ਪ੍ਰਧਾਨ ਮੰਤਰੀ ਦਫਤਰ
ਗੁਰਜਰਾਤ ਦੇ ਕੇਵਡੀਆ ਵਿੱਚ ਸਰਦਾਰ ਪਟੇਲ ਦੀ ਜਨਮ ਵਰ੍ਹੇਗੰਢ ਮੌਕੇ ਏਕਤਾ ਦਿਵਸ ਪਰੇਡ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
31 OCT 2019 5:00PM by PIB Chandigarh
ਮੈਂ ਕਹਾਂਗਾ ਸਰਦਾਰ ਪਟੇਲ – ਤੁਸੀਂ ਸਾਰੇ ਦੋਵੇਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋਗੇ- ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ- ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ – ਅਮਰ ਰਹੇ, ਅਮਰ ਰਹੇ।
ਸਰਦਾਰ ਪਟੇਲ – ਅਮਰ ਰਹੇ, ਅਮਰ ਰਹੇ।
ਸਾਥੀਓ, ਅਸੀਂ ਲੋਕਾਂ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਵਿਚਾਰ ਹੁਣੇ –ਹੁਣੇ ਸੁਣੇ। ਉਨ੍ਹਾਂ ਦੀ ਅਵਾਜ਼ ਸਾਡੇ ਕੰਨਾਂ ਵਿੱਚ ਗੂੰਜਣਾ, ਉਨ੍ਹਾਂ ਦੇ ਵਿਚਾਰਾਂ ਦਾ ਵਰਤਮਾਨ ਵਿੱਚ ਮਹੱਤਵ , ਹਰ ਪਲ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸੋਚਣਾ - ਇਹ ਅੱਜ ਉਨ੍ਹਾਂ ਦੇ ਇੱਕ-ਇੱਕ ਸ਼ਬਦ ਵਿੱਚੋਂ, ਉਨ੍ਹਾਂ ਦੀ ਬਾਣੀ ਵਿੱਚੋਂ ਅਸੀਂ ਅਨੁਭਵ ਕਰ ਰਹੇ ਸੀ। ਉਨ੍ਹਾਂ ਦੀ ਬਾਣੀ ਵਿੱਚ ਜੋ ਸ਼ਕਤੀ ਸੀ, ਉਨ੍ਹਾਂ ਦੇ ਵਿਚਾਰਾਂ ਵਿੱਚ ਜੋ ਪ੍ਰੇਰਨਾ ਸੀ ਉਸ ਨੂੰ ਹਰ ਹਿੰਦੁਸਤਾਨੀ ਮਹਿਸੂਸ ਕਰ ਸਕਦਾ ਹੈ ਅਤੇ ਇਹ ਵੀ ਬਹੁਤ ਵਿਸ਼ੇਸ਼ ਹੈ ਕਿ ਅਸੀਂ ਸਰਦਾਰ ਸਾਹਿਬ ਦੀ ਅਵਾਜ਼ ਉਨ੍ਹਾਂ ਦੀ ਸਭ ਤੋਂ ਉੱਚੀ ਪ੍ਰਤਿਮਾ ਦੀ ਛਤਰ ਛਾਇਆ ਵਿੱਚ ਸੁਣ ਰਹੇ ਸੀ।
ਸਾਥੀਓ, ਜਿਸ ਤਰ੍ਹਾਂ ਕਿਸੇ ਸ਼ਰਧਾ ਸਥਲ ‘ਤੇ ਆ ਕੇ ਇੱਕ ਅਸੀਮ ਸ਼ਾਂਤੀ ਮਿਲਦੀ ਹੈ, ਇੱਕ ਨਵੀਂ ਊਰਜਾ ਮਿਲਦੀ ਹੈ, ਵੈਸਾ ਹੀ ਅਨੁਭਵ ਮੈਨੂੰ ਇੱਥੇ ਸਰਦਾਰ ਸਾਹਿਬ ਦੇ ਕੋਲ ਆ ਕੇ ਹੁੰਦਾ ਹੈ। ਲੱਗਦਾ ਹੈ ਜਿਵੇਂ ਉਨ੍ਹਾਂ ਦੀ ਪ੍ਰਤਿਮਾ ਦਾ ਵੀ ਆਪਣਾ ਇੱਕ ਵਿਅਕਤਿਤਵ ਹੈ, ਸਮਰੱਥਾ ਹੈ, ਸੰਦੇਸ਼ ਹੈ ; ਓਨੀ ਹੀ ਵਿਸ਼ਾਲ , ਓਨੀ ਹੀ ਦੂਰਦਰਸ਼ੀ ਅਤੇ ਓਨੀ ਹੀ ਪਵਿਤਰ ਦੇਸ਼ ਦੇ ਵੱਖ- ਵੱਖ ਕੋਨਿਆਂ ਤੋਂ , ਕਿਸਾਨਾਂ ਕੋਲੋਂ ਮਿਲੇ ਲੋਹੇ ਨਾਲ , ਵੱਖ- ਵੱਖ ਹਿੱਸਿਆਂ ਦੀ ਮਿੱਟੀ ਨਾਲ ਇਸ ਸ਼ਾਨਦਾਰ ਪ੍ਰਤਿਮਾ ਦਾ ਨਿਰਮਾਣ ਹੋਇਆ ਹੈ , ਉਸਦਾ ਆਧਾਰ ਬਣਿਆ ਹੈ ਅਤੇ ਇਸ ਲਈ ਇਹ ਪ੍ਰਤਿਮਾ ਸਾਡੀ ਅਨੇਕਤਾ ਵਿੱਚ ਏਕਤਾ ਦਾ ਵੀ ਜੀਵੰਤ ਪ੍ਰਤੀਕ ਹੈ, ਜਿਊਂਦਾ -ਜਾਗਦਾ ਸੰਦੇਸ਼ ਹੈ ।
ਸਾਥੀਓ , ਅੱਜ ਤੋਂ ਠੀਕ ਇੱਕ ਸਾਲ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਨੂੰ ਦੇਸ਼ ਨੂੰ ਸਮਰਪਿਤ ਕੀਤਾ ਗਿਆ ਸੀ। ਅੱਜ ਇਹ ਪ੍ਰਤਿਮਾ ਸਿਰਫ ਭਾਰਤ ਵਾਸੀਆਂ ਨੂੰ ਹੀ ਨਹੀਂ, ਪੂਰੇ ਵਿਸ਼ਵ ਨੂੰ ਆਕਰਸ਼ਿਤ ਕਰ ਰਹੀ ਹੈ। ਪ੍ਰੇਰਿਤ ਕਰ ਹੀ ਹੈ। ਅੱਜ ਇਸ ਪ੍ਰੇਰਣਾ ਸਥਲ ਤੋਂ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਸੰਪੂਰਨ ਰਾਸ਼ਟਰ ਗੌਰਵ ਦਾ ਅਨੁਭਵ ਕਰ ਰਿਹਾ ਹੈ।
ਹੁਣ ਤੋਂ ਕੁਝ ਦੇਰ ਪਹਿਲਾਂ ਹੀ ਰਾਸ਼ਟਰੀ ਏਕਤਾ ਦਾ ਸੰਦੇਸ਼ ਦੁਹਰਾਉਣ ਲਈ, ਏਕਤਾ ਦੇ ਮੰਤਰ ਨੂੰ ਜੀਣ ਲਈ, ਏਕਤਾ ਦੇ ਭਾਵ ਦਾ ਅਹਿਸਾਸ ਕਰਨ ਲਈ, ਏਕਤਾ- ਇਹ ਸਾਡੇ ਸੰਸਕਾਰ ਹਨ ਇਹ ਸਾਡੀ ਸੰਸਕਾਰ ਸਰਿਤਾ ਹੈ, ਏਕਤਾ – ਇਹ ਸਾਡੇ ਭਾਵੀ ਸੁਪਨਿਆਂ ਦਾ ਸਭ ਤੋਂ ਵੱਡਾ ਸੰਬਲ ਹੈ ਅਤੇ ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ Run For Unity – ਰਾਸ਼ਟਰੀ ਏਕਤਾ ਦੌੜ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਸੰਪੰਨ ਹੋਈ। ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ, ਪਿੰਡਾ ਵਿੱਚ, ਅਲੱਗ-ਅਲੱਗ ਖੇਤਰਾਂ ਵਿੱਚ, ਦੇਸ਼ ਦੇ ਨਾਗਰਿਕਾਂ ਨੇ, ਬੱਚਿਆਂ-ਬੁੱਢਿਆਂ ਸਾਰਿਆਂ ਨੇ, ਇਸਤਰੀ- ਪੁਰਖ ਹਰ ਕਿਸੇ ਨੇ ਵਧ-ਚੜ੍ਹ ਕੇ ਇਸ ਵਿੱਚ ਹਿੱਸਾ ਲਿਆ ਹੈ। ਇੱਥੇ ਵੀ ਅੱਜ ਰਾਸ਼ਟਰੀ ਏਕਤਾ ਪਰੇਡ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਸ਼ਾਨਦਾਰ ਆਯੋਜਨਾਂ ਵਿੱਚ ਹਿੱਸਾ ਲੈਣ ਲਈ ਮੈਂ ਹਰ ਦੇਸ਼ਵਾਸੀ ਦਾ ਅਭਿਨੰਦਨ ਕਰਦਾ ਹਾਂ।
ਸਾਥੀਓ, ਪੂਰੀ ਦੁਨੀਆ ਵਿੱਚ ਵੱਖ- ਵੱਖ ਦੇਸ਼, ਵੱਖ-ਵੱਖ ਪੰਥ , ਵੱਖ- ਵੱਖ ਵਿਚਾਰਧਾਰਾਵਾਂ , ਭਿੰਨ-ਭਿੰਨ ਭਾਸ਼ਾ, ਭਾਂਤ- ਭਾਂਤ ਦੇ ਰੰਗ-ਰੂਪ; ਦੁਨੀਆ ਵਿੱਚ ਹਰੇਕ ਦੇਸ਼ ਦੇ ਬਣਨ ਵਿੱਚ ਲੋਕ ਜੁੜਦੇ ਚਲੇ ਗਏ – ਕਾਰਵਾਂ ਬਣਦਾ ਚਲਾ ਗਿਆ। ਲੇਕਿਨ ਅਸੀਂ ਇਹ ਕਦੇ ਨਾ ਭੁੱਲੇ - ਅਸੀਂ ਕਦੇ- ਕਦੇ ਦੇਖ ਪਾਉਂਦੇ ਹਾਂ ਕਿ ਇਕਸਾਰਤਾ ਉਨ੍ਹਾਂ ਦੇਸ਼ਾਂ ਦੀ ਵਿਸ਼ੇਸ਼ਤਾ ਰਹੀ ਹੈ ਪਹਿਚਾਣ ਰਹੀ ਹੈ ਅਤੇ ਉਸ ਨੂੰ ਢਾਲਣ ਦਾ ਬਹੁਤ ਯੋਜਨਾਬੱਧ ਤਰੀਕੇ ਨਾਲ ਯਤਨ ਵੀ ਕੀਤਾ ਹੈ । ਚੰਗਾ ਹੋਵੇ , ਬੁਰਾ ਹੋਵੇ , ਠੀਕ ਹੋਵੇ, ਗਲਤ ਹੋਵੇ - ਇਤਿਹਾਸ ਆਪਣਾ ਮੁਲਾਂਕਣ ਕਰਦਾ ਰਹਿੰਦਾ ਹੈ ਲੇਕਿਨ ਪੂਰੀ ਕੋਸ਼ਿਸ਼ ਕਰਨੀ ਪਈ ਹੈ।
ਲੇਕਿਨ ਭਾਰਤ ਦੀ ਪਹਿਚਾਣ ਅਲੱਗ ਹੈ। ਭਾਰਤ ਦੀ ਵਿਸ਼ੇਸ਼ਤਾ ਹੈ ਭਾਰਤ ਦੀ ਅਨੇਕਤਾ ਵਿੱਚ ਏਕਤਾ। ਅਸੀਂ ਅਨੇਕਤਾਵਾਂ ਨਾਲ ਭਰੇ ਹੋਏ ਹਾਂ। ਅਨੇਕਤਾ ਵਿੱਚ ਏਕਤਾ ਸਾਡਾ ਗਰਵ ਹੈ, ਸਾਡਾ ਗੌਰਵ ਹੈ, ਸਾਡੀ ਗਰਿਮਾ ਹੈ, ਸਾਡੀ ਪਹਿਚਾਣ ਹੈ। ਸਾਡੇ ਇੱਥੇ ਅਨੇਕਤਾ ਨੂੰ diversity ਨੂੰ celebrate ਕੀਤਾ ਜਾਂਦਾ ਹੈ। ਸਾਨੂੰ ਅਨੇਕਤਾ ਵਿੱਚ ਕਦੇ ਵੀ, ਸਦੀਆਂ ਤੋਂ ਅਨੇਕਤਾ ਵਿੱਚ ਵਿਰੋਧਾਭਾਸ ਕਦੇ ਨਹੀਂ ਦਿਖਾਈ ਦਿੱਤੀ , ਲੇਕਿਨ ਸਾਨੂੰ ਅਨੇਕਤਾ ਦੇ ਅੰਦਰ ਏਕਤਾ ਦੀ ਸਮਰੱਥਾ ਦਿਸਦੀ ਹੈ।
ਅਨੇਕਤਾ ਦਾ celebration, ਅਨੇਕਤਾ ਦਾ ਉਤਸਵ ਉਸ ਦੇ ਅੰਦਰ ਛਿਪੀ ਹੋਈ ਏਕਤਾ ਦਾ ਸਪਰੱਸ਼ ਕਰਾਉਂਦਾ ਹੈ, ਉਸ ਨੂੰ ਉਭਾਰ ਕੇ ਬਾਹਰ ਲਿਆਉਂਦਾ ਹੈ , ਜੀਣ ਦੀ ਪ੍ਰੇਰਨਾ ਦਿੰਦਾ ਹੈ , ਜੋੜਨ ਦਾ ਜਜਬਾ ਦਿੰਦਾ ਹੈ , ਮੰਜਿਲ ਦੇ ਨਾਲ ਆਪਣੇ - ਆਪਣੇ ਮਕਸਦ ਜੁੜਦੇ ਚਲੇ ਜਾਂਦੇ ਹਨ ਅਤੇ ਮੰਜਿਲਾਂ ਪਾਰ ਵੀ ਹੋ ਜਾਂਦੀਆਂ ਹਨ।
ਜਦੋਂ ਅਸੀਂ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਅਤੇ ਸੈਂਕੜੇ ਬੋਲੀਆਂ ‘ਤੇ ਗਰਵ ਕਰਦੇ ਹਾਂ ਤਾਂ ਬੋਲੀਆਂ ਭਿੰਨ ਹੋਣ ਦੇ ਬਾਵਜੂਦ ਵੀ ਭਾਵ ਦਾ ਬੰਧਨ ਬੱਝ ਜਾਂਦਾ ਹੈ ; ਜਦੋਂ ਅਸੀਂ ਆਪਣੇ ਭਿੰਨ- ਭਿੰਨ ਖਾਣ-ਪੀਣ , ਵੇਸ਼ਭੂਸ਼ਾਵਾਂ ਨੂੰ ਆਪਣੀ ਖੁਸ਼ਹਾਲ ਵਿਰਾਸਤ ਸਮਝਦੇ ਹਾਂ ਤਾਂ ਆਪਣੇਪਨ ਦੀ ਮਿਠਾਸ ਉਸ ਵਿੱਚੋਂ ਆ ਹੀ ਜਾਂਦੀ ਹੈ ; ਜਦੋਂ ਅਸੀਂ ਵੱਖ- ਵੱਖ ਖੇਤਰਾਂ ਦੇ ਤਿਉਹਾਰਾ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਹੋਰ ਵਧ ਜਾਂਦੀ ਹੈ ਅਤੇ ਨਵੇਂ ਰੰਗ ਭਰ ਜਾਂਦੇ ਹਨ , ਅਤੇ ਨਵੀ ਮਹਿਕ ਆਉਣ ਲੱਗਦੀ ਹੈ।
ਜਦੋਂ ਅਸੀਂ ਵੱਖ-ਵੱਖ ਰਾਜਾਂ ਦੀਆਂ ਪਰੰਪਰਾਵਾਂ ਨੂੰ, ਵਿਸ਼ੇਸ਼ਤਾਵਾਂ ਨੂੰ , ਸੰਸਕ੍ਰਿਤੀਆਂ ਨੂੰ , ਉਨ੍ਹਾਂ ਦੀਆਂ ਅਨੇਕਤਾਵਾਂ ਦਾ ਆਨੰਦ ਲੈਂਦੇ ਹਾਂ ਤਾਂ ਭਾਰਤੀ ਦਾ ਗੌਰਵ , ਭਾਰਤੀਅਤਾ ਦਾ ਭਾਵ ਚਾਰਾਂ ਦਿਸ਼ਾਵਾਂ ਵਿੱਚ ਫਲਦਾ ਹੈ , ਫੁੱਲਦਾ ਹੈ , ਖਿੜਦਾ ਹੈ , ਗੌਰਵ ਬਹੁਤ ਵਧ ਜਾਂਦਾ ਹੈ । ਜਦੋਂ ਅਸੀਂ ਵਿਭਿੰਨ ਪੰਥ , ਸੰਪ੍ਰਦਾਵਾਂ, ਉਨ੍ਹਾਂ ਦੀ ਪਰੰਪਰਾਵਾਂ, ਆਸਥਾਵਾਂ ਦਾ ਸਮਾਨ ਰੂਪ ਨਾਲ ਸਨਮਾਨ ਕਰਦੇ ਹਾਂ ਤਦ ਸਦਭਾਵ, ਸਨੇਹਭਾਵ , ਉਸ ਵਿੱਚ ਵੀ ਅਨੇਕ ਗੁਣਾ ਵੱਧ ਹੋ ਜਾਂਦ ਹੈ ਅਤੇ ਇਸ ਲਈ ਸਾਨੂੰ ਹਰ ਪਲ ਵਿਵਿਧਿਤਾ ਦੇ ਹਰ ਅਵਸਰ ਨੂੰ celebrate ਕਰਨਾ ਹੈ , ਉਤਸਵ ਦੇ ਰੂਪ ਵਿੱਚ ਉਸ ਨੂੰ ਮਨਾਉਣਾ ਹੈ, ਜੀ-ਜਾਨ ਨਾਲ ਜੁੜਨਾ ਹੈ ਅਤੇ ਇਹੀ ਤਾਂ ਏਕ ਭਾਰਤ - ਸ੍ਰੇਸ਼ਠ ਭਾਰਤ , ਇਹੀ ਤਾਂ Nation Building ਹੈ।
ਸਾਥੀਓ , ਇਹ ਉਹ ਤਾਕਤ ਹੈ ਜੋ ਪੂਰੀ ਦੁਨੀਆ ਵਿੱਚ ਕਿਸੇ ਹੋਰ ਦੇਸ਼ ਦੇ ਭਾਗ ਵਿੱਚ ਨਹੀਂ ਮਿਲੇਗੀ। ਇੱਥੇ ਦੱਖਣ ਤੋਂ ਨਿਕਲੇ ਆਦਿ ਸ਼ੰਕਰਾਚਾਰੀਆ ਉੱਤਰ ਵਿੱਚ ਜਾ ਕੇ ਹਿਮਾਲੀਆ ਦੀ ਗੋਦ ਵਿੱਚ ਪਹੁੰਚ ਕੇ ਮੱਠਾਂ ਦੀ ਸਥਾਪਨਾ ਕਰਦੇ ਹਨ, ਇੱਥੇ ਬੰਗਾਲ ਤੋਂ ਨਿਕਲੇ ਸਵਾਮੀ ਵਿਵੇਕਾਨੰਦ ਨੂੰ ਦੇਸ਼ ਦੇ ਦੱਖਣੀ ਕੋਨੇ ‘ਤੇ ਕੰਨਿਆਕੁਮਾਰੀ ਵਿੱਚ ਨਵਾਂ ਗਿਆਨ ਪ੍ਰਾਪਤ ਹੁੰਦਾ ਹੈ , ਇੱਥੇ ਪਟਨਾ ਵਿੱਚ ਅਵਤਾਰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਵਿੱਚ ਜਾ ਕੇ ਦੇਸ਼ ਦੀ ਰੱਖਿਆ ਲਈ ਖਾਲਸਾ ਪੰਥ ਦੀ ਸਥਾਪਨਾ ਕਰਦੇ ਹਨ , ਇੱਥੇ ਰਾਮੇਸ਼ਵਰਮ ਵਿੱਚ ਪੈਦਾ ਹੋਏ ਏਪੀਜੇ ਅਬਦੁਲ ਕਲਾਮ ਦਿੱਲੀ ਵਿੱਚ ਦੇਸ਼ ਦੇ ਸਭ ਤੋਂ ਉੱਚੇ ਪਦ ‘ਤੇ ਵਿਰਾਜਮਾਨ ਹੁੰਦੇ ਹਨ, ਗੁਜਰਾਤ ਦੇ ਪੋਰਬੰਦਰ ਦੀ ਧਰਤੀ ‘ਤੇ ਪੈਦਾ ਹੋਇਆ ਮੋਹਨਦਾਸ ਕਰਮਚੰਦ ਗਾਂਧੀ ਚੰਪਾਰਨ ਵਿੱਚ, ਬਿਹਾਰ ਵਿੱਚ ਜਾ ਕੇ ਦੇਸ਼ ਨੂੰ ਜਗਾਉਣ ਦਾ ਬੀੜਾ ਚੁੱਕਦਾ ਸੀ ਅਤੇ ਇਸ ਲਈ ਮੈਂ ਮੰਨਦਾ ਹਾਂ ਕਿ ਆਪਣੀ ਏਕਤਾ ਦੀ ਇਸ ਤਾਕਤ ਦਾ ਪਰਵ ਲਗਾਤਾਰ ਮਨਾਉਣਾ ਬਹੁਤ ਜ਼ਰੂਰੀ ਹੈ।
ਏਕਤਾ ਦੀ ਇਹ ਤਾਕਤ ਹੀ ਹੈ ਜਿਸ ਦੇ ਨਾਲ ਭਾਰਤੀਅਤਾ ਦਾ ਪ੍ਰਵਾਹ ਹੈ , ਗਤੀ ਹੈ ; ਏਕਤਾ ਦੀ ਇਹ ਤਾਕਤ ਹੀ ਹੈ ਜੋ ਸੱਚੇ ਅਰਥਾਂ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੁਆਰਾ ਲਿਖੇ ਸਾਡੇ ਸੰਵਿਧਾਨ ਦੀ ਪ੍ਰੇਰਨਾ ਵੀ ਹੈ । We the people of India - ਅਸੀਂ ਭਾਰਤ ਦੇ ਲੋਕ ਇਹ ਤਿੰਨ- ਚਾਰ ਸ਼ਬਦ ਨਹੀਂ ਹਨ , ਸਿਰਫ਼ ਸਾਡੇ ਸੰਵਿਧਾਨ ਦੀ ਸ਼ੁਰੂਆਤ ਨਹੀਂ ਹੈ , ਇਹ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਭਾਰਤੀਆਂ ਦੀ ਏਕਤਾ ਦੇ ਭਾਵ ਨੂੰ ਸ਼ਬਦਾਂ ਵਿੱਚ ਸਜਾਇਆ ਹੋਇਆ ਸਾਡਾ ਚਿਰ- ਪੁਰਾਤਨ ਸੰਸਕ੍ਰਿਤਕ ਇਤਿਹਾਸ ਹੈ , ਪਰੰਪਰਾ ਹੈ , ਵਿਸ਼ਵਾਸ ਹੈ , ਪ੍ਰਤੀਬਿੰਬ ਹੈ।
ਸਾਥੀਓ, ਮੈਂ ਤੁਹਾਨੂੰ ਖੇਡ ਦੀ ਦੁਨੀਆ ਵਿੱਚੋਂ ਇੱਕ ਉਦਾਹਰਣ ਦਿੰਦਾ ਹਾਂ । ਅਸੀਂ ਜਾਣਦੇ ਹਾਂ ਜਦੋਂ ਪਿੰਡ ਦੇ ਅੰਦਰ ਖੇਡ ਦੀ ਸ਼ੁਰੂਆਤ ਹੁੰਦੀ ਹੈ , ਮੁਕਾਬਲੇ ਹੁੰਦੇ ਹਨ ਤਾਂ ਉਸੇ ਪਿੰਡ ਦੀਆਂ ਦੋਹਾਂ ਟੀਮਾਂ ਜਿੱਤਣ ਲਈ ਪੂਰੀ ਤਾਕਤ ਲਗਾ ਦਿੰਦੀਆਂ ਹਨ । ਇੱਕ ਹਾਰਦਾ ਹੈ , ਇੱਕ ਜਿੱਤਦਾ ਹੈ - ਜਿੱਤਣ ਵਾਲਾ ਤਹਿਸੀਲ ਵਿੱਚ ਚਲਾ ਜਾਂਦਾ ਹੈ । ਜਦੋਂ ਤਹਿਸੀਲ ਦੇ ਅੰਦਰ ਖੇਡ ਖੇਡੀ ਜਾਂਦੀ ਹੈ ਤਾਂ ਹਾਰਨ ਵਾਲੀ ਟੀਮ ਸਮੇਤ ਉਸ ਪਿੰਡ ਦੇ ਲੋਕ ਵੀ ਅਤੇ ਤਹਿਸੀਲ ਦੇ ਲੋਕ ਵੀ ਆਪਣੀ ਟੀਮ ਜਿੱਤ ਜਾਵੇ, ਇਸ ਦੇ ਲਈ ਏਕਤਾ ਦੇ ਨਾਲ ਖੜ੍ਹੇ ਹੋ ਜਾਂਦੇ ਹਨ । ਲੇਕਿਨ ਜਦੋਂ ਦੂਜੇ ਤਹਿਸੀਲ ਹਾਰ ਜਾਂਦੇ ਹਨ , ਲੇਕਿਨ ਜਦੋਂ ਟੀਮ ਜ਼ਿਲ੍ਹੇ ਵਿੱਚ ਜਾਂਦੀ ਹੈ ਮੁਕਾਬਲਾ ਕਰਨ ਲਈ ਤਾਂ ਫਿਰ ਹਾਰਨ ਵਾਲਾ ਵੀ ਜ਼ਿਲ੍ਹੇ ਦੀ ਜਿੱਤ ਲਈ ਜੁੜ ਜਾਂਦਾ ਹੈ ਅਤੇ ਪੂਰਾ ਜ਼ਿਲ੍ਹਾ ਇੱਕ ਬਣ ਕੇ ਜਿੱਤਣ ਲਈ ਅੱਗੇ ਆਉਂਦਾ ਹੈ ਅਤੇ ਜਦੋਂ ਰਾਜ ਦੇ ਅੰਦਰ ਜ਼ਿਲ੍ਹਿਆਂ ਦਾ ਮੁਕਬਾਲਾ ਹੁੰਦਾ ਹੈ ਤਾਂ ਜ਼ਿਲ੍ਹਾ ਅੱਗੇ ਵਧਦਾ ਹੈ ; ਜਦੋਂ ਦੇਸ਼ ਦੇ ਅੰਦਰ ਰਾਜਾਂ ਦੇ ਮੁਕਾਬਲੇ ਹੁੰਦੇ ਹਨ ਤਾਂ ਰਾਜ ਦੀ ਜਿੱਤ ਲਈ ਸਭ ਇੱਕ ਹੋ ਜਾਂਦੇ ਹਨ। ਜਿੱਤ - ਹਾਰ ਮਾਅਣੇ ਨਹੀਂ ਰੱਖਦੀ ਹੈ ।
ਏਕਤਾ ਦਾ ਭਾਵ ਅਤੇ ਜਦੋਂ ਅੰਤਰਰਾਸ਼ਟਰੀ ਜਗਤ ਵਿੱਚ ਖੇਡਣ ਦੇ ਲਈ ਜਾਂਦੇ ਹਾਂ ਤਾਂ ਹਰ ਕੋਈ ਭੁੱਲ ਜਾਂਦਾ ਹੈ ਉਹ ਟੀਮ ਕਿੱਥੋ ਦੀ ਸੀ, ਖਿਲਾੜੀ ਕਿੱਥੇ ਦਾ ਸੀ, ਭਾਸ਼ਾ ਉਸ ਦੀ ਕਿਹੜੀ ਸੀ, ਉਸ ਨੇ ਮੈਨੂੰ ਹਰਾਇਆ ਸੀ ਕਿ ਨਹੀਂ ਹਰਾਇਆ ਸੀ, ਸਭ ਭੁੱਲ ਜਾਂਦੇ ਹਨ ਅਤੇ ਜਦੋਂ ਹਿੰਦੁਸਤਾਨ ਦੇ ਤਿਰੰਗੇ ਨੂੰ ਆਪਣੇ ਕੰਧੇ ‘ਤੇ ਲੈ ਕੇ ਜਦੋਂ ਉਹ ਜਿੱਤ ਦੀ ਦੌੜ ਲਗਾਉਂਦਾ ਹੈ ਤਾਂ ਪੂਰਾ ਹਿੰਦੁਸਤਾਨ ਦੌੜ ਪੈਦਾ ਹੈ, ਇੱਕ ਸਾਥ ਭਾਰਤ ਮਾਂ ਦਾ ਜੈਕਾਰਾ ਨਿਕਲ ਪੈਦਾ ਹੈ ਇਹੀ ਤਾਂ ਏਕਤਾ ਦੀ ਤਾਕਤ ਹੈ ਜਿਸ ਦਾ ਅਸੀਂ ਅਨੁਭਵ ਕਰਦੇ ਹਾਂ।
ਜਦੋਂ ਵਿਦੇਸ਼ੀ ਧਰਤੀ ‘ਤੇ ਮੈਡਲ ਜਿੱਤਣ ਦੇ ਬਾਅਦ ਤਿਰੰਗਾ ਲਹਿਰਾਉਂਦਾ ਹੈ ਤਾਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਮਹਾਰਾਸ਼ਟਰ ਤੋਂ ਲੈਕੇ ਮਣੀਪੁਰ ਤੱਕ ਇੱਕੋ ਵਾਰ ਹਰ ਹਿੰਦੁਸਤਾਨੀ ਰੋਮਾਂਚਿਤ ਹੋ ਉੱਠਦਾ ਹੈ, ਹਰ ਕਿਸੇ ਦੀਆਂ ਭਾਵਨਾਵਾਂ ਉਮੜ੍ਹ ਪੈਂਦੀਆਂ ਹਨ।
ਸਾਥੀਓ, ਜਦੋਂ ਸਰਦਾਰ ਵਲੱਭ ਭਾਈ ਪਟੇਲ 500 ਤੋਂ ਜ਼ਿਆਦਾ ਰਿਆਸਤਾਂ ਦੇ ਏਕੀਕਰਣ ਦੇ ਭਗੀਰਥ ਕਾਰਜ ਲਈ ਨਿਕਲੇ ਸਨ ਤਾਂ ਇਹੀ ਉਹ ਚੁੰਬਕੀ ਸ਼ਕਤੀ ਸੀ ਜਿਸ ਵਿੱਚ ਜ਼ਿਆਦਾਤਰ ਰਾਜੇ- ਰਜਵਾੜੇ ਉਸੇ ਭਾਵ ਵਿਸ਼ਵ ਦੇ ਅੰਦਰ ਖਿੱਚੇ ਚਲੇ ਆਏ ਸਨ । ਉਸ ਸਮੇਂ ਹਰ ਰਜਵਾੜੇ ਅਤੇ ਉੱਥੋਂ ਦੇ ਲੋਕਾਂ ਵਿੱਚ ਕਿਤੇ ਨਾ ਕਿਤੇ ਭਾਰਤੀਅਤਾ ਦੀ ਭਾਵਨਾ ਭਰੀ ਪਈ ਸੀ। ਸੈਂਕੜੇ ਵਰ੍ਹਿਆਂ ਦੀ ਗੁਲਾਮੀ ਦੇ ਕਾਲਖੰਡ ਵਿੱਚ ਰਾਜੇ - ਰਾਜਵਾੜੇ ਵਿੱਚ ਭਾਰਤੀਅਤਾ ਦਾ ਇਹ ਭਾਵ ਪ੍ਰਗਟ ਹੋਣ ਦਾ ਅਵਸਰ ਮਿਲਿਆ ਹੋਵੇ ਜਾਂ ਨਾ ਮਿਲਿਆ ਹੋਵੇ , ਕਦੇ ਉਹ ਜਾਹਰ ਕਰ ਪਾਏ ਹੋਣ ਜਾਂ ਨਾ ਕਰ ਪਾਏ ਹੋਣ , ਲੇਕਿਨ ਭਾਰਤੀਅਤਾ ਦਾ ਇਹ ਭਾਵ ਸਦੀਆਂ ਦੀ ਗੁਲਾਮੀ ਦੇ ਬਾਵਜੂਦ ਵੀ, ਤਰ੍ਹਾਂ -ਤਰ੍ਹਾਂ ਦੇ ਸੰਕਟਾਂ ਦੇ ਬਾਵਜੂਦ ਵੀ, ਤਰ੍ਹਾਂ-ਤਰ੍ਹਾਂ ਦੇ ਲੋਭ , ਉਸ ਦੇ ਬਾਵਜੂਦ ਵੀ ਭਾਰਤੀਅਤਾ ਦੀ ਉਹ ਭਾਵਨਾ ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚੋਂ ਕਦੇ ਵੀ ਲੁਪਤ ਨਹੀਂ ਹੋਈ ਸੀ ਅਤੇ ਇਸ ਲਈ ਸਰਦਾਰ ਪਟੇਲ ਜਦੋਂ ਏਕਤਾ ਦਾ ਮੰਤਰ ਲੈਕੇ ਨਿਕਲੇ ਤਾਂ ਸਾਰੇ ਉਸ ਦੀ ਛਤਰਛਾਇਆ ਵਿੱਚ ਖੜ੍ਹੇ ਹੋ ਗਏ।
ਅਤੇ ਭਾਈਓ ਅਤੇ ਭੈਣੋਂ , ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਹੋਵੇਗਾ ਕਿ ਸ਼ਤਾਬਦੀਆਂ ਪਹਿਲਾਂ ਤਮਾਮ ਰਿਆਸਤਾਂ ਨੂੰ ਨਾਲ ਲੈ ਕੇ , ਰਾਜੇ - ਰਜਵਾੜਿਆਂ ਨੂੰ ਨਾਲ ਲੈ ਕੇ, ਵੱਖ-ਵੱਖ ਪਰੰਪਰਾਵਾਂ, ਅਨੇਕਤਾਵਾਂ ਨੂੰ ਨਾਲ ਲੈਕੇ , ਇੱਕ ਭਾਰਤ ਦਾ ਸੁਪਨਾ ਲੈਕੇ ਰਾਸ਼ਟਰ ਦੇ ਪੁਨਰਉਦਾਰ ਦੀ ਸਫਲ ਕੋਸ਼ਿਸ਼ ਕਰਨ ਵਾਲਾ ਸਾਡੇ ਇਤਿਹਾਸ ਵਿੱਚ ਇੱਕ ਅਤੇ ਨਾਮ ਸੀ - ਅਤੇ ਉਹ ਇੱਕ ਨਾਮ ਸੀ ਚਾਣਕੀਆ ਦਾ । ਚਾਣਕੀਆ ਨੇ ਸਦੀਆਂ ਪਹਿਲਾਂ , ਆਪਣੇ ਕਾਲਖੰਡ ਵਿੱਚ ਦੇਸ਼ ਦੀ ਸ਼ਕਤੀ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਕੀਤਾ ਸੀ । ਚਾਣਕੀਆ ਦੇ ਬਾਅਦ , ਸਦੀਆਂ ਦੇ ਬਾਅਦ ਅਗਰ ਇਹ ਕੰਮ ਕੋਈ ਕਰ ਸਕਿਆ ਤਾਂ ਉਹ ਸਾਡੇ ਸਰਦਾਰ ਵੱਲਭ ਭਾਈ ਪਟੇਲ ਕਰ ਸਕੇ । ਵਰਨਾ ਅੰਗ੍ਰੇਜ਼ ਤਾਂ ਚਾਹੁੰਦੇ ਸਨ ਕਿ ਅਜ਼ਾਦੀ ਦੇ ਨਾਲ ਹੀ ਸਾਡਾ ਭਾਰਤ ਛਿੰਨ - ਭਿੰਨ ਹੋ ਜਾਵੇ । ਲੇਕਿਨ ਸਰਦਾਰ ਪਟੇਲ ਨੇ ਆਪਣੀ ਇੱਛਾ - ਸ਼ਕਤੀ ਨਾਲ ਦੇਸ਼ ਨੂੰ ਇੱਕਤਰ ਵਿੱਚ ਪੋਰੋ ਕੇ ਦੇਸ਼ ਵਿਰੋਧੀ ਸਾਰੀਆਂ ਤਾਕਤਾਂ ਨੂੰ ਪਸਤ ਦਿੱਤਾ।
ਭਾਈਓ ਅਤੇ ਭੈਣੋਂ, ਅੱਜ ਵਿਸ਼ਵ ਮੰਚ ਅਤੇ ਵਿਸ਼ਵ ਮੰਚ ‘ਤੇ ਸਾਡਾ ਪ੍ਰਭਾਵ ਅਤੇ ਸਦਭਾਵਨਾ, ਦੋਵੇਂ ਵਧ ਰਹੇ ਹਨ ਤਾਂ ਉਸ ਦਾ ਕਾਰਣ ਸਾਡੀ ਏਕਤਾ ਹੈ। ਅਨੇਕਤਾ ਵਿੱਚ ਏਕਤਾ- ਇਹ ਸਾਡੀ ਪਹਿਚਾਣ ਹੈ। ਅੱਜ ਪੂਰੀ ਦੁਨੀਆਂ ਭਾਰਤ ਦੀ ਗੱਲ ਗੰਭੀਰਤਾ ਨਾਲ ਸੁਣਦੀ ਹੈ ਤਾਂ ਉਸ ਦਾ ਕਾਰਨ ਕਸ਼ਮੀਰ ਤੋਂ ਕੰਨਿਆਕੁਮਾਰੀ, ਅਟਕ ਤੋਂ ਕਟਕ – ਇੱਕ ਰਾਸ਼ਟਰ, ਸ਼ਾਨਦਾਰ ਰਾਸ਼ਟਰ, ਮਹਾਨ ਸੰਸਕ੍ਰਿਤੀ, ਮਹਾਨ ਪਰੰਪਰਾ ਇਹ ਸਾਡੀ ਸ਼ਕਤੀ ਹੈ ਅਤੇ ਇਹੀ ਇੱਕ ਸਾਡਾ ਕਾਰਨ ਹੈ।
ਅੱਜ ਭਾਰਤ ਦੁਨੀਆਂ ਦੀਆਂ ਵੱਡੀਆਂ ਆਰਥਿਕ ਤਾਕਤਾਂ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ, ਆਪਣੇ ਹੱਕ ਦਾ ਸਥਾਨ ਪ੍ਰਾਪਤ ਕਰ ਰਿਹਾ ਹੈ। ਕਾਰਨ ਅਰਥ ਜਗਤ ਦਾ ਹੋਵੇਗਾ, ਮਾਮਲਾ ਰੁਪਏ, ਡਾਲਰ ਅਤੇ ਪੋਂਡ ਦਾ ਹੋਵੇਗਾ, ਲੇਕਿਨ ਉਸ ਦੇ ਪਿੱਛੇ ਦੀ ਸਹੀ ਤਾਕਤ ਦੇਸ਼ ਦੀ ਏਕਤਾ ਹੈ, ਦੇਸ਼ਵਾਸੀਆਂ ਦਾ ਸੰਕਲਪ ਹੈ, ਦੇਸ਼ਵਾਸੀਆਂ ਦਾ ਪੁਰਸ਼ਾਰਖ ਹੈ, ਦੇਸ਼ਵਾਸੀਆਂ ਨੂੰ ਸੰਕਲਪ ਤੋਂ ਸਿੱਧ ਕਰਨ ਦੇ ਲਈ ਅਥਾਹ, ਅਣਥੱਕ ਪੁਰਸ਼ਾਰਥ ਅਤੇ ਸਖਤ ਮਿਹਨਤ ਹੈ। ਦੁਨੀਆਂ ਨੂੰ ਸਾਡੀ ਇਹ ਅਨੇਕਤਾ ਅਜੂਬਾ ਲਗਦੀ ਹੈ, ਜਾਦੂਗਰੀ ਲਗਦੀ ਹੈ, ਲੇਕਿਨ ਸਾਡੇ ਭਾਰਤੀਆ ਦੇ ਲਈ ਇਹ ਤਾਂ ਸਾਡੀ ਅੰਤਰਪ੍ਰਵਾਹਿਤ ਜੀਵਨਧਾਰਾ ਹੈ। ਇਹ ਉਹ ਜੀਵਨਧਾਰਾ ਹੈ ਜੋ ਆਦਿਕਾਲ ਤੋਂ ਅਨਵਰਤ ਸਾਡੀ ਸੰਸਕਾਰ ਸਰਿਤਾ ਬਣ ਕੇ ਸਾਡੇ ਮਨ-ਮੰਦਿਰ ਵਿੱਚ ਪ੍ਰਵਾਹਿਤ ਹੁੰਦੀ ਰਹਿੰਦੀ ਹੈ, ਪੁਲਕਿਤ ਕਰਦੀ ਰਹਿੰਦੀ ਹੈ, ਸਮੇਂ ਅਨੁਕੂਲ ਉਸ ਵਿੱਚ ਨਵੀਆਂ-ਨਵੀਆਂ ਚੀਜ਼ਾਂ ਜੁੜਦੀਆਂ ਚਲਦਿਆਂ ਜਾਂਦੀਆਂ ਹਨ, ਜਿਸ ਜੀਵਨਧਾਰਾ ‘ਤੇ ਸਰਦਾਰ ਪਟੇਲ ਦਾ ਅਟੁੱਟ ਅਤੇ ਅਖੰਡ ਵਿਸ਼ਵਾਸ ਸੀ।
ਸਾਥੀਓ, 21ਵੀਂ ਸਦੀ ਵਿੱਚ ਭਾਰਤ ਦੀ ਇਹੀ ਏਕਤਾ, ਭਾਰਤੀ ਦੀ ਇਹੀ ਏਕਤਾ, ਭਾਰਤ ਦੇ ਵਿਰੋਧਿਆਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ। ਮੈਂ ਅੱਜ ਰਾਸ਼ਟਰੀ ਏਕਤਾ ਦਿਵਸ ‘ਤੇ ਹਰੇਕ ਦੇਸ਼ਵਾਸੀ ਨੂੰ ਦੇਸ਼ ਦੇ ਸਾਹਮਣੇ ਮੌਜੂਦ ਇਹ ਚੁਣੌਤੀ ਯਾਦ ਕਰਾ ਰਿਹਾ ਹਾਂ। ਕਈ ਆਏ, ਕਈ ਚਲੇ ਗਏ ਵੱਡੇ-ਵੱਡੇ ਸੁਪਨੇ, ਵੱਡੇ-ਵੱਡੇ ਮਕਸਦ ਲੈ ਕੇ ਆਏ ਸਨ ਅਤੇ ਫਿਰ ਵੀ ਗੱਲ ਤਾਂ ਇਹੀ ਨਿਕਲੀ, ਕੁਛ ਬਾਤ ਹੈ ਹਸਤੀ ਮਿਟਤੀ ਨਹੀਂ ਹਮਾਰੀ।
ਭਾਈਓ ਅਤੇ ਭੈਣੋਂ, ਜੋ ਸਾਡੇ ਤੋਂ ਯੁੱਧ ਨਹੀਂ ਜਿੱਤ ਸਕਦੇ ਉਹ ਸਾਡੀ ਇਸੇ ਏਕਤਾ ਨੂੰ ਚੁਣੌਤੀ ਦੇ ਰਹੇ ਹਨ, ਸਾਡੀ ਏਕਤਾ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਅਲਗਾਵ ਨੂੰ ਉਭਾਰਨ ਦਾ ਯਤਨ ਕਰਦੇ ਹਨ, ਸਾਡੀ ਏਕਤਾ ਦੇ ਭਾਵ ਨੂੰ ਚੁਣੌਤੀ ਦੇ ਰਹੇ ਹਨ। ਸਦੀਆਂ ਤੋਂ ਸੰਜੋਏ ਹੋਏ ਸਾਡੇ ਅੰਦਰ ਸਮਰੱਥਾ ਬਣ ਕੇ ਜੀਵਤ ਰਹੀ ਏਕਤਾ ਨੂੰ ਲਲਕਾਰਿਆਂ ਜਾ ਰਿਹਾ ਹੈ ਲੇਕਿਨ ਉਹ ਭੁੱਲ ਜਾਂਦੇ ਹਨ ਕਿ ਸਦੀਆਂ ਦੀ ਅਜਿਹੀ ਹੀ ਕੋਸ਼ਿਸ਼ਾਂ ਦੇ ਬਾਵਜੂਦ ਸਾਨੂੰ ਕੋਈ ਮਿਟਾ ਨਹੀਂ ਸਕਿਆ, ਸਾਡੀ ਏਕਤਾ ਨੂੰ ਕੋਈ ਹਰਾ ਨਹੀਂ ਸਕਿਆ ।
ਅਤੇ ਇਸ ਲਈ ਸਾਥੀਓ , ਜਦੋਂ ਸਾਡੀ ਅਨੇਕਤਾਵਾਂ ਵਿੱਚ ਏਕਤਾ ‘ਤੇ ਬਲ ਦੇਣ ਵਾਲੀਆਂ ਜੋ ਵੀ ਗੱਲਾਂ ਹੁੰਦੀਆਂ ਹਨ ਉਹ ਇਨ੍ਹਾਂ ਤਾਕਤਾਂ ਨੂੰ ਮੁੰਹ ਤੋੜ ਜਵਾਬ ਦੇਣ ਦੀ ਸਮਰੱਥਾ ਰੱਖਦੀਆਂ ਹਨ ਅਤੇ ਉਨ੍ਹਾਂ ਨੂੰ ਜਵਾਬ ਮਿਲਦਾ ਵੀ ਹੈ । ਜਦੋਂ ਸਾਡੀ ਅਨੇਕਤਾਵਾਂ ਵਿੱਚ ਅਸੀਂ ਏਕਤਾ ਦੇ ਰਸਤੇ ‘ਤੇ ਚੱਲਦੇ ਹਾਂ ਤਾਂ ਇਨ੍ਹਾਂ ਤਾਕਤਾਂ ਨੂੰ ਚਕਨਾਚੂਰ ਕਰ ਦਿੰਦੇ ਹਾਂ ਅਤੇ ਇਸ ਲਈ ਅਸੀਂ 130 ਕਰੋੜ ਭਾਰਤੀਆਂ ਨੂੰ ਇੱਕਜੁਟ ਰਹਿ ਕੇ ਹੀ ਇਨ੍ਹਾਂ ਦਾ ਮੁਕਾਬਲਾ ਕਰਨਾ ਹੈ ਅਤੇ ਇਹੀ ਸਰਦਾਰ ਵੱਲਭ ਭਾਈ ਪਟੇਲ ਨੂੰ ਸੱਚੀ ਸ਼ਰਧਾਂਜਲੀ ਹੈ। ਸਾਨੂੰ ਇਸ ਦੇ ਹਰ ਇਮਤਿਹਾਨ ਵਿੱਚ ਸਫਲ ਹੋਣਾ ਹੈ।
ਭਾਈਓ ਅਤੇ ਭੈਣੋਂ, ਸਰਦਾਰ ਸਾਹਿਬ ਦੇ ਅਸ਼ੀਰਵਾਦ ਨਾਲ ਇੰਨ੍ਹਾਂ ਤਾਕਤਾਂ ਨੂੰ ਹਰਾਉਣ ਦਾ ਇੱਕ ਬਹੁਤ ਵੱਡਾ ਫੈਸਲਾ ਦੇਸ਼ ਨੇ ਕੁਝ ਹਫ਼ਤੇ ਪਹਿਲਾਂ ਹੀ ਲਿਆ ਹੈ। ਸਾਥੀਓ, Article-370 ਧਾਰਾ-370 ਨੇ ਜੰਮੂ-ਕਸ਼ਮੀਰ ਨੂੰ ਵੱਖਵਾਦ ਅਤੇ ਆਤੰਕਵਾਦ ਦੇ ਸਿਵਾਏ ਕੁਝ ਨਹੀਂ ਦਿੱਤਾ। ਪੂਰੇ ਦੇਸ਼ ਵਿੱਚ ਜੰਮੂ-ਕਸ਼ਮੀਰ ਹੀ ਇੱਕ ਮਾਤਰ ਸਥਾਨ ਸੀ ਜਿੱਥੇ Article-370 ਸੀ, ਅਤੇ ਪੂਰੇ ਦੇਸ਼ ਵਿੱਚ ਜੰਮੂ-ਕਸ਼ਮੀਰ ਹੀ ਇੱਕ ਮਾਤਰ ਸਥਾਨ ਸੀ ਜਿੱਥੇ ਤਿੰਨ ਦਹਾਕਿਆਂ ਦੌਰਾਨ ਆਤੰਕਵਾਦ ਨੇ ਕਰੀਬ-ਕਰੀਬ 40 ਹਜ਼ਾਰ ਲੋਕਾਂ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ, ਮੌਤ ਦੇ ਘਾਟ ਉਤਾਰ ਦਿੱਤਾ। ਅਨੇਕ ਮਾਤਾਵਾਂ ਆਪਣੇ ਬੱਚਿਆ ਨੂੰ ਰੀਵਾ ਚੁੱਕੀਆਂ ਹਨ, ਅਨੇਕ ਭੈਣਾਂ ਆਪਣੇ ਭਾਈਆ ਨੂੰ ਰੀਵਾ ਚੁੱਕੀਆਂ ਹਨ, ਅਨੇਕ ਬੱਚੇ ਆਪਣੇ ਮਾਤਾ- ਪਿਤਾ ਨੂੰ ਰੀਵਾ ਚੁੱਕੇ ਹਨ।
ਸਾਥੀਓ , ਕਦੋਂ ਤੱਕ? ਕਦੋਂ ਤੱਕ ਦੇਸ਼ ਨਿਰਦੋਸ਼ਾਂ ਦੀ ਮੌਤ ਨੂੰ ਦੇਖਦਾ ਰਹੇਗਾ ? ਸਾਥੀਓ , ਦਹਾਕਿਆ ਤੱਕ ਸਾਡੇ ਭਾਰਤੀਆਂ ਦਰਮਿਆਨ ਇਸ Article- 370 ਨੇ ਇੱਕ ਅਸਥਾਈ ਦਿਵਾਰ ਬਣਾ ਰੱਖੀ ਸੀ । ਸਾਡੇ ਜੋ ਭਾਈ - ਭੈਣ ਇਸ ਅਸਥਾਈ ਦਿਵਾਰ ਦੇ ਉਸ ਪਾਰ ਸਨ, ਉਹ ਵੀ ਅਸਮੰਜਸ ਵਿੱਚ ਰਹਿੰਦੇ ਸਨ । ਜੋ ਦਿਵਾਰ ਕਸ਼ਮੀਰ ਵਿੱਚ ਅਲਗਾਵਵਾਦ ਅਤੇ ਆਤੰਕਵਾਦ ਵਧਾ ਰਹੀ ਸੀ , ਅੱਜ ਸਰਦਾਰ ਸਾਹਿਬ ਦੇ ਇਸ ਸ਼ਾਨਦਾਰ ਪ੍ਰਤਿਮਾ ਦੇ ਸਾਹਮਣੇ ਖੜਾ ਹਾਂ ਤਾਂ ਸਿਰ ਝੁਕਾ ਕੇ ਪੂਰੀ ਨਿਮਰਤਾ ਦੇ ਨਾਲ ਸਰਦਾਰ ਸਾਹਿਬ ਨੂੰ ਮੈਂ ਹਿਸਾਬ ਦੇ ਰਿਹਾ ਹਾਂ । ਇਹ ਸਰਦਾਰ ਸਾਹਿਬ - ਤੁਹਾਡਾ ਜੋ ਸੁਪਨਾ ਅਧੂਰਾ ਸੀ - ਹੁਣ ਉਹ ਦਿਵਾਰ ਗਿਰਾ ਦਿੱਤੀ ਗਈ ਹੈ।
ਭਾਈਓ ਅਤੇ ਭੈਣੋਂ , ਕਦੇ ਸਰਦਾਰ ਪਟੇਲ ਨੇ ਕਿਹਾ ਸੀ ਕਿ ਅਗਰ ਕਸ਼ਮੀਰ ਦਾ ਮਸਲਾ ਉਨ੍ਹਾਂ ਕੋਲ ਰਿਹਾ ਹੁੰਦਾ ਤਾਂ ਉਸ ਨੂੰ ਸੁਲਝਾਉਣ ਵਿੱਚ ਇੰਨੀ ਦੇਰ ਨਾ ਹੁੰਦੀ। ਉਹ ਦੇਸ਼ ਨੂੰ ਆਗਾਹ ਕਰਕੇ ਗਏ ਸਨ ਕਿ ਜੰਮੂ - ਕਸ਼ਮੀਰ ਦਾ ਭਾਰਤ ਵਿੱਚ ਪੂਰੀ ਤਰ੍ਹਾਂ ਏਕੀਕਰਨ ਹੀ ਇੱਕ ਮਾਤਰ ਉਪਾਅ ਹੈ। ਅੱਜ ਉਨ੍ਹਾਂ ਦੀ ਜਨਮ -ਜਯੰਤੀ ‘ਤੇ ਮੈਂ Article- 370 ਨੂੰ ਹਟਾਉਣ ਦਾ ਫੈਸਲਾ ਅੱਜ ਇਸ ਸ਼ਾਨਦਾਰ ਪ੍ਰਤਿਮਾ ਦੇ ਸਾਹਮਣੇ ਖੜ੍ਹੇ ਰਹਿ ਕੇ , ਜਿੱਥੇ ਵੀ ਸਰਦਾਰ ਸਾਹਿਬ ਦੀ ਆਤਮਾ ਹੋਵੇਗੀ ।
ਭਾਰਤ ਦੀ ਸੰਸਦ ਵਿੱਚ ਨੇ ਬਹੁਮਤ ਨਾਲ , ਏਕਤਾ ਦੇ ਨਾਲ 5 ਅਗਸਤ ਨੂੰ ਜੋ ਮਹਾਨ ਫ਼ੈਸਲਾ ਕੀਤਾ ਹੈ , ਉਸ ਮਹਾਨ ਫ਼ੈਸਲੇ ਨੂੰ ਮੈਂ ਸਰਦਾਰ ਸਾਹਿਬ ਨੂੰ ਸਮਰਪਤ ਕਰਦਾ ਹਾਂ । ਇਹ ਸਾਡਾ ਸਾਰੇ ਲੋਕਾਂ ਦਾ ਸੁਭਾਗ ਹੈ ਕਿ ਸਾਨੂੰ ਸਰਦਾਰ ਸਾਹਿਬ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦਾ ਅਵਸਰ ਮਿਲਿਆ ਹੈ। ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਅੱਜ ਤੋਂ ਹੀ ਜੰਮੂ - ਕਸ਼ਮੀਰ ਅਤੇ ਲੱਦਾਖ ਇੱਕ ਨਵੇਂ ਭਵਿੱਖ ਦੇ ਵੱਲ ਕਦਮ ਵਧਾ ਰਹੇ ਹਾਂ ਅਤੇ ਇਹ ਵੀ ਸੋਨੇ ‘ਤੇ ਸੁਹਾਗਾ ਹੈ ਕਿ ਏਕਤਾ ਦੇ ਪੁਜਾਰੀ ਸਰਦਾਰ ਸਾਹਿਬ ਦੀ ਜਨਮ – ਜਯੰਤੀ ‘ਤੇ ਹੀ ਲੱਦਾਖ , ਜੰਮੂ ਅਤੇ ਕਸ਼ਮੀਰ ਆਪਣੇ ਉੱਜਵਲ ਭਵਿੱਖ ਵੱਲ ਮਜਬੂਤ ਕਦਮ ਵਧਾ ਰਹੇ ਹਾਂ।
ਹਾਲ ਹੀ ਵਿੱਚ ਮੇਰੇ ਭਾਈਓ-ਭੈਣੋਂ, ਹੁਣੇ ਪਿਛਲੇ ਹਫ਼ਤੇ ਉੱਥੇ Block development council ਦੀ ਚੋਣ ਵਿੱਚ... ਅਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਅਜ਼ਾਦੀ ਦੇ ਬਾਅਦ ਇੰਨ੍ਹੇ ਸਾਲਾਂ ਤੱਕ ਲੋਕਤੰਤਰ ਦੀਆਂ ਗੱਲਾਂ ਬਹੁਤ ਹੋਈਆਂ ਲੇਕਿਨ ਜੰਮੂ - ਕਸ਼ਮੀਰ ਦੇ ਨਾਗਰਿਕਾਂ ਨੂੰ ਲੋਕਤੰਤਰ ਦਾ ਉਹ ਅਧਿਕਾਰ ਨਹੀਂ ਮਿਲ ਸਕਿਆ । ਧਾਰਾ - 370 ਨੂੰ ਬਹਾਨਾ ਬਣਾਇਆ ਗਿਆ , ਬੀਡੀਸੀ ਦੀਆਂ ਚੋਣਾਂ ਨਹੀਂ ਹੋਈਆਂ ਕਦੇ । ਪਹਿਲੀ ਵਾਰ , ਅਜ਼ਾਦੀ ਦੇ ਬਾਅਦ ਪਹਿਲੀ ਵਾਰ ਬੀਡੀਸੀ ਦੀਆਂ ਚੋਣਾਂ ਹੋਈਆਂ ਅਤੇ ਮਤਦਾਤਾ ਪੰਚ - ਸਰਪੰਚ ਹੁੰਦੇ ਹਨ। ਹੁਣੇ ਪਿਛਲੇ ਹਫ਼ਤੇ ਚੋਣਾਂ ਹੋਈਆਂ , 98 ਪਰਸੈਂਟ ਪੰਚ - ਸਰਪੰਚਾਂ ਨੇ ਵੋਟ ਪਾਈ। ਇਹ ਭਾਗੀਦਾਰੀ ਆਪਣੇ- ਆਪ ਵਿੱਚ ਏਕਤਾ ਦਾ ਸੰਦੇਸ਼ ਹੈ, ਸਰਦਾਰ ਸਾਹਿਬ ਦਾ ਯਾਦ ਹੈ ।
ਹੁਣ ਜੰਮੂ-ਕਸ਼ਮੀਰ ਵਿੱਚ ਇੱਕ ਰਾਜਨੀਤਕ ਸਥਿਰਤਾ ਆਏਗੀ, ਹੁਣ ਨਿਜੀ ਸੁਆਰਥ ਦੇ ਲਈ ਸਰਕਾਰਾਂ ਬਣਾਉਣ ਅਤੇ ਗਿਰਾਉਣ ਦਾ ਖੇਡ ਬੰਦ ਹੋਵੇਗਾ, ਹੁਣ ਖੇਤਰ ਦੇ ਅਧਾਰ ‘ਤੇ ਭੇਦਭਾਵ ਦੇ ਸ਼ਿਕਵੇ ਅਤੇ ਸ਼ਿਕਾਇਤਾਂ ਖਤਮ ਹੋ ਜਾਏਗੀ, ਹੁਣ Co-operative Federalism ਦੀ ਅਸਲੀ ਭਾਗੀਦਾਰੀ- ਵਿਕਾਸ ਯਾਤਰਾ ਦੇ ਲਈ ਕਦਮ ਨਾਲ ਕਦਮ ਮਿਲਾ ਕੇ ਚਲਣ ਦਾ ਯੁਗ ਦਾ ਆਰੰਭ ਹੋਵੇਗਾ। ਨਵੇ ਹਾਈਵੇ, ਨਵੀਆਂ ਰੇਲਵੇ ਲਾਈਨਾਂ, ਨਵੇ ਸਕੂਲ, ਨਵੇਂ ਕਾਲਜ, ਨਵੇਂ ਹਸਪਤਾਲ, ਜੰਮੂ-ਕਸ਼ਮੀਰ ਅਤੇ ਲਦਾਖ ਦੇ ਲੋਕਾਂ ਨੂੰ ਵਿਕਾਸ ਦੀਆਂ ਨਵੀਆਂ ਉੱਚੀਆਂ ‘ਤੇ ਲੈ ਜਾਣਗੇ।
ਸਾਥੀਓ , ਅਗਸਤ ਦੇ ਮਹੀਨੇ ਵਿੱਚ ਰਾਸ਼ਟਰ ਦੇ ਨਾਮ ਸੰਬੋਧਨ ਵਿੱਚ ਮੈਂ ਜੰਮੂ - ਕਸ਼ਮੀਰ ਦੇ ਲੋਕਾਂ ਨਾਲ ਇੱਕ ਹੋਰ ਵਾਅਦਾ ਕੀਤਾ ਸੀ। ਮੈਂ ਕਿਹਾ ਸੀ ਕਿ ਰਾਜ ਦੇ ਕਰਮਚਾਰੀਆਂ ਨੂੰ, ਜੰਮੂ - ਕਸ਼ਮੀਰ ਪੁਲਿਸ ਨੂੰ ਦੂਜੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਰਮਚਾਰੀਆਂ ਦੇ ਬਰਾਬਰ , union territories ਦੇ employees ਦੇ ਬਰਾਬਰ ਸੁਵਿਧਾਵਾਂ ਮਿਲਣਗੀਆਂ । ਮੈਨੂੰ ਖੁਸ਼ੀ ਹੈ ਕਿ ਅੱਜ ਤੋਂ ਜੰਮੂ - ਕਸ਼ਮੀਰ ਅਤੇ ਲੱਦਾਖ ਦੇ ਸਾਰੇ ਕਰਮਚਾਰੀਆਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦੁਆਰਾ ਸਵੀਕ੍ਰਿਤ ਭੱਤਿਆਂ ਦਾ ਵੀ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
ਸਾਥੀਓ , ਜੰਮੂ - ਕਸ਼ਮੀਰ ਅਤੇ ਲੱਦਾਖ ਵਿੱਚ ਨਵੀਂ ਵਿਵਸਥਾ ਜ਼ਮੀਨ ‘ਤੇ ਲਕੀਰ ਖਿੱਚਣ ਲਈ ਨਹੀਂ ਹੈ , ਇਹ ਮੈਂ ਬਹੁਤ ਜਿੰਮੇਦਾਰੀ ਦੇ ਨਾਲ ਕਹਿ ਰਿਹਾ ਹਾਂ । ਇਹ ਸਾਡਾ ਫ਼ੈਸਲਾ ਜ਼ਮੀਨ ‘ਤੇ ਲਕੀਰਾਂ ਖਿੱਚਣ ਲਈ ਨਹੀਂ ਹੈ ਸਗੋਂ ਵਿਸ਼ਵਾਸ ਦੀ ਇੱਕ ਮਜ਼ਬੂਤ ਕੜੀ ਬਣਾਉਣ ਲਈ ਕੀਤਾ ਗਿਆ ਸਾਰਥਕ ਪ੍ਰਾਰੰਭ ਹੈ । ਇਹੀ ਵਿਸ਼ਵਾਸ ਹੈ , ਜਿਸ ਦੀ ਕਾਮਨਾ ਸਰਦਾਰ ਵੱਲਭ ਭਾਈ ਪਟੇਲ ਨੇ ਵੀ ਜੰਮੂ - ਕਸ਼ਮੀਰ ਅਤੇ ਲੱਦਾਖ ਲਈ ਕੀਤੀ ਸੀ , ਸੁਪਨਾ ਦੇਖਿਆ ਸੀ । ਅਤੇ ਮੈਂ ਫਿਰ ਦੁਹਰਾਉਂਗਾ - ਦੇਸ਼ ਦੀ ਏਕਤਾ , ਦੇਸ਼ ਦੀ ਏਕਤਾ ‘ਤੇ ਹੋਣ ਵਾਲੇ ਹਰ ਹਮਲੇ ਨੂੰ ਅਸੀਂ ਪਸਤ ਕਰਾਂਗੇ , ਮੂੰਹ ਤੋੜ ਜਵਾਬ ਦੇਵਾਂਗੇ । ਦੇਸ਼ ਦੀ ਏਕਤਾ ਨੂੰ ਤੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ - ਲੋਕਤਤੰਰਿਕ ਤਾਕਤ ਇਤਨੀ ਵੱਡੀ ਹੁੰਦੀ ਹੈ , ਜਨਭਾਵਨਾ ਇੰਨੀ ਮਜ਼ਬੂਤ ਹੁੰਦੀ ਹੈ ਕਿ ਉਹ ਕਦੀ ਵੀ ਟਿਕ ਨਹੀਂ ਪਾਏਗੀ ।
ਸਾਥੀਓ, ਸਰਦਾਰ ਸਾਹਿਬ ਦੀ ਪ੍ਰੇਰਣਾ ਨਾਲ ਹੀ ਅਸੀਂ ਸੰਪੂਰਨ ਭਾਰਤ ਦੇ emotional, economic ਅਤੇ constitutional integration ‘ਤੇ ਬਲ ਦੇਣ ਦੀ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਇਹ ਉਹ ਪ੍ਰਯਤਨ ਹੈ ਜਿਸ ਦੇ ਬਗੈਰ 21ਵੀਂ ਸਦੀ ਦੇ ਵਿਸ਼ਵ ਵਿੱਚ ਭਾਰਤ ਦੀ ਮਜ਼ਬੂਤੀ ਦੀ ਕਲਪਨਾ ਅਸੀਂ ਨਹੀਂ ਕਰ ਸਕਦੇ।
ਭਾਈਓ ਅਤੇ ਭੈਣੋਂ, ਯਾਦ ਕਰੋ ਇੱਕ ਸਮਾਂ ਸੀ ਜਦੋਂ ਨੌਰਥ-ਈਸਟ ਅਤੇ ਬਾਕੀ ਭਾਰਤ ਵਿੱਚ ਅਵਿਸ਼ਵਾਸ ਦੀ ਖਾਈ ਇੰਨੀ ਗਹਿਰੀ ਹੁੰਦੀ ਜਾ ਰਹੀ ਸੀ। ਉੱਥੇ ਦੀ physical connectivity ਅਤੇ emotional connectivity, ਦੋਹਾਂ ਨੂੰ ਲੈਕੇ ਗੰਭੀਰ ਸਵਾਲ ਵਾਰ-ਵਾਰ ਖੜ੍ਹੇ ਹੁੰਦੇ ਸਨ। ਲੇਕਿਨ ਹੁਣ ਸਥਿਤੀਆਂ ਬਦਲ ਰਹੀਆਂ ਹਨ। ਅੱਜ ਨੌਰਥ-ਈਸਟ ਦਾ ਅਲਗਾਵ-ਲਗਾਵ ਵਿੱਚ ਬਦਲ ਰਿਹਾ ਹੈ। ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਹੁਣ ਸਮਾਧਾਨ ਦੀ ਤਰਫ ਵਧ ਰਹੀਆਂ ਹਨ। ਹਿੰਸਾ ਅਤੇ blocked ਦੇ ਇੱਕ ਲੰਮੇ ਦੌਰ ਤੋਂ ਪੂਰੇ ਨੋਰਥ-ਈਸਟ ਨੂੰ ਮੁਕਤੀ ਮਿਲ ਰਹੀ ਹੈ ਅਤੇ ਇਹ ਵੀ ਡੰਡੇ ਦੇ ਜੋਰ ‘ਤੇ ਨਹੀਂ, ਉਨ੍ਹਾਂ ਨਾਲ ਭਾਵਨਾਤਮਿਕ ਨਾਤਾ ਜੋੜਕੇ। ਦੇਸ਼ ਵਿੱਚ integration ਦੀ ਅਨੇਕਾਂ ਕੋਸ਼ਿਸ਼ਾਂ ਵੀ- ਇਹ ਸਾਡੀ ਪ੍ਰਕਿਰਿਆ ਹੈ, ਨਿਰੰਤਰ ਜ਼ਿੰਮੇਦਾਰੀ ਹੈ ਅਤੇ ਸਾਰੇ ਦੇਸ਼ਵਾਸੀਆਂ ਦੀ ਜ਼ਿੰਮੇਦਾਰੀ ਹੈ।
ਅਤੇ ਇਸ ਲਈ ਭਾਈਓ-ਭੈਣੋਂ, ਲਗਾਤਾਰ ਸਾਡੀ ਕੋਸ਼ਿਸ਼ ਹੈ ਅਤੇ ਆਪ ਦੇਖ ਰਹੇ ਹੋ ਅਧਾਰ ਦੀ ਚਰਚਾ ਹੈ, ਅੱਗੇ ਆਧਾਰ ਹੈ ਕੀ। ਆਧਾਰ ਯਾਨੀ One nation one identity ਹੋਵੇ। ਜੀਐੱਸਟੀ ਯਾਨੀ One nation one tax ਹੋਵੇ। E-NAM ਯਾਨੀ One nation one agriculture market ਹੋਵੇ। ਬਿਜਲੀ ਅਤੇ ਗੈਸ ਦੇ ਲਈ One nation one gridਹੋਵੇ, One nation one mobility card ਹੋਵੇ, One nation one optical fiber network ਹੋਵੇ, ਜਾ ਫਿਰ One nation one ration card ਹੋਵੇ। ਇਹ ਸਾਰੇ ਕੇ ਭਾਰਤ ਸ਼੍ਰੇਸ਼ਠ ਭਾਰਤ ਦੇ vision ਨੂੰ ਮਜ਼ਬੂਤ ਕਰਨ ਦਾ ਹੀ ਕੰਮ ਕਰ ਰਹੇ ਹਨ।
ਭਾਈਓ ਅਤੇ ਭੈਣੋਂ, ਸਰਦਾਰ ਸਾਹਿਬ ਕਹਿੰਦੇ ਸਨ- ਭਾਰਤ ਵਿੱਚ ਸਥਿਰਤਾ ਦੇ ਲਈ ਬਹੁਤ ਜ਼ਰੂਰੀ ਹੈ Unity of Purpose, Unity of Aims ਅਤੇ Unity of Endeavour. ਸਾਡੇ ਉਦੇਸ਼ਾਂ ਵਿੱਚ ਸਮਾਨਤਾ ਹੋਵੇ, ਸਾਡੇ ਟੀਚਿਆਂ ਵਿੱਚ ਸਮਾਨਤਾ ਹੋਵੇ ਅਤੇ ਸਾਡੇ ਪ੍ਰਯਤਨਾਂ ਵਿੱਚ ਸਮਾਨਤਾ ਹੋਵੇ।
ਭਾਈਓ ਅਤੇ ਭੈਣੋ, ਬੀਤੇ ਵਰ੍ਹਿਆਂ ਵਿੱਚ ਅਸੀਂ ਨਵੇਂ ਭਾਰਤ ਦੇ ਸਮਾਨ ਉਦੇਸ਼ ਦੇ ਨਾਲ ਭਾਰਤ ਦੀ ਸਮੂਹਿਕਤਾ ਨੂੰ, ਸਾਡੀ ਅਸਲੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕੀਤਾ ਹੈ। ਆਮ ਵਿਅਕਤੀ ਨੂੰ ਸਰਕਾਰ ਨੇ ਭਾਰਤ ਦੇ ਭਵਿੱਖ ਦਾ ਭਾਗੀਦਾਰ ਬਣਾਇਆ ਹੈ। ਅੱਜ ਉਹ ਆਪਣੇ ਅਧਿਕਾਰਾਂ ਦੇ ਪ੍ਰਤੀ ਤਾ ਜਾਗਰੂਕ ਹੈ ਹੀ ਆਪਣੇ ਕਰਤੱਵਾਂ ਨੂੰ ਲੈ ਕੇ ਵੀ ਅੱਜ ਹਿੰਦੁਸਤਾਨ ਦਾ ਨਾਗਰਿਕ ਅਧਿਕ ਚੇਤੰਨ ਅਤੇ ਸਚੇਤ ਹੈ। ਸਵੱਛਤਾ ਪ੍ਰਤੀ ਉਹ ਅੱਜ ਰਾਸ਼ਟਰ ਦੇ ਪ੍ਰਤੀ ਆਪਣੇ ਫ਼ਰਜ ਨਿਭਾਉਣ, ਹਿੰਦੁਸਤਾਨ ਦਾ ਹਰ ਨਾਗਰਿਕ ਅੱਗੇ ਆਇਆ ਹੈ, ਉਹ ਆਪਣਾ ਕੰਮ ਮੰਨਣ ਲੱਗਾ ਹੈ।
ਜਦੋਂ ਮੈਂ ਫਿਟ ਇੰਡੀਆ ਦੀ ਗੱਲ ਕਰਦਾ ਹਾਂ, ਫਿਟਨੈਸ ਨੂੰ ਵੀ ਉਹ ਦੇਸ਼ ਦੇ ਲਈ ਆਪਣੇ ਯੋਗਦਾਨ ਦੇ ਰੂਪ ਵਿੱਚ ਦੇਖ ਰਿਹਾ ਹੈ। ਪਾਣੀ ਦੀ ਬੱਚਤ ਨੂੰ ਉਹ ਆਪਣਾ ਰਾਸ਼ਟਰੀ ਕਰਤੱਵ ਮੰਨਣ ਲੱਗਾ ਹੈ। ਕਦੀ ਉਹ ਨਿਯਮ ਕਾਇਦਿਆਂ ਦੀ ਪਾਲਣਾ ਕਰਨਾ ਮਜਬੂਰੀ ਸਮਝਦਾ ਸੀ ਅੱਜ ਉਹ ਉਸੇ ਆਪਣਾ ਫਰਜ਼ ਸਮਝ ਕੇ ਨਿਭਾ ਰਿਹਾ ਹੈ। ਹੁਣ ਉਹ ਘਰ ਤੋਂ ਨਿਕਲਦਾ ਹੈ ਤਾਂ ਆਪਣੇ ਨਾਲ ਕੱਪੜੇ ਦਾ ਇੱਕ ਥੈਲਾ ਵੀ ਰੱਖ ਲੈਦਾ ਹੈ, ਤਾਕਿ ਪਸਟਿਕ ਦਾ ਇਸਤੇਮਾਲ ਕਰਨ ਦੀ ਜ਼ਰੂਰਤ ਨਾ ਪਏ।
ਸਾਥੀਓ, ਮੈਂ ਸਾਰੇ ਦੇਸ਼ ਦਾ ਧੰਨਵਾਦ ਕਰਦਾ ਹਾਂ ਕਿ ਆਓ- ਅਸੀਂ ਉਸ ਪੁਰਾਤਨ ਉਦੇਸ਼ ਨੂੰ ਯਾਦ ਕਰਦੇ ਹੋਏ ਅੱਗੇ ਵਧੀਏ ਜਿਸ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਕਈ ਵਾਰ ਅਸੀਂ ਸੁਣਿਆ ਹੈ, ਕਈ ਵਾਰ ਸਮਝਣ ਦਾ ਪ੍ਰਯਤਨ ਕੀਤਾ ਹੈ, ਲੇਕਿਨ ਦੇਸ਼ ਜਿਵੇਂ-ਜਿਵੇਂ ਅੱਗੇ ਵਧ ਰਿਹਾ ਹੈ, ਹੁਣ ਹਰ ਹਿੰਦੁਸਤਾਨੀ ਨੂੰ ਉਸ ਮੰਤਰ ਨੂੰ ਜੀਆ ਕੇ ਦੇਸ਼ ਨੂੰ ਅੱਗੇ ਵਧਾਉਣਾ ਹੈ ਅਤੇ ਉਹ ਮੰਤਰ ਹੈ- सं गच्छ-ध्वं, सं वद-ध्वं, सं वो मनांसि जानताम्
ਯਾਨੀ ਅਸੀਂ ਸਾਰੇ ਨਾਲ ਮਿਲਕੇ ਚਲੀਏ, ਇੱਕ ਸਵਰ ਵਿੱਚ ਗੱਲ ਕਰੀਏ, ਇੱਕ ਮਨ ਦੇ ਨਾਲ ਅੱਗੇ ਵਧੀਏ।
ਸਾਥੀਓ, ਏਕਤਾ ਦਾ ਇਹੀ ਉਹ ਮਾਰਗ ਹੈ ਜਿਸ ‘ਤੇ ਚੱਲਦੇ ਹੋਏ ਏਕ ਭਾਰਤ-ਸ਼੍ਰੇਸ਼ਠ ਭਾਰਤ ਦਾ ਸੰਕਲਪ ਪੂਰਾ ਹੋਵੇਗਾ, ਨਵੇਂ ਭਾਰਤ ਦਾ ਨਿਰਮਾਣ ਹੋਵੇਗਾ।
ਅੰਤ ਵਿੱਚ ਫਿਰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ, ਪੂਰੇ ਦੇਸ਼ ਨੂੰ ਰਾਸ਼ਟਰੀ ਏਕਤਾ ਦਿਵਸ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਂ ਅੱਜ ਅਨੁਭਵ ਕਰ ਰਿਹਾ ਹਾਂ ਕਿ ਸਰਦਾਰ ਸਾਹਿਬ ਦੀ ਸ਼ਾਨਦਾਰ ਪ੍ਰਤਿਮਾ – ਇਹ ਸਿਰਫ ਪ੍ਰਵਾਸ ਦਾ ਨਹੀਂ, ਇਹ ਪ੍ਰੇਰਣਾ ਦਾ ਸਥਾਨ ਹੈ। ਅਤੇ ਮੈਨੂੰ ਸ਼ਰਧਾ ਹੈ ਕਿ ਅੱਜ ਸਰਦਾਰ ਸਾਹਿਬ ਦੀ ਆਤਮਾ ਜਿੱਥੇ ਵੀ ਹੋਵੇਗੀ, ਏਕਤਾ ਦੇ ਜਿਸ ਬੀਜ ਨੂੰ ਉਨ੍ਹਾਂ ਨੇ ਬੀਜਿਆ ਸੀ, ਅੱਜ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਏਕਤਾ ਦਾ ਉਹ ਬੀਜ ਬਿਰਖ ਬਣ ਕੇ ਫਲ-ਫੁਲ ਰਿਹਾ ਹੈ ਅਤੇ ਉਸਦੀ ਛਾਂ ਵਿੱਚ 130 ਕਰੋੜ ਸੁਪਨੇ ਪਣਪ ਰਹੇ ਹਨ ਜਿਨ੍ਹਾਂ ਦੀ ਤਾਕਤ ਨਾਲ ਵਿਸ਼ਵ ਨੂੰ ਭਰੋਸਾ ਹੁੰਦਾ ਜਾ ਰਿਹਾ ਹੈ। ਵਿਸ਼ਵ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਹੁੰਦਾ ਜਾ ਰਿਹਾ ਹੈ। ਅਤੇ ਇਸ ਲਈ ਸਰਦਾਰ ਸਾਹਿਬ ਨੇ ਜੋ ਬੀਜ ਬੀਜਿਆ ਹੈ, ਉਸ ਬੀਜ ਨੂੰ ਸਾਡੀ ਆਪਣੀ ਮਿਹਨਤ ਨਾਲ, ਸਾਡੇ ਆਪਣੇ ਸੁਪਨੇ ਨਾਲ, ਸਾਡੇ ਆਪਣੇ ਸੰਕਲਪਾਂ ਨਾਲ ਅਸੀਂ ਹੋਰ ਖੁਸ਼ਹਾਲ ਬਣਾਉਣਾ ਹੈ, ਅਤੇ ਸਮਰਥਾਵਾਨ ਬਣਾਉਣਾ ਹੈ, ਅਤੇ ਜਨ-ਕਲਿਆਣ ਤੋਂ ਜਗ-ਕਲਿਆਣ ਦਾ ਮਾਰਗ ਅਸੀਂ ਲੈ ਕੇ ਅੱਗੇ ਵਧਣਾ ਹੈ।
ਮੇਰੀ ਵੱਲੋਂ ਅੱਜ ਮੈਂ ਫਿਰ ਇੱਕ ਵਾਰੀ ਦੇਸ਼ਵਾਸੀਆਂ ਦੀ ਤਰਫ ਤੋ , ਭਾਰਤ ਸਰਕਾਰ ਦੀ ਤਰਫ, ਵਿਅਕਤੀਗਤ ਰੂਪ ਨਾਲ ਮੇਰੀ ਤਰਫ ਤੋਂ ਸਰਦਾਰ ਸਾਹਿਬ ਦੀ ਜਨਮ-ਜਯੰਤੀ ‘ਤੇ ਸਿਰ ਝੁਕਾ ਕੇ ਆਦਰਪੂਰਵਕ ਸ਼ਰਧਾਜਲੀ ਦਿੰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਪੂਰੀ ਤਾਕਤ ਨਾਲ ਦੋਵੇਂ ਮੁੱਠੀਆਂ ਬੰਦ ਕਰਕੇ ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ- ਜੈ
ਬਹੁਤ-ਬਹੁਤ ਧੰਨਵਾਦ
(Release ID: 1591215)
ਵਿਜ਼ੀਟਰ ਕਾਊਂਟਰ : 172