ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਧਰਮਸ਼ਾਲਾ ਵਿੱਚ ਰਾਈਜ਼ਿੰਗ ਹਿਮਾਚਲ : ਗਲੋਬਲ ਇਨਵੈੱਸਟਰਸ ਮੀਟ 2019 ਦਾ ਉਦਘਾਟਨ ਕੀਤਾ ਦੇਸ਼ ਵਿੱਚ ਨਿਵੇਸ਼ਕਾਂ ਲਈ ਅਨੁਕੂਲ ਵਾਤਾਵਰਣ ਬਣਾਉਣ ਦੇ ਵੱਖ-ਵੱਖ ਉਪਰਾਲਿਆਂ ਦਾ ਜ਼ਿਕਰ ਕੀਤਾ

Posted On: 07 NOV 2019 2:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਰਾਈਜ਼ਿੰਗ ਹਿਮਾਚਲ : ਗਲੋਬਲ ਇਨਵੈੱਸਟਰਸ ਮੀਟ 2019 ਦਾ ਉਦਘਾਟਨ ਕੀਤਾ । ਉਨ੍ਹਾਂ ਨੇ ਇਸ ਆਯੋਜਨ ਲਈ ਰਾਜ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ ।

ਪ੍ਰਧਾਨ ਮੰਤਰੀ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੰਮੇਲਨ ਵਿੱਚ ਅਜਿਹੇ ਲੋਕਾਂ ਦਾ ਸੁਆਗਤ ਕਰਦਿਆਂ ਪ੍ਰਸੰਨਤਾ ਹੋ ਰਹੀ ਹੈ ਜੋ ਸੰਪੰਨਤਾ ਦਾ ਮਾਧਿਅਮ ਹਨ ਨ੍ਹਾਂ ਨੇ ਕਿਹਾ ਕਿ ਪਹਿਲਾਂ ਅਕਸਰ ਅਜਿਹਾ ਹੁੰਦਾ ਸੀ ਜਦੋਂ ਰਾਜ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਵੱਲੋਂ ਕਈ ਤਰ੍ਹਾਂ ਦੀਆਂ ਰਿਆਇਤਾਂ ਦਾ ਐਲਾਨ ਕਰਦੇ ਸਨ ਅਤੇ ਨਿਵੇਸ਼ਕ ਇਸ ਗੱਲ ਦਾ ਇੰਤਜ਼ਾਰ ਕਰਦੇ ਸਨ ਕਿ ਕਿਹੜਾ ਰਾਜ ਜ਼ਿਆਦਾ ਰਿਆਇਤਾਂ ਅਤੇ ਛੋਟ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਰਾਜ ਨੂੰ ਇਹ ਅਹਿਸਾਸ ਹੋਇਆ ਹੈ ਕਿ ਉਦਯੋਗ ਲਗਾਉਣ ਵਾਲਿਆਂ ਨੂੰ ਛੋਟ ਅਤੇ ਰਿਆਇਤਾਂ ਦੇਣ ਦੀ ਇਹ ਹੋੜ੍ਹ ਕਿਸੇ ਲਈ ਫਾਏਦੇਮੰਦ ਨਹੀਂ ਹੈ, ਇਸ ਤੋਂ ਨਾ ਰਾਜ ਦਾ ਭਲਾ ਹੁੰਦਾ ਹੈ ਅਤੇ ਨਾ ਹੀ ਉਦਯੋਗਾਂ ਦਾ ।

ਸ਼੍ਰੀ ਮੋਦੀ ਨੇ ਕਿਹਾ ਕਿ ਨਿਵੇਸ਼ਕਾਂ ਲਈ ਰਾਜ ਵਿੱਚ ਨਿਵੇਸ਼ ਲਈ ਅਜਿਹਾ ਅਨੁਕੂਲ ਮਾਹੌਲ ਹੋਣਾ ਜ਼ਰੂਰੀ ਹੈ ਜੋ ਇੰਸਪੈਕਟਰ ਰਾਜ ਤੋਂ ਮੁਕਤ ਹੋਵੇ ਅਤੇ ਜਿੱਥੇ ਹਰ ਕਦਮ ’ਤੇ ਪਰਮਿਟ ਲੈਣ ਦੀ ਜ਼ਰੂਰਤ ਨਾ ਪਏ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਅਜਿਹਾ ਮਾਹੌਲ ਉਪਲੱਬਧ ਕਰਾਉਣ ਲਈ ਰਾਜਾਂ ਦਰਮਿਆਨ ਮੁਕਾਬਲਾ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਦੌਰਾਨ ਇਸ ਦਿਸ਼ਾ ਵਿੱਚ ਕਈ ਸੁਧਾਰ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਾਰੋਬਾਰ ਨੂੰ ਸੁਗਮ ਬਣਾਉਣ ਅਤੇ ਗ਼ੈਰ ਜ਼ਰੂਰੀ ਨਿਯਮਾਂ ਨੂੰ ਸਮਾਪਤ ਕਰਨ ਜਿਹੇ ਕਦਮ ਸ਼ਾਮਲ ਹਨ ।

ਰਾਜਾਂ ਦਰਮਿਆਨ ਸਿਹਤ ਮੁਕਾਬਲੇ ਨਾਲ ਗਲੋਬਲ ਪੱਧਰ ’ਤੇ ਦੇਸ਼ ਦੇ ਉਦਯੋਗ ਹੋਰ ਅਧਿਕ ਮੁਕਾਬਲੇ ਦੇ ਯੋਗ ਬਣ ਸਕਣਗੇ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਲਾਭ ਰਾਜਾਂ, ਸਥਾਨਕ ਲੋਕਾਂ ਅਤੇ ਕੁੱਲ ਮਿਲਾ  ਕੇ ਪੂਰੇ ਦੇਸ਼ ਨੂੰ ਹੋਵੇਗਾ ਅਤੇ ਭਾਰਤ ਤੇਜ਼ ਗਤੀ ਨਾਲ ਪ੍ਰਗਤੀ ਕਰੇਗਾ । ਉਨ੍ਹਾਂ ਨੇ ਕਿਹਾ ਕਿ ਉਦਯੋਗ ਵੀ ਇੱਕ ਸਾਫ਼ ਸੁਥਰੀ ਅਤੇ ਪਾਰਦਰਸ਼ੀ ਵਿਵਸਥਾ ਚਾਹੁੰਦੇ ਹਨ। ਗ਼ੈਰ ਜ਼ਰੂਰੀ ਨਿਯਮ ਅਤੇ ਸਰਕਾਰੀ ਦਖ਼ਲਅੰਦਾਜ਼ੀ ਉਦਯੋਗਾਂ ਦੇ ਵਿਕਾਸ ਵਿੱਚ ਰੁਕਾਵਟ ਬਣਨ ਦਾ ਕੰਮ ਕਰਦੇ ਹਨ। ਇਨ੍ਹਾਂ ਵਿੱਚ ਬਦਲਾਅ ਦੀ ਵਜ੍ਹਾ ਨਾਲ ਅੱਜ ਭਾਰਤ ਕਾਰੋਬਾਰ ਲਈ ਇੱਕ ਅਨੁਕੂਲ ਡੈਸਟੀਨੇਸ਼ਨ ਬਣ ਚੁੱਕਿਆ ਹੈ।

        ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਵਿਕਾਸ, ਨਵੀਂ ਸੋਚ ਅਤੇ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਸਮਾਜ, ਨਿਊ ਇੰਡੀਆ ਨੂੰ ਹੁਲਾਰਾ ਦੇਣ ਵਾਲੀ ਸਰਕਾਰ, ਸਾਹਸੀ ਉਦਯੋਗ ਅਤੇ ਸਾਂਝੇਦਾਰੀ ਦੀ ਭਾਵਨਾ ਵਾਲੇ ਗਿਆਨ ਦੇ ਚਾਰ ਪਹੀਆਂ ’ਤੇ ਅੱਗੇ ਵੱਧ ਰਿਹਾ ਹੈ।

        ਸ਼੍ਰੀ ਮੋਦੀ ਨੇ ਕਿਹਾ ਕਿ ਕਾਰੋਬਾਰੀ ਸੁਗਮਤਾ ਦੇ ਮਾਮਲੇ ਵਿੱਚ 2014 ਤੋਂ 2019 ਦਰਮਿਆਨ ਭਾਰਤ ਨੇ ਆਪਣੀ ਸਥਿਤੀ ਵਿੱਚ ਕਾਫ਼ੀ ਸੁਧਾਰ ਕੀਤਾ ਹੈ ਅਤੇ ਇਹ 79 ਪਾਏਦਾਨ ਚੜ੍ਹਿਆ ਹੈ। ਉਨ੍ਹਾਂ ਨੇ ਕਿਹਾ ‘ਹਰ ਸਾਲ ਹਰੇਕ ਮਿਆਰ ’ਤੇ ਅਸੀਂ ਆਪਣੀ ਸਥਿਤੀ ਸੁਧਾਰ ਰਹੇ ਹਾਂ । ਕਾਰੋਬਾਰੀ ਸੁਗਮਤਾ ਦੇ ਮਾਮਲੇ ਵਿੱਚ ਬਿਹਤਰ ਪ੍ਰਦਰਸ਼ਨ ਦਾ ਅਰਥ ਇਹ ਹੈ ਕਿ ਸਾਡੀ ਸਰਕਾਰ ਉਦਯੋਗਾਂ ਦੀਆਂ ਜ਼ਮੀਨੀ ਪੱਧਰ ਦੀਆਂ ਜ਼ਰੂਰਤਾਂ ਨੂੰ ਭਲੀ-ਭਾਂਤੀ ਸਮਝਦੇ ਹੋਏ ਸਹੀ ਫੈਸਲਾ ਲੈ ਰਹੀ ਹੈ।

ਇਹ ਕੇਵਲ ਕਾਰੋਬਾਰੀ ਸੁਗਮਤਾ ਦੀ ਸਥਿਤੀ ਵਿੱਚ ਸੁਧਾਰ ਦੀ ਗੱਲ ਨਹੀਂ ਹੈ ਬਲਕਿ ਭਾਰਤ ਵਿੱਚ ਕਾਰੋਬਾਰ ਕਰਨ ਦੇ ਤਰੀਕਿਆਂ ਵਿੱਚ ਇੱਕ ਕ੍ਰਾਂਤੀਕਾਰੀ ਪਰਿਵਰਤਨ ਵੀ ਹੈ। ਮੌਜੂਦਾ ਗਲੋਬਲ ਪਰਿਦ੍ਰਿਸ਼ ਵਿੱਚ ਭਾਰਤ ਇਸ ਲਈ ਮਜ਼ਬੂਤੀ ਨਾਲ ਖੜ੍ਹਾ ਹੈ ਕਿਉਂਕਿ ਅਸੀਂ ਆਪਣੀ ਅਰਥਵਿਵਸਥਾ ਦੇ ਬੁਨਿਆਦੀ ਤੱਤਾਂ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ ਹੈ।

        ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਦਯੋਗਾਂ ਨੂੰ ‘ਸ਼ੋਧਨ ਸਮਰੱਥਾ ਅਤੇ ਦਿਵਾਲੀਆ ਸੰਹਿਤਾ’ ਦੇ ਜ਼ਰੀਏ ਕਠਿਨ ਸਥਿਤੀ ਤੋਂ ਨਿਕਲਣ ਦਾ ਰਸਤਾ ਉਪਲੱਬਧ ਕਰਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਰੁਕੇ ਹੋਏ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਲੈ ਕੇ ਮੱਧ ਵਰਗ ਦੀ ਭਲਾਈ ਲਈ ਇੱਕ ਵੱਡਾ ਕਦਮ ਉਠਾਇਆ ਹੈ। ਇਸ ਨਾਲ 4.58 ਅਜਿਹੇ ਪਰਿਵਾਰਾਂ ਨੂੰ ਆਪਣਾ ਘਰ ਮਿਲ ਸਕੇਗਾ ਜਿਨ੍ਹਾਂ ਨੇ ਅਜਿਹੇ ਪ੍ਰੋਜੈਕਟਾਂ ਵਿੱਚ ਆਪਣਾ ਪੈਸਾ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਵੀਆਂ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ ਵਿੱਚ 15% ਦੀ ਕਟੌਤੀ ਕੀਤੀ ਹੈ। 

        ਪ੍ਰਧਾਨ ਮੰਤਰੀ ਨੇ ਉਦਯੋਗਾਂ ਅਤੇ ਗਲੋਬਲ ਪ੍ਰਤੀਨਿਧੀਆਂ ਨੂੰ ਭਾਰਤ ਨੂੰ ਇੱਕ ਬਿਹਤਰੀਨ ਡੈਸਟੀਨੇਸ਼ਨ ਵਜੋਂ ਦੇਖਣ ਦੀ ਤਾਕੀਦ ਕੀਤੀ ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚਾ ਵਿਕਾਸ ਲਈ 100 ਲੱਖ ਕਰੋੜ ਰੁਪਏ ਦੇ ਨਿਵੇਸ਼ ਦੇ ਫੈਸਲੇ ਤੋਂ ਹਿਮਾਚਲ ਪ੍ਰਦੇਸ਼ ਨੂੰ ਵੀ ਲਾਭ ਹੋਵੇਗਾ। ਉਨ੍ਹਾਂ ਨੇ ਰਾਜ ਵਿੱਚ ਨਿਵੇਸ਼ ਅਨੁਕੂਲ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਕਈ ਇਤਿਹਾਸਿਕ ਕਦਮ ਚੁੱਕਣ ਲਈ ਹਿਮਾਚਲ ਪ੍ਰਦੇਸ਼ ਦੀ ਸ਼ਲਾਘਾ ਕੀਤੀ ।

ਉਨ੍ਹਾਂ ਨੇ ਇਸ ਸੰਦਰਭ ਵਿੱਚ ਰਾਜ ਸਰਕਾਰ ਵੱਲੋਂ ਸਿੰਗਲ ਵਿੰਡੋ ਦੀ ਵਿਵਸਥਾ ਕਰਨ, ਖੇਤਰ ਵਿਸ਼ੇਸ਼ ਨੀਤੀਆਂ ਬਣਾਉਣ, ਭੂਮੀ ਅਲਾਟ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਬਣਾਉਣ ਆਦਿ ਜਿਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਹਿਮਾਚਲ ਪ੍ਰਦੇਸ਼ ਨੂੰ ਅੱਜ ਨਿਵੇਸ਼ ਦਾ ਆਕਰਸ਼ਕ ਸਥਲ ਬਣਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਸੰਮੇਲਨ ਆਯੋਜਿਤ ਕਰਨ ਨਾਲ ਜੁੜੀਆਂ, ਸੈਰ-ਸਪਾਟਾ ਗਤੀਵਿਧੀਆਂ ਦੀਆਂ ਅਪਾਰ ਸੰਭਾਵਨਾਵਾਂ ਹਨ । ਪ੍ਰਧਾਨ ਮੰਤਰੀ ਨੇ ਸੰਮੇਲਨ ਵਿੱਚ ਇਸ ਵਿਸ਼ੇ ਨਾਲ ਸਬੰਧਿਤ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ

 

https://twitter.com/PMOIndia/status/1192345725398441986

 

https://twitter.com/PMOIndia/status/1192346151569084416

 

https://twitter.com/PMOIndia/status/1192347224023240704

 

https://twitter.com/PMOIndia/status/1192347829211000833

 

https://twitter.com/PMOIndia/status/1192348708043517952

 

https://twitter.com/PMOIndia/status/1192353046149222400

 

https://twitter.com/PMOIndia/status/1192353580855902208

 

*********

 

ਵੀਆਰਆਰਕੇ/ਕੇਪੀ



(Release ID: 1591041) Visitor Counter : 96


Read this release in: English