੇ ਬਾਅਦ ਦੀ ਟੈਕੋਨੋਲਜੀ ਅਤੇ ਜੈਵਿਕ ਈਂਧਣ ਸਹਿਤ ਕਈ ਖੇਤਰਾਂ ਵਿੱਚ ਸੰਭਾਵਿਤ ਨਿਵੇਸ਼ ਦੀ ਰੂਪਰੇਖਾ ਵੀ ਤਿਆਰ ਕੀਤੀ।

 

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਆਪਣੀ ਤਤਪਰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਦੇ ਨਾਲ ਇੱਕ ਵੱਡਾ ਬਿਜ਼ਨਸ ਵਫ਼ਦ ਭਾਰਤ ਜਾਵੇਗਾਦੋਹਾਂ ਨੇਤਾਵਾਂ ਨੇ ਪੁਲਾੜ ਅਤੇ ਰੱਖਿਆ ਖੇਤਰਾਂ ਸਹਿਤ ਸਹਿਯੋਗ ਦੇ ਹੋਰ ਖੇਤਰਾਂ ‘ਤੇ ਵੀ ਚਰਚਾ ਕੀਤੀ।  ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਯਾਤਰਾ ਦੀ ਸੁਵਿਧਾ ਪ੍ਰਦਾਨ ਕਰਨ ਲਈ ਰਾਸ਼ਟਰਪਤੀ  ਦੇ ਫੈਸਲੇ ਦਾ ਸਵਾਗਤ ਕੀਤਾ

 

ਵੀਆਰਆਰਕੇ/ਏਕੇ
 



(Release ID: 1591610) Visitor Counter : 71


Read this release in: English