ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਰਤਾਰਪੁਰ ਸਾਹਿਬ ਕੌਰੀਡੋਰ ‘ਤੇ ਇੰਟੀਗ੍ਰੇਟਿਡ ਚੈੱਕ ਪੋਸਟ ਦਾ ਉਦਘਾਟਨ ਕੀਤਾ ਅਤੇ ਤੀਰਥ ਯਾਤਰੀਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾਈ

Posted On: 09 NOV 2019 4:49PM by PIB Chandigarh

ਪ੍ਰਧਾਨ ਮੰਤਰੀ  ਨਰੇਂਦਰ ਮੋਦੀ  ਨੇ ਅੱਜ ਪੰਜਾਬ  ਦੇ ਗੁਰਦਾਸਪੁਰ  ਦੇ ਕਰਤਾਰਪੁਰ ਸਾਹਿਬ ਕੌਰੀਡੋਰ  ਵਿੱਚ ਇੰਟੀਗ੍ਰੇਟਿਡ ਚੈੱਕ ਪੋਸਟ ਦਾ ਉਦਘਾਟਨ ਕੀਤਾ ਅਤੇ ਤੀਰਥ ਯਾਤਰੀਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾਈ ।

ਪ੍ਰਧਾਨ ਮੰਤਰੀ  ਨੇ ਕਰਤਾਰਪੁਰ ਕੌਰੀਡੋਰ  ਦੇ ਉਦਘਾਟਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ  ਦੇ ਜੀਵਨ ਤੇ ਅਧਾਰਿਤ ਡਿਜੀਟਲ ਉਪਕਰਨਾਂ ਨੂੰ ਦੇਖਿਆ ਅਤੇ ਪੈਸੰਜਰ (ਯਾਤਰੀ) ਟਰਮੀਨਲ ਭਵਨ ਦਾ ਦੌਰਾ ਕੀਤਾ ।

ਉਨ੍ਹਾਂ ਨੇ ਰਵਾਨਗੀ ਤੋਂ ਠੀਕ ਪਹਿਲਾਂ ਤੀਰਥ ਯਾਤਰੀਆਂ ਦੇ ਪਹਿਲੇ ਜਥੇ ਨਾਲ ਗੱਲਬਾਤ ਕੀਤੀ ।

ਸ਼ਰਧਾਲੂਆ ਲਈ ਸੁਵਿਧਾਵਾ-

ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਨੂੰ ਗੁਰਦਾਸਪੁਰ ਰਾਜ ਮਾਰਗ ‘ਤੇ  4.2 ਕਿਲੋਮੀਟਰ ਲੰਬਾ ਚਾਰ ਲੇਨ ਦੀ ਸੜਕ 120 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ

15 ਏਕੜ ਜ਼ਮੀਨ ਤੇ ਅਤਿਆਧੁਨਿਕ ਯਾਤਰੀ ਟਰਮੀਨਲ ਭਵਨ ਨਿਰਮਾਣ ਕੀਤਾ ਗਿਆ ਹੈ, ਇਹ ਭਵਨ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਹੈ ਜਿੱਥੇ ਰੋਜ਼ਾਨਾ 5000 ਸ਼ਰਧਾਲੂਆਂ ਦੀ ਸੁਵਿਧਾ ਲਈ 50 ਇਮੀਗ੍ਰੇਸ਼ਨ ਕਾਊਂਟਰ ਹਨ। ਇਸ ਮੁੱਖ ਇਮਾਰਤ ਵਿੱਚ ਪਖਾਨੇ, ਸਹਾਇਤਾ ਕੇਂਦਰ, ਬੱਚਿਆਂ ਦੇਖਭਾਲ ਦੀ ਸੁਵਿਧਾ, ਮੁੱਢਲੀ ਮੈਡੀਕਲ ਸੁਵਿਧਾ, ਪ੍ਰਾਰਥਨਾ ਰੂਮ, ਸਨੈਕਸ ਕਾਊਂਟਰ ਵਰਗੀਆਂ   ਜ਼ਰੂਰੀ ਜਨਤਕ ਸੁਵਿਧਾਵਾਂ ਉਪਲੱਬਧ ਹਨ।

ਸੀਸੀਟੀਵੀ ਦੁਬਾਰਾ ਨਿਗਰਾਨੀ ਅਤੇ ਜਨ ਸੂਚਨਾ ਪ੍ਰਣਾਲੀ ਸੁਰੱਖਿਆ ਦੇ ਲਈ ਪੁਖਤਾ ਵਿਵਸਥਾ ਕੀਤੀ ਗਈ ਹੈ।

ਅੰਤਰਰਾਸ਼ਟਰੀ ਸਰਹੱਦ ਤੇ 300 ਫੁੱਟ ਉੱਚਾ ਰਾਸ਼ਟਰੀ ਸਮਾਰਕ ਝੰਡਾ ਲਹਿਰਾਇਆ ਜਾ ਰਿਹਾ ਹੈ। ਇਸ ਸਮਝੌਤੇ ‘ਤੇ ਪਾਕਿਸਤਾਨ ਨਾਲ 24 ਅਕਤੂਬਰ ਨੂੰ ਦਸਤਖਤ ਕੀਤੇ ਗਏ।  ਇਹੀ ਕਰਤਾਰਪੁਰ ਸਾਹਿਬ ਕੌਰੀਡੋਰ ਦੇ ਸੰਚਾਲਨ ਲਈ  ਇੱਕ ਰਸਮੀ ਢਾਂਚਾ ਪ੍ਰਦਾਨ ਕਰਦਾ ਹੈ।

ਸਮਝੌਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ -

· ਸਾਰੇ ਧਰਮਾਂ ਦੇ ਭਾਰਤੀ ਅਤੇ ਭਾਰਤੀ ਮੂਲ ਦੇ ਵਿਅਕਤੀ ਇਸ ਗਲਿਆਰੇ ਦੀ ਵਰਤੋਂ ਕਰ ਸਕਦੇ ਹਨ।

· ਯਾਤਰਾ ਵੀਜਾ ਮੁਕਤ ਹੋਵੇਗੀ

· ਤੀਰਥ ਯਾਤਰੀਆਂ ਦੇ ਕੋਲ ਕੇਵਲ ਇੱਕ ਵੈਲਿਡ ਪਾਸਪੋਰਟ ਲਿਜਾਣ ਦੀ ਜ਼ਰੂਰਤ ਹੈ

· ਭਾਰਤੀ ਮੂਲ ਦੇ ਲੋਕਾਂ ਲਈ ਆਪਣੇ ਦੇਸ਼ ਦੇ ਪਾਸਪੋਰਟ ਨਾਲ ਓਸੀਆਈ ਕਾਰਡ ਰੱਖਣਾ ਜ਼ਰੂਰੀ ਹੋਵੇਗਾ ।

· ਗਲਿਆਰਾ ਸਵੇਰ ਤੋਂ ਸ਼ਾਮ ਤੱਕ ਖੁੱਲ੍ਹਾ ਰਹੇਗਾ ਅਤੇ ਸਵੇਰੇ ਯਾਤਰਾ ਕਰਨ ਵਾਲੇ ਤੀਰਥ ਯਾਤਰੀਆਂ ਨੂੰ ਉਸੇ ਦਿਨ ਵਾਪਸ ਮੁੜਨਾ ਹੋਵੇਗਾ ।

· ਇਹ ਕੌਰੀਡੋਰ ਨਿਰਧਾਰਿਤ ਦਿਨਾਂ (ਜਿਸ ਦੀ ਸੂਚਨਾ ਪਹਿਲਾਂ ਹੀ ਦੇ ਦਿੱਤੀ ਜਾਵੇਗੀ) ਨੂੰ ਛੱਡਕੇ ਪੂਰਾ ਸਾਲ ਖੁੱਲ੍ਹਾ ਰਹੇਗਾ ।

· ਸ਼ਰਧਾਲੂਆਂ ਕੋਲ ਇਕੱਲੇ ਜਾਂ ਸਮੂਹ ਵਿੱਚ ਅਤੇ ਪੈਦਲ ਯਾਤਰਾ ਕਰਨ ਦਾ ਵਿਕਲਪ ਹੋਵੇਗਾ

· ਭਾਰਤ ਯਾਤਰਾ ਦੀ ਮਿਤੀ ਤੋਂ 10 ਦਿਨ ਪਹਿਲਾਂ ਤੀਰਥ ਯਾਤਰੀਆਂ ਦੀ ਸੂਚੀ ਪਾਕਿਸਤਾਨ ਨੂੰ ਭੇਜੇਗਾ। ਯਾਤਰਾ ਦੀ ਮਿਤੀ ਤੋਂ 4 ਦਿਨ ਪਹਿਲਾਂ ਤੀਰਥ ਯਾਤਰੀਆਂ ਨੂੰ ਯਾਤਰਾ ਦੀ ਪੁਸ਼ਟੀ ਸਬੰਧੀ  ਸੂਚਨਾ ਪ੍ਰਾਪਤ ਹੋਵੇਗੀ।

· ਪਾਕਿਸਤਾਨ ਪੱਖ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਲੰਗਰਅਤੇ ਪ੍ਰਸਾਦਦਾ ਉੱਚਿਤ ਪ੍ਰਬੰਧ ਕੀਤਾ ਜਾਵੇਗਾ

ਰਜਿਸਟ੍ਰੇਸ਼ਨ ਲਈ ਪੋਰਟਲ -

ਤਰੀਥ ਯਾਤਰੀਆਂ ਨੂੰ ਆਪਣੀ ਯਾਤਰਾ ਦੇ ਵਿਸ਼ਾ ਵਿੱਚ prakashpurb550.mha.gov.in ਵੈੱਬਸਾਈਟ ਤੇ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗੀ। ਯਾਤਰਾ ਦੇ ਲਈ  ਆਪਣੀ ਪਸੰਦ ਦਾ ਕੋਈ ਦਿਨ ਚੁਣਨਾ ਹੋਵੇਗਾ। ਯਾਤਰਾ ਦੀ ਮਿਤੀ ਤੋਂ 3 ਤੋਂ 4 ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਪੁਸ਼ਟੀ ਸ਼ਰਧਾਲੂ ਨੂੰ ਐੱਸਐੱਮਐੱਸ ਅਤੇ ਈ-ਮੇਲ ਰਾਹੀਂ ਕਰ ਦਿੱਤੀ ਜਾਵੇਗੀ। ਇੱਕ ਇਲੈਕਟ੍ਰੌਨਿਕ ਟ੍ਰੇਵਲ ਆਥਰਾਈਜੇਸ਼ਨ (ਈਟੀਏ) ਵੀ ਜਾਰੀ ਕੀਤਾ ਜਾਵੇਗਾ । ਯਾਤਰੀ ਟਰਮੀਨਲ ਭਵਨ ਵਿੱਚ ਪਹੁੰਚਣ ‘ਤੇ ਤੀਰਥ ਯਾਤਰੀਆਂ ਨੂੰ ਆਪਣੇ ਪਾਸਪੋਰਟ ਨਾਲ ਇਲੈਕਟ੍ਰੌਨਿਕ ਟ੍ਰੇਵਲ ਆਥਰਾਈਜੇਸ਼ਨ (ਈਟੀਏ) ਲਿਜਾਣਾ ਜ਼ਰੂਰੀ ਹੋਵੇਗਾ।

****

 

 


ਵੀਆਰਆਰਕੇ/ਕੇਪੀ
 



(Release ID: 1591224) Visitor Counter : 105


Read this release in: English