ਪ੍ਰਧਾਨ ਮੰਤਰੀ ਦਫਤਰ

5ਵੇਂ ‘ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ’ ਵਿੱਚ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 05 NOV 2019 6:20PM by PIB Chandigarh

ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਡਾਕਟਰ ਹਰਸ਼ ਵਰਧਨ ਜੀ, ਦੁਨੀਆ ਭਰ ਦੀ ਸਾਇੰਟੀਫਿਕ ਕਮਿਊਨਿਟੀ ਨਾਲ ਜੁੜੇ ਸਾਥੀ, ਵਿਗਿਆਨ ਭਾਰਤੀ ਦੇ ਪ੍ਰਤੀਨਿਧੀਗਣ, ਦੇਸ਼  ਦੇ ਵੱਖ-ਵੱਖ ਹਿੱਸਿਆਂ ਤੋਂ ਜੁਟੇ Students, Participants, ਦੇਵੀਓ ਅਤੇ ਸੱਜਣੋ !

ਆਜ ਆਮਿ ਆਪਨਾਦੇਰ ਸ਼ਾਥੇ ਟੈਕਨੋਲੋਜੀਰ ਮਾਧਯੋਮੇ ਮਿਲਿਤੋ ਹੋਛੀ ਠੀਕ ਈ, ਕਿੰਤੁ ਆਪਨਾਦੇਰ ਉਤਸ਼ਾਹੋ, ਆਪਨਾਦੇਰ ਉੱਦੀਪਨਾ, ਆਮਿ ਏਖਾਨ ਥੇਕੇਈ ਓਨੁਭੋਬ ਕੋਰਤੇ ਪਾਰਛੀ I

ਸਾਥੀਓ,

India International Science Festival ਦਾ 5 ਵਾਂ ਐਡੀਸ਼ਨ ਅਜਿਹੇ ਸਥਾਨ ’ਤੇ ਹੋ ਰਿਹਾ ਹੈਜਿਸ ਨੇ ਗਿਆਨ-ਵਿਗਿਆਨ ਦੇ ਹਰ ਖੇਤਰ ਵਿੱਚ ਮਾਨਵਤਾ ਦੀ ਸੇਵਾ ਕਰਨ ਵਾਲੀਆਂ ਮਹਾਨ ਵਿਭੂਤੀਆਂ ਨੂੰ ਪੈਦਾ ਕੀਤਾ ਹੈ। ਇਹ Festival ਅਜਿਹੇ ਸਮੇਂ ਵਿੱਚ ਹੋ ਰਿਹਾ ਹੈ, ਜਦੋਂ 7 ਨਵੰਬਰ ਨੂੰ ਸੀਵੀ ਰਮਨ ਅਤੇ 30 ਨਵੰਬਰ ਨੂੰ ਜਗਦੀਸ਼ ਚੰਦਰ ਬੋਸ ਦੀ ਜਨਮ ਜਯੰਤੀ ਮਨਾਈ ਜਾਵੇਗੀ ।

ਸਾਇੰਸ ਦੇ ਇਸ Great Masters ਦੀ Legacy ਨੂੰ Celebrate ਕਰਨ ਅਤੇ 21ਵੀਂ ਸਦੀ ਵਿੱਚ ਉਨ੍ਹਾਂ ਤੋਂ ਪ੍ਰੇਰਣਾ ਲੈਣ ਲਈ ਇਸ ਤੋਂ ਬਿਹਤਰ ਸੰਜੋਗ ਨਹੀਂ ਹੋ ਸਕਦਾ । ਅਤੇ ਇਸ ਲਈ, ਇਸ Festival ਦੀ ਥੀਮ, RISEN :  Research, Innovation and Science Empowering the Nation” ਤੈਅ ਕਰਨ ਲਈ ਆਯੋਜਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ । ਇਹ ਥੀਮ 21ਵੀਂ ਸਦੀ ਦੇ ਭਾਰਤ ਦੇ ਮੁਤਾਬਕ ਹੈ ਅਤੇ ਇਸੇ ਵਿੱਚ ਸਾਡੇ ਭਵਿੱਖ ਦਾ ਸਾਰ ਹੈ ।

ਸਾਥੀਓ,

ਦੁਨੀਆ ਵਿੱਚ ਅਜਿਹਾ ਕੋਈ ਦੇਸ਼ ਨਹੀਂ ਹੈ ਜਿਸ ਨੇ Science ਅਤੇ Technology ਦੇ ਬਿਨਾ ਪ੍ਰਗਤੀ ਕੀਤੀ ਹੋਵੇਭਾਰਤ ਦਾ ਵੀ ਇਸ ਵਿੱਚ ਬਹੁਤ ਸਮ੍ਰਿੱਧ ਅਤੀਤ ਰਿਹਾ ਹੈ, ਅਸੀਂ ਦੁਨੀਆ ਨੂੰ ਬਹੁਤ ਵੱਡੇ-ਵੱਡੇ ਵਿਗਿਆਨੀਕ ਦਿੱਤੇ ਹਨ । ਸਾਡਾ ਅਤੀਤ ਗੌਰਵਸ਼ਾਲੀ ਹੈ। ਸਾਡਾ ਵਰਤਮਾਨ ਸਾਇੰਸ ਅਤੇ ਟੈਕਨੋਲੋਜੀ ਦੇ ਪ੍ਰਭਾਵ ਨਾਲ ਭਰਿਆ ਹੋਇਆ ਹੈ। ਇਨ੍ਹਾਂ ਸਾਰਿਆਂ ਦਰਮਿਆਨ ਭਵਿੱਖ ਦੇ ਪ੍ਰਤੀ ਸਾਡੀਆਂ ਜਿੰਮੇਦਾਰੀਆਂ ਅਨੇਕ ਗੁਣਾ ਵਧ ਜਾਂਦੀਆਂ ਹਨਇਹ ਜਿੰਮੇਦਾਰੀਆਂ ਮਾਨਵੀ ਵੀ ਹਨ ਅਤੇ ਇਨ੍ਹਾਂ ਵਿੱਚ ਸਾਇੰਸ ਅਤੇ ਟੈਕਨੋਲੋਜੀ ਨੂੰ ਨਾਲ ਲੈ ਕੇ ਚੱਲਣ ਦੀ ਅਪੇਖਿਆ ਵੀ ਹੈ। ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਰਕਾਰ Invention ਅਤੇ Innovation, ਦੋਨਾਂ ਲਈ Institutional Support ਦੇ ਰਹੀ ਹੈ

ਸਾਥੀਓ, ਦੇਸ਼ ਵਿੱਚ ਸਾਇੰਸ ਅਤੇ ਟੈਕਨੋਲੋਜੀ ਦਾ ਈਕੋਸਿਸਟਮ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ।  ਇੱਕ ਅਜਿਹਾ ਈਕੋਸਿਸਟਮ ਜੋ ਪ੍ਰਭਾਵੀ ਵੀ ਹੋਵੇ ਅਤੇ ਪੀੜ੍ਹੀ ਦਰ ਪੀੜ੍ਹੀ ਪ੍ਰੇਰਕ ਵੀ ਹੋਵੇਅਸੀਂ ਇਸੇ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਾਂ ।

ਸਾਡਾ ਪ੍ਰਯਤਨ ਹੈ ਕਿ ਛੇਵੀਂ ਕਲਾਸ ਤੋਂ ਹੀ ਵਿਦਿਆਰਥੀ ਅਟਲ ਟਿੰਕਰਿੰਗ ਲੈਬ ਵਿੱਚ ਜਾਵੇ ਅਤੇ ਫਿਰ ਕਾਲਜ ਤੋਂ ਨਿਕਲਦੇ ਹੀ ਉਸ ਨੂੰ Incubation ਦਾ, Start Up ਦਾ ਇੱਕ ਈਕੋਸਿਸਟਮ ਤਿਆਰ ਮਿਲੇਇਸੇ ਸੋਚ ਦੇ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਦੇਸ਼ ਵਿੱਚ 5 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬ ਬਣਾਏ ਗਏ ਹਨ । ਇਨ੍ਹਾਂ ਦੇ ਇਲਾਵਾ 200 ਤੋਂ ਜ਼ਿਆਦਾ ਅਟਲ ਇਕਿਊਬੇਸ਼ਨ ਸੈਂਟਰਸ ਵੀ ਤਿਆਰ ਕੀਤੇ ਗਏ ਹਨਸਾਡੇ ਵਿਦਿਆਰਥੀ, ਦੇਸ਼ ਦੀਆਂ ਚੁਣੌਤੀਆਂ ਨੂੰ ਆਪਣੇ ਤਰੀਕੇ ਨਾਲ Solve ਕਰਨ, ਇਸ ਦੇ ਲਈ ਲੱਖਾਂ-ਲੱਖ ਵਿਦਿਆਰਥੀ-ਵਿਦਿਆਰਥਣਾ ਨੂੰ ਵੱਖ-ਵੱਖ Hackathons ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਨੀਤੀਆਂ ਦੇ ਜ਼ਰੀਏਆਰਥਿਕ ਮਦਦ ਦੇ ਜ਼ਰੀਏ ਹਜ਼ਾਰਾਂ Start ups ਨੂੰ Support ਕੀਤਾ ਗਿਆ ਹੈ ।

ਸਾਥੀਓ,

ਸਾਡੇ ਅਜਿਹੇ ਹੀ ਪ੍ਰਯਤਨਾਂ ਦਾ ਨਤੀਜਾ ਹੈ ਕਿ ਬੀਤੇ 3 ਸਾਲ ਵਿੱਚ Global Innovation Index ਵਿੱਚ ਅਸੀਂ 81st Rank ਤੋਂ 52nd Rank ਤੇ ਪਹੁੰਚ ਗਏ ਹਾਂ । ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ Successful Startup Ecosystem ਬਣ ਚੁੱਕਿਆ ਹੈ। ਇੰਨਾ ਹੀ ਨਹੀਂ Higher Education ਅਤੇ Research ਲਈ ਵੀ ਲਾਮਿਸਾਲ ਕੰਮ ਕੀਤਾ ਜਾ ਰਿਹਾ ਹੈ। ਅਸੀਂ ਹਾਇਰ ਐਜੂਕੇਸ਼ਨ ਨਾਲ ਜੁੜੇ ਨਵੇਂ ਸੰਸਥਾਨ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ Functional Autonomy ਨੂੰ ਵੀ ਵਧਾਇਆ ਹੈ ।

ਸਾਥੀਓ, ਅੱਜ ਅਸੀਂ ਇਤਿਹਾਸ ਦੇ ਇੱਕ ਅਹਿਮ ਮੋੜ ’ਤੇ ਖੜ੍ਹੇ ਹਾਂਇਸ ਸਾਲ ਸਾਡੇ ਸੰਵਿਧਾਨ ਨੂੰ 70 ਸਾਲ ਹੋ ਰਹੇ ਹਨਸਾਡੇ ਸੰਵਿਧਾਨ ਨੇ Scientific Temper ਨੂੰ ਵਿਕਸਿਤ ਕੀਤੇ ਜਾਣ ਨੂੰਹਰ ਦੇਸ਼ਵਾਸੀ ਦੇ ਕਰਤੱਵ ਨਾਲ ਜੋੜਿਆ ਹੈ ।

ਯਾਨੀ ਇਹ ਸਾਡੀ Fundamental Duty ਦਾ ਹਿੱਸਾ ਹੈ। ਇਸ ਡਿਊਟੀ ਨੂੰ ਨਿਭਾਉਣ ਦੀਨਿਰੰਤਰ ਯਾਦ ਕਰਨ ਦੀ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਲਈ ਜਾਗਰੂਕ ਕਰਨ ਦੀ,  ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ

ਜਿਸ ਸਮਾਜ ਵਿੱਚ Scientific Temper ਦੀ ਤਾਕਤ ਵਧਦੀ ਹੈ, ਉਸ ਦਾ ਵਿਕਾਸ ਵੀ ਓਨੀ ਹੀ ਤੇਜ਼ੀ ਨਾਲ ਹੁੰਦਾ ਹੈ। Scientific Temper ਅੰਨ੍ਹੀ ਸ਼ਰਧਾ ਨੂੰ ਮਿਟਾਉਂਦਾ ਹੈ, ਅੰਧਵਿਸ਼ਵਾਸ ਨੂੰ ਘੱਟ ਕਰਦਾ ਹੈ। Scientific Temper ਸਮਾਜ ਵਿੱਚ ਕਿਰਿਆਸ਼ੀਲਤਾ ਨੂੰ ਵਧਾਉਂਦਾ ਹੈ। Scientific Temper ਪ੍ਰਯੋਗਸ਼ੀਲਤਾ ਨੂੰ ਪ੍ਰੋਤਸਾਹਿਤ ਕਰਦਾ ਹੈ ।

ਹਰ ਚੀਜ਼ ਵਿੱਚ ਰੀਜ਼ਨਿੰਗ ਖੋਜਦਾ ਹੈ, ਤਰਕ ਅਤੇ ਤੱਥਾਂ ਦੇ ਅਧਾਰ ’ਤੇ ਆਪਣੀ ਰਾਏ ਬਣਾਉਣ ਦੀ ਸਮਝ ਪੈਦਾ ਕਰਦਾ ਹੈ ਅਤੇ ਸਭ ਤੋਂ ਵੱਡੀ ਗੱਲ, ਇਹ Fear of Unknown ਨੂੰ ਚੁਣੌਤੀ ਦੇਣ ਦੀ ਸ਼ਕਤੀ ਦਿੰਦਾ ਹੈ। ਅਨਾਦਿ ਕਾਲ ਤੋਂ ਇਸ Fear of Unknown ਨੂੰ ਚੁਣੌਤੀ ਦੇਣ ਦੀ ਸ਼ਕਤੀ ਨੇ ਹੀ ਅਨੇਕ ਨਵੇਂ ਤੱਥਾਂ ਨੂੰ ਸਾਹਮਣੇ ਲਿਆਉਣ ਵਿੱਚ ਮਦਦ ਕੀਤੀ ਹੈ ।

ਸਾਥੀਓ, ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਅੱਜ Scientific Temper ਇੱਕ ਅਲੱਗ ਪੱਧਰ ’ਤੇ ਹੈ ਮੈਂ ਤੁਹਾਨੂੰ ਹਾਲ ਹੀ ਦੀ ਇੱਕ ਉਦਾਹਰਨ ਦਿੰਦਾ ਹਾਂ । ਸਾਡੇ ਵਿਗਿਆਨੀਆਂ ਨੇ ਚੰਦਰਯਾਨ 2 ’ਤੇ ਬਹੁਤ ਮਿਹਨਤ ਕੀਤੀ ਸੀ ਅਤੇ ਇਸ ਤੋਂ ਬਹੁਤ ਉਮੀਦਾਂ ਪੈਦਾ ਹੋਈਆਂ ਸਨ । ਸਭ ਕੁਝ ਯੋਜਨਾ ਦੇ ਅਨੁਸਾਰ ਨਹੀਂ ਹੋਇਆ, ਫਿਰ ਵੀ ਇਹ ਮਿਸ਼ਨ ਸਫਲ ਸੀ ।

ਸਾਥੀਓ ,

ਮਿਸ਼ਨ ਤੋਂ ਵੀ ਵਧ ਕੇ ਇਹ ਭਾਰਤ ਦੇ ਵਿਗਿਆਨਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਹੋ ਸਕਦਾ ਹੈ। ਕਿਵੇਂ ਮੈਂ ਤੁਹਾਨੂੰ ਦੱਸਦਾ ਹਾਂ । ਮੈਂ ਸੋਸ਼ਲ ਮੀਡਿਆ ’ਤੇ ਅਨੇਕ Students  ਦੇ ਮਾਤਾ- ਪਿਤਾ ਦੇ ਬਹੁਤ ਸਾਰੇ ਟਵੀਟ ਦੇਖੇ । ਉਹ ਦੱਸ ਰਹੇ ਸਨ ਕਿ ਉਨ੍ਹਾਂ ਨੇ ਆਪਣੇ ਬਹੁਤ ਘੱਟ ਉਮਰ ਦੇ ਬੱਚਿਆਂ ਨੂੰ ਵੀ ਚੰਦਰਯਾਨ ਨਾਲ ਜੁੜੀਆਂ ਘਟਨਾਵਾਂ ’ਤੇ ਚਰਚਾ ਕਰਦੇ ਹੋਏ ਦੇਖਿਆ । ਕੋਈ ਲੂਨਰ ਟੌਪੋਗ੍ਰਾਫੀ ਦੇ ਬਾਰੇ ਵਿੱਚ ਗੱਲ ਕਰ ਰਿਹਾ ਸੀ, ਤਾਂ ਕੁਝ ਸੈਟੇਲਾਈਟ ਟਰੈਜੈਕਟਰੀ ਦੀ ਚਰਚਾ ਕਰ ਰਹੇ ਹਨਕੋਈ ਚੰਨ ਦੇ ਸਾਊਥ ਪੋਲ ਵਿੱਚ ਪਾਣੀ ਦੀਆਂ ਸੰਭਾਵਨਾਵਾਂ ’ਤੇ ਸਵਾਲ ਪੁੱਛ ਰਿਹਾ ਸੀ, ਤਾਂ ਕੋਈ ਲੂਨਰ ਔਰਬਿਟ ਦੀ ਗੱਲ ਕਰ ਰਿਹਾ ਸੀ । ਮਾਤਾ-ਪਿਤਾ ਵੀ ਹੈਰਾਨ ਸਨ ਕਿ ਇੰਨੀ ਘੱਟ ਉਮਰ ਵਿੱਚ ਇਨ੍ਹਾਂ ਬੱਚਿਆਂ ਵਿੱਚ ਇਹ Motivation ਆਇਆ ਕਿੱਥੋਂ ? ਦੇਸ਼ ਦੇ ਇਨ੍ਹਾਂ ਤਮਾਮ ਮਾਤਾ -ਪਿਤਾ ਨੂੰ ਲੱਗਦਾ ਹੈ ਕਿ, ਉਨ੍ਹਾਂ ਦੇ ਬੱਚਿਆਂ ਵਿੱਚ ਆ ਰਹੀ ਇਹ Curiosity ਵੀ ਚੰਦਰਯਾਨ-2 ਦੀ ਸਫ਼ਲਤਾ ਹੀ ਹੈ ।

ਇਸ ਸ਼ਕਤੀ ਨੂੰ, ਇਸ Energy ਨੂੰ 21ਵੀਂ ਸਦੀ ਦੇ Scientific Environment ਵਿੱਚ ਸਹੀ ਦਿਸ਼ਾ ਵਿੱਚ ਲੈ ਜਾਣਾ, ਸਹੀ ਪਲੇਟਫਾਰਮ ਦੇਣਾ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ।

ਸਾਥੀਓ ,

ਇੱਕ ਜ਼ਮਾਨਾ ਸੀ, ਜਦੋਂ ਕਿਹਾ ਜਾਂਦਾ ਸੀ ਕਿ ਲੋੜ ਹੀ ਕਾਢ ਦੀ ਮਾਂ ਹੈ। ਇਹ ਕੁਝ ਅਰਥਾਂ ਵਿੱਚ ਸਹੀ ਵੀ ਹੈ। ਲੇਕਿਨ ਸਮੇਂ ਦੇ ਨਾਲ ਮਨੁੱਖ ਨੇ, ਲੋੜ ਲਈ ਖੋਜ ਤੋਂ ਅੱਗੇ ਵਧ ਕੇ, ਗਿਆਨ-ਵਿਗਿਆਨ ਨੂੰ ਸ਼ਕਤੀ ਵਜੋਂ, ਸੰਸਾਧਨ ਵਜੋਂ ਕਿਵੇਂ ਵਰਤੋਂ ਵਿੱਚ ਲਿਆਈਏ, ਇਸ ਦਿਸ਼ਾ ਵਿੱਚ ਬਹੁਤ ਸਾਹਸਪੂਰਣ ਕੰਮ ਕੀਤੇ ਹਨ । ਖੋਜ ਨੇ ਹੁਣ ਮੰਨੋ ਜਰੂਰਤਾਂ ਦਾ ਹੀ ਵਿਸਤਾਰ ਕਰ ਦਿੱਤਾ ਹੈ। ਜਿਵੇਂ ਇੰਟਰਨੈੱਟ ਦੇ ਆਉਣ  ਦੇ ਬਾਅਦਇੱਕ ਨਵੇਂ ਤਰ੍ਹਾਂ ਦੀਆਂ ਜਰੂਰਤਾਂ ਦਾ ਜਨਮ ਹੋਇਆਅਤੇ ਅੱਜ ਦੇਖੋ

ਰਿਸਰਚ ਐਂਡ ਡੈਵਲਪਮੈਂਟ ਦਾ ਇੱਕ ਬਹੁਤ ਵੱਡਾ ਹਿੱਸਾ, ਇੰਟਰਨੈੱਟ ਦੇ ਆਉਣ ਦੇ ਬਾਅਦ ਪੈਦਾ ਹੋਈਆਂ ਜਰੂਰਤਾਂ ਤੇ ਲੱਗ ਰਿਹਾ ਹੈ। ਅਨੇਕ ਖੇਤਰ ਜਿਵੇਂ ਕਿ ਹੈੱਲਥਕੇਅਰ ਹੋਵੇ, ਹੌਸਪਿਟੈਲਿਟੀ ਸੈਕਟਰ ਹੋਵੇ ਜਾਂ ਇਨਸਾਨ ਦੀ Ease of Living ਨਾਲ ਜੁੜੀਆਂ ਤਮਾਮ ਜਰੂਰਤਾਂ, ਹੁਣ ਇੰਟਰਨੈੱਟ ਉਨ੍ਹਾਂ ਦਾ ਅਧਾਰ ਬਣ ਰਿਹਾ ਹੈ । ਤੁਸੀਂ ਬਿਨਾ ਇੰਟਰਨੈੱਟ ਦੇ ਆਪਣੇ ਮੋਬਾਈਲ ਦੀ ਕਲਪਨਾ ਕਰਕੇ ਦੇਖੋਗੇ, ਤਾਂ ਤੁਸੀਂ ਅੰਦਾਜ਼ਾ ਸਕੋਗੇ ਕਿ ਕਿਵੇਂ ਇੱਕ ਖੋਜ ਨੇ ਹੁਣ ਜ਼ਰੂਰਤਾਂ ਦਾ ਦਾਇਰਾ ਵਧਾ ਦਿੱਤਾ ਹੈ । ਇਸੇ ਤਰ੍ਹਾਂ ਆਰਟੀਫੀਸ਼ਲ ਇੰਟੈਲੀਜੈਂਸ ਨੇ ਵੀ ਜਰੂਰਤਾਂ ਦੇ ਨਵੇਂ ਦੁਆਰ ਖੋਲ੍ਹ ਦਿੱਤੇ ਹਨ, ਨਵੀਆਂ ਆਰਟੀਫੀਸ਼ਲ Dimensions ਨੂੰ ਵਿਸਤਾਰ ਦਿੱਤਾ ਹੈ ।

ਸਾਥੀਓ,

ਸਾਡੇ ਇੱਥੇ ਕਿਹਾ ਗਿਆ ਹੈ

ਤਤ੍  ਰੂਪਂ  ਯਤ੍  ਗੁਣਾ:

(तत् रूपं यत् गुणाः)

ਸਾਇੰਸ ਫਾਰ ਸੋਸਾਇਟੀ ਦਾ ਕੀ ਮਤਲਬ ਹੈ, ਇਹ ਜਾਣਨ ਲਈ ਸਾਨੂੰ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ ।  ਹਰ ਕੋਈ ਜਾਣਦਾ ਹੈ ਕਿ ਪਲਾਸਟਿਕ ਤੋਂ ਪ੍ਰਦੂਸ਼ਣ ਦੀ ਸਥਿਤੀ ਕੀ ਹੈ ।

ਕੀ ਸਾਡੇ ਵਿਗਿਆਨੀ ਅਜਿਹੇ Scalable ਅਤੇ Cost Effective Material ਬਣਾਉਣ ਦੀ ਚੁਣੌਤੀ ਲੈ ਸਕਦੇ ਹਨ ਜੋ ਪਲਾਸਟਿਕ ਦੀ ਜਗ੍ਹਾ ਲੈ ਸਕੇ ? ਕੀ ਊਰਜਾ ਨੂੰ, Electricity ਨੂੰ ਸਟੋਰ ਕਰਨ ਦਾ ਬਿਹਤਰ ਤਰੀਕਾ ਲੱਭਣ ਦੀ ਚੁਣੌਤੀ ਅਸੀਂ ਲੈ ਸਕਦੇ ਹਾਂ ? ਕੋਈ ਅਜਿਹਾ ਸਮਾਧਾਨ ਜਿਸ ਨਾਲ Solar Power  ਦੀ ਵਰਤੋਂ ਵਿੱਚ ਵਾਧਾ ਹੋ ਸਕੇ ? Electric Mobility ਨੂੰ ਆਮ ਮਾਨਵੀ ਤੱਕ ਪਹੁੰਚਾਉਣ ਲਈ ਬੈਟਰੀ ਅਤੇ ਦੂਜੇ ਇਨਫਰਾਸਟ੍ਰਕਚਰ ਨਾਲ ਜੁੜੇ Innovation ਅਸੀਂ ਕਰ ਸਕਦੇ ਹਾਂ ਕੀ ?

ਸਾਥੀਓ,

ਸਾਨੂੰ ਇਹ ਸੋਚਣਾ ਹੋਵੇਗਾ ਕਿ ਅਸੀਂ ਆਪਣੀ Labs ਵਿੱਚ ਅਜਿਹਾ ਕੀ ਕਰੀਏ ਜਿਸ ਨਾਲ ਕਰੋੜਾਂ ਭਾਰਤੀਆਂ ਦਾ ਜੀਵਨ ਅਸਾਨ ਹੋਵੇਅਸੀਂ ਸਥਾਨਕ ਪੱਧਰ ’ਤੇ ਪਾਣੀ ਦੀ ਸਮੱਸਿਆ ਦਾ ਕੀ ਕੋਈ ਹੱਲ ਕੱਢ ਸੱਕਦੇ ਹਾਂ ? ਕਿਵੇਂ ਅਸੀ ਲੋਕਾਂ ਤੱਕ ਪੀਣ ਦਾ ਸਾਫ਼ ਪਾਣੀ ਪਹੁੰਚਾ ਸਕਦੇ ਹਾਂ ?

ਕੀ ਅਸੀਂ ਕੋਈ ਅਜਿਹੀਆਂ ਖੋਜਾ ਕਰ ਸਕਦੇ ਹਾਂ ਜਿਨ੍ਹਾਂ ਤੋਂ ਹੈੱਲਥਕੇਅਰ ’ਤੇ ਹੋਣ ਵਾਲਾ ਖਰਚ ਘੱਟ ਹੋ ਸਕੇ ? ਕੀ ਸਾਡੀ ਕੋਈ ਖੋਜ ਕਿਸਾਨਾਂ ਨੂੰ ਲਾਭ ਪਹੁੰਚਾ ਸਕਦੀ ਹੈ, ਉਨ੍ਹਾਂ ਦੀ ਆਮਦਨ ਵਧਾ ਸਕਦੀ ਹੈਉਨ੍ਹਾਂ ਦੀ ਮਿਹਨਤ ਵਿੱਚ ਮਦਦ ਕਰ ਸਕਦੀ ਹੈ?

ਸਾਥੀਓ

ਸਾਨੂੰ ਸੋਚਣਾ ਹੋਵੇਗਾ ਕਿ ਸਾਇੰਸ ਦੀ ਵਰਤੋਂ ਕਿਵੇਂ ਲੋਕਾਂ ਦੇ ਜੀਵਨ ਨੂੰ ਸੁਗਮ ਬਣਾਉਣ ਵਿੱਚ ਕੀਤੀ ਜਾ ਸਕਦੀ ਹੈ । ਅਤੇ ਇਸ ਲਈ ਸਾਇੰਸ ਫਾਰ ਸੋਸਾਇਟੀ ਦਾ ਬਹੁਤ ਮਹੱਤਵ ਹੈ।

ਜਦੋਂ ਸਾਰੇ ਵਿਗਿਆਨਿਕ, ਸਾਰੇ ਦੇਸ਼ਵਾਸੀ ਇਸ ਸੋਚ ਦੇ ਨਾਲ ਅੱਗੇ ਵਧਣਗੇ, ਤਾਂ ਦੇਸ਼ ਦਾ ਵੀ ਲਾਭ ਹੋਵੇਗਾ, ਮਾਨਵਤਾ ਦਾ ਵੀ ਲਾਭ ਹੋਵੇਗਾ ।

ਸਾਥੀਓ,

ਇੱਕ ਹੋਰ ਅਹਿਮ ਗੱਲ ਤੁਹਾਨੂੰ ਯਾਦ ਰੱਖਣੀ ਹੈ। ਅੱਜ ਅਸੀਂ ਫਟਾਫਟ ਯੁੱਗ ਵਿੱਚ ਜੀ ਰਹੇ ਹਾਂ । ਅਸੀਂ ਦੋ ਮਿੰਟ ਵਿੱਚ ਨੂਡਲਸ ਅਤੇ 30 ਮਿੰਟ ਵਿੱਚ ਪਿੱਜ਼ਾ ਚਾਹੁੰਦੇ ਹਾਂ । ਲੇਕਿਨ ਵਿਗਿਆਨੀਆਂ ਅਤੇ ਵਿਗਿਆਨ ਪ੍ਰਕਿਰਿਆਵਾਂ ਨੂੰ ਲੈ ਕੇ ਅਸੀਂ ਫਟਾਫਟ ਸੱਭਿਆਚਾਰ ਵਾਲੀ ਸੋਚ ਨਹੀਂ ਰੱਖ ਸਕਦੇ ਹਾਂ ।

ਹੋ ਸਕਦਾ ਹੈ ਕਿ ਕਿਸੇ ਖੋਜ ਦਾ ਅਸਰ ਤੁਰੰਤ ਨਾ ਹੋਵੇ ਪਰ ਆਉਣ ਵਾਲੀਆਂ ਕਈ ਸਦੀਆਂ ਨੂੰ ਇਸ ਦਾ ਲਾਭ ਮਿਲੇ । Atom ਦੀ ਖੋਜ ਤੋਂ ਲੈ ਕੇ ਸਾਇੰਸ ਦੇ ਮੌਜੂਦਾ ਸਵਰੂਪ ਅਤੇ ਸਕੋਪ ਤੱਕ ਸਾਡਾ ਅਨੁਭਵ ਇਹੀ ਦੱਸਦਾ ਹੈ। ਇਸ ਲਈ ਮੇਰੀ ਤੁਹਾਨੂੰ ਤਾਕੀਦ ਇਹ ਵੀ ਹੋਵੇਗੀ ਕਿ Long Term Benefit ,  Long Term Solutions ਦੇ ਬਾਰੇ ਵਿੱਚ ਵੀ scientific temper ਦੇ ਨਾਲ ਸੋਚਣਾ ਬਹੁਤ ਜ਼ਰੂਰੀ ਹੈ। ਅਤੇ ਇਨ੍ਹਾਂ ਸਾਰੇ ਪ੍ਰਯਤਨਾਂ ਦਰਮਿਆਨ ਤੁਹਾਨੂੰ ਅੰਤਰਰਾਸ਼ਟਰੀ ਨਿਯਮਾਂ, ਉਸ ਦੇ ਮਾਪਦੰਡਾਂ ਦਾ ਵੀ ਹਮੇਸ਼ਾ ਧਿਆਨ ਰੱਖਣਾ ਹੋਵੇਗਾ ।

ਤੁਹਾਨੂੰ ਆਪਣੇ Inventions, ਆਪਣੇ Innovations ਨਾਲ ਜੁੜੇ ਅਧਿਕਾਰ, ਉਨ੍ਹਾਂ ਦੇ ਪੇਟੇਂਟ ਨੂੰ ਲੈ ਕੇ ਆਪਣੀ ਜਾਗਰੂਕਤਾ ਵੀ ਵਧਾਉਣੀ ਹੋਵੇਗੀ ਅਤੇ ਸਰਗਰਮੀ ਵੀ । ਇਸ ਤਰ੍ਹਾਂ, ਤੁਹਾਡੀ ਰਿਸਰਚ ਜ਼ਿਆਦਾ ਤੋਂ ਜ਼ਿਆਦਾ ਇੰਟਰਨੈਸ਼ਨਲ ਸਾਇੰਸ ਮੈਗਜ਼ੀਨਸ ਵਿੱਚ, ਵੱਡੇ ਪਲੇਟਫਾਰਮ ’ਤੇ ਸਥਾਨ ਪਾਵੇਇਸ ਦੇ ਲਈ ਵੀ ਤੁਹਾਨੂੰ ਲਗਾਤਾਰ ਜਾਗਰੂਕ ਰਹਿਣਾ ਚਾਹੀਦਾ ਹੈ, ਨਿਰੰਤਰ ਪ੍ਰਯਤਨ ਕਰਨਾ ਚਾਹੀਦਾ ਹੈ । ਤੁਹਾਡੇ ਅਧਿਐਨ ਅਤੇ ਸਫਲਤਾ ਦਾ ਅੰਤਰਰਾਸ਼ਟਰੀ ਜਗਤ ਨੂੰ ਪਤਾ ਚੱਲਣਾ ਵੀ ਓਨਾ ਹੀ ਮਹੱਤਵਪੂਰਨ ਹੈ ।

ਸਾਥੀਓ, ਅਸੀਂ ਸਾਰੇ ਭਲੀ-ਭਾਂਤੀ ਜਾਣਦੇ ਹਾਂ ਕਿ ਵਿਗਿਆਨ, ਦੋ ਚੀਜ਼ਾਂ ਦੇ ਬਿਨਾਂ ਸੰਭਵ ਹੀ ਨਹੀਂ ਹੈ।  ਇਹ ਦੋ ਚੀਜ਼ਾਂ ਹਨ ਸਮੱਸਿਆ ਅਤੇ ਨਿਰੰਤਰ ਪ੍ਰਯੋਗ । ਜੇਕਰ ਕੋਈ ਸਮੱਸਿਆ ਹੀ ਨਾ ਹੋਵੇ, ਜੇਕਰ ਸਭ ਕੁੱਝ Perfect ਹੋਵੇ ਤਾਂ ਕੋਈ ਉਤਸੁਕਤਾ ਨਹੀਂ ਹੋਵੇਗੀ । ਉਤਸੁਕਤਾ ਦੇ ਬਿਨਾ ਕਿਸੇ ਨਵੀਂ ਖੋਜ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਹੋਵੇਗੀ ।

ਉੱਥੇ ਹੀ ਕੋਈ ਵੀ ਕੰਮ ਜੇਕਰ ਪਹਿਲੀ ਵਾਰ ਕੀਤਾ ਜਾਵੇ ਤਾਂ ਉਸ ਦੇ Perfect ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਬਹੁਤ ਵਾਰ ਮਨ ਚਾਹਿਆ ਨਤੀਜਾ ਨਹੀਂ ਮਿਲਦਾ ਹੈ। ਅਸਲ ਵਿੱਚ ਇਹ ਅਸਫ਼ਲਤਾ ਨਹੀਂ, ਸਫ਼ਲਤਾ ਦੇ ਸਫ਼ਰ ਦਾ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ। ਇਸ ਲਈ ਸਾਇੰਸ ਵਿੱਚ Failure ਨਹੀਂ ਹੁੰਦੇ, ਸਿਰਫ਼ Efforts ਹੁੰਦੇ ਹਨ,  Experiments ਹੁੰਦੇ ਹਨ, ਅਤੇ ਅਖੀਰ ਵਿੱਚ Success ਹੁੰਦੀ ਹੈ । ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਅੱਗੇ ਵਧੋਗੇ ਤਾਂ ਵਿਗਿਆਨ ਦੇ ਖੇਤਰ ਵਿੱਚ ਵੀ ਤੁਹਾਨੂੰ ਦਿੱਕਤ ਨਹੀਂ ਆਵੇਗੀ ਅਤੇ ਜੀਵਨ ਵਿੱਚ ਵੀ ਕਦੇ ਰੁਕਾਵਟ ਨਹੀਂ ਆਵੇਗੀ  । ਭਵਿੱਖ ਲਈ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਦੇ ਨਾਲ, ਅਤੇ ਇਹ ਸਮਾਰੋਹ ਸਫ਼ਲਤਾ ਦੇ ਨਾਲ ਅੱਗੇ ਵਧੇ, ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ ।

ਬਹੁਤ-ਬਹੁਤ ਧੰਨਵਾਦ  ! ! !

*****

ਵੀਆਰਆਰਕੇ/ਕੇਪੀ
 



(Release ID: 1591008) Visitor Counter : 100


Read this release in: English